Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੇਪ ਟੋਪਿਕ ਤੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਰੇਪ ਟੋਪਿਕ ਤੇ

ਚੂੜੀਏਂ!" ਉਸਦੀ ਆਵਾਜ਼ ਅਖ਼ਬਾਰ ਦੇ ਪਿੱਛੋਂ ਆਈ, ਮੇਰੇ ਕੰਨਾਂ ਨੂੰ ਚਾਂਟਾ ਮਾਰਨ।

ਬਾਥਰੂਮ ਦੇ ਸ਼ੀਸ਼ੇ ਵਿੱਚੋਂ ਮੈਨੂੰ ਦਿਸਦਾ ਸੀ, ਬੈਠਕ ਵਿੱਚ ਅਖ਼ਬਾਰ ਦੇ ਓਲ੍ਹੇ; ਉਸਦਾ ਮੁੱਖ ਸਿਗਰਟ ਦੇ ਧੂੰਏਂ ਵਿੱਚ ਗੁੰਮਿਆ ਗੁੰਮਿਆ। ਜੱਟ ਆਪਣੇ ਸਿੰਘਾਸਣ ਉੱਤੇ ਬੈਠਾ ਸੀ। ਉਸਦੀ ਜੱਟੀ ਘਰ, ਬੇਖਬਰ। ਓਹ ਮੇਰੇ ਘਰ ਸੀ, ਪਰ ਫਿਰ ਵੀ ਰਾਜ ਕਰਦਾ, ਜਿੱਦਾਂ ਇਹ, ਉਸਦੀ ਹੀ ਰਿਹਾਇਸ਼ ਹੋਵੇ!

ਮੈਂ ਸ਼ੀਸ਼ੇ ਵਿੱਚ ਆਪਣੇ ਚਿਹਰੇ ਵੱਲ ਤੱਕਿਆ; ਮੂੰਹ ਇੱਕ ਪਾਸੋਂ ਨੀਲਾ ਸੀ, ਅੱਖਾਂ ਲਾਲ, ਬੁੱਲ੍ਹ ਕਾਲੇ ਅਤੇ ਨੱਕ ਵਿੱਚੋਂ ਰੱਤ ਠੋਡੀ ਵੱਲ ਰਾਹ ਬਣਾਉਂਦੀ ਸੀ। ਜਿੱਦਾਂ ਪਾਣੀ ਦੀ ਲਹਿਰ ਨੇ ਚਟਾਨ ਨੂੰ ਢਾਹ ਦਿੱਤਾ ਹੋਵੇ, ਉਸ ਤਰ੍ਹਾਂ ਮੂੰਹ ਦਾ ਹਾਲ ਸੀ। ਜੱਟ ਦੀ ਕੀ ਗਲਤੀ ਸੀ? ਉਸਦਾ ਤਾਂ ਹੱਕ ਹੈ। ਰੱਬ ਦੇ ਅਸੂਲ ਨੇ, ਹੈ ਨਾ? ਰੱਬ ਨੇ, ਸਮਾਜ ਨੇ, ਮਾਂ ਨੇ ਬੇਵਫ਼ਾਈ ਮੇਰੇ ਨਾਲ ਕੀਤੀ। ਇਸ ਔਕਾਤ ਵਿੱਚ ਕਿਓਂ ਮੇਰਾ ਜਨਮ ਹੋਇਆ? ਮੈਨੂ ਕਿਓਂ ਨਹੀਂ ਮਰਦ ਬਣਾਇਆ? ਬੱਸ ਅਨੰਦ ਲੈਣ ਲਈ ਮੇਰੇ ਕੋਲ ਹੀ ਆਓਂਦਾ, ਪਰ ਮੇਰੀ ਜ਼ਾਤ ਕਰਕੇ, ਮੇਰੇ ਲਿੰਗ ਕਰਕੇ ਜਦ ਵੀ ਗੁੱਸਾ ਚੜ੍ਹਦਾ, ਆਪਣਾ ਹੱਕ ਸਮਝਦਾ ਹੱਥਾ-ਪਾਈ ਕਰਨ ਦਾ। ਲੋਕਾਂ ਦੇ ਸਾਹਮਣੇ ਮੇਰੇ ਕੋਲ ਖੜ੍ਹਦਾ ਵੀ ਨਾ। ਘਰ ਵਾਲੀ ਨਾਲ ਕਿਵੇਂ ਹੈ?

"ਓਏ ਪਾਣੀ ਪੀਣ ਲਈ ਲਿਆ," ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਿਵੇਂ ਮੈਨੂ ਕੁੱਟਿਆ ਹੀ ਨਾ ਹੋਵੇ। ਪਰ ਕਿਓਂ ਮੈਂ ਹੋਰ ਸਹਾਂ? ਮੈਂ ਸ਼ੀਸ਼ੇ ਵਾਲੀ ਅਲਮਾਰੀ ਦਾ ਤਾਕ ਖੋਲ੍ਹਿਆ। ਉਸਦੇ ਪਿੱਛੇ ਕਈ ਕੁਝ ਸੀ: ਇੱਕ ਕੰਘੀ, ਦੰਦ-ਮਾਂਜਣਾ, ਪਾਊਡਰ ਅਤੇ ਸੁਰਖੀ। ਕਿਓਂ ਸਹਾਂ? ਇੰਨ੍ਹਾਂ ਦੇ ਪਿੱਛੇ ਕੈਂਚੀ ਵੀ ਲੁਕੀ ਹੋਈ ਸੀ। ਮੇਰੀਆਂ ਅੱਖਾਂ ਕੈਂਚੀ ਦੀ ਨਜ਼ਰ ਨਾਲ ਮਿਲੀਆਂ। ਕੈਂਚੀ ਨੇ ਮੈਨੂੰ ਭਰਮਾਇਆ। ਮੈਂ ਚੱਕ ਕੇ ਸ਼ੀਸ਼ੇ ਦਾ ਤਾਕ ਬੰਦ ਕਰ ਦਿੱਤਾ। ਉਸਦੇ ਪਾਰ ਕੱਚ ਵਿੱਚੋਂ ਧੂੰਆਂ। ਪਿੱਛੇ ‘ਅਸੁਰ’ ਅਖ਼ਬਾਰ ਪੜ੍ਹਦਾ ਦਿਸਦਾ ਸੀ। ਕੈਂਚੀ ਨੇ ਮੈਨੂੰ ਬੀਰਤਾ ਦਿੱਤੀ। ਘੁਸਰ-ਮੁਸਰ ਕੇ ਕਿਹਾ "ਤੂੰ ਵੀ ਇਨਸਾਨ ਹੈਂ, ਤੇਰੇ ਵੀ ਹੱਕ ਨੇ। ਤੇਰਾ ਘਰ ਹੈ। ਆ…ਜਾ, ਓਹਨੂੰ ਦਿਖਾਈਏ।"

ਕੈਂਚੀ ਦੀ ਆਵਾਜ਼ ਅਰੁਕ ਸੀ। "ਹੱਦ ਹੋ ਗਈ!"। ਕੈਂਚੀ ਫੜਕੇ, ਮੂੰਹ ਸਾਫ ਕਰਕੇ, ਮੈਂ ਘੁੰਮਕੇ ਬੋਲੀ " ਪਾਣੀ ਲਿਉਂਦੀ ਆਂ ਜੀ"। ਮੇਰੀ ਢੂਹੀ ਪਿੱਛੇ ਕੈਂਚੀ ਹਸਕੇ ਲਿਸ਼ਕੀ।

ਅਖ਼ਬਾਰ ਹੇਠਾਂ ਕੀਤਾ, " ਕਿਥੇ ਐ?" ਧੂੰਏਂ ਵਿੱਚੋ ਸ਼ਰਾਬ 'ਤੇ ਤਮਾਕੂ ਨੇ ਪੁੱਛ ਗਿੱਛ ਕੀਤੀ।
‘ਕਿਓਂ ਮੈਂ ਹੋਰ ਸਹਾਂ? ਇੱਕ ਸ਼ੋਹਦੀ ਇਸਤਰੀ?’ ਕੈਂਚੀ ਨੇ ਉੱਤਰ ਦੇ ਦਿੱਤਾ।
ਰੂਪ ਢਿੱਲੋਂ

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਮਝਣਾ ਥੋੜਾ ਮੁਸ਼ਕਿਲ ਹੈ......

 

ਇਕ ਖੂਬਸੂਰਤ ਸਾਂਝ.....ਧਨਵਾਦ ਵੀਰ ਜੀ......

07 Jan 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Idea 22g hay hai kay aurat nay kenchi naal mar ditta banday nu ( kenchi da juaab aakhree vaak vich) Kenchee is kahaani vich janani nu kaindee assi is taran day bande naal akk gae so kujh karieay!!

07 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਠੀਕ......

07 Jan 2013

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Nice one... Tuhade likhan de andaaz ton main waakif haan...

taan samjhan ch koi mushkil nahi aayi.. :)

07 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Roop vir ji ... bahut vadia ji ...

07 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Roop vir ji ... bahut vadia ji ...

07 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਵੱਧੀਆ ਲਿੱਖਿਆ ਜੀ ....

08 Jan 2013

Reply