Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੂਰਜ ਦਾ ਰੰਗ

ਪਾਣੀ ਚੜ੍ਹ ਚੜ੍ਹ ਕੇ ਮੈਂਨੂੰ ਵੇਖਦਾ ਏ , ਧੁੱਪਾਂ ਲਹਿ ਲਹਿ ਕੇ ਮੈਂਨੂੰ ਤੱਕਦੀਆਂ ਨੇ
ਸਾਡੇ ਸਰਬ-ਸੁਨੱਖੜੇ ਸਾਕ ਦੀਆਂ , ਅੱਜ ਕਾਸ਼ਨੀ-ਖੇਤੀਆਂ ਪੱਕਦੀਆਂ ਨੇ
ਧੂੜਾਂ ਲਿਸ਼ਕਦੀਆਂ ਨੇ ਬੇਲਿਆਂ 'ਚੋਂ , ਪੌਣਾਂ ਜਿਦ ਜਿਦ ਕੇ ਮੂਹਰੇ ਨੱਚਦੀਆਂ ਨੇ
ਛਾਂਵਾਂ ਪਸਰ ਕੇ ਮੇਰੀ ਹਿੱਕ ਅੰਦਰ , ਮੈਨੂੰ ਚਾਹੁੰਦੀਆਂ ਜਿੰਨਾ ਕੁ ਚਾਹ ਸੱਕਦੀਆਂ ਨੇ

 

ਹੈਨ ਅੱਕ ਦੇ ਫੁੱਲ ਵੀ ਗੁਲਾਬ ਦੇ ਫੁੱਲ ਤੇ ਗੁਲਾਬ-ਜੜਾਂ ਵੀ ਤਾਂ ਅੱਕ ਦੀਆਂ ਨੇ
ਮੈਨੂੰ ਅੱਗ ਵਿੱਚੋਂ ਵੀ ਨੀਰ ਦਿਖਿਆ ਤੇ ਅੱਗਾਂ ਪਾਣੀ ਵਿੱਚ ਵੀ ਮੱਚਦੀਆਂ ਨੇ
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ ਤੇ ਸਾਰਾ ਖੇਲ ਹੋਇਆ ਮੇਰੇ ਅੰਗ ਵਰਗਾ
ਵੇ ਤੈਨੂੰ ਸੂਰਜਾ ਜਦੋਂ ਮੈਂ ਅੱਜ ਤੱਕਿਆ , ਤੂੰ ਤਾਂ ਨਿੱਕਲਿਆ ਮੇਰੇ ਈ ਰੰਗ ਵਰਗਾ

 

ਮੇਰੀ ਅੱਖ ਨੂੰ ਉੱਚੇ ਅਸਮਾਨ ਟੱਕਰੇ , ਮੇਰੇ ਪੈਰਾਂ ਨੂੰ ਸਗਲ ਜ਼ਮੀਨ ਮਿਲ ਗਈ
ਮੇਰੀ ਨਜ਼ਰ ਬਣੀ ਪੰਜ ਫੂਲ ਰਾਣੀ ਤੇ ਨਾਲੇ ਤਲੀਆਂ ਨੂੰ ਤਸਕੀਨ ਮਿਲ ਗਈ
ਗੱਲਾਂ ਧਰਤ ਦੀਆਂ ਕਾਹਨੂੰ ਛੇੜ ਲਈਆਂ , ਇਹ ਤਾਂ ਅਸਮਾਨਾਂ ਨੂੰ ਵੀ ਢੱਕਦੀਆਂ ਨੇ
ਪਾਣੀ ਚੜ੍ਹ ਚੜ੍ਹ ਕੇ ਮੈਂਨੂੰ ਵੇਖਦਾ ਏ , ਧੁੱਪਾਂ ਲਹਿ ਲਹਿ ਕੇ ਮੈਂਨੂੰ ਤੱਕਦੀਆਂ ਨੇ

 

 

ਹਰਮਨ  ਜੀਤ

10 Oct 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

harman jeet is a great writer,.............tfs his wonderful creation

 

its good to read this............

24 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਖੂਬਸੂਰਤ ਅਹਿਸਾਸ ਨੂੰ ਖੂਬਸੂਰਤ ਸ਼ਬਦਾਂ ਨਾਲ ਪੇਸ਼ ਕਰਦੀ ਇਕ ਨਾਯਾਬ ਕਿਰਤ |
ਬਿੱਟੂ ਬਾਈ ਜੀ ਸ਼ੇਅਰ ਕਰਨ ਲਈ ਧੰਨਵਾਦ ਜੀ |
ਰੱਬ ਰਾਖਾ |

ਖੂਬਸੂਰਤ ਅਹਿਸਾਸ ਨੂੰ ਖੂਬਸੂਰਤ ਸ਼ਬਦਾਂ ਵਿਚ ਅਤੇ ਸੁੰਦਰ ਇਮੇਜਰੀ (imagery) ਨਾਲ ਪੇਸ਼ ਕਰਦੀ ਇਕ ਨਾਯਾਬ ਕਿਰਤ |


ਬਿੱਟੂ ਬਾਈ ਜੀ ਸ਼ੇਅਰ ਕਰਨ ਲਈ ਧੰਨਵਾਦ ਜੀ |


ਰੱਬ ਰਾਖਾ |

 

24 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੲਿਕ ਹੋਰ ਕਲਾਸਿਕ ਰਚਨਾ ਸ਼ੇਅਰ ਕਰਨ ਲਈ ਬਿੱਟੂ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ,

ਤੇ ਹਰਮਨ ਜੀਤ ਜੀ ਲੲੀ ਦਿਲੋਂ 'ਵਾਹ ਵਾਹ' ।
25 Oct 2014

Reply