Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜਨੀਤਿਕ ਅਵੇਸਲੇਪਣ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਾਜਨੀਤਿਕ ਅਵੇਸਲੇਪਣ

ਸੰਸਾਰ ਦੇ ਮਾਨਸਿਕ ਰੋਗੀ ਅਤੇ ਅਪਰਾਧੀ ਛੱਵੀ ਵਾਲੇ ਲੋਕ ਚਤਰ ਹੁੰਦੇ ਹਨ । ਮਨ ਨਾਲੋਂ ਬੁੱਧੀ ਦੀ ਵਰਤੋਂ ਜਿਆਦਾ ਕਰਦੇ ਹਨ । ਅਜਿਹੇ ਰਾਜਨੀਤਿਕ ਅਕਸਰ ਸਮਾਜ ਵਿੱਚ ਕਿਸੇ ਨਾ ਕਿਸੇ ਢੰਗ ਦਾ ਭੈਅ ਅਤੇ ਡਰ ਪੈਦਾ ਕਰ ਛੱਡਦੇ ਹਨ । ਆਪ ਅਜਿਹੇ ਲੋਕ ਆਮ ਲੋਕਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਆਪਣੇ ਫਾਇਦੇ ਲਈ ਵਰਤਦੇ ਹਨ । ਜਦ ਜਦ ਵੀ ਲੋਕਾਂ ਨੇ ਅਜਿਹੀਆਂ ਚਾਲਾਂ ਦਾ ਚਰਚਾ ਜਾਂ ਵਿਰੋਧ ਕਰਨ ਦਾ ਮਨ ਬਣਾਇਆ ਹੈ ਰਾਜਨੇਤਾਵਾਂ ਨੇ ਛੋਟੀਆਂ ਛੋਟੀਆਂ ਸਹੁਲਤਾਂ ਦਾ ਐਲਾਨ ਕਰਕੇ ਮੂੰਹ ਬੰਦ ਕਰ ਦਿਤਾ ਜਾਂਦਾ ਹੈ । ਮੁਫ਼ਤ ਦੀਆਂ ਸਹੂਲਤਾਂ ਅਤੇ ਕਮਾਈ ਦੇ ਅਧਿਕਾਰਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ।   ਮੁਫ਼ਤ ਦੀਆਂ ਸਹੂਲਤਾਂ ਅਕਸਰ ਰਾਜਨੀਤਿਕ ਚਾਲ ਹੁੰਦੀ ਹੈ ਜਿਸ ਨਾਲ ਰਾਜ ਪ੍ਰਬੰਧ ਲੋਕਾਂ ਦੀ ਮਾਨਸਿਕਤਾ ਦਾ ਇਮਤਿਹਾਨ ਲੈਂਦੇ ਹਨ ਤਾਂ ਕਿ ਲੋਕ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਨਾ ਹੋ ਸਕਣ ਅਤੇ ਨਾ ਹੀ ਅਧਿਕਾਰ ਮੰਗ ਸਕਣ । ਬੜੀ ਅਜ਼ੀਬ ਸਥਿਤੀ ਰਾਜ ਸਤ੍ਹਾ ਲੋਕਾਂ ਵਿੱਚ ਅਜਿਹੇ ਮਾਨਸਿਕ ਭਰਮ ਪੈਦਾ ਕਰ ਦਿੰਦੇ ਹਨ ਕਿ ਦੇਸ਼ ਸਿਰਫ ਕੁਝ ਖਾਸ ਪ੍ਰੀਵਾਰਾਂ ਦੇ ਟੈਕਸ  ਨਾਲ ਚਲਦੇ ਹਨ । ਪਰ ਕਦੇ ਅਜਿਹੇ ਪ੍ਰੀਵਾਰਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਦੇਸ਼ ਦੀ ਪ੍ਰਤੀਸ਼ਤ ਅਾਰਥਿਕ ਵਸੀਲਿਆਂ ਤੇ ਅਜਾਰੇਦਾਰੀ ਦੇ ਹਿਸਾਬ ਦੇ ਬਰਾਬਰ ਟੈਕਸ ਨਾ ਦੇਣ ਬਾਰੇ ਲੋਕਾਂ ਨੂੰ ਜਾਣੂ ਨਹੀਂ ਹੋਣ ਦਿਤਾ ਜਾਂਦਾ ।ਲੋਕਾਂ ਵਿੱਚ ਇਹ ਭਰਮ ਫੈਲਾਇਆ ਜਾਂਦਾ ਹੈ ਕਿ ਜੇ ਅਜਿਹੇ ਪ੍ਰੀਵਾਰ ਦੇਸ ਵਿੱਚ ਨਾ ਹੋਣ ਤਾਂ ਦੇਸ਼ ਚੱਲ ਨਹੀਂ ਸਕਦਾ । ਇਹੀ ਕਾਰਨ ਹੈ ਕਿ ਸੰਸਾਰ ਦੇ ਬਹੁਤੇ ਰਾਜਨੇਤਾਵਾਂ ਨੇ ਸਰਕਾਰੀ ਸਹੂਲਤਾਂ ਅਜਿਹੇ ਪ੍ਰੀਵਾਰਾਂ ਨੂੰ ਦੇਣ ਦੀ ਬਜਾਏ ਖੁਦ ਸਰਕਾਰੀ ਵਸੀਲਿਆਂ ਤੇ ਕਾਬਜ਼ ਹੋਣ ਵੱਲ ਝੁਕਾ ਬਣਾਇਆ ਹੈ ਜਾਂ ਅਜਿਹੇ ਪ੍ਰੀਵਾਰਾਂ ਨਾਲ ਭਾਈਵਾਲੀਆ ਕਰ ਲਈਆ ਹਨ । ਰਾਜਨੀਤਿਕ ਅਵੇਸਲੇਪਣ ਨੇ ਲੋਕਾਂ ਨੂੰ ਇਸ ਗੱਲ ਤੋਂ ਅਵੇਸਲੇ ਹੋ ਜਾਂਦੇ ਹਨ ਕਿ ਉਹ ਮਾਚਸ ਦੀ ਡੱਬੀ ਤੋਂ ਲੈਕੇ ਹਰ ਲੋੜੀਦੀ ਵਰਤੋਂ ਦੀ ਵਸਤੂ ਉਪਰ ਸਿੱਧੇ ਅਤੇ ਅਸਿੱਧੇ ਟੈਕਸ ਦੇ ਰਹੇ ਹਨ । ਅਗਰ ਟੈਕਸ ਦੇਣ ਦਾ ਈਮਾਨਦਾਰੀ ਨਾਲ ਸਰਵੇਖਣ ਕੀਤਾ ਜਾਵੇ ਤਾਂ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਆਮ ਨਾਗਰਿਕ ,ਜਿਸ ਨੂੰ ਰਾਜਨੀਤਿਕ ਮਹਤਵ ਨਹੀਂ ਦਿੰਦੇ, ਜਿਆਦਾ ਟੈਕਸ ਦਿੰਦੇ ਹਨ । ਸਹੂਲਤਾਂ ਕੋਈ ਭੀਖ ਨਹੀਂ ਹਨ ।ਨਾਗਰਿਕ ਦਾ ਹੱਕ ਹਨ । ਪਰ ਜ਼ਲੀਲ ਕਰਕੇ ਖਾਸ ਲੋਕਾਂ ਜਾਂ ਵਰਗਾਂ ਜਾਂ ਆਪਣੇ ਨਜ਼ਦੀਕੀਆਂ ਨੂੰ ਕਿਸੇ ਖਾਸ ਮਕਸਦ ਲਈ ਦਿਤੀਆਂ ਸਹੂਲਤਾਂ ਭੀਖ ਤੋਂ ਵੀ ਅਨੈਤਿਕ ਹਨ ਜੋ ਨਾਗਰਿਕਾਂ ਨੂੰ ਹੱਕੀ ਅਧੀਕਾਰਾਂ ਦੀ ਪ੍ਰਾਪਤੀ ਦੇ ਰਾਹ ਵਿੱਚ ਰੁਕਾਵਟ ਹਨ ।

 ਮਾਨਸਿਕ ਪਾਰਦਰਸ਼ਿਕਤਾ ਅਕਸਰ ਸਮਾਜ ਵਿੱਚ ਸਾਦਗੀ ਅਤੇ ਸਪੱਸ਼ਟਤਾ ਨੂੰ ਜਨਮ ਦੇਂਦੀ ਹੈ । ਜੋ ਸਮਾਜ ਕਦਰਾਂ ਤੇ ਨਿਰਧਾਰਿਤ ਹੁੰਦੇ ਹਨ ਉਹ ਵਿਕਾਸ ਦੀਆਂ ਸਿਖਰਾਂ ਮਾਣਦੇ ਹਨ । ਜਿਸ ਨਾਲ ਸਮਾਜ ਵਿੱਚ ਕਦਰਾਂ ਦੀ ਕੀਮਤ ਪੈਂਦੀ ਹੈ । ਸੰਸਾਰ ਵਿੱਚ ਪਾਰਦਰਸ਼ਿਕਤਾ ਅਤੇ ਵਿਧਾਨ ਵਿੱਚ ਸਪੱਸ਼ਟਤਾ ਨਾ ਹੋਣ ਕਰਕੇ ਮਾਨਸਿਕ ਰੋਗੀਆਂ ਅਤੇ ਪੀੜਤਾਂ ਦੀ ਭਰਮਾਰ ਬਹੁਤ ਵੱਧਦੀ ਜਾ ਰਹੀ ਹੈ ।ਸੰਸਾਰ ਦੀਆਂ ਰਾਜਨੀਤਿਕ,ਧਾਰਮਿਕ,ਸਮਾਜਿਕ ਅਾਰਥਿਕ ਅਤੇ ਸਭਿਆਚਾਰਿਕ ਨੀਤੀਆਂ ਪਾਰਦਰਸ਼ੀ ਨਾ ਹੋਣ ਕਰਕੇ ਵਿਕਾਸ ਦੀਆਂ ਯੋਜਨਾਵਾਂ ਸਪੱਸ਼ਟ ਨਹੀਂ ਹੁੰਦੀਆਂ। ਸਮਾਜ ਦੀ ਅਜਿਹੀ ਸਥਿਤੀ ਦਾ ਫਾਇਦਾ ਅਕਸਰ ਰਾਜ ਦੇ ਪ੍ਰਬੰਧਕੀ ਢਾਂਚੇ ਅਤੇ ਅਪਰਾਧਿਕ ਮਾਨਸਿਕਤਾ ਵਾਲੇ ਰਾਜਨੀਤਿਕ ਉਠਾਉਂਦੇ ਹਨ । ਸਾਫ ਛੱਵੀ ਵਾਲੇ ਰਾਜਨੀਤਿਕਾਂ ਦੀ ਗਿਣਤੀ ਨਾਂ ਦੇ ਬਰਾਬਰ ਹੋਣ ਕਰਕੇ ਲੋਕਾਂ ਦੀ ਮਾਨਸਿਕਤਾ ਦਾ ਵਿਕਾਸ ਨਹੀਂ ਹੋ ਸਕਦਾ ।ਸਾਫ ਅਕਸ਼ ਵਾਲੇ ਵਿਅਕਤੀਆਂ ਦੇ ਗੁੱਣਾਂ ਦੀ ਕਦਰ ਸਮਾਜ ਵਿੱਚ ਰਾਜਨੀਤਿਕ ਅਤੇ ਪ੍ਰਬੰਧਕੀ ਢਾਂਚੇ ਦੀ ਪਾਰਦਰਸ਼ਿਕਤਾ ਅਤੇ ਮਿਆਰ ਨੂੰ ਨਿਰਧਾਰਿਤ ਕਰਦੀ ਹੈ । ਜਿਸ ਸਮਾਜ ਜਾਂ ਰਾਸ਼ਟਰ ਵਿੱਚ ਹੱਕਾਂ ਅਤੇ ਫਰਜ਼ਾਂ ਨੂੰ ਸਮਾਨ ਨਜ਼ਰ ਨਾਲ ਵੇਖਿਆ ਅਤੇ ਅਪਣਾਇਆ ਜਾਂਦਾ ਹੈ ਅਜਿਹੇ ਸਮਾਜ ਨੂੰ ਸਮਾਜ ਸੇਵੀ ਸੰਸਥਾਵਾਂ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਘੋਲਾਂ ਦੀ ਜਰੂਰਤ ਨਹੀਂ ਹੁੰਦੀ । ਪਰ ਰਾਜਨੀਤੀ ਜਾਂ ਪ੍ਰਬੰਧਕੀ ਢਾਂਚਿਆਂ ਵਿੱਚ ਅਪਰਾਧਿਕ ਕਿਰਦਾਰ  ਦੇ ਲੋਕਾਂ ਨੂੰ ਬਤੌਰ ਰਾਜਨੇਤਾ ਚੁਣਿਆ ਜਾਂ ਪ੍ਰਵਾਨ ਕੀਤਾ ਜਾਂਦਾ ਹੈ ਉਸ ਸਮਾਜ ਦੇ ਲੋਕ ਮਾਨਸਿਕ ਤੌਰ ਤੇ ਪਾਗ਼ਲ ਜਾਂ ਅਪਾਹਜ ਹੁੰਦੇ ਹਨ । ਮਾਨਸਿਕਤਾ ਨੂੰ ਸੰਤੁਲਣ ਵਿੱਚ ਰੱਖਣ ਲਈ ਨਿਸ਼ਕਾਮ,ਨਿਰਭਓ ਅਤੇ ਨਿਰਵੈਰ ਹੋਣਾ ਲਾਜ਼ਮੀ ਹੈ ।

                                  ਮਨੁੱਖ ਦਾ ਸੁਭਾਅ ਅਤੇ ਉਸਦਾ ਆਲਾ-ਦੁਆਲਾ ਉਸਦੇ ਸੁਭਾਅ ਨੂੰ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ । ਆਪਣੇ ਮਾਂ-ਬਾਪ ਅਤੇ ਪਰਿਵਾਰ ਵਿਚਲੀ ਬੇਚੈਨੀ ਅਤੇ ਵਿਗੜੀ ਹੋਈ ਮਾਨਸਿਕਤਾ ਦੇ ਕਾਰਨ ਮਨੁੱਖ ਅਕਸਰ ਆਪਣੇ ਸੁਭਾਅ ਦੇ ਵਿਪਰਿਤ ਕੰਮ ਕਰਦਾ ਹੈ । ਮਾਨਸਿਕ ਪੇ੍ਸ਼ਾਨ ਵਿਅਕਤੀ ,ਹਰ ਵਿਅਕਤੀ ਨੂੰ ਸ਼ੱਕੀ ਅਤੇ ਬੇਵਿਸ਼ਵਾਸੀ ਦੀ ਨਿਗਾਹ ਨਾਲ ਦੇਖਦਾ ਹੈ । ਆਪਣੇ ਆਪ ਤੋਂ ਭੈਅਭੀਤ ਰਹਿੰਦਾ ਹੈ । ਮਿਹਨਤ ਕਰਕੇ ਆਰਥਿਕ ਤੰਗਿਆਂ ਨੂੰ ਤਬਦੀਲ ਕਰਨ ਨਾਲੋਂ ਅੰਧ ਵਿਸ਼ਵਾਸ਼ ਅਤੇ ਗੈਬੀ ਸ਼ਕਤੀਆਂ ਦਾ ਸਹਾਰਾ ਬਣਾਉਂਦਾ ਹੈ । ਇਸ ਗੱਲ ਤੋਂ ਅਵੇਸਲਾ ਮਨੁੱਖ ਮਨੋਬਿਰਤੀਆਂ ਨੂੰ ਤਬਦੀਲ ਕਰਨ ਵਿੱਚ ਸਮਾਜਿਕ ਸਥਿਤੀਆਂ ਦਾ ਜਿਆਦਾ ਯੋਗਦਾਨ ਮੰਨਦਾ ਹੈ,। ਆਰਥਿਕਤਾ ਨੂੰ ਸੰਤੋਖ ਅਤੇ ਸਬਰ ਦੇ ਸੰਦਰਭ ਵਿੱਚ ਪ੍ਰਖਣ ਅਤੇ ਤੋਲਣ ਨਾਲ ਸਮਾਜ ਵਿੱਚ ਪਾਰਦਰਸ਼ਿਕਤਾ ਆ ਸਕਦੀ ਹੈ । ਮਾਨਸਿਕ ਸੰਤੁਲਨ ਦੇ ਅਕੀਦਿਆਂ ਨੂੰ ਮੰਨਦੇ ਹੋਏ ਆਪਣੇ ਆਪ ਨੂੰ ਸੰਭਾਲਿਆ ਜਾ ਸਕਦਾ ਹੈ ।  ਪਰ ਸਮਾਜਿਕ ਰਿਸ਼ਤਿਆਂ ਤੇ ਜਦ ਮਾਨਸਿਕ ਦਬਾਅ ਦਾ ਭਾਰ ਵੱਧਦਾ ਹੈ ਤਾਂ ਵਿਅਕਤੀ ਆਪਣੇ ਆਪ ਤੋਂ ਪਰੇਸ਼ਾਨ ਹੋ ਜਾਂਦਾ ਹੈ । ਇਹੀ ਸਥਿਤੀ ਮਨੁੱਖ ਵਿੱਚ ਅਪਰਾਧ ਦੀ ਭਾਵਨਾ ਪੈਦਾ ਕਰਦੀ ਹੈ । ਇਸ ਦਸ਼ਾ ਨੂੰ ਮਨੋਵਿਗਿਆਨਿਕ ਮਾਨਸਿਕ ਪੀੜਾ ਦਾ ਦੋਰ ਮੰਨਦੇ ਹਾਂ । ਜਿਸ ਨਾਲ ਵਿਅਕਤੀ ਦੇ ਹਾਵ-ਭਾਵ ਅਤੇ ਹਰਕਤਾਂ ਤਬਦੀਲ ਹੋਣ ਲੱਗ ਪੈਂਦੀਆਂ ਹਨ । ਮਾਨਸਿਕ ਰੋਗੀ ਅਕਸਰ ਆਪਣੇ ਪਰਿਵਾਰ ਸਮਾਜ ਅਤੇ ਆਪਣੇ ਆਪ ਨਾਲ ਅਜੀਬ ਵਿਵਹਾਰ ਕਰਦੇ ਹਨ । ਸਮਾਜ ਵਿੱਚ ਅਜਿਹੀਆਂ ਸਥਿਤੀਆਂ ਅਕਸਰ ਬਹੁਤ ਸਾਰੇ ਲੋਕਾਂ ਵਿੱਚ ਮਿਲ ਜਾਂਦੀਆਂ ਹਨ ।, ਆਮ ਵਿਅਕਤੀਆਂ ਨੂੰ ਇੱਕਲਿਆਂ ਆਪਣੇ ਆਪ ਨਾਲ ਗੱਲਾਂ ਕਰਦਿਆਂ, ਉਗਲੀਆਂ ਤੇ ਹਿਸਾਬ ਕਰਦਿਆਂ, ਊਲ-ਜਲੂਲ ਬੋਲਦਿਆਂ,, ਨਿੱਕੀਆਂ-ਨਿੱਕੀਆਂ ਗੱਲਾਂ ਤੇ ਕਾਹਲੇ ਪੈਦਿਆਂ, ਚੁੱਪ ਕਰਕੇ ਬੈਠਿਆਂ ਰਹਿਣਾ,, ਹਨੇਰੇ ਨੂੰ ਚੰਗਾ ਸਮਝਣਾ, ਆਪਣੇ ਆਪ ਵਿੱਚ ਹੀਣ ਭਾਵਨਾ ਮਹਿਸੂਸ ਕਰਨਾ, ਅਤੇ ਨੀਮ ਪਾਗਲਾਂ ਵਰਗੀਆਂ ਹਰਕਤਾਂ ਕਰਨਾ ਵਰਗੇ ਲੱਛਣ ਅਕਸਰ ਮਾਨਸਿਕ ਰੋਗੀਆਂ ਵਿੱਚ ਦਿਖਾਈ ਦਿੰਦੇ ਹਨ । ਮਨੋਵਿਗਿਆਨਕਾਂ ਅਨੁਸਾਰ ਅਜਿਹੇ ਲੱਛਣ ਅਕਸਰ ਹਰ ਵਿਅਕਤੀ ਵਿੱਚ ਕਿਸੇ ਨਾ ਕਿਸੇ ਪੱਧਰ ਤੇ ਅਚੇਤ ਜਾਂ ਸੁਚੇਤ ਮਨ ਨਾਲ ਭੋਗਦਾ ਹੈ ।

     ਅਪਰਾਧਿਕ ਪ੍ਵਿਰਤੀ ਨੂੰ ਰੋਕਣ ਲੲੀ ਲ਼ਾਜ਼ਮੀ ਹੈ ਕਿ ਸਮਾਜ ਵਿੱਚ ਨੌਜਵਾਨਾਂ ਦੀ ਮਨੋਦਿਸ਼ਾ ਨੂੰ ਬੜੇ ਗੁਹ ਨਾਲ ਵਾਚਿਆ ਜਾਵੇ । ਨੋਜਵਾਨ ਪੀੜੀ ਨੂੰ ਸਹੀ ਮਾਰਗ ਦਰਸ਼ਨ ਦਿਤਾ ਜਾਵੇ । ਜੀਵਨ ਵਿੱਚ ਨੋਜਵਾਨਾਂ ਨੂੰ ਬਹੁਤ ਸਾਰੇ ਪੜਾਵਾਂ ਵਿੱਚ  ਗੁਜਰਨਾ ਪੈਦਾ ਹੈ । ਹਰ ਪੜਾ ਦੀ ਪ੍ਸਥਿਤੀ ਅਲੱਗ ਅਲੱਗ ਹੁੰਦੀ ਹੈ । ਬਚਪਨ ਦੀਆ ਸਿੱਖਿਆਵਾਂ ਕਿਸ਼ੋਰ ਅਵਸਥਾ ਵਿੱਚ ਅਸਰ ਵਿਖਾਉਣ ਲਗ ਪੈਂਦੀਆ ਹਨ । ਕਾਨੂੰਨੀ ਤੋਰ ਤੇ ੧੮ ਸਾਲ ਤੱਕ ਦੀ ਉਮਰ ਨੂੰ ਕਿਸ਼ੋਰ ਅਵਸਥਾ ਵਿੱਚ ਰੱਖਿਆ ਜਾਂਦਾ ਹੈ ਅਤੇ ਜਵਾਨੀ ਇਸ ਤੋਂ ਉਪਰ । ਕਿਸ਼ੋਰ ਅਵਸਥਾ ਵਿੱਚ ਬੱਚਾ ਚੰਚਲ ਹੁੰਦਾ ਹੈ । ਬਚਪਨਾ ਅਤੇ ਬੁੱਧੀ ਦਾ ਸੁਮੇਲ ਹੁੰਦਾ ਹੈ । ਇਸ ਉਮਰ ਵਿੱਚ ਏਨਾ ਸਿਆਣਾ ਹੁੰਦਾ ਨਹੀਂ ਜਿੰਨਾ ਉਹ ਸਮਝਦਾ ਹੈ । ਹਰ ਗੱਲ ਮਨਵਾਉਣ ਦੀ ਜਿੱਦ ਹੁੰਦੀ ਹੈ ਪਰ ਉਸਦੇ ਪਰਿਣਾਮ ਤੋਂ ਅਵੇਸਲਾਪਣ ਉਸਨੂੰ ਗਲਤ ਰਸਤੇ ਤੇ ਚਲਣ ਲਈ ਉਤਸ਼ਿਹਿਤ ਹੋ ਜਾਂਦੇ ਹਨ । ਇਹੀ ਅਵਸਥਾਂ ਜਵਾਨੀ ਵਿੱਚ ਪ੍ਰਵੇਸ਼ ਕਰਨ ਅਤੇ ਸੰਭਲਣ ਦੀ ਹੁੰਦੀ ਹੈ ।  ਬੱਚਿਆਂ ਲਈ ਇਹੀ ਸਮਾਂ ਭੱਟਕਣ ਅਤੇ ਤਿਲਕਣਬਾਜ਼ੀ ਦਾ ਹੁੰਦਾ ਹੈ । ਅਜਿਹੇ ਵਕਤ ਮਾਂ ਬਾਪ ਦੀ ਜੁੰਮੇਵਾਰੀ ਵੱਧ ਜਾਂਦੀ ਹੈ । 

ਜੀਵ ਦੇ ਮਨੋਵਿਗਿਆਨਕ ਵਿਸਲੇਸ਼ਣ ਤੋਂ ਇਹ ਗੱਲ ਸਪਸ਼ੱਟ ਹੋ ਜਾਂਦੀ ਹੈ ਕਿ ਸੰਸਾਰ ਵਿੱਚ ਹਰ ਜੀਵ ਵਸਤ ਨਹੀਂ ਹੈ । ਪਰ ਸੰਸਾਰ ਵਿੱਚ ਹਰ ਵਸਤੂ ਗਤੀਸ਼ੀਲ ਹੈ । ਕੁਦਰਤੀ ਤਬਦੀਲੀ ਵਸਤੂ ਦ ਸੁਭਾਅ ਹੈ । ਪਰ ਕੁਦਰਤੀ ਤਬਦੀਲੀ ਤੋਂ ਮਨੁੱਖ ਸੰਤੁਸ਼ਟ ਨਹੀਂ ਹੈ । ਉਹ ਹਰ ਵਸਤ, ਸ਼ੁਭਾਅ ਅਤੇ ਵਿਅਕਤਿੱਵ ਨੂੰ ਆਪਣੀ ਸਮਰੱਥਾ, ਲੋੜ ਅਤੇ ਸੋਚ ਮੁਤਾਬਿਕ ਤਬਦੀਲ ਕਰਨ ਦੀ ਚੇਸ਼ਟਾ ਕਰਦਾ ਹੈ । ਮਨੁੱਖ ਦੀ ਸਮਰੱਥਾ, ਲੋੜ ਅਤੇ ਸੋਚ ਤੋਂ ਤੇਜ ਮਨ ਦੀ ਗਤੀ ਹੁੰਦੀ ਹੈ । ਬ੍ਹਿਮੰਡ ਦੀਆਂ ਬਾਕੀ ਗਤੀਆਂ ਦਾ ਵਜ਼ੂਦ ਤੋਂ ਵਜ਼ੂਦ ਤੱਕ ਹੁੰਦਾ ਹੈ ਜਿਸ ਦੀ ਸਮੇਂ ਸੀਮਾਂ ਹੋਣ ਕਰਕੇ ਕਦੇ ਨ ਕਦੇ ਠਹਿਰਓ ਆ ਜਾਂਦਾ ਹੈ ਪਰ ਮਨ ਦੀ ਗਤੀ ਦੀ ਕੋਈ ਸਮੇਂ ਸੀਮਾਂ ਨਹੀਂ ਹੈ ਜਿਸ ਕਰਕੇ ਮਨ ਦੀ ਗਤੀ ਵਿੱਚ ਕਦੇ ਠਹਿਰਾਓ ਨਹੀਂ ਆਉਂਦਾ । ਮਨ ਮਰਦ ਨਹੀਂ ਸਰੀਰ ਦੇ ਖਤਮ ਹੋ ਜਾਣ ਬਾਅਦ ਵੀ ਮਨ ਦੀ ਗਤੀ ਬਣੀ ਰਹਿੰਦੀ ਹੈ ।  ਅਸੀਮ ਮਨ ਨੂੰ  ਸਿਰਫ ਸਬਰ ਸੰਤੋਖ ਦੀਆਂ ਮਰਿਯਾਦਾ ਵਿੱਚ ਜ਼ਾਬਤੇ ਵਿੱਚ ਤਾਂ ਰੱਖਿਆ ਜਾ ਸਕਦਾ ਹੈ ਪਰ ਮਾਰਿਆ ਨਹੀਂ ਜਾ ਸਕੀਦਾ । ਮਨੋਵਿਗਿਆਨਕ ਅਜਿਹੀ ਅਵਸਥਾ ਨੂੰ ਸਕੂਨ ਅਵਸਥਾ ਮੰਨਦੇ ਹਨ । ਪਰ ਸਕੂਨ ਅਵਸਥਾ ਦਾ ਹਰਗ਼ਿਜ਼ ਮਤਲਵ ਨਹੀਂ ਕਿ ਮਨ ਕਿਰਿਆ ਰਹਿਤ ਹੋ ਜਾਂਦਾ ਹੈ । ਮਨ ਦੀ ਚੰਚਲਤਾ ਨੂੰ ਮਾਪਣ ਦਾ ਅੱਜੇ ਕੋਈ ਯੰਤਰ ਤਿਆਰ ਨਹੀ ਹੋਇਆ । ਹਰ ਗਤੀ ਨੂੰ ਮਾਪਣ ਲਈ ਮਨੁੱਖ ਨੇ ਯੰਤਰ ਤਿਆਰ ਕਰ ਰੱਖੇ ਹਨ । ਸਮਰਥਾ ਤੋਂ ਜਿਆਦਾ ਗਤੀ ਯੰਤਰ ਲਈ ਨਕਸਾਨਦਇਕ ਹੁੰਦੇ ਹਨ ।

24 Aug 2015

Reply