Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...ਸੁਰਜੀਤ ਗੱਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...ਸੁਰਜੀਤ ਗੱਗ

ਬਿੱਲੋ ਤੇਰੀ ਤੋਰ ਸਾਰੀ ਦੁਨੀਆਂ ਤੋਂ ਵੱਖ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...

ਮੁਗਲਾਂ ਤੋਂ ਲੈਕੇ ਨੀ ਜਗੀਰਦਾਰਾਂ ਤਾਈਂ
ਸਾਰਿਆਂ ਨੇ ਲੁੱਟਿਆ ਏ ਤੈਨੂੰ ਚਾਈਂ-ਚਾਈਂ

ਅਜੇ ਵੀ ਤੇਰੇ ਆਸ਼ਕਾਂ ਨੂੰ ਆਇਆ ਨਹੀਂਓਂ ਵੱਖ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...

ਹੋਈ ਤੂੰ ਜੁਆਨ ਤੇਰੇ ਟੋਟੇ-ਟੋਟੇ ਹੋਏ
ਕੀਹਦਾ ਕੀ ਕਸੂਰ ਤੇਰੇ ਸਿੱਕੇ ਖੋਟੇ ਹੋਏ

ਭਰਨੇ ਨਾ ਕਦੇ ਇਹ ਨੇ ਡੂੰਘੇ ਬੜੇ ਫੱਟ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...। 

ਚੂੰਢ ਲਿਆ ਗਿਰਝਾਂ ਨੇ ਤੇਰਾ ਅੰਗ ਅੰਗ
ਬੱਲੇ ਨੀਂ ਗੁਲਾਬੋ ਤੇਰਾ ਕਾਲਾ ਹੋਇਆ ਰੰਗ

ਗੋਰੇ ਤਾਂ ਸੀ ਗੈਰ ਲਾਏ ਸਕਿਆਂ ਵੀ ਟੱਕ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...। 

ਨਸ਼ਿਆਂ ਨੇ ਕੀਤਾ ਤੇਰੇ ਆਸ਼ਕਾਂ ਦਾ ਘਾਣ
ਖੈਰ ਸੀ ਖਵਾਹ ਜੋ ਤੇਰੇ ਆ ਗਈ ਹੁਣ ਕਾਣ

ਹਰੇਕ ਪੰਜੀਂ ਸਾਲੀਂ ਹੁੰਦੀ ਤੇਰੇ ਪਿੱਛੇ ਖੱਪ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...। 

ਲੁੱਟ ਲਿਆ ਡੋਲ਼ਾ ਪਾਈ ਸਿਰ 'ਚ ਸੁਆਹ
ਅਬਦਾਲੀਆਂ ਨੇ ਲਈ ਤੇਰੇ ਉੱਤੇ ਚਾਦਰ ਪਾ

ਵਾਰੋ ਵਾਰੀ ਆਉਣ ਤੇਰੀ ਲੁੱਟਣੇ ਨੂੰ ਪੱਤ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...। 

ਡਾਲਰਾਂ ਨੇ ਲਿਆ ਤੇਰੇ ਆਸ਼ਕਾਂ ਨੂੰ ਫਾਹ
ਭੁੱਲ ਗਏ ਉਹ ਤੇਰੇ ਨਾਲ ਕਰਿਆ ਨਿਕਾਹ

ਕਾਹਦਾ ਮੋਹ-ਤੇਹ ਰਿਹਾ ਕਾਹਦੀ ਅਪਣੱਤ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...। 

ਸ਼ਾਇਦ ਤੇਰੇ ਲੇਖਾਂ ਵਿੱਚ ਲਿਖੀ ਬਰਬਾਦੀ
ਕਾਹਦਾ ਸਾਨੂੰ ਮਾਣ ਅਸੀਂ ਕਾਹਦੇ ਆਂ ਪੰਜਾਬੀ

ਜ਼ਹਿਰ ਹੋ ਗਏ ਪਾਣੀ, ਪਾਣੀ ਹੋ ਗਈ ਸਾਡੀ ਰੱਤ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ...।

ਬਿੱਲੋ ਤੇਰੀ ਤੋਰ ਸਾਰੀ ਦੁਨੀਆਂ ਤੋਂ ਵੱਖ
ਰੱਖੀ ਫਿਰਦੇ ਨੇ ਸਾਰੇ ਤੇਰੇ ਉੱਤੇ ਅੱਖ......... ਸੁਰਜੀਤ ਗੱਗ

26 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ.......Tfs.......

26 Dec 2012

Reply