Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
......ਸੱਚਾਈ........ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
......ਸੱਚਾਈ........
ਹਰਦਮ ਸੱਜਣਾ ਨਾਲ ਕਿਸੇ ਦੇ ਲੜਦਾ ਰਹਿਨਾ ਏਂ,
ਵੇਖ ਤਰੱਕੀ ਦੂਜੇ ਦੀ ਕਿਉਂ ਸੜਦਾ ਰਹਿਨਾ ਏਂ,
ਇਹ ਦੁਨੀਆ ਅੱਗੇ ਈ ਨਫਰਤਾਂ ਦੀ ਮਾਰੀ ਏ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ,ਆਉਣੀ ਤੇਰੀ ਵੀ ਵਾਰੀ ਏ

ਵੱਢ ਕੇ ਬੇਜ਼ੁਬਾਨਾਂ ਨੂੰ ਤੂੰ ਖਾਈ ਜਾਨਾ ਏਂ,
ਰੱਬ ਦੀ ਦਿੱਤੀ ਦੇਹ ਸ਼ਮਸ਼ਾਨ ਬਣਾਈ ਜਾਨਾ ਏਂ,
ਉਹ ਵੀ ਰੱਬ ਦਾ ਬੱਚਾ ਜਿਸ ਤੇ ਚਲਾਉਂਦਾ ਆਰੀ ਏਂ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ

ਵੱਢ ਕੇ ਖਾਓ ਪਸ਼ੂਆਂ ਨੂੰ, ਕਿਹੜੇ ਧਰਮ ਸਿਖਾਉਂਦੇ ਨੇ,
ਪਸ਼ੂਆਂ ਨੂੰ ਤਾਂ ਕਰਿਸ਼ਨ ਤੇ ਨਾਨਕ ਆਪ ਚਰਾਉਂਦੇ ਨੇ,
ਕਿਉਂ ਪਾਪਾਂ ਦਾ ਭਾਗੀ ਬਣਦੈਂ, ਤੇਰੀ ਮੱਤ ਕਿਉਂ ਮਾਰੀ ਏ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ

ਓਥੇ ਭੋਗਣਾ - ਇੱਥੇ ਨਰਕ ਤੂੰ ਭੋਗ ਰਿਹਾ ਸੱਜਣਾ,
ਕਿਸੇ ਦੀ ਖੁਸ਼ੀ ਤੇ ਤੇਰੇ ਮਨ 'ਚ ਕਿਉਂ ਸੋਗ ਪਿਆ ਸੱਜਣਾ,
ਹੋਰਾਂ ਦਾ ਮਾੜਾ ਲੋਚਦਿਆਂ, ਜ਼ਿੰਦਗੀ ਲੰਘ ਚੱਲੀ ਸਾਰੀ ਏ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ

ਅੱਜ ਪੰਜਾਬ ਹਰ ਪਾਸਿਉਂ ਥੁੜਦਾ ਜਾਂਦਾ ਏ,
ਨਸ਼ਿਆਂ ਵਿੱਚ ਜਵਾਨ ਪੰਜਾਬ ਦਾ ਰੁੜਦਾ ਜਾਂਦਾ ਏ,
ਬਚ ਸਕਦੇ ਓ ਬਚਲੋ, ਹਨੇਰੀ ਨਸ਼ਿਆਂ ਦੀ ਝੁੱਲੀ ਭਾਰੀ ਏ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ

ਕਦੇ ਮਸ਼ਹੂਰ ਸੀ ਮਿੱਠੀ ਬੋਲਚਾਲ ਪੰਜਾਬੀ ਦੀ,
ਅੱਜ ਚਰਚਾ ਦਾ ਵਿਸ਼ਾ ਬਣੀ ਹੈ ਗਾਲ ਪੰਜਾਬੀ ਦੀ,
ਬੜੀ ਮਿੱਠੀ ਸੀ ਜ਼ੁਬਾਨ ਜਿਹੜੀ ਅੱਜ ਹੋ ਗਈ ਖਾਰੀ ਏ,
ਦੂਜੇ ਦੀ ਮੌਤ ਤੇ ਹੱਸ ਨਾ ਬਹੁਤਾ, ਆਉਣੀ ਤੇਰੀ ਵੀ ਵਾਰੀ ਏ......
27 May 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Bahut wadhiya veere.. bahut sohna likheya..
27 May 2009

Gautam Sharda
Gautam
Posts: 28
Gender: Male
Joined: 11/May/2009
Location: Patiala
View All Topics by Gautam
View All Posts by Gautam
 
bahut bahut shukriya veer ji...
mehrbani ji....
RABB RAKHA
30 May 2009

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut khoob Gautam veere...

bahut sohna laggeya menu aap ji da likheya...

aas hai hor share kroge....

 

 

regards,

29 Apr 2010

GAGAN PUNJABI  MUNDA
GAGAN PUNJABI
Posts: 5
Gender: Male
Joined: 22/Apr/2010
Location: jammu
View All Topics by GAGAN PUNJABI
View All Posts by GAGAN PUNJABI
 

ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।
ਹਲਚਲ ਹੈ ਬੜੀ ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ।
ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ।
ਸਾਹਾਂ ਚ ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ,
ਇਹ ਜਾਨ ਨਿਕਲ ਜਾਵੇ, ਹੁਣ ਉਸ ਦੀਆਂ ਬਾਹਾਂ ਵਿਚ।
ਮੈਂ ਦੂਰ ਬੜੀ ਜਾਣੈ, ਅੰਬਰ ਹੈ ਨਿਗਾਹਾਂ ਵਿਚ,
ਨਾ ਰੋਕ ਅਜੇ ਮੈਨੂੰ, ਤੂੰ ਆਪਣੀਆਂ ਬਾਹਾਂ ਵਿਚ।
ਮਿੱਟੀ ਦੇ ਖਿਡਾਉਣੇ ਹਾਂ, ਕੁਝ ਪਲ ਦੇ ਪਰਾਹੁਣੇ ਹਾਂ,
ਕਿਉਂ ਸੱਚ, ਨਹੀਂ ਹੁੰਦਾ, ਇਹ ਖ਼ਾਬ ਨਿਗਾਹਾਂ ਵਿਚ।
ਕੁਝ ਮਹਿਕ, ਮੁਹੱਬਤ ਦੀ, ਆਪਾਂ ਵੀ ਹੰਢਾ ਲਈਏ,
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ।

30 Apr 2010

Reply