Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ
  •  

ਭਾਰਤੀ ਸ਼ਾਸਤਰੀ ਸੰਗੀਤ ਨੂੰ ਪੱਛਮ ਵਿਚ ਮਕਬੂਲ ਕਰਨ ਵਾਲੇ ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਅੱਜ ਇੱਥੇ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਸਿਹਤ ਨਿੱਘਰ ਰਹੀ ਸੀ ਤੇ ਲੰਘੇ ਵੀਰਵਾਰ ਹੀ ਲਾ ਜੌਲਾ (ਕੈਲੀਫੋਰਨੀਆ)  ਦੇ ਸਕਰਿਪਸ ਮੈਮੋਰੀਅਲ ਹਸਪਤਾਲ ਵਿਚ ਉਨ੍ਹਾਂ ਦਾ ਦਿਲ ਦਾ ਵਾਲਵ ਬਦਲਣ ਵਾਸਤੇ ਅਪਰੇਸ਼ਨ ਕੀਤਾ ਗਿਆ ਸੀ। ਇਸ ਹਸਪਤਾਲ ਵਿਚ ਹੀ ਉਨ੍ਹਾਂ ਆਖਰੀ ਸਾਹ ਲਿਆ। ਉਨ੍ਹਾਂ ਦੀ ਪਤਨੀ ਸੁਕੰਨਿਆ ਅਤੇ ਧੀ ਅਨੁਸ਼ਕਾ ਸ਼ੰਕਰ ਨੇ ਸਾਂਝੇ ਬਿਆਨ ਵਿਚ ਕਿਹਾ, ‘‘ਬੜੇ ਦੁਖੀ ਮਨ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਪੰਡਤ ਰਵੀ ਸ਼ੰਕਰ, ਜੋ ਪਤੀ, ਪਿਤਾ ਤੇ ਸੰਗੀਤਕ ਆਤਮਾ ਸਨ, ਅੱਜ ਸਾਡੇ ਵਿਚ ਨਹੀਂ ਰਹੇ।’’ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਕਾਰਨ ਪਿਛਲੇ              ਹਫਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਿੱਛੇ ਪਤਨੀ ਸੁਕੰਨਿਆ, ਧੀਆਂ ਨੋਰਾ, ਜੋਨਜ਼, ਅਨੁਸ਼ਕਾ ਸ਼ੰਕਰ ਰਾਈਟ ਉਸ ਦੇ ਪਤੀ ਜੋਅ ਰਾਈਟ, ਤਿੰਨ ਦੋਹਤੇ ਤੇ ਚਾਰ ਪੜਦੋਹਤੇ-ਪੜਦੋਹਤੀਆਂ ਹਨ।
ਜਦੋਂ ਪੰਡਤ ਰਵੀ ਸ਼ੰਕਰ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਕੋਲ ਹੀ ਸਨ। 1999 ਵਿਚ ਭਾਰਤ ਰਤਨ ਸਨਮਾਨ ਹਾਸਲ ਕਰਨ ਵਾਲੇ ਉੱਘੇ ਸਿਤਾਰਵਾਦਕ ਨੇ ਭਾਰਤ ਤੋਂ ਇਲਾਵਾ ਅਮਰੀਕਾ ਵਿਚ ਵੀ ਰਿਹਾਇਸ਼ ਰੱਖੀ ਹੋਈ ਸੀ। ਤਿੰਨ ਵਾਰ ਗਰੈਮੀ ਐਵਾਰਡ ਜੇਤੂ ਰਹੇ ਸ੍ਰੀ ਸ਼ੰਕਰ ਨੇ ਆਪਣਾ ਆਖਰੀ ਪ੍ਰੋਗਰਾਮ 4 ਨਵੰਬਰ ਨੂੰ ਕੈਲੀਫੋਰਨੀਆ ਵਿਚ ਪੇਸ਼ ਕੀਤਾ ਸੀ। ਇਸ ਪ੍ਰੋਗਰਾਮ ’ਚ ਉਨ੍ਹਾਂ ਦਾ ਸਾਥ ਅਨੁਸ਼ਕਾ ਨੇ ਵੀ ਦਿੱਤਾ ਸੀ। ਉਨ੍ਹਾਂ ਨੂੰ ਪਹਿਲਾ ਗਰੈਮੀ ਐਵਾਰਡ 1967 ਵਿਚ ਯਹੂਦੀ ਮੈਨੂਹਿਨ ਨਾਲ ਮਿਲ ਕੇ ਕੱਢੀ ਐਲਬਮ ‘ਵੈਸਟ ਮੀਟਸ ਈਸਟ’ ਲਈ ਮਿਲਿਆ ਸੀ। ਉਨ੍ਹਾਂ ਨੂੰ ਐਲਬਮ ‘ਦਿ Ç ਲਿਵਿੰਗ ਰੂਮ ਸੈਸ਼ਨ ’ਜ਼ ਪਾਰਟ-1 ਲਈ 2013 ਦੇ ਗਰੈਮੀ ਐਵਾਰਡਾਂ ਵਾਸਤੇ ਨਾਮਜ਼ਦ ਕੀਤਾ ਜਾ ਚੁੱਕਾ ਸੀ। ਅਨੁਸ਼ਕਾ ਨੂੰ ਵੀ ਇਸੇ ਵਰਗ ’ਚ ਨਾਮਜ਼ਦਗੀ ਮਿਲੀ ਹੋਈ ਹੈ। ਉਨ੍ਹਾਂ ਦਾ ਸੰਗੀਤ ਜਗਤ ਦੇ ਉੱਘੇ ਕਲਾਕਾਰਾਂ ਜਾਰਜ ਹੈਰੀਸਨ ਤੇ  ਯਹੂਦੀ ਮੈਨੂਹਿਨ ’ਤੇ ਵੱਡਾ ਪ੍ਰਭਾਵ ਸੀ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਕੋਲੋਂ ਉਸ ਦਾ ਇਕ ਅਜਿਹਾ ਸੱਭਿਆਚਾਰਕ ਦੂਤ ਖੁਸ ਗਿਆ ਹੈ ਜਿਸ ਨੇ ਦੁਨੀਆਂ ਭਰ ’ਚ ਭਾਰਤ ਨੂੰ ਨਿਵੇਕਲੀ ਪਛਾਣ ਦਿਵਾਈ ਸੀ। ਪੰਡਤ ਰਵੀ ਸ਼ੰਕਰ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ

 

ਗੰਗਾ ਕਿਨਾਰੇ ਤੋਂ ਪੱਛਮ ਤਕ ਚੱਲਿਆ ਸਿਤਾਰ ਦਾ ਜਾਦੂ
ਸੰਗੀਤ ਜਗਤ ਦੇ ਪਿਤਾਮਾ ਮੰਨੇ ਜਾਂਦੇ ਰਵੀ ਸ਼ੰਕਰ ਨੇ ਆਪਣੇ ਵਿਲੱਖਣ ਸਫ਼ਰ ਦੀ ਸ਼ੁਰੂਆਤ ਗੰਗਾ ਕਿਨਾਰਿਓਂ ਕੀਤੀ ਅਤੇ ਪੱਛਮੀ ਦੇਸ਼ਾਂ ਤਕ ਉਨ੍ਹਾਂ ਦੀ ਕਲਾ ਨੇ ਲੋਕਾਂ ਦੇ ਦਿਲ ਜਿੱਤ ਲਏ। ਉਨ੍ਹਾਂ ਬੀਟਲਜ਼, ਜਾਰਜ ਹੈਰੀਸਨ ਅਤੇ ਯਹੂਦੀ ਮੈਨੂਹਿਨ ਜਿਹੇ ਉੱਘੇ ਸੰਗੀਤਕਾਰਾਂ ਨਾਲ ਮਿਲ ਕੇ ਵੀ ਐਲਬਮ ਕੱਢੇ। ਉਨ੍ਹਾਂ ਭਾਰਤੀ ਸ਼ਾਸਤਰੀ ਸੰਗੀਤ ਨੂੰ ਯੂਰਪ ਤੇ ਪੱਛਮੀ ਦੇਸ਼ਾਂ ਵਿਚ ਜੋ ਮੁਕਾਮ ਦਿਵਾਇਆ ਉਹ ਪਹਿਲਾਂ ਕਿਸੇ ਭਾਰਤੀ ਕਲਾਕਾਰ ਦੇ ਹਿੱਸੇ ਨਹੀਂ ਆਇਆ। ਉਨ੍ਹਾਂ ਭਾਰਤ,ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਕੁਝ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। ਸੱਤਿਆਜੀਤ ਰੇਅ ਦੀ ‘ਅੱਪੂ ਟਰਾਇਲੋਜੀ’ ਵਾਸਤੇ ਵੀ ਉਨ੍ਹਾਂ ਹੀ ਸੰਗੀਤ ਤਿਆਰ ਕੀਤਾ।

12 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਦੇ ਨਾ ਪੂਰਾ ਹੋਣ ਵਾਲਾ ਘਾਟਾ.......Frown

14 Dec 2012

Reply