Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੱਚ ਦੇ ਸਨਮੁੱਖ....!!!! :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਸੱਚ ਦੇ ਸਨਮੁੱਖ....!!!!


ਉੱਤੋਂ-ਉੱਤੋ ਕਰਨ ਤਰੱਕੀਆਂ ,ਤੇ ਅੰਦਰਖ਼ਾਤੇ ਘਾਣ ਓਏ ਦੋਸਤਾ
ਸਰਕਾਰ ਦੀਆਂ ਇਹਨਾਂ ਚਾਲਾਂ ਤੋਂ ਤੂੰ ਹੈਂ ਅਜੇ ਅਣਜਾਣ ਓਏ ਦੋਸਤਾ

ਦਿੱਲੀ ਬੈਠਾ ,ਲਾਵੇ ਫ਼ਸਲਾਂ ਦੇ ਰੇਟ ,ਓਹ ਅਣਜਾਣ ਕਿਰਸਾਨੀ ਤੋਂ
ਪੋਹ ਦੀ ਰਾਤ ਪਾਣੀ ਦੀ ਵਾਰੀ ਮੋਢੇ ਕਹੀ ਧਰੇ ਕਿਰਸਾਨ ਓਏ ਦੋਸਤਾ

ਮਸੂਮਾਂ ਦੇ ਕਾਤਲ ,ਕੁਰਸੀ ਤੇ ਬੈਠੇ ,ਮੋਹਰੀ ਬਣਕੇ ਭਾਰਤ ਦੇ
ਭਾਰਤ ਰਤਨ ,ਫ਼ਖ਼ਰ-ਏ-ਕੌਮ ਆਪੇ ਵੰਡੀ ਜਾਂਦੇ ਸਨਮਾਨ ਓਏ ਦੋਸਤਾ

ਆਮ ਬੰਦੇ ਦਾ ਸਿਆਸਤ ਦੀ ਮੰਡੀ ਵਿੱਚ ਭੋਰਾ ਵੀ ਮੁੱਲ ਨਹੀਂ
ਤੂੰ ਰੁੱਖੀ-ਮਿੱਸੀ ਖਾ ਤੇਰਾ ਕੀ ਵੱਟਣ ਦਿੰਦੇ ਇਹ ਸ਼ੈਤਾਨ ਓਏ ਦੋਸਤਾ

ਹੱਕ ਮੰਗਦਿਆਂ ਧਰਨਿਆਂ ਤੇ ,ਓਏ ਡਾਂਗਾਂ ਖਾਈਏ ਨਿੱਤ ਅਸੀ
ਐਥੇ ਨਿੱਤ ਲੜਦਿਆਂ ਦੀ ਜਿੰਦਗੀ ਬਣਗੀ ਜੰਗ ਦਾ ਮੈਦਾਨ ਓਏ ਦੋਸਤਾ

ਪੱਕਦੇ ਪਕਵਾਨ ਛੱਤੀਆਂ ਪਰਕਾਰਾਂ ਦੇ ,ਇੱਕ ਘਪਲੇਬਾਜ ਨੇਤਾ ਦੇ ਘਰੇ
ਚੁੱਲਾ ਬਲਦਾ ਨੀਂ ਓਸ ਸ਼ਹੀਦ ਘਰੇ ਜੋ ਵਾਰ ਦਿੰਦਾ ਜਾਨ ਓਏ ਦੋਸਤਾ

ਦੇਸ਼ ਚ੍ ਥਾਂ-ਥਾਂ ਜਮੀਨਾਂ-ਜਾਇਦਾਦਾਂ ,ਭਰੇ ਸਵਿੱਸ ਬੈਂਕ ਨੋਟਾ ਨਾਲ
ਗਰੀਬ ਸੜਕ ਤੇ ਤੜਫ਼ਦਾ ਮਰ ਜਾਂਦਾ ਪਰ ਜੁੜਦਾ ਨੀਂ ਮਕਾਨ ਓਏ ਦੋਸਤਾ

ਮੁੰਡੇ ਕੁੜੀ ਚ੍ ਵਿਤਕਰਾ ਵਧਦਾ ਜਾਂਦੈ ,ਜਿਉਂ-ਜਿਉਂ ਸਮਾਂ ਬੀਤ ਰਿਹੈ
ਬੱਚੀਆਂ ਮਿਲਣ ਕੂੜੇਦਾਨਾਂ ਚੋਂ, ,ਕੁੱਖ ਬਣਗੀ ਕਬਰਿਸਤਾਨ ਓਏ ਦੋਸਤਾ

ਕਾਨੂੰਨ ਜਾਗੀਰ ਹੈ ਪੈਸੇ ਵਾਲਿਆਂ ਦੀ , ਤੇ ਵਿਕਦਾ ਹੈ ਇਨਸਾਫ਼ ਏਥੇ
ਏਥੇ ਤਮਗੇ ਮਿਲਦੇ ਮਰਿਆਂ ਨੂੰ ,ਜਿਉਂਦਿਆਂ ਦੀ ਨਾਂ ਕੋਈ ਪਛਾਣ ਓਏ ਦੋਸਤਾ

"ਨਿਮਰ" ਕੋਈ ਲੀਹ ਪਾਈਏ ਸੱਚ ਦੀ, ਝੰਡਾ ਚੁੱਕੀਏ ਸਾਂਝੀਵਾਲਤਾ ਦਾ
ਆ ਇੱਕ-ਜੁੱਟ ਹੋ ਬਣਾਈਏ ਸੱਚੇ ਅਰਥਾਂ ਵਿੱਚ ਹਿੰਦੋਸਤਾਨ ਓਏ ਦੋਸਤਾ |

| ਨਿਮਰਬੀਰ ਸਿੰਘ |

28 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


"ਨਿਮਰ" ਕੋਈ ਲੀਹ ਪਾਈਏ ਸੱਚ ਦੀ, ਝੰਡਾ ਚੁੱਕੀਏ ਸਾਂਝੀਵਾਲਤਾ ਦਾ
ਆ ਇੱਕ-ਜੁੱਟ ਹੋ ਬਣਾਈਏ ਸੱਚੇ ਅਰਥਾਂ ਵਿੱਚ ਹਿੰਦੋਸਤਾਨ ਓਏ ਦੋਸਤਾ |


bahut vadhia suneha hai....keep sharing

28 Dec 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut vdia msg dita hai nimar apni kavita rahi.. hor vdia likhde rvo.tfs!

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੱਚੀਆਂ ਮਿਲਣ ਕੂੜੇਦਾਨਾਂ ਚੋਂ......

 

 

ਬਹੁਤ ਖੂਬਸੂਰਤ ਰਚਨਾ......ਜੀ..

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖੂਬਸੂਰਤ ਨਿਮਰ ਵੀਰ ...

28 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
shukriya dosto
29 Dec 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

shukriya dosto !!

29 Dec 2012

Reply