Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਧਰਾਂ ਦੇ ਦੀਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਸਧਰਾਂ ਦੇ ਦੀਵੇ

ਬੁੱਲੇ ਵਾਰਿਸ਼ ਵਾਲਾ' ਭੁੱਲਗੇ ਪਿਆਰ'' ਕੁਝ ਇਸ ਤਰਾਂ ,
ਲੋਕੀ ਜਿੰਦਗੀ 'ਚ ਕਰਦੇ ਰਹੇ ਵਪਾਰ ਕੁਝ ਇਸ ਤਰਾਂ ,
ਅਸੀਂ ਸਧਰਾਂ ਦੇ ਦੀਵੇ ਬਾਲ਼ ਰੱਖੇ ਸੀ ਦਹਿਲੀਜ਼ ਉੱਤੇ ,
ਕੀ ਪਤਾ ਸੀ ਉਹ ਕਰੇਗਾ ਇਕਰਾਰ' ਕੁਝ ਇਸ ਤਰਾਂ ,
ਸ਼ਾਇਦ ਗਿਰਗਿਟ ਵੀ ਡਰਦਾ ਅਲੋਪ ਇੱਥੋਂ ਹੋ ਗਿਆ ,
ਰੰਗ ਤੇਜੀ ਨਾਲ ਬਦਲਦੇ ਨੇ ਏਥੇ ਯਾਰ ਕੁਝ ਇਸ ਤਰਾਂ ,
ਇੱਕ ਮੁੱਦਤ ਤੋਂ ਤਰਸਦੇ ਰਹੇ ਖੰਭ ਮੇਰੇ ਪਰਵਾਜ਼ ਲਈ ,
ਮੇਰੇ ਮਨ ਦੇ ਪਰਿੰਦੇ ਦਾ ਕੀਤਾ ਸ਼ਿਕਾਰ ਕੁਝ ਇਸ ਤਰਾਂ ,
ਹੋ ਜਾਣੀਏ ਸ਼ਾਮ ਜਿੰਦਗੀ ਦੀ ਉਡੀਕ ਉਸਦੀ ਕਰਦਿਆਂ,
ਰੱਬ ਨੇ ਹੀ ਮੈਨੂੰ ਦੇ ਦਿੱਤਾ ਏ ਇੰਤਜ਼ਾਰ ਕੁਝ ਇਸ ਤਰਾਂ ,
ਕੀ ਨੈਣਾਂ ਨੂੰ ਦੋਸ਼ ਦੇਵਾਂ ਜਾਂ ਫਿਰ ਦਿਲ ਇਸ ਚੰਦਰੇ ਨੂੰ ,
ਝੋਲੀ ਪਾ ਦਿੱਤਾ ਦਰਦ ਕੀਤਾ ਇਜ਼ਹਾਰ ਕੁਝ ਇਸ ਤਰਾਂ,
ਇੱਕ ਰੋਹੀ ਬੀਆਬਾਨ ਇੱਕਲਾ ਰੁੱਖ ਦਰਦ ਓਹੀ ਜਾਣਦੈ,
ਪਰੇ ਅੱਖ ਬਚਾ ਕੇ ਲੰਘਦੀ ਰਹੀ ਬਹਾਰ ਕੁਝ ਇਸ ਤਰਾਂ ,
ਜੈਲੀ ਇੱਕ ਮੁੱਦਤ ਤੋਂ ਲੱਭ ਰਿਹਾ ਹੋਇਆ ਕੀ ਗੁਨਾਹ ਏ ,
ਬਣਿਆ ਗੁਨਾਹਗਾਰਾਂ ਦਾ ਗੁਨਾਹਗਾਰ ਕੁਝ ਇਸ ਤਰਾਂ ,।।

25 Mar 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
very well written, ..............Superb poetry,..............

12 Mar 2019

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜੈਲੀ ਬਾਈ, ਮੁਬਾਰਕ ਦੇ ਪਾਤਰ ਹੋ !
ਬਹੁਤ ਸੋਹਣਾ ਜਤਨ...ਕਿਰਤ ਵਿਚ ਸ਼ਬਦ ਚੋਣ ਅਤੇ ਥੀਮ ਦੋਵੇਂ ਹੀ ਮਿਆਰੀ ਹਨ |
ਜਿਉਂਦੇ ਵੱਸਦੇ ਰਹੋ 'ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ !!!
ਜੇ ਐੱਸ ਜੱਗੀ 
ਜੈਲੀ ਬਾਈ, ਮੁਬਾਰਕ ਦੇ ਪਾਤਰ ਹੋ !
ਬਹੁਤ ਸੋਹਣਾ ਜਤਨ...ਕਿਰਤ ਵਿਚ ਸ਼ਬਦ ਚੋਣ ਅਤੇ ਥੀਮ ਦੋਵੇਂ ਹੀ ਮਿਆਰੀ ਹਨ |
ਜਿਉਂਦੇ ਵੱਸਦੇ ਰਹੋ 'ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ !!!

ਜੇ ਐੱਸ ਜੱਗੀ 

15 Mar 2019

Reply