Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਣਜੀਤਪੁਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਰਣਜੀਤਪੁਰ

Mai apnay aap nu haale vee punjabi da student hee samjhdaa haa tay hamesha hee samjhna...bhave ik do kitaaban chap gaeean...mai ik navi kahani sharoo keeti hai par as usual kiokay mai englishminded jampal haa galtian deendiaan nahi....jay kise kol vaqt hai jarroo is nu check karkay grammar atay spelling atay understanding day hisaab naal theek karkay ethe post kar sakde ho?

 

dhanvaad

 

Roop

 

ਮੇਰੇ ਨਾਂ ਦਾ ਪਤਾ ਲੈਣ ਜਰੂਰੀ ਨਹੀਂ ਹੈ। ਇੰਨਾ ਬਥੇਰਾ ਆ ਕਿ ਮੈਂ ਦਾਦਾ ਜੀ ਲਈ ਰਣਜੀਤਪੁਰ ਦੇ ਇੱਕ ਸ਼ੁਹਰਤ ਅੱਡੇ'ਚ ਕੰਮ ਕਰਦੀ ਹਾਂ। ਕਈ ਸਾਮੀ ਖ਼ੁਸ਼ ਕੀਤੇ ਹੈ, ਦਾਦੇ ਲਈ। ਜਦ ਦੀ ਬਾਰਾਂ ਸਾਲਾਂ ਉਮਰ ਦੀ ਸੀ ਇਹੀ ਕੁੱਝ ਹੀ ਕੀਤਾ ਹੈ। ਇੱਕ ਦਿਨ ਉਮਰਾ ਜਾਨ ਵਾਂਗ ਮੈਨੂੰ ਘਰੋ ਕਿਸ ਨੇ ਚੱਕ ਕੇ ਇਥੇਂ ਲਿਆਂਦਾ। ਹੁਣ ਤਾਂ ਯਾਦ ਵੀ ਨਹੀਂ ਹੈ ਦੇਸ਼ ਦੇ ਕਿਹੜੇ ਪਾਸੋ ਚੁੱਕੀ ਸੀ। ਖ਼ੈਰ ਹਰ ਰੋਜ ਮੈਂ ਆਵਦਾ ਮਾਸ ਵੇਚਦੀ ਏਂ। ਅੱਜ ਕੱਲ੍ਹ ਦਾਦੇ ਨੇ ਇੱਕ ਨਵਾਂ ਮੁੰਡਾ…ਨਵਾਂ ਦੱਲਾ ਰੱਖਿਆ ਹੈ। ਉਸਦਾ ਨਾਂ ਦੇਵ ਹੈ। ਹਰ ਰੋਜ ਬੂਹੇ'ਚੋਂ ਕੋਈ ਨਵਾਂ ਚਿਹਰਾ ਵੜਦਾ। ਇੰਨ੍ਹੇ ਵੇਖੇ ਹੈ ਤਾਂ ਹਰ ਦਾ ਮੂੰਹ ਯਾਦ ਹੀ ਨਹੀਂ। ਕਿਉਂ ਯਾਦ ਕਰਾਂ? ਮੈਂ ਤਾਂ ਨਿਤ ਨਿਤ ਭਲਣ ਦੀ ਕੋਸ਼ਿਸ਼ ਕਰਦੀ ਹਾਂ। ਹੁਣ ਧੁੰਧਲ਼ੇ ਮੁਖ ਹੀ ਦਿਸਦੇ ਨੇ। ਹਰ ਦਿਨ ਕੋਈ ਨਵਾਂ ਬੰਦਾ ਆਉਂਦਾ ਹੈ। ਕੋਈ ਬਾਰੀ ਤਾਂ ਮੇਮਾਂ ਵੀ ਆ ਜਾਂਦੀਆਂ। ਮੈਂ ਤਾਂ ਖਿਡੌਣੀ ਹੈ, ਉਨ੍ਹਾਂ ਦੀ ਕਾਮ ਵਾਸ਼ਨਾ ਲਈ। ਅੱਜ ਦੇ ਮੁਖੜੇ ਤਾਂ ਯਾਦ ਹਨ, ਹੁਣ ਲਈ। ਕੱਲ੍ਹ ਤਿਖਰ ਚੇਤ ਭੁੱਲ ਜਾਣਾ ਹੈ। ਤੜਕੇ ਜਾਗੀ, ਪਹਿਲਾਂ ਹੀ ਰਸਿਕ ਖੜ੍ਹਾ ਸੀ। ਦਰਵਾਜ਼ਾ ਕਮਰੇ ਦਾ ਖੋਲ਼੍ਹਾ। ਅੰਦਰ ਸੱਜਣ ਵੜ ਗਿਆ। ਕਿਹਾ ਆਸ਼ਨਾ! ਉਮਰ ਦੇ ਵਿੱਚ ਪੰਜਾਹ ਬੁੱਢ ਵਰੇਸ ਦਾ ਲੱਗਦਾ ਸੀ। ਐਨਕ ਗਾਂਧੀ ਵਾਂਗ ਨੱਕ ਤੇ ਟਿਕਾਈ ਸੀ। ਵਾਲਾਂ'ਚ ਚੀਰ ਕੱਢੀ ਸੀ। ਕੁੜਤਾ ਪਿਜਾਮਾ ਪਾਇਆ ਸੀ, ਚਿੱਟਾ ਦੁੱਧ ਵਾਂਗ। ਮੱਥੇ ਤੇ ਟਿੱਕਾ ਸੀ। ਮੈਂ ਕਈ ਬਾਰ ਇਸ ਨੂੰ ਟੀਵੀ ਤੇ ਵੇਖਿਆ ਸੀ। ਸਰਕਾਰ ਦਾ ਖਾਸ ਬੰਦਾ ਸੀ। ਜਦ ਉਸਨੇ ਮੇਰੇ ਵੱਲ ਝਾਕਿਆ, ਮੂੰਹ ਅੱਡਾ ਤੇ ਉਸਦੇ ਪੀਲੇ, ਟੁੱਟੇ ਦੰਦਲ ਦਿਸ ਗਏ। ਐਨਕਾਂ ਵਿੱਚ ਮੈਨੂੰ ਆਵਦਾ ਮੁਖੜਾ ਦਿੱਸਿਆ, ਜਿੰਝ ਦੋ ਹੁੰਦੀਆਂ, ਇੱਕ ਸੱਜੀ ਅੱਖ'ਚੋਂ ਵਾਪਸ ਝਾਕਦੀ, ਦੂਜੀ ਖੱਬੀ ਵਿੱਚੋਂ। ਮੇਰੇ ਨੇੜੇ ਆ ਗਿਆ। ਉਸਦੇ ਮੂੰਹ'ਚੋਂ ਪਾਨ, ਸ਼ਰਾਬ ਅਤੇ ਸੁਲਫ਼ੇ ਦੀ ਹਮਕ ਮੇਰੀਆਂ ਨਾਸਾਂ'ਚ ਚੜ੍ਹ ਗਈ। ਉਸਦਾ ਮੁਹਕਾ ਵਾਲ਼ਾ ਨੱਕ ਚੌੜ੍ਹਾ ਸੀ, ਅਤੇ ਨਾਸਾਂ'ਚੋਂ ਵਾਲ਼ ਟਿਭਦੇ ਸੀ। ਉਸਨੇ ਮੈਨੂੰ ਜੱਪੀ ਪਾਈ। ਅਜਗਰ ਵਾਂਗ ਆਵਦੀਆਂ ਬਾਹਾਂ'ਚ ਮੈਨੂੰ ਨੱਪਿਆ। ਉਸਦੇ ਬਦਬੂ ਬੱਲ੍ਹ ਮੇਰੇ ਹੋਟਾਂ ਨੂੰ ਨਿਗਲ਼ਗੇ। ਫਿਰ ਉਸਨੇ ਮੇਰਾ ਦੁੱਪਤਾ ਭੰਜੇ ਸੁੱਟ ਦਿੱਤਾ ਅਤੇ ਮੇਰੀ ਅੰਗਲੀ ਲਾਹਣ ਲੱਗ ਪਿਆ। ਉਸਦੇ ਹੱਥ ਮਕੜੇ ਵਾਂਗ ਮੇਰੇ ਪਿੰਡੇ ਉੱਤੇ ਛਾਣ ਮਾਰਦੇ ਸਨ। ਮੈਂ ਆਪਨੂੰ ਮੂਰਛਿਤ ਕਰਕੇ ਦੁਨੀਆ ਤੋਂ, ਖੁਦ ਤੋਂ ਦੂਰ ਹੋ ਗਈ। ਬੇਕੱਪੜਾ ਮੰਤਰੀ ਇੱਕ ਭਿਆਨਕ ਸੁਪਨਾ ਹੀ ਸੀ। ਇਸ ਵੇਲ਼ੇ ਮੈਂ ਹੋਸ਼'ਚ ਨਹੀਂ ਸੀ। ਜੋ ਕਰਨਾ ਚਾਹੁੰਦਾ, ਉਸਨੂੰ ਕਰਨ ਦਿੱਤਾ। ਘੰਟਾ ਬਾਅਦ ਉਹ ਤਾਂ ਆਵਦੀ ਸਰਕਾਰ ਜੱਗ'ਚ ਵਾਪਸ ਪੁੱਜ ਗਿਆ, ਸਾਡੇ ਮੁਲਕ ਨੂੰ ਰਾਜ ਕਰਦਾ, ਸਾਡੇ ਲੋਕਾਂ ਨੂੰ ਇਬਰਤ ਦਿੰਦਾ। ਉਸਦੇ ਜਾਣ ਤੋਂ ਬਾਅਦ ਮੈਂ ਕਈ ਚਿਰ ਲਈ ਪਈ ਰਹੀ। ਉਸਦਾ ਮੁਸ਼ਖ ਹਾਲੇ ਵੀ ਮੇਰੇ ਜਿਸਮ ਤੇ ਟੰਗਾਂ ਪਸਾਰਦਾ ਸੀ। ਵੱਡਾ ਆਦਮੀ ਸੀ। ਦਾਦੇ ਦਾ ਖਾਸ ਗਾਹਿਕ। ਪਰ ਅੱਧੇ ਘੰਟੇ ਬਾਅਦ ਫਿਰ ਦਰਵਾਜ਼ਾ ਖੜਕਿਆ। ਹੁਣ ਇੱਕ ਹੋਰ ਹੂਜ਼ੀ ਆਗਿਆ ਸੀ। ਇਹ ਬੰਦਾ ਵੱਡੇ ਘਰ ਦਾ ਨਹੀਂ ਸੀ, ਬੁੱਢਾ ਵੀ ਨਹੀਂ ਸੀ। ਉਸਨੂੰ ਵੇਖਕੇ ਸਮਝ ਨਹੀਂ ਲੱਗਦੀ ਸੀ ਕਿਉਂ ਅੱਡੇ ਤੇ ਆਉਂਦਾ ਸੀ। ਪਰ ਕੌਣ ਸਮਝ ਸਕਦਾ ਆਦਮੀ ਦੇ ਨੀਚੇ ਦਿਮਾਗ ਨੂੰ? ਲੰਬਾ, ਪਤਲਾ ਸੀ। ਗੋਰਿਆਂ ਵਾਂਗ ਜੀਨ ਸ਼ੀਨ ਪਾਏ ਸਨ। ਸਜੀਲਾ ਸੀ। ਮੋਟੀਆਂ ਉਕਾਬੀ ਅੱਖਾਂ ਸਨ ਅਤੇ ਚੰਨ ਵਰਗਾ ਮੁਖੜਾ। ਪਰ ਮੇਰਾ ਤਾਂ ਉਸਨੇ ਮੂੰਗ ਕਾਲ਼ਾ ਕਰ ਦਿੱਤਾ ਸੀ। ਪਿੰਡੇ ਨੂੰ ਸੱਰ ਮਾਰੀ ਜਿਵੇਂ ਲੁਹਾਰ ਸੰਦਾਨ'ਚ ਮਚਾਕ ਮਾਰਦਾ ਸੀ। ਮੈਂ ਚੀਕਾਂ ਮਾਰੀਆਂ ਪਰ ਕੋਈ ਨਹੀਂ ਮੇਰੀ ਮਦਦ ਕਰਨ ਆਇਆ। ਫਰਸ਼ ਤੇ ਡਿੱਗੀ ਪਈ ਰਹਿਣ ਦਿੱਤਾ। ਮਸਾਂ ਉੱਠੀ ਜਦ ਬਾਈ ਨੇ ਗਾਲ਼੍ਹ ਕੱਢੀ। ਹੌਲੀ ਹੌਲੀ ਆਪਨੂੰ ਸਾਫ ਕਰ ਲਿਆ ਅੱਗਲੇ ਮਰਦ ਲਈ। ਉਹ ਬੰਦਾ ਮੰਤਰੀ ਨਹੀਂ ਸੀ, ਬਲਾਤਕਾਰੀ ਨਹੀਂ ਸੀ। ਕਵੀ ਸੀ। ਉਸਦਾ ਵਿਆਹ ਵੀ ਹੋਇਆ ਸੀ, ਬੱਚੇ ਵੀ ਸੀ, ਪਰ ਫਿਰ ਵੀ ਹਰ ਰਾਤ ਅੱਡੇ ਆਉਂਦਾ ਸੀ। ਮੇਰੇ ਨਾਲ਼ ਕਦੀ ਨਹੀਂ ਪਿਆ ਸੀ। ਹਰ ਵੇਲ਼ੇ ਸਾਨੂੰ ਸ਼ਾਇਰੀ ਸੁਣਾਉਂਦਾ ਸੀ। ਮੇਰੇ ਲਈ ਤਾਂ ਸਾਹ ਲੈਣਦਾ ਮੌਕਾ ਸੀ। ਪਤਾ ਨਹੀਂ ਅੱਗਲਾ ਕੌਣ ਹੋਵੇ? ਬਾਈ ਨੇ ਘੰਟੇ ਲਈ ਮੇਰਾ ਖੇੜਾ ਵੀ ਛੱਡ ਦਿੱਤਾ। ਮੈਂ ਪਲੰਘ ਤੇ ਥੋੜੇ ਚਿਰ ਲਈ ਲਿਟ ਗਈ, ਫਿਰ ਨ੍ਹਾਈ। ਜਦ ਤੱਕ ਵਾਲ ਵਾਹਲੇ ਤੇ ਨਵੇਂ ਕੱਪੜੇ ਪਾਏ ਦਰ ਤੇ ਹੋਰ ਲੋਕ ਪਹੁੰਚ ਗਏ ਸਨ। ਟੋਲਾ ਸੀ ਸ਼ਰਾਬੀ ਮੁੰਡਿਆਂ ਦਾ। ਬਾਈ ਨਾਲ਼ ਗੱਲ ਬਾਤ ਕਰਦੇ ਸੀ। ਫਿਰ ਕੁੱਝ ਮੰਡਿਆਂ ਨੇ ਮੇਰੇ ਕਮਰੇ ਬਾਹਰ ਲਾਈਨ ਲੱਗਾ ਦਿੱਤੀ, ਕੁੱਝ ਨਾਲ਼ਦੇ ਕਮਰੇ ਵਾਲ਼ੀ ਦੇ। ਜਿਹੜਾ ਕਿਹੜਾ ਹੋਵੇ ਸਾਨੂੰ ਤਾਂ ਉਨ੍ਹਾਂ ਨੂੰ ਖ਼ੁਸ਼ ਰੱਖਣਾ ਪੈਣਾ ਸੀ। ਮੈਂ ਅੱਧੀ ਸੁੰਨ ਹੋਈ ਪੈ ਗਈ। ਉੱਪਰ ਪੱਕਾ ਘੁੰਮਦਾ ਸੀ, ਬਾਹਰੋਂ ਸੜਖ ਦੀ ਆਵਾਜ਼ ਚੜ੍ਹਾਈ ਕਰਦੀ ਸੀ, ਕਿਸੇ ਹੋਰ ਕਮਰੇ'ਚੋਂ ਗੀਤ ਸੁਣਦਾ ਸੀ। ਸਭ ਕੁੱਝ ਦੂਰ ਲਗਿਆ। ਆਪਨੇ ਆਪ ਤੋਂ ਦੂਰ ਸੀ। ਪਹਿਲਾ ਭੇੜੀਆ ਅੰਦਰ ਆਇਆ। ਇੱਕ ਦਮ ਮੇਰੇ ਸਰੀਰ ਉੱਤੇ ਚੜ੍ਹ ਗਿਆ। ਉਸਦਾ ਭਾਰ ਵੀ ਮਹਿਸੂਸ ਨਹੀਂ ਹੋਇਆ। ਬੁੱਤ ਵਾਂਗ ਪਈ ਰਹੀ। ਉਸਦੇ ਸਾਹ ਤੋਂ ਸ਼ਰਾਬ ਬਦਬੋਦਾਰ ਸੀ। ਥੋੜਾ ਚਿਰ ਬਾਅਦ ਤੁਰ ਪਿਆ। ਉਸ ਤੋਂ ਬਾਅਦ ਇੱਕ ਬੇਚੈਨ ਬੱਚਾ ਹੀ ਵੜਿਆ। ਲੱਗਦਾ ਕੁਆਰਾ ਹੀ ਸੀ। ਡਰਦਾ ਡਰਦਾ ਮੇਰੇ ਕੋਲ਼ ਆ ਕੇ ਖਲੋਇਆ। ਮੈਂ ਕਿਉਂ ਬੋਲਾ? ਕੁੱਝ ਦੇਰ ਲਈ ਖੜ੍ਹਾ ਰਿਹਾ ਮੇਰੇ ਵੱਲ ਝਾਕਦਾ ਜਿੰਝ ਹੁੰਨੀ ਸ਼ਰਮ ਆਈ। ਹੋ ਸਕਦਾ ਉਸਦੀ ਭੈਣ ਹੋਵੇਮ ਜਿਸ ਦੇ ਸਾਹਮਣੇ ਬਹੁਤ ਹੀ ਸਾਊ ਹੋਵੇਗਾ? ਗੋਰਿਆਂ ਵਰਗੇ ਕੱਪੜੇ ਪਾਏ ਸੀ। ਸਿਰ ਤੇ ਪੱਗ ਬਣੀ ਸੀ, ਲਾਲ ਰੰਗ ਦੀ।ਥੋੜਾ ਜਾ ਭਾਰਾ ਸੀ। ਉਸਨੇ " ਹੇੱਲੋ", ਕਿਹਾ ਜਿੰਝ ਇਸ ਲਫਜ਼ ਨਾਲ਼ ਸਭ ਕੁੱਝ ਠੀਕ ਸੀ, ਜਿਵੇਂ ਇਹ ਆਮ ਗੱਲ ਸੀ। ਮੈਂ ਚੁੱਪ ਚਾਪ ਰਹੀ। ਕਿਉਂ ਬੋਲਾ? ਫਿਰ ਉਸਨੇ ਆਵਦੀ ਪਤਲੂਣ ਲਾਹ ਦਿੱਤੀ ਤੇ ਮੇਰੇ ਉੱਪਰ ਡਿੱਗ ਪਿਆ, ਇੱਕ ਸੂਰ ਜਿਹੜਾ ਗੰਦੇ ਤਰੀਕੇ ਨਾਲ਼ ਚੁਬੱਚੇ'ਚੋਂ ਖਾਂਦਾ ਸੀ। ਮੈਂ ਤਾਂ ਚਸ਼ਮਪੋਸ਼ੀ ਪਈ ਰਹੀ। ਫਿਰ ਨੀਵੀਆਂ ਅੱਖਾਂ ਨਾਲ਼ ਤੁਰ ਪਿਆ। ਉਸ ਤੋਂ ਬਾਅਦ ਪਤਾ ਨਹੀਂ ਕਿੰਨ੍ਹੇ ਦਾਖਲ ਹੋਏ। ਬਾਈ ਨੇ ਮੈਨੂੰ ਦੱਸਿਆ ਸਾਰੇ ਚੰਗੇ ਘਰਾਂ ਤੋਂ ਸਨ ਅਤੇ ਉਨ੍ਹਾਂ ਦੀ ਸੇਵਾ ਕਰਨੀ ਬਹੁਤ ਜਰੂਰ ਸੀ। ਪੜ੍ਹੇ ਲਿਖੇ ਭੱਦਰ ਮੁੰਡੇ ਸਨ। ਇੰਡੀਆ ਦਾ ਅੱਗਾ ਸਵਾਰਨ ਵਾਲ਼ੇ। ਮੇਰਾ ਤਾਂ ਅੱਗਾ ਬਹੁਤ ਦੇਰ ਪਹਿਲਾਂ ਹੀ ਮਾਰ ਦਿੱਤਾ ਸੀ। ਜਦ ਮਾਂ ਨੇ ਧੀ ਪੈਦਾ ਕੀਤੀ ਸੀਮ ਉਸ ਹੀ ਦਿਨ। ਜਦ ਇਹ ਟੋਲਾਂ ਗਿਆ, ਮੇਰੀਆਂ ਹੱਡੀਆਂ ਪਸਲੀਆਂ ਦੁੱਖੀਆਂ। ਪਰ ਬਾਈ ਤਾਂ ਬੇਕਿਰਕ ਸੀ। ਉਸ ਲਈ ਤਾਂ ਅੱਸੀਂ ਫੈਕਟਰੀ'ਚ ਮਸ਼ੀਨਾਂ ਸਨ। ਜੇ ਸਾਤੋਂ ਕੰਮ ਨਹੀਂ ਕਰਾਉਂਦੀ ਤਾਂ ਦੇਵ ਜਾਂ ਦਾਦੇ ਨੇ ਸਾਨੂੰ ਮਰਵਾ ਦੇਣਾ ਸੀ। ਮੈਂ ਦੇਵ ਤੋਂ ਡਰਸੀ ਸੀ। ਇੱਕ ਬਾਰ ਮੇਰੀ ਸਹੇਲੀ ਨੂੰ ਮਾਰ ਦਿੱਤਾ ਜਦ ਕੋਈ ਮੰਤਰੀ ਨੂੰ ਫਸਾਉਣਾ ਸੀ। ਇਸ ਲਈ ਡਰਦੀ ਸੀ। ਮੈਂ ਤਾਂ ਚੀਜ਼ ਹੀ ਸੀ। ਬੰਦਾ ਜੋ ਮਰਜੀ ਕਰੇ, ਭਾਵੇਂ ਜਿਊਨਦੀ ਰਹੀ ਜਾ ਮਰੇ। ਉਸ ਰਾਤ ਹੋਰ ਬੰਦੇ ਆਏ। ਇੱਕ ਆਦਮੀ ਮੈਂ ਪਛਾਣ ਲਿਆ ਸੀ। ਉਸਦਾ ਨਾਂ ਸੰਘੇੜਾ ਸੀ। ਲੰਬਾ ਪਤਲਾ ਫਿਲਮਾਂ ਦਾ ਤਾਰਾ ਸੀ। ਕਈ ਬਾਰ ਇਸ ਕੋਠੀ ਪਹਿਲਾਂ ਵੀ ਆਇਆ ਸੀ। ਪਰ ਅੱਜ ਪਹਿਲੀ ਬਾਰੇ ਮੈਨੂੰ ਮੰਗਿਆ ਸੀ।

06 Aug 2013

Reply