|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਰੁਮਕਦੀਆਂ ਰਹਿਣ... |
|
ਰੁਮਕਦੀਆਂ ਰਹਿਣ ਤੇ ਚੰਗੀਆਂ,
ਸਾਡੀ ਝੱਖੜਾਂ ਜੋਗੀ ਨਹੀਂ ਔਕਾਤ
ਉੱਜੜੇ ਖਿਆਲ ਲਿਖਦੇ ਲਿਖਦੇ,
ਥੱਕੀ ਕਲਮ,ਸੁੱਕ ਗੲੀ ਦਵਾਤ
ਮਿਲੀ ਸੀ ਸਾਨੂੰ ਵਿਰਸੇ ਵਿੱਚ
ਮਜਬੂਰ ਸਵੇਰ, ਰੋਂਦੀ ਹੋੲੀ ਰਾਤ
ਖੱਟੀ ਧੁੱਪ ੲਿਕੱਲੇ ਕਿਵੇਂ ਬਦਲੂ,
ਸਾਡੀ ਮਿੱਟੀ-ਮਿੱਟੀ ਹੋੲੀ ਜਮਾਤ
ਅਸਾਂ ਕਿੱਕਰਾਂ ਪੱਟ ਗੁਲਮੋਹਰ ਲਾਏ
ਤੇ ਲਾੲੇ ਖੱਬਲ ਪੱਟ ਕੇ ਸੁੰਬਲ
ਪਰ ਨਾ ਹੀ ਬਦਲੇ ਔੜਾਂ ਦੇ ਰੁਖ,
ਤੇ ਨਾ ਸੁੱਕੇ ਪੱਤਿਆਂ ਦੇ ਹਾਲਾਤ
ਅਸਾਂ ਹੰਝੂਆਂ 'ਚ ਡੁੱਬ ਵੀ ਵੇਖਿਆ
ਤੇ ਆਪਣੇ ਲਹੂ ਦੀ ਦਿੱਤੀ ਸੋਗਾਤ
ਕਬਰ ਨੂੰ ਮੰਜ਼ਿਲ ਮੰਨ ਬਹਿ ਗਿਆ,
ਹੁਣ ਸਾਡਾ ਹਰ ਅਧੂਰਾ ਜਜ਼ਬਾਤ
ਸਾਡੀ ਨੰਗੀ ਸੋਚ ਨਾ ਢੱਕ ਹੋਣੀ,ਨਾ
ਕੰਮ ਆਉਣੀ ਕੋੲੀ ਰਸਮੀ ਕਨਾਤ
ਸਾਡਾ ਅਹਿਰਣ ਹੀ ਸਹੀ ਦੱਸ ਸਕਦੈਂ
ਤੁਹਾਡੇ ਬਦਾਣ ਦੀ ਅਸਲ ਜ਼ਾਤ ॥
-: ਸੰਦੀਪ 'ਸੋਝੀ'
ਨੋਟ:-
ਸੁੰਬਲ - ਘਾਹ ਦੀ ੲਿਕ ਖੁਸ਼ਬੂਦਾਰ ਕਿਸਮ
ਔੜ - ਵਰਖਾ ਦਾ ਅਭਾਵ
ਅਹਿਰਣ- ਆਯਸਘਨ, ਲੋਹੇ ਦਾ ਪਿੰਡ, ਜਿਸ ਉੱਪਰ ਲੋਹਾ, ਠੰਢਾ ਜਾਂ ਗਰਮ ਰੱਖਕੇ ,ਬਦਾਣ (ਵੱਡਾ ਹਥੌੜਾ) ਨਾਲ ਘੜ੍ਹਿਆ ਜਾਂਦਾ ਹੈ।
|
|
13 May 2015
|
|
|
|
|
ਰੁਮਕਦੀਆਂ ਰਹਿਣ...ਇਕ ਸੁਥਰੀ ਰਚਨਾ ਹੈ ਜੋ ਇਨਸਾਨ ਦੀ ਜ਼ਾਤ ਦੀ ਔਕਾਤ ਨੂੰ ਨਿਗਾਹ 'ਚ ਰੱਖ ਕੇ ਲਿਖੀ ਗਈ ਹੈ |
ਰੁਮਕਦੀਆਂ ਰਹਿਣ ਤੇ ਚੰਗੀਆਂ,
ਸਾਡੀ ਝੱਖੜਾਂ ਜੋਗੀ ਨਹੀਂ ਔਕਾਤ
ਉੱਜੜੇ ਖਿਆਲ ਲਿਖਦੇ ਲਿਖਦੇ,
ਥੱਕੀ ਕਲਮ, ਸੁੱਕ ਗੲੀ ਦਵਾਤ |
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |
'ਰੁਮਕਦੀਆਂ ਰਹਿਣ...' ਇਕ ਸੁਥਰੀ ਰਚਨਾ ਹੈ, ਜੋ ਇਨਸਾਨ ਦੀ ਜ਼ਾਤ ਦੀ ਔਕਾਤ ਨੂੰ ਨਿਗਾਹ 'ਚ ਰੱਖ ਕੇ ਲਿਖੀ ਗਈ ਹੈ |
ਰੁਮਕਦੀਆਂ ਰਹਿਣ ਤੇ ਚੰਗੀਆਂ,
ਸਾਡੀ ਝੱਖੜਾਂ ਜੋਗੀ ਨਹੀਂ ਔਕਾਤ
ਉੱਜੜੇ ਖਿਆਲ ਲਿਖਦੇ ਲਿਖਦੇ,
ਥੱਕੀ ਕਲਮ, ਸੁੱਕ ਗੲੀ ਦਵਾਤ |
ਹੋਰ ਵੀ ਸੋਹਣਾ ਸੋਹਣਾ ਲਿਖਦੇ ਰਹੋ |
ਜਿਉਂਦੇ ਵੱਸਦੇ ਰਹੋ, ਰੱਬ ਰਾਖਾ |
|
|
14 May 2015
|
|
|
|
|
|
|
|
|
ਵਾਹ sandeep ....ਬਹੁਤ ਸੋਹਣਾ
|
|
15 May 2015
|
|
|
|
|
|
|
|
|
|
|
|
|
|
|
|
|
|
|
|
 |
 |
 |
|
|
|