ਸਭਿਆਚਾਰ ਦੀ ਜੇ ਗੱਲ ਕਰੀਏਕੁੜੀਆਂ ਦੇ ਪਹਿਰਾਵੇ ਤੇ ਆ ਕੇ ਮੁੱਕ ਜਾਵੇਨਸ਼ਿਆਂ ਦੇ ਵਗਦੇ ਦਰਿਆ ਨਾ ਵੇਖ ਕੋਈਦਰ ਦਰ ਤੇ ਖੁੱਲੇ ਠੇਕੇ ਦੇਖ ਕੇ ਸਾਹ ਰੁੱਕ ਜਾਵੇਦੁੱਧ ਲੱਸੀ ਤੇ ਮੱਖਣ ਦਾ ਪੇੜਾ ਸੁਪਨਾ ਹੋਗੇਚਾਟੀ ਅਤੇ ਮਧਾਣੀ ਦਾ ਰਿਸ਼ਤਾ ਨਵੀਂ ਪੀੜੀ ਨਾ ਭੁੱਲ ਜਾਵੇਫ਼ੁਲਕਾਰੀਆਂ ਮੇਲਿਆਂ ਦਾ ਸ਼ਿੰਗਾਰ ਬਣ ਗਈਆਂਅੱਜ ਦੀ ਮੁਟਿਆਰ ਕਿਤੇ ਕੱਤਣਾ ਵੀ ਨਾ ਭੁੱਲ ਜਾਵੇਮਾਂ ਬੋਲੀ ਦੀ ਸੇਵਾ ਕਰਦੇ ਕੱਪੜੇ ਇਹਦੇ ਉਤਾਰੇਅੱਜ ਕੱਲ ਦੇ ਗੀਤਾਂ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਜਾਵੇਬੁੱਢੇ ਮਾਪਿਆਂ ਨੂੰ ਬੋਝ ਸਮਝਦੇ ਬੱਚੇਸਦਾ ਸੋਚਣ ਛੇਤੀ ਨਬਜ਼ ਇਹਨਾਂ ਦੀ ਰੁੱਕ ਜਾਵੇਸਭਿਆਚਾਰ ਬਚਾਉਣ ਦੇ ਹੋਰ ਕਿੰਨੇ ਨੇ ਪਹਿਲੂਫਿਰ ਵੀ ਸੋਚ ਬੂਟੇ ਦੀ ਪਹਿਲੀ ਗੱਲ ਤੇ ਆ ਕੇ ਰੁੱਕ ਜਾਵੇ... ਬੂਟਾ ਖ਼ਾਨ
ਸੱਚ ਹੈ......tfs.......