Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੁਨੀਆਂ ਖ਼ਤਮ ਹੋਣ ਦੇ ਦਾਅਵੇ ਦਾ ਕੱਚ-ਸੱਚ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦੁਨੀਆਂ ਖ਼ਤਮ ਹੋਣ ਦੇ ਦਾਅਵੇ ਦਾ ਕੱਚ-ਸੱਚ

ਦੁਨੀਆਂ ਵਿੱਚ ਦੋ ਵੱਖ-ਵੱਖ ਕਿਸਮ ਦੇ ਵਿਚਾਰ ਹਨ। ਕੁਝ ਲੋਕ ਅੰਧ-ਵਿਸ਼ਵਾਸੀ ਅਤੇ ਕੁਝ ਵਿਗਿਆਨਕ ਵਿਚਾਰਾਂ ਨੂੰ ਅਪਣਾਉਂਦੇ ਹਨ। ਇਨ੍ਹਾਂ ਦੋਨਾਂ ਵਿਚਕਾਰ ਸਦੀਆਂ ਤੋਂ ਇੱਕ ਬਹਿਸ ਚੱਲਦੀ ਆ ਰਹੀ ਹੈ। ਅੰਧ-ਵਿਸ਼ਵਾਸੀ ਹਮੇਸ਼ਾ ਅਫ਼ਵਾਹਾਂ ਫੈਲਾਉਂਦੇ ਰਹਿੰਦੇ ਹਨ। ਪਿਛਲੇ ਚਾਰ-ਪੰਜ ਸਾਲਾਂ ਤੋਂ ਉਨ੍ਹਾਂ ਨੇ ਇਹ ਅਫ਼ਵਾਹ ਫੈਲਾਈ ਹੋਈ ਹੈ ਕਿ ਦੁਨੀਆਂ 21 ਦਸੰਬਰ 2012 ਭਾਵ ਅੱਜ ਖ਼ਤਮ ਹੋ ਜਾਵੇਗੀ ਪਰ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਦਾ ਇਹ ਪਿਛਾਖੜੀ ਵਿਚਾਰ ਝੂਠਾ ਸਿੱਧ ਹੋਵੇਗਾ। ਕਿਸੇ ਵੀ ਭਵਿੱਖਬਾਣੀ ਦੇ ਸਹੀ ਹੋਣ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਸਦਾ ਆਧਾਰ ਸਹੀ ਹੋਵੇ। ਜੇ ਦੁਨੀਆਂ ਦੇ ਇਤਿਹਾਸ ’ਤੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਾਹਮਣੇ ਦੁਨੀਆਂ ਦੇ ਨਸ਼ਟ ਹੋ ਜਾਣ ਦੀਆਂ ਸੈਂਕੜੇ ਭਵਿੱਖਬਾਣੀਆਂ ਆ ਜਾਣਗੀਆਂ ਜਿਹੜੀਆਂ ਝੂਠੀਆਂ ਸਾਬਤ ਹੋਈਆਂ ਹਨ। ਕੁਝ ਅਜਿਹੀਆਂ ਹੀ ਭਵਿੱਖਬਾਣੀਆਂ ਇਸ ਪ੍ਰਕਾਰ ਹਨ:
960 ਈਸਵੀ ਵਿੱਚ ਯੂਰਪ ਦੇ ਇੱਕ  ਵਿਦਵਾਨ ਬਰਨਾਰਡ ਨੇ ਭਵਿੱਖਬਾਣੀ ਕੀਤੀ ਸੀ ਕਿ 992 ਈਸਵੀ ਵਿੱਚ ਦੁਨੀਆਂ ਖ਼ਤਮ ਹੋ ਜਾਵੇਗੀ ਪਰ ਇੰਜ ਨਾ ਹੋਇਆ। ਫਿਰ ਇਹ ਕਿਹਾ ਜਾਣ ਲੱਗਾ ਕਿ ਈਸਾ ਮਸੀਹ ਦੇ ਜਨਮ ਤੋਂ ਠੀਕ ਇੱਕ ਹਜ਼ਾਰ ਸਾਲ ਬਾਅਦ 31 ਦਸੰਬਰ 999 ਨੂੰ ਦੁਨੀਆਂ ’ਤੇ ਪਰਲੋ ਆ ਜਾਵੇਗੀ। ਕਿਸਾਨਾਂ ਨੇ ਉਸ ਸਾਲ ਫ਼ਸਲ ਵੀ ਨਾ ਬੀਜੀ ਪਰ ਉਹ ਸਾਲ ਵੀ ਸਹੀ ਸਲਾਮਤ ਲੰਘ ਗਿਆ ਪਰ ਅਗਲੇ ਸਾਲ ਅਨਾਜ ਦੀ ਘਾਟ ਕਾਰਨ ਕੁਝ ਅਕਾਲ ਜ਼ਰੂਰ ਪੈ ਗਏ ਅਤੇ ਲੱਖਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਫਿਰ ਇਹ ਦਾਅਵਾ ਕੀਤਾ ਜਾਣ ਲੱਗ ਪਿਆ ਕਿ 23 ਸਤੰਬਰ 1179 ਨੂੰ ਸਾਰੇ ਗ੍ਰਹਿ ਇੱਕੋ ਰਾਸ਼ੀ ਵਿੱਚ ਇਕੱਠੇ ਹੋ ਜਾਣਗੇ। ਪਰਜਾ ਸਹਿਤ ਰਾਜਿਆਂ ਨੇ ਵੀ ਆਪਣੇ ਮਹਿਲਾਂ ਦੇ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ ਪਰ ਉਸ ਸਮੇਂ ਵੀ ਧਰਤੀ ’ਤੇ ਇੱਕ ਦੀਵਾ ਵੀ ਨਾ ਬੁਝਿਆ।
ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ 1524 ਵਿੱਚ ਵੀ ਕੀਤੀਆਂ ਗਈਆਂ ਸਨ। ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਡੇਰੇ ਲਾ ਲਏ ਪਰ ਉਸ ਦਿਨ ਹੜ੍ਹ ਤਾਂ ਕੀ ਸਗੋਂ ਇੱਕ ਕਣੀ ਵੀ ਨਾ ਪਈ। ਇਸ ਤਰ੍ਹਾਂ ਦੀਆਂ ਕਈ ਭਵਿੱਖਬਾਣੀਆਂ ਬ੍ਰਹਮਕੁਮਾਰੀ ਆਸ਼ਰਮ ਦੇ ਸੰਸਥਾਪਕ ਲਾਲਾ ਲੇਖ ਰਾਜ ਵੱਲੋਂ ਵੀ ਕੀਤੀਆਂ ਗਈਆਂ ਸਨ ਅਤੇ ਇਹ ਹੁਣ ਵੀ ਉਨ੍ਹਾਂ ਦੀਆਂ ਪੁਰਾਤਨ ਕਿਤਾਬਾਂ ਵਿੱਚ ਦਰਜ ਹਨ ਪਰ ਹਰ ਵਾਰ ਇਹ ਝੂਠ ਹੀ ਨਿਕਲਦੀਆਂ ਰਹੀਆਂ। ਅੱਸੀਵਿਆਂ ਵਿੱਚ ਪੰਜਾਬ ਵਿੱਚ ਵੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਰਹੀਆਂ ਹਨ। ਕਦੇ ਕਿਹਾ ਜਾਂਦਾ ਸੀ ਕਿ ਅੱਠ ਗ੍ਰਹਿ ਇਕੱਠੇ ਹੋਣਗੇ। ਇਸ ਸਮੇਂ ਲੋਕ ਰਾਤਾਂ ਨੂੰ ਘਰਾਂ ਤੋਂ ਬਾਹਰ ਸੌਂਦੇ ਸਨ। ਇਹ ਸਭ ਕੁਝ ਵੀ ਝੂਠ ਦਾ ਪੁਲੰਦਾ ਸਾਬਤ ਹੋਇਆ।

21 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਹੁਣ ਇਹ ਕਿਹਾ ਜਾ ਰਿਹਾ ਹੈ ਕਿ ਦੁਨੀਆਂ 21 ਦਸੰਬਰ 2012 ਨੂੰ ਭਾਵ  ਅੱਜ ਨਸ਼ਟ ਹੋ ਜਾਵੇਗੀ। ਇਸ ਗੱਲ ਨੂੰ ਕਹਿਣ ਲਈ ਉਨ੍ਹਾਂ ‘ਮਾਇਆ ਸੱਭਿਅਤਾ’ ਦੀ ਨਾ ਸਮਝ ਆਉਣ ਵਾਲੀ ਭਾਸ਼ਾ ਵਿੱਚ ਲਿਖੇ ਕੈਲੰਡਰ ਨੂੰ ਆਧਾਰ ਬਣਾਇਆ ਹੈ। ਇਹ ਗੱਲ ਪੂਰੀ ਤਰ੍ਹਾਂ ਝੂਠੀ ਹੈ। ਮਾਇਆ ਸੱਭਿਅਤਾ ਦੱਖਣੀ ਅਮਰੀਕਾ ਦੇ ਇੱਕ ਦੇਸ਼ ਮੈਕਸੀਕੋ ਵਿੱਚ ਫੈਲੀ ਹੋਈ ਸੀ। ਇਸ ਸੱਭਿਅਤਾ ਦੇ ਸਾਰੇ ਲੋਕ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਵਿਦੇਸ਼ੀਆਂ ਦੇ ਹਮਲਿਆਂ ਕਾਰਨ ਅਤੇ ਉਨ੍ਹਾਂ ਦੇ ਨਾਲ ਆਏ ਕੀਟਾਣੂਆਂ ਕਾਰਨ ਸਦਾ ਲਈ ਖ਼ਤਮ ਹੋ ਗਏ ਸਨ। ਜਿਹੜੇ ਲੋਕ ਆਪਣੇ ਖ਼ਤਮ ਹੋਣ ਦੇ ਕਾਰਨਾਂ ਦੀ ਭਵਿੱਖਬਾਣੀ ਨਾ ਕਰ ਸਕੇ, ਕੀ ਉਨ੍ਹਾਂ ਦੀ ਦੁਨੀਆਂ ਦੇ ਖ਼ਾਤਮੇ ਬਾਰੇ ਕੀਤੀ ਭਵਿੱਖਬਾਣੀ ਦਰੁਸਤ ਹੋ ਸਕਦੀ ਹੈ? ਉਂਜ ਵੀ ਉਨ੍ਹਾਂ ਦੇ ਕੈਲੰਡਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤਿਆਰ ਕੀਤੇ ਗਏ ਸਨ। ਉਸ ਸਮੇਂ ਲੋਕਾਂ ਕੋਲ ਨਾ ਤਾਂ ਅੱਜ ਦੇ ਵਿਗਿਆਨਕ ਉਪਕਰਨ ਸਨ ਅਤੇ ਨਾ ਹੀ ਵਿਗਿਆਨਕ ਜਾਣਕਾਰੀ ਉਪਲਬਧ ਸੀ। ਉਨ੍ਹਾਂ ਨੇ ਜੋ ਕੁਝ ਵੀ ਕਿਹਾ, ਉਹ ਅਟਕਲਾਂ ਹੀ ਹਨ। ਕੈਲੰਡਰ ਦੀ ਮਿਤੀ ਅੱਜ ਦੇ ਅੰਧ-ਵਿਸ਼ਵਾਸੀਆਂ ਵੱਲੋਂ ਉਨ੍ਹਾਂ ਦੇ ਅੰਕੜਿਆਂ ਨੂੰ ਤੋੜ-ਮਰੋੜ ਕੇ ਬਣਾਈ ਗਈ ਹੈ ਜਿਸਦਾ ਦਰੁਸਤ ਹੋਣਾ ਉਂਜ ਹੀ ਗਲਤ ਹੈ।
ਅੰਧ-ਵਿਸ਼ਵਾਸੀ ਦੂਜੀ ਦਲੀਲ ਸੂਰਜ ਤੋਂ ਉੱਠਣ ਵਾਲੇ ਤੂਫ਼ਾਨਾਂ ਦੀ ਦਿੰਦੇ ਹਨ। ਇਹ ਦਲੀਲ ਇਸ ਲਈ ਵੀ ਝੂਠੀ ਹੈ ਕਿ ਮਾਇਆ ਸੱਭਿਅਤਾ ਅਤੇ ਦੁਨੀਆਂ ਦੇ ਉਸ ਸਮੇਂ ਦੇ ਵਸਨੀਕਾਂ ਨੂੰ ਸੂਰਜੀ ਤੂਫ਼ਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਸਾਰਾ ਕੁਝ ਅੰਧ-ਵਿਸ਼ਵਾਸੀਆਂ ਵੱਲੋਂ ਲੋਕਾਂ ਨੂੰ ਡਰਾਉਣ ਅਤੇ ਆਪਣੇ-ਆਪ ਨੂੰ ਮੀਡੀਆ ਦਾ ਕੇਂਦਰ ਬਿੰਦੂ ਬਣਾਉਣ ਲਈ ਹੀ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਸੂਰਜ ਤੋਂ ਅਜਿਹੇ ਤੂਫ਼ਾਨ ਉੱਠਣਗੇ ਜਿਹੜੇ ਧਰਤੀ ’ਤੇ ਤਬਾਹੀ ਦਾ ਕਾਰਨ ਬਣਨਗੇ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸੂਰਜ ਵਿੱਚੋਂ ਸਮੇਂ-ਸਮੇਂ ’ਤੇ ਗੈਸਾਂ ਦੇ ਤੂਫ਼ਾਨ ਉੱਠਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਕੁਝ ਧਰਤੀ ਤਕ ਪੁੱਜ ਕੇ ਰੇਡੀਓ ਸਿਗਨਲਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਕੁਝ ਨੁਕਸਾਨ ਪਹੁੰਚਾ ਜਾਂਦੇ ਹਨ। ਸੰਨ 1958 ਵਿੱਚ ਹੁਣ ਤਕ ਦਾ ਸਭ ਤੋਂ ਵੱਡਾ ਸੂਰਜੀ ਤੂਫ਼ਾਨ ਰਿਕਾਰਡ ਕੀਤਾ ਗਿਆ ਸੀ। ਇਸ ਨਾਲ ਕੁਝ ਬਿਜਲੀ ਸਰਕਟ ਵੀ ਨਸ਼ਟ ਹੋਏ ਸਨ ਪਰ ਇਹ ਕਲਪਨਾ ਕਰਨੀ ਕਿ ਇਹ ਸੂਰਜੀ ਤੂਫ਼ਾਨ ਸਮੁੱਚੀ ਧਰਤੀ ਨੂੰ ਹੀ ਨਸ਼ਟ ਕਰ ਦੇਣਗੇ, ਕੋਰੇ ਝੂਠ ਤੋਂ ਵੱਧ ਕੁਝ ਨਹੀਂ। ਸੂਰਜ ਤੋਂ ਉੱਠਣ ਵਾਲੇ ਤੂਫ਼ਾਨਾਂ ਨੂੰ ਵਿਗਿਆਨਕਾਂ ਦੀਆਂ ਦੂਰਬੀਨਾਂ ਧਰਤੀ ’ਤੇ ਪੁੱਜਣ ਤੋਂ ਕਈ ਦਿਨ ਪਹਿਲਾਂ ਹੀ ਵੇਖ ਲੈਂਦੀਆਂ ਹਨ। ਪਿਛਲੇ ਇੱਕ ਹਫ਼ਤੇ ਵਿੱਚ ਧਰਤੀ ਦੇ ਇੱਕ ਵੀ ਵਿਗਿਆਨਕ ਨੇ ਸੂਰਜ ਤੋਂ ਉੱਠੇ ਕਿਸੇ ਤੂਫ਼ਾਨ ਦਾ ਜ਼ਿਕਰ ਨਹੀਂ ਕੀਤਾ। ਨਾਸਾ ਨੇ ਇਸ ਅਫ਼ਵਾਹ ਨੂੰ ਝੂਠ ਦਾ ਪੁਲੰਦਾ ਹੀ ਗਰਦਾਨਿਆ ਹੈ।
ਤੀਜੀ ਦਲੀਲ ਉਹ ਧਰਤੀ ਦੇ ਚੁੰਬਕੀ ਧਰੁਵਾਂ ਵਿੱਚ ਹੋਣ ਵਾਲੀ ਤਬਦੀਲੀ ਦੀ ਦਿੰਦੇ ਹਨ। ਇਹ ਦਲੀਲ ਵੀ ਉਪਰੋਕਤ ਦਲੀਲਾਂ ਦੀ ਤਰ੍ਹਾਂ ਝੂਠੀ ਹੈ। ਧਰਤੀ ਦੀ ਕੋਰ ਵਿੱਚ ਪਿਘਲਿਆ ਹੋਇਆ ਲੋਹਾ ਮੌਜੂਦ ਹੈ। ਧਰਤੀ ਦੇ ਘੁੰਮਣ ਕਾਰਨ ਇਹ ਲੋਹਾ ਇੱਕ ਡਾਇਨਮੋ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਕਾਰਨ ਧਰਤੀ ਦੇ ਆਲੇ-ਦੁਆਲੇ ਇੱਕ ਵਿਸ਼ਾਲ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ ਅਤੇ ਇਸਦਾ ਪ੍ਰਭਾਵ ਧਰਤੀ ਤੋਂ 36000 ਮੀਲ ਤਕ ਦੀ ਉਚਾਈ ਤਕ ਵੀ ਮਹਿਸੂਸ ਕੀਤਾ ਗਿਆ ਹੈ। ਇਸ ਡਾਇਨਮੋ ਦਾ ਪ੍ਰਭਾਵ ਘਟਦਾ-ਵਧਦਾ ਰਹਿੰਦਾ ਹੈ।

21 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅੱਜ ਤੋਂ 7,80,000 ਸਾਲ ਪਹਿਲਾਂ ਧਰਤੀ ਦੇ ਚੁੰਬਕੀ ਧਰੁਵਾਂ ਵਿੱਚ ਤਬਦੀਲੀ ਵੀ ਵਿਗਿਆਨੀਆਂ ਨੇ ਨੋਟ ਕੀਤੀ ਹੈ। ਧਰਤੀ ਦੇ ਚੁੰਬਕੀ ਧਰੁਵਾਂ ਦੇ ਬਦਲਣ ਦੀ ਸੰਭਾਵਨਾ ਆਉਣ ਵਾਲੀਆਂ ਕੁਝ ਸਦੀਆਂ ਵਿਚ ਜ਼ਰੂਰ ਹੈ ਪਰ ਇਹ ਤਬਦੀਲੀ 21 ਦਸੰਬਰ 2012 ਨੂੰ ਹੋਵੇਗੀ ਇਹ ਬਿਲਕੁਲ ਹੀ ਗਲਤ ਹੈ ਕਿਉਂਕਿ ਇਨ੍ਹਾਂ ਗੱਲਾਂ ਨੂੰ ਮਾਪਣ ਵਾਲਾ ਕੋਈ ਵੀ ਵਿਗਿਆਨਕ ਉਪਕਰਨ ਅਜੇ ਤਕ ਤਿਆਰ ਨਹੀਂ ਹੋਇਆ। ਸੂਰਜੀ ਤੂਫ਼ਾਨਾਂ ਬਾਰੇ ਮਾਇਆ ਸੱਭਿਅਤਾ ਦੇ ਵਿਦਵਾਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਧਰਤੀ ਦੀਆਂ ਤਹਿਆਂ ਵਿੱਚ ਮਿਲੇ ਜੀਵਾਂ ਦੀਆਂ ਹੱਡੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਧਰਤੀ ਦੇ ਚੁੰਬਕੀ ਧਰੁਵ ਬਦਲਣ ਸਮੇਂ ਜੀਵਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ। ਉਂਜ ਵੀ ਧਰਤੀ ਦੇ ਧਰੁਵ ਬਦਲਣਾ ਸ਼ੁਰੂ ਕਰਨ ਤੋਂ ਬਾਅਦ ਵੀ ਹੌਲੀ-ਹੌਲੀ ਸੈਂਕੜੇ ਸਾਲਾਂ ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਸਾਰਿਆਂ ਨੂੰ ਪਤਾ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਅਤੇ ਸਾਲ ਵਿੱਚ ਸੂਰਜ ਦੁਆਲੇ ਇੱਕ ਚੱਕਰ ਲਗਾਉਂਦੀ ਹੈ। ਧਰਤੀ ਦਾ ਭਾਰ ਕਰੋੜਾਂ ਟਨ ਹੈ ਅਤੇ ਇਸਦੀ ਘੁੰਮਣ ਦੀ ਰਫ਼ਤਾਰ ਵੀ ਬਹੁਤ ਤੇਜ਼ ਹੈ। ਜਿਵੇਂ ਇੱਕ ਗਤੀ ਵਿੱਚ ਜਾ ਰਹੇ ਸਾਈਕਲ ਦੇ ਮੁਕਾਬਲੇ ਇੱਕ ਭਰੇ ਹੋਏ ਤੇਜ਼ ਰਫ਼ਤਾਰ ਟਰੱਕ ਨੂੰ ਰੋਕਣਾ ਹਜ਼ਾਰਾਂ ਗੁਣਾ ਔਖਾ ਹੈ। ਉਸੇ ਤਰ੍ਹਾਂ ਕਰੋੜਾਂ ਟਨ ਭਾਰੀ ਗਤੀਸ਼ੀਲ ਧਰਤੀ ਨੂੰ ਰੋਕ ਕੇ ਉਲਟ ਦਿਸ਼ਾ ਵਿੱਚ ਘੁੰਮਣ ਲਾ ਦੇਣਾ ਵੀ ਅਸੰਭਵ ਗੱਲ ਹੈ। ਇਹ ਗੱਲਾਂ ਕਿਸੇ ਪੁਲਾੜੀ ਧਰਤੀਆਂ ਅਤੇ ਸੂਰਜਾਂ ਦੀਆਂ ਆਪਸੀ ਟੱਕਰਾਂ ਰਾਹੀਂ ਤਾਂ ਸੰਭਵ ਹੋ ਸਕਦੀਆਂ ਹਨ ਪਰ ਧਰਤੀ ਵਿੱਚੋਂ ਜਾਂ ਉੱਤੋਂ ਉੱਠੀਆਂ ਆਫ਼ਤਾਂ ਰਾਹੀਂ ਅਜਿਹਾ ਹੋਣਾ ਅਸੰਭਵ ਹੈ।
ਕੁਝ ਵਿਅਕਤੀ ਇਸ ਦਿਨ ਜਵਾਲਾਮੁਖੀਆਂ ਦੇ ਫਟਣ ਨੂੰ ਧਰਤੀ ਦੇ ਵਿਨਾਸ਼ ਦਾ ਕਾਰਨ ਮੰਨ ਰਹੇ ਹਨ ਪਰ ਜਦੋਂ ਪਿਛਲੇ ਕਰੋੜਾਂ ਵਰ੍ਹਿਆਂ ਵਿੱਚ ਫਟੇ ਜੁਆਲਾਮੁਖੀ ਧਰਤੀ ਦਾ ਧਰਤੀ ’ਤੇ ਬਹੁਤ ਵੱਡਾ ਨੁਕਸਾਨ ਨਹੀਂ ਕਰ ਸਕੇ ਤਾਂ ਅੱਜ ਦੇ ਵਿਗਿਆਨਕ ਯੁੱਗ ਵਿੱਚ ਉਹ ਕੀ ਸਮੁੱਚੀ ਧਰਤੀ ਨੂੰ ਨਸ਼ਟ ਕਰ ਸਕਦੇ ਹਨ? ਅੱਜ ਕਰੋੜਾਂ ਕਾਰਾਂ ਤੇ ਲੱਖਾਂ ਜਹਾਜ਼ ਧਰਤੀ ਵਾਸੀਆਂ ਨੂੰ ਕੁਝ ਦਿਨਾਂ ਵਿੱਚ ਹੀ ਇੱਕ ਟਾਪੂ ਤੋਂ ਦੂਜੇ ’ਤੇ ਪਹੁੰਚਾ ਸਕਦੇ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਮਨੁੱਖਾਂ ਕੋਲ ਖ਼ੁਦ ਵੀ ਅਜਿਹੇ ਐਟਮ ਬੰਬ ਮੌਜੂਦ ਹਨ ਜਿਹੜੇ ਸਮੁੱਚੀ ਧਰਤੀ ਦਾ ਸੈਂਕੜੇ ਵਾਰ ਮਲੀਆਮੇਟ ਕਰ ਸਕਦੇ ਹਨ ਪਰ ਅੱਜ ਹਰੇਕ ਹੁਕਮਰਾਨ ਜਾਣਦਾ ਹੈ ਕਿ ਅਜਿਹਾ ਹੋਣ ਨਾਲ ਉਸਦਾ ਤੇ ਉਸਦੇ ਪਰਿਵਾਰ ਦਾ ਬਚ ਜਾਣਾ ਵੀ ਅਸੰਭਵ ਹੈ। ਅੱਜ 21 ਦਸੰਬਰ 2012 ਨੂੰ ਇਨ੍ਹਾਂ ਐਟਮ ਬੰਬਾਂ ਦੇ ਇਸਤੇਮਾਲ ਦੀ ਸੰਭਾਵਨਾ ਵੀ ਨਾਂਹ ਦੇ ਬਰਾਬਰ ਹੈ। ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੱਜ 21 ਦਸੰਬਰ 2012 ਨੂੰ ਧਰਤੀ ਕਿਸੇ ਵੀ ਢੰਗ ਨਾਲ ਨਸ਼ਟ ਨਹੀਂ ਹੋਵੇਗੀ। ਅੱਜ ਵੀ ਕੁਦਰਤੀ ਮੌਤ ਮਰਨ ਵਾਲਿਆਂ ਨਾਲੋਂ ਧਰਤੀ ’ਤੇ ਜਨਮ ਲੈਣ ਵਾਲਿਆਂ ਦੀ ਗਿਣਤੀ ਵਧੇਰੇ ਹੋਵੇਗੀ। ਸਮੁੱਚੀ ਦੁਨੀਆਂ ਦੇ ਸਾਰੇ ਵਸਨੀਕ 21 ਦਸੰਬਰ 2012 ਨੂੰ ਧਰਤੀ ਦੇ ਨਸ਼ਟ ਹੋਣ ਦੇ ਦਾਅਵੇ ਕਰਨ ਵਾਲਿਆਂ ਨੂੰ ਫਿਟਕਾਰਦੇ ਹੋਏ ਅੱਗੇ ਵਧਣ ਲਈ ਯਤਨਸ਼ੀਲ ਹੋਣਗੇ। ਅੱਜ ਅੰਧ-ਵਿਸ਼ਵਾਸੀਆਂ ਵੱਲੋਂ ਫੈਲਾਈਆਂ ਅਫ਼ਵਾਹਾਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਜਾਵੇਗੀ।
ਮੇਘ ਰਾਜ ਮਿੱਤਰ : 98887-87440

21 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਦੁਨਿਆ ਜਦ ਵੀ ਖਤਮ ਹੋਊ,,,ਕਿਸੇ ਇਨਸਾਨ ਨੂੰ ਪਤਾ ਵੀ ਨਹੀ ਚਲਨਾ ... ਵਿਗਿਆਨ ਭਾਵੇਂ ਜਿੰਨੀ ਮਰਜੀ ਤਰੱਕੀ ਕਰ ਲਵੇ ... ਕੁਦਰਤ ਨੂੰ ਨਹੀ ਜਾਣ ਸਕਦਾ ...

21 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

Good Evening my friends
Have a nice day Enjoy weekend also....
Because End of the world,which is scheduled for 2012 has been postpone to 3012 due to some technical problem! Please Cooperate and continue living :-)

21 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

bittu ji......same to you.....

party0036......peg lagao & enjoy karo......

21 Dec 2012

Reply