ਸੱਚ ਤੇ ਝੂਠ
ਸੱਚ ਅਤੇ ਝੂਠ ਦੀਆਂ ਪਰਤਾਂ ਉਧੇੜ ਕੇ
ਜਾਣਿਆ ਮੈਂ ਮਸਾਂ ਕਿਹੜਾ ਕੀਹ ਏ,
ਨਿਰਾ ਝੂਠ, ਸੱਚ ਨਹੀਂ, ਕਦੋਂ ਇਹ ਬੋਲੀਏ
ਇਕ ਪਾਸਾ ਇਹਦਾ ਏਹ ਵੀ ਏ |
ਇਕ ਸੱਚ ਉਹ ਸੀ ਜੋ ਬੋਲਿਆ ਕੁਵੇਲੇ
ਗੁਰੂ ਘਰ ਦੇ ਰਸੋਈਏ ਗੰਗਾ ਰਾਮ ਨੇ
ਦਾਦੀ ਤੇ ਪੋਤਿਆਂ ਦਾ ਪਤਾ ਦੱਸ ਜ਼ਾਲਮਾਂ ਨੂੰ
ਮੋਹਰਾਂ ਤੇ ਇਨਾਮ ਲਈ ਨਮਕ ਹਰਾਮ ਨੇ |
ਇੱਕ ਝੂਠ ਉਹ ਜੋ ਮੰਗਿਆ ਛੋਪਲੇ ਈ
ਔਖੀ ਘੜੀ ਅਤੇ ਬਿੱਖੜੇ ਜਹੇ ਰਾਹਾਂ ਨੇ
ਤੇ ਬੋਲਿਆ ਸੀ ਰੱਬ ਲਈ ਰੱਬ ਦੇ ਬੰਦਿਆਂ,
ਗਨੀ ਖ਼ਾਂ ਅਤੇ ਨਬੀ ਖ਼ਾਂ ਭਰਾਵਾਂ ਨੇ |
ਜਗਜੀਤ ਸਿੰਘ ਜੱਗੀ
ਅਤੀ ਉਤਮ .
ਸਚ ਅਤੇ ਝੂਟ ਦੀ ਵਰਤੋਂ ਮੌਕੇ ਮੁਤਾਬਕ ਉਨ੍ਹਾਂ ਦੇ ਮਾਇਨੇ ਬਦਲ ਦਿੰਦੀ ਹੈ ,
ਬਹੁਤ ਮੁਦਤ ਬਾਅਦ ਦਰਸ਼ਨ ਹੋਏ . ..
adhkan dandian chheti nahi mildian hun , punjabi type is not that easy task on desktops.
Jagjeet sir g, Great Writer.
Thanks for sharing this. Keep posting. augusta chimney repair