Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit kaur mit
gurmit kaur
Posts: 28
Gender: Female
Joined: 21/Dec/2010
Location: new delhi
View All Topics by gurmit kaur
View All Posts by gurmit kaur
 
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਹਰ ਇਨਸਾਨ ਚਾਹੁੰਦਾ ਹੈ  ਕਈ ਮੈਂ ਸੁਖੀ ਹੋਵਾਂ ਅਤੇ ਉਹ ਸੁੱਖ ਪ੍ਰਾਪਤ ਕਰਨ ਲਈ ਯਤਨ ਵੀ ਕਰ ਰਿਹਾ ਹੈ | ਪਰ ਫਿਰ ਵੀ ਸੁੱਖ ਨਹੀਂ ਮਿਲ ਰਿਹਾ | ਇਕ ਗਰੀਬ ਸੋਚਦਾ ਹੈ ਕਿ ਮੇਰੇ ਕੋਲ ਧਨ ਨਹੀਂ ਹੈ ਇਸ ਲਈ ਮੈਂ  ਦੁਖੀ ਹਾਂ | ਪਰ ਦੁਖੀ ਤਾਂ ਅਮੀਰ ਵੀ ਹੈ ਉਹ ਕੀ ਕਰੇਗਾ ? ਸੁੱਖ ਧਨ ਵਿਚ ਨਹੀਂ ਹੈ ਜੇਕਰ ਧਨ ਵਿਚ ਸੁੱਖ ਹੁੰਦਾ ਤਾਂ ਰਾਜਾ ਪੀਪਾ, ਮਹਾਤਮਾ ਬੁੱਧ , ਮੀਰਾ ਬਾਈ ਆਦਿ ਨੂੰ ਕਿਉ ਨਹੀ ਮਿਲਿਆ ? ਸਵਿਟਜਰਲੈੰਡ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਲੋਕਾਂ ਕੋਲ ਪੰਜ ਪੰਜ ਕਰੋੜ ਰੁਪਏ ਦੇ ਬੰਗਲੇ ਪਰ ਉਹ੍ਨਾਂ ਦੇ ਚਿਹਰਿਆਂ  ਉਪਰ ਰੋਕਣ ਦਿਖਾਈ ਨਹੀਂ ਦਿੰਦੀ | ਜਿਹੜੀ ਇਕ ਗਰੀਬ ਦੇਸ਼ ਦੇ ਮਜਦੂਰ ਦੇ ਚਿਹਰੇ ਉਪਰ  ਦਿਖਾਈ ਦਿੰਦੀ ਹੈ ਜੋ ਪ੍ਰਭੂ ਦੇ ਸਿਮਰਨ ਵਿਚ ਮਸਤ ਰਹਿੰਦਾ ਹੈ | ਇਕ ਆਦਮੀ ਮੰਤਰੀ ਬਣਨਾ ਚਾਹੁੰਦਾ ਹੈ | ਜਦੋਂ  ਉਹ ਮੰਤਰੀ ਬਣ ਜਾਂਦਾ ਹੈ ਤਾਂ ਫਿਰ ਉਸ੍ਨੂੰ ਸ਼ਾਂਤੀ ਨਹੀ ਮਿਲਦੀ | ਸਗੋਂ  ਉਸ ਵਿਚ ਹੋਰ ਤਰੱਕੀ ਕਰਨ ਦੀ ਇਛਾ ਪੈਦਾ ਹੋ ਜਾਂਦੀ ਹੈ | ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਨੂੰ ਪੁੱਛ ਕੇ ਦੇਖੋ ਕਿ ਤੈਨੂੰ ਸ਼ਾਂਤੀ ਮਿਲ ਗਈ ਹੈ ਤਾਂ ਉਸ ਦਾ ਜਵਾਬ ਨਾਂਹ ਵਿਚ ਹੀ ਹੋਵੇਗਾ |ਜਦੋਂ ਮਨੁਖ ਦੁਖੀ ਹੁੰਦਾ ਹੈ ਤਾਂ ਫਿਰ ਕਿਸੇ ਨਸ਼ੇ ਦਾ ਸਹਾਰਾ ਲੈਂਦਾ ਹੈ ਪਰ ਉਹ ਨਸ਼ਾ ਵੀ ਉਸਦੇ ਦੁੱਖ  ਨੂੰ ਖਤਮ ਨਹੀਂ ਕਰ ਸਕਦਾ ਕਿਉ ਕਿ ਦੁੱਖ  ਨੂੰ ਕੁਝ ਸਮੇਂ  ਲਈ ਭੁੱਲ ਜਾਣ ਅਤੇ ਦੁੱਖ ਨੂੰ ਸਦਾ ਲਈ ਖਤਮ ਕਰ ਦੇਣ ਵਿਚ ਬਹੁਤ ਅੰਤਰ ਹੁੰਦਾ ਹੈ | ਮਨੁੱਖ ਸ਼ਾਂਤੀ ਪ੍ਰਾਪਤ ਕਰਨ ਲਈ ਦੇਸ਼ - ਵਿਦੇਸ਼ ਜਾ ਕੇ ਕਲੱਬਾਂ ਜਾ ਕੇ  ਤਰ੍ਹਾਂ - ਤਰ੍ਹਾਂ ਦੇ ਰੰਗ ਤਮਾਸ਼ੇ ਦੇਖਦਾ ਹੈ ਕਿ ਸ਼ਾਇਦ ਮੈਨੂੰ ਸ਼ਾਂਤੀ ਮਿਲ ਜਾਵੇ | ਪਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਇਹ ਸਭ ਕਰਨ ਨਾਲ ਸ਼ਾਂਤੀ ਨਹੀਂ ਮਿਲਦੀ | ਸ਼ਾਂਤੀ ਤਾਂ ਕੇਵਲ ਪ੍ਰਭੂ ਭਗਤੀ ਵਿਚ ਹੈ |

 

ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥

ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥

 

ਅਮੀਰ ਦੇਸ਼ਾਂ ਦੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ  | ਉਹ ਨੀਂਦ ਲੈਣ ਲਈ ਕਈ  ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ | ਇਸ ਤਰ੍ਹਾਂ ਇਨਸਾਨ ਨਸ਼ਿਆਂ ਦਾ ਆਦਿ ਹੋ ਜਾਂਦਾ ਹੈ | ਕਿਹਾ ਜਾਂਦਾ ਹੈ ਕਿ  ਲਛਮੀ ਉਲੂ ਦੀ ਸਵਾਰੀ ਕਰਦੀ ਹੈ | ਜਿਸ ਕੋਲ ਇਹ ਜਿਆਦਾ ਰਹਿੰਦੀ ਹੈ ਉਸ੍ਨੂੰ ਵੀ  ਉਲੂ ਦੀ ਤਰ੍ਹਾਂ ਰਾਤਾਂ ਨੂੰ ਜਾਗਣ ਲਈ ਮਜਬੂਰ ਕਰ ਦਿੰਦੀ ਹੈ | ਅਮਰੀਕਾ ਨੂੰ ਸਭ ਤੋਂ ਅਮੀਰ ਦੇਸ਼ ਹੈ,ਪਰ ਸਭ ਤੋਂ ਜਿਆਦਾ ਪਾਗਲ ਲੋਕ ਵੀ ਇਥੇ ਹੀ ਮਿਲਦੇ ਹਨ |

ਇਸ ਸੰਸਾਰ ਵਿਚੋਂ ਕਿਸੇ ਨੂੰ ਵੀ ਸੁਖ ਨਹੀਂ ਮਿਲਿਆ | ਸਗੋਂ ਇਹ ਸੰਸਾਰ ਤਾਂ ਉਸ ਪਰਮ ਸੁਖ ਨੂੰ ਪ੍ਰਾਪਤ ਕਰਨ ਲਈ ਸਾਧਨ ਹੈ | ਜਦੋਂ ਮਨੁਖ ਪੂਰਨ ਗੁਰੂ ਦੀ ਸ਼ਰਣ ਵਿਚ ਜਾ ਕੇ ਉਸ ਪਰਮਾਤਮਾ ਦਾ ਦਰਸ਼ਨ ਕਰ ਲਵੇਗਾ ਤਾਂ ਉਹ ਸੁਖੀ ਹੋ ਜਾਵੇਗਾ | ਜੋ ਇਸ ਸਰੀਰ ਨੂੰ ਜਾਂ ਸੰਸਾਰ ਨੂੰ ਹੀ ਸਭ ਕੁਝ ਸਮਝਦਾ ਹੈ ਉਹ ਕਦੇ ਸੁਖੀ ਨਹੀਂ ਹੋ ਸਕਦਾ | ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਉਸ ਸਭ ਸੁੱਖ ਦਾਤੇ ਪ੍ਰਭੂ ਨੂੰ ਮਿਲਣ ਦਾ ਯਤਨ ਕਰੋ |

 

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

 

  ਇਸ ਲਈ ਅਗਰ ਅਸੀਂ ਵੀ ਉਸ ਪਰਮ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ,ਤਾਂ ਸਾਨੂੰ ਵੀ ਪੂਰਨ ਸਤਿਗੁਰੁ  ਦੀ ਸ਼ਰਣ ਵਿਚ ਜਾਣਾ ਹੀ ਪਵੇਗਾ | ਫਿਰ ਹੀ ਸਾਨੂੰ ਅਸਲ ਜੀਵਨ ਦੀ ਸਮਝ ਆਵੇਗੀ | ਜੋ ਜੀਵਨ ਅੱਜ ਅਸੀਂ ਜਿਉਦੇ ਹਾਂ ਇਹ ਜੀਵਨ ਨਹੀਂ ਹੈ,ਇਹ ਤਾਂ ਅਸੀਂ ਦਿਨ ਪ੍ਰਤੀ ਦਿਨ ਮੋਤ ਵੱਲ ਵਧ ਰਹੇ ਹਾਂ | ‌

22 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks for sharing g

22 Dec 2010

Reply