ਸਭ ਤੋਂ ਜ਼ਿਆਦਾ ਪੂਜਾ ਪਾਠ ਸਾਡੇ ਦੇਸ਼ ਵਿੱਚ, ਮੰਦਰ, ਮਸੀਤਾਂ ਅਤੇ ਡੇਰਿਆਂ ਦਾ ਅੰਤ ਹੈ ਨਹੀਂ।
ਚਾਰ-ਚੁਫੇਰੇ ਨਿਗ੍ਹਾ ਮਾਰੋ ਮੀਲ-ਮੀਲ ਉੱਤੇ, ਕੋਈ ਥਾਂ ਨਹੀਂ ਐਸੀ ਜਿੱਥੇ ਬੈਠਾ ਕੋਈ ਸੰਤ ਹੈ ਨਹੀਂ।
ਦੁਨੀਆਂ 'ਚ ਸਭ ਤੋਂ ਜ਼ਿਆਦਾ ਹੱਥ ਸਾਡੇ ਕੋਲ ਨੇ, ਸਦਾ ਰਹਿਣ ਜੁੜੇ, ਕੰਮ ਕਰਦੇ ਕਦੰਤ ਹੈ ਨਹੀਂ।
ਇੱਕ ਸੌ ਤਰਵੰਜਵੇਂ ਨੰਬਰ 'ਤੇ ਪੱਛੜੇ ਹਾਂ ਅਸੀਂ, ਸਾਡੇ ਪਛੜੇਵੇਂ ਦਾ ਵੀ ਯਾਰੋ ਕੋਈ ਅੰਤ ਹੈ ਨਹੀਂ।
ਇਸ ਲੋਕ ਵਿੱਚ ਪੱਤਝੜ ਵਾਜਾਂ ਮਾਰਦੀ ਹੈ, ਕਿਸੇ ਪਰਲੋਕ ਵਿੱਚ ਕੋਈ ਦਿਸਦੀ ਬਸੰਤ ਹੈ ਨਹੀਂ।
.........amarjeet dhillon