|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| -------- ਕੋਈ ਸੱਚ ਨਹੀਂ ਹੁੰਦਾ !! |
" ਮੈਂ ਬਹੁਤ ਸਾਰੀਆਂ ਸਾਜਿਸ਼ਾਂ, ਭੇਦ ਭਰੀਆਂ ਗੱਲਾਂ, ਬਦਲਿਆਂ ਦੀ ਭਾਵਨਾ,ਮੁਹੱਬਤਾਂ ਦੀਆਂ ਸ਼ਹਿਬਰਾਂ, ਨਫ਼ਰਤਾਂ ਦੇ ਗੁਬਾਰਾਂ ਤੇ ਹਜ਼ਾਰਾਂ ਕਿਸਮ ਦੇ ਲੁਕ-ਓਹਲਿਆਂ ਨਾਲ ਭਰਿਆ ਸਿੱਧਾ-ਸਾਦਾ ਆਦਮੀ ਹਾਂ... ਇੰਞ ਭਰਿਆ-ਭਰਾਇਆ ਹੈਰਾਨ ਹਾਂ ਮੈਂ ਕਿੰਞ 'ਅਡੋਲ' ਤੁਰ ਰਿਹਾ ਹਾਂ, ਇਸ ਸ਼ਬਦ ਅਡੋਲ ਨੂੰ ਕਾਇਮ ਰੱਖਣ ਲਈ ਮੈਂ ਟੇਢਾ ਜੀਅ ਰਿਹਾ ਹਾਂ... ਸੋਚਦਾਂ-- ਮੇਰੇ ਅੰਦਰ ਜਿੰਨੇ ਅਸਲੀ ਸੱਚ ਨੇ ਜੇ ਇਹਨਾਂ ਨੂੰ ਕੋਈ ਸੁਣੇਗਾ,ਤੱਕੇਗਾ ਤਾਂ ਹੈਰਾਨ ਹੋਣ ਤੋਂ ਪਹਿਲਾਂ, ਮੇਰੇ ਕਤਲ ਦੀ ਸੋਚੇਗਾ... ਇੰਞ ਖੌ਼ਫਨਾਕ ਹੁੰਦੇ ਨੇ ਸੱਚ ਅਸਲੀ ਕਿ ਬੰਦਾ ਆਪ ਵੀ,ਹਜ਼ਾਰਾਂ ਪਾਰਾ-ਰੌਸ਼ਨੀਆਂ 'ਚ ਘਿਰਿਆ ਦੌੜ ਪੈਂਦਾ ਹੈ, ਸੱਚ ਅਣਕੱਜਿਆ ਮੰਦਾ... ਇਸੇ ਲਈ ਮੈਨੂੰ ਕਿਸੇ ਇਕ ਅਜਿਹੇ ਸ਼ਖਸ ਦੀ ਹੈ ਤਲਾਸ਼, ਦੱਸ ਸਕਾਂ ਮੈਂ ਜਿਸ ਨੂੰ ਸਾਰੇ ਸੱਚ, ਦੋਸਤ ਮਿਹਰਬਾਨ ਹੁੰਦੇ ਨੇ ਸੱਚ ਸੁਣਨ ਦੇ ਕਾਬਿਲ ਨਹੀਂ ਹੁੰਦੇ,, ਕੁਝ ਹਮਾਮ ਅਜਿਹੇ ਵੀ ਹੁੰਦੇ ਨੇ, ਜਿਥੇ ਕੋਈ ਵੀ ਨੰਗਾ ਨਹੀਂ ਹੁੰਦਾ.. ਇਸੇ ਲਈ ਲੱਭ ਰਿਹਾ ਹਾਂ ਮੈਂ ਕੋਈ ਅਜਿਹਾ ਸ਼ਖ਼ਸ ਜੋ ਮੈਨੂੰ ਕਤਲ ਤਾਂ ਕਰੇ ਪਰ ਮੇਰੇ ਸੱਚ ਨੂੰ ਨਸ਼ਰ ਹੋਣੋਂ ਬਚਾ ਰੱਖੇ.. ਤੇ ਅਪਣੇ ਸਾਰੇ ਸੱਚ ਮੇਰੇ ਤੋਂ ਲੁਕਾ ਰੱਖੇ "
((------ ਜਸਵੰਤ ਦੀਦ ))
|
|
10 Dec 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|