|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸਫ਼ਰ |
ਮੈਂ ਵੀ ਪਿਛਲੇ ਸਾਲ ਇੱਕ ਕਵਿਤਾ ਲਿਖਣ ਦੀ ਕੋਸਿਸ਼ ਕੀਤੀ ਸੀ, ਦੋਸਤਾਂ ਨਾਲ ਸਾਂਝੀ ਕਰ ਰਿਹਾਂ ਹਾਂ....
ਆਪਣੀ ਬੇੜੀ ਚ ਸਵਾਰ ਜਾ ਰਿਹਾਂ ਹਾਂ ਜਿੰਦਗੀ ਦੀ ਸਹਿਮੀ ਜਿਹੀ ਨਦੀ ਵਿਚ ਸ਼ਾਂਤ ਪਾਣੀ ਠੰਡੀ ਹਵਾ ਤਰਦੀਆਂ ਮੱਛੀਆਂ ਰੰਗੀਨ ਵਾਦੀਆਂ ਹਰੇ ਭਰੇ ਦਰਖਤ ਚਹਿਕਦੇ ਪੰਛੀ ਬੇਸ਼ੱਕ ਦਿਲਕਸ਼ ਨਜ਼ਰੇ ਨੇ...
ਪਰ ਫਿਰ ਵੀ ਕੋਈ ਕਮੀ ਜਿਹੀ ਹੈ ਕੁਝ ਰੋਮਾਂਚ ਜਿਹਾ ਸੰਘਰਸ਼ ਜਿਹਾ ਡਰ ਜਿਹਾ ਕੁਝ ਵੀ ਤਾਂ ਨਹੀ... ਤੇ ਕੋਈ ਸੁਪਨਾਂ ਵੀ ਤਾਂ ਨਹੀ ਹੈ ਕਿਓਂ ਜੋ ਇਸ ਨਦੀ ਦਾ ਆਪਣਾ ਕੋਈ ਵਜੂਦ ਹੀ ਨਹੀ ਹੈ ਨਹੀ , ਨਹੀ ... ਇਹ ਜਿਊਣਾ ਨਹੀ ਹੈ...!
ਇਸੇ ਲਈ ਤਾਂ ਮੈਂ ਤਿਆਰੀ ਕਰ ਰਿਹਾਂ ਹਾਂ ਸਮੁੰਦਰ ਦੇ ਸਫ਼ਰ ਦੀ ਜੋ ਅਨੰਤ ਹੈ ਜਿਥੇ ਮੇਰਾ ਇੰਤਜ਼ਾਰ ਕਰ ਰਹੇ ਨੇ ਕੁਝ ਤੂਫਾਨ, ਮੁਸ਼ਕਿਲਾਂ ਤੇ ਡਰ ਜਿਹੇ ਸ਼ਬਦ... ਜਿਥੇ ਮੈਨੂੰ ਘੇਰਦੀਆਂ ਰਹਿਣਗੀਆਂ ਗੂੰਜਦੀਆਂ ਲਹਿਰਾਂ, ਤੇ ਮੇਰੇ ਕੋਲ ਹੋਣਗੇ ਕੁਝ ਹਿਮਤ, ਸੁਪਨੇ ਤੇ ਮਕਸਦ ਜਿਹੇ ਸ਼ਬਦ ਤੇ ਓਹਨਾਂ ਲਈ ਸੰਘਰਸ਼ਾਂ ਦਾ ਅੱਟੁਟ ਸਿਲਸਿਲਾ... ਹਾਂ ਮੈਂ ਇਸੇ ਤਰ੍ਹਾਂ ਹੀ ਜਿਊਵਾਂਗਾ , ਕਿਓਂ ਜੋ ਸਮਝ ਚੁੱਕਾਂ ਹਾਂ ਸਾਹ ਲੈਣ ਅਤੇ ਜਿਊਣ ਵਿਚਲ ਅੰਤਰ ਨੂੰ..... -4 December 2011
|
|
23 Apr 2012
|
|
|
|
ਬਹੁਤਖੂਬ......ਜਿੰਦਗੀ ਦੇ ਦੋ ਪਹੇਲੁ....ਦਰਸ਼ਾਓਂਦੀ ਇਹ ਕਵਿਤਾ.....ਡਰੀ ਤੇ ਸਹਿਮੀ ਜਿੰਦਗੀ....ਹਿਮਤ,ਦਲੇਰੀ ਨਾਲ ਮੁਸ਼ਕਿਲਾਂ ਨੂ ਪਿਛੇ ਧੱਕ ਕੇ ਮੰਜਿਲ ਵੱਲ ਵਧਦੀ ਜਿੰਦਗੀ......
|
|
23 Apr 2012
|
|
|
|
ਜਿੰਦਗੀ ਜਿਓਣ ਤੇ ਜਿੰਦਗੀ ਨੂੰ ਕੱਟਣ ਵਿਚਲਾ ਅੰਤਰ ਬਹੁਤ ਹੀ ਵਧਿਆ ਤਰੀਕੇ ਨਾਲ ਸਮਝਾਇਆ ਹੈ | ਬਹੁਤ ਹੀ ਨੇਕ ਸੋਚ ਹੈ | ਕਾਸ਼ ! ਹਰ ਕੋਈ ਜਿੰਦਗੀ ਜਿਓਣ ਦੀ ਗੱਲ ਕਰੇ ਨਾ ਕੇ ਜਿੰਦਗੀ ਕੱਟਣ ਦੀ | ਜੀਓ,,,
|
|
23 Apr 2012
|
|
|
|
ਹਾਂ ਮੈਂ ਇਸੇ ਤਰ੍ਹਾਂ ਹੀ ਜਿਊਵਾਂਗਾ , ਕਿਓਂ ਜੋ ਸਮਝ ਚੁੱਕਾਂ ਹਾਂ ਸਾਹ ਲੈਣ ਅਤੇ ਜਿਊਣ ਵਿਚਲ ਅੰਤਰ ਨੂੰ.....
ਕਿਆ ਬਾਤ ਹੈ ਬਹੁਤ ਹੀ ਵਧੀਆ ਏ ਜਨਾਬ...ਬਹੁਤ ਹੀ ਸੋਹਣਾ ਸੁਨੇਹਾ ਦਿੰਦੀ ਕਵਿਤਾ..
ਦੁਨੀਆ ਵਿੱਚ ਨਾ ਬੰਦੇ ਲਈ ਕੋਈ ਕੰਮ ਔਖੇਰਾ ਬੱਸ ਚਾਹੀਦਾ ਸਿਖਰਾਂ ਉੱਤੇ ਪੈੜਾਂ ਕਰਨ ਦਾ ਜ਼ੇਰਾ
|
|
23 Apr 2012
|
|
|
|
Bahut khoobh likheya hai ji....
|
|
23 Apr 2012
|
|
|
|
|
wah !
shuruaat ch kina sohna apni hi kalpna naal tusi ik scene create kita,,,,,,,,,,supeb...i feel it
te end ch tusi zindgi kattan te zindgi jiun ch bahut shi antar 10ea hai .... truly amazin....!
|
|
23 Apr 2012
|
|
|
|
ਸਾਹ ਲੈਣ ਤੇ ਜਿਉਣ ਵਿਚਲਾ ਅੰਤਰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ..। ਤੁਸੀਂ ਇਹ ਸਮਝ ਲਿਆ ਬਹੁਤ ਵੱਡੀ ਗੱਲ ਆ..।
|
|
23 Apr 2012
|
|
|
|
|
ਸ਼ੁਕਰੀਆ ਦੋਸਤੋ.......
ਅਸਲ ਵਿਚ ਇਹ ਮੇਰੀ ਪਹਿਲੀ ਕਵਿਤਾ ਸੀ..
ਇਸ ਵਿਚ ਮੌਲਿਕਤਾ ਦੀ ਕਾਫੀ ਕਮੀ ਹੈ...
ਅੰਤ ਵਾਲੀਆਂ ਪੰਕਤੀਆਂ 'ਪਾਬਲੋ ਨੇਰੂਦਾ' ਦੀ ਕਵਿਤਾ ਵਿਚੋਂ ਆ ਗਈਆਂ..
ਆਉ ਕੋਸ਼ਿਸ਼ ਕਰੀਏ
ਕਿਸ਼ਤਾਂ 'ਚ ਆਉਂਦੀ ਮੌਤ ਤੋਂ ਬਚੀਏ ਖੁਦ ਨੂੰ ਯਾਦ ਦਵਾਉਂਦੇ ਹੋਏ ਕਿ ਜ਼ਿੰਦਾ ਰਹਿਣ ਲਈ ਸਾਹ ਲੈਣ ਤੋਂ ਵੱਧ ਕੋਸ਼ਿਸ਼ ਕਰਨੀ ਪੈਂਦੀ ਹੈ ਤੇ ਸਿਰਫ਼ ਮੱਚਦਾ ਸਬਰ ਹੀ ਲੈ ਕੇ ਜਾਵੇਗਾ ਸਾਨੂੰ ਸ਼ਾਨਾਮੱਤੀ ਖੁਸ਼ੀ ਤੱਕ...
ਤੇ ਵਿਚ ਵਾਲਾ ਕੁਝ ਹਿੱਸਾ ਕਾਰਲ ਮਾਰਕਸ ਦੀ ਕਵਿਤਾ ਤੋਂ ਪ੍ਰਭਾਵਿਤ ਸੀ..
ਮੈਂ ਤਾਂ ਚਾਹੁਨਾ ਇੱਕ ਉਚ੍ਹਾ ਤੇ ਮਹਾਨ ਮਕਸਦ
ਤੇ ਓਹਦੇ ਲਈ ਜਿੰਦਗੀ ਭਰ ਸੰਘਰਸ਼ਾਂ ਦਾ ਅਟ੍ਤੁੱਟ ਸਿਲਸਲਾ
ਤੇ ਪੂਰੀ ਕਵਿਤਾ ਦਾ ਤੱਤ ਵੀ ਮਾਰਕਸ ਦੀ ਕਵਿਤਾ ਤੋਂ ਹੀ ਪ੍ਰਭਾਵਿਤ ਹੈ
|
|
29 Apr 2012
|
|
|
|
ਬਹੁਤ ਖੂਬਸੂਰਤ
ਬਹੁਤ ਖੂਬਸੂਰਤ
|
|
29 Apr 2012
|
|
|
|
|
|
|
|
|
|
 |
 |
 |
|
|
|