Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
------ ਸਬਜ਼ੀ ਮੰਡੀ ------- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
------ ਸਬਜ਼ੀ ਮੰਡੀ -------
ਮੈਂ ਨੌਕਰੀ ਦੇਣ ਵਾਲੇ
ਸਾਮ੍ਹਣੇ ਬੈਠਾ ਹਾਂ...
ਘਰ ਮੇਰੀ ਧੀ
ਰਿਸ਼ਤਾ ਕਰਨ ਆਏ
ਬੰਦਿਆਂ ਸਾਮ੍ਹਣੇ ਬੈਠੀ ਹੈ...
ਬਾਹਰ ਸੜਕ 'ਤੇ ਕੋਈ ਔਰਤ
ਕੇਲਿਆਂ ਵਾਲੀ ਰੇੜ੍ਹੀ ਅੱਗੇ ਖਲੋਤੀ ਹੈ...
............................................
ਚਾਰ ਚੁਫ਼ੇਰੇ...
ਆਵਾਜ਼ਾਂ ਗੂੰਜ ਰਹੀਆਂ ਹਨ------
ਹਾਂ ਜੀ,ਆਪਣੀ ਯੋਗਤਾ ਦੱਸੋ ?
ਬੀਬਾ,ਤੂੰ ਕਿੱਥੋਂ ਤੱਕ ਪੜ੍ਹੀ ਹੋਈ ਹੈਂ ?
ਵੇ ਭਾਈ,ਤੇਰੇ ਕੇਲੇ ਚੰਗੇ ਵੀ ਹੈਣ ?
.........................................
ਅਸੀਂ ਚਾਲ੍ਹੀ ਜਣਿਆਂ ਦਾ ਇੰਟਰਵਿਊ ਕਰਾਂਗੇ
ਫ਼ਿਰ ਦੱਸਾਂਗੇ...
ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ
ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ...
ਸਾਰਾ ਬਜ਼ਾਰ ਫੋਲ ਮਾਰਿਆ
ਚੱਜ ਦਾ ਕੇਲਾ ਨਹੀਂ ਮਿਲਿਆ...
.....................................
ਜੀ ਮੈਂ ਕੰਮ ਵਿੱਚ
ਲੱਕ ਤੋੜ ਮਿਹਨਤ ਕਰਾਂਗਾ...
ਸਾਡੀ ਕੁੜੀ ਘਰ ਦਾ
ਸਾਰਾ ਕੰਮ ਸਾਂਭ ਲਏਗੀ...
ਸਾਡੇ ਕੇਲੇ ਖਾਓਗੇ
ਤਾਂ ਯਾਦ ਰੱਖੋਗੇ...
.......................
ਤੁਸੀਂ ਸਾਡੀ ਕੰਪਨੀ ਲਈ
ਕਿੰਨੇ ਗਾਹਕ ਬਣਾ ਸਕਦੇ ਹੋ...?
ਵਿਆਹ ਵਿੱਚ ਲੈਣ ਦੇਣ ਦੀ ਗੱਲ
ਹੁਣੇ ਕਰ ਲਈਏ ਤਾਂ ਚੰਗਾ ਹੈ....
ਵੇ ਭਾਈ,ਕੇਲਿਆਂ ਦਾ
ਠੀਕ ਠੀਕ ਮੁੱਲ ਲਾ....
.............................
ਅਸੀਂ ਛੇ ਮਹੀਨੇ ਵੇਖਾਂਗੇ
ਤੁਹਾਡਾ ਕੰਮ ਚੰਗਾ ਹੋਇਆ ਤਾਂ ਅੱਗੋਂ ਰੱਖਾਂਗੇ....
ਸਾਡੀ ਪਹਿਲੀ ਨੂੰਹ ਚੰਗੀ ਨਹੀਂ ਨਿਕਲੀ
ਅਸੀਂ ਤਾਂ ਵਾਪਸ ਘੱਲ ਦਿੱਤੀ...
ਭਾਈ ਕੇਲੇ ਚੰਗੇ ਨਾ ਹੋਏ ਤਾਂ
ਮੈਂ ਛਿੱਲੇ ਛਿਲਾਏ ਮੋੜ ਜਾਵਾਂਗੀ...!!!! -------------------------- ਸੁਖਪਾਲ
15 Dec 2013

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 

bahut hi wadia tarike naal pesh kita hai sach nu
sada sabhyachar mandi sabhyachar ban chukeya ae....
rachna lyi wdhayi de patr han sukhpal ji...
share krn lyi dhanwaad

15 Dec 2013

Amardeep Singh
Amardeep
Posts: 14
Gender: Male
Joined: 07/Sep/2011
Location: Jaipur
View All Topics by Amardeep
View All Posts by Amardeep
 
Bilkul Asliyat bayaan kiti gayi hai
06 Jan 2014

Reply