ਬੇਜੁਬਾਨ ਹਾਂ ਪਰ ਬੇਜਾਨ ਨਹੀਂ ,
ਕੱਟਿਆ ਜਾਂ ਵੱਡਿਆ ਗਿਆ ਤਾਂ ,
ਕੰਮ ਹੀ ਆਵਾਂਗਾ ,
ਕਿਸੇ ਦਾ ਬੁਰਾ ਸੋਚਾਂ ,
ਮੈਂ ਕੋਈ ਇਨਸਾਨ ਨਹੀਂ |
ਟੱਕ ਵੀ ਸਹਿੰਦਾ ਰਿਹਾ ,
ਤੇ ਫਲ ਵੀ ਦਿੰਦਾ ਰਿਹਾ ,
ਬੰਦੇ ਨੇੰ ਛੱਡਿਆ ਲੈਣੋਂ ,
ਕੋਈ ਇਮਤਿਹਾਨ ਨਹੀਂ |
ਕੁਝ੍ ਹੋਰ ਨਹੀਂ ਠੰਡੀ ਹਵਾ ਦਾ ,
ਬੁੱਲਾ ਤਾਂ ਹਰ ਕੋਈ ਲੈ ਗਿਆ ,
ਖਾਲੀ ਮੇਰੇ ਦਰ ਤੋਂ ਮੁੜਿਆ ,
ਕੋਈ ਮਹਿਮਾਨ ਨਹੀਂ |
ਹੁਣ ਦਮ ਜਿਹਾ ਘੁੱਟਦਾ ਏ ,
ਇਹਨਾਂ ਖੁੱਦਗਰਜ ਮਨੁੱਖਾਂ ਵਿੱਚ ,
ਇਹ ਮਤਲਬੀ ,ਸੁਆਰਥੀ ,
ਇਨਸਾਨੀਅਤ ਦੇ ਤਰਜਮਾਨ ਨਹੀਂ |
ਕੋਲਾ ਬਣਾ ਲਿਆ ਤੂੰ ਸਾਡੀ ,
ਹਰ ਹਰਿਆਲੀ ਸ਼ਾਖ ਦਾ ,
"ਮਿੰਦਰਾ" ਮੈਨੂੰ ਲਗਦਾ ਤੇਰੇ ,
ਸੀਨੇਂ "ਚ ਵੀ ਹੁਣ ਜਾਨ ਨਹੀਂ |
$$$$$$$$$
@@@@ ਗੁਰਮਿੰਦਰ ਸੈਣੀਆਂ @@@@