Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਹਿਤ ਦਾ ਉਦੇਸ਼ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਸਾਹਿਤ ਦਾ ਉਦੇਸ਼

ਸਾਹਿਤ ਤੇ ਬਾਕੀ ਸੂਖਮ ਕਲਾਵਾਂ  ਦਾ ਕੀ ਉਦੇਸ਼ ਜਾਂ ਮਹੱਤਵ ਹੁੰਦਾ ਹੈ....???

ਮੈਨੂੰ ਲਗਦਾ ਕਿ ਸਾਹਿਤ ਦਾ ਮਹੱਤਵ ਟਾਈਮ-ਪਾਸ, ਦਿਲ-ਪਰਚਾਵੇ ਨਾਲੋ ਕਾਫੀ ਜਿਆਦਾ ਹੁੰਦਾ ਹੈ......

ਕੋਈ ਦੱਸ ਸਕਦਾ ਕਿ ਕੀ ਹੁੰਦਾ ਹੈ . . . ?

03 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕਲਾ ਕਲਾ ਲਈ ਜਾਂ ਕਲਾ ਸਮਾਜ ਲਈ.. ਇਹ ਵਿਚਾਰਧਾਰਾ ਕਾਫੀ ਸਮਾਂ ਸਾਹਿਤ 'ਚ ਬਹਿਸ ਦਾ ਮੁੱਦਾ ਰਹੀ ਹੈ..। ਸਾਹਿਤ ਦਾ ਉਦੇਸ਼ ਭਾਵੇਂ ਮਨੋਰੰਜਨ ਕਰਨਾ ਵੀ ਹੋ ਸਕਦਾ ਹੈ ਪਰ ਮੇਰੇ ਖਿਆਲ ਅਨੁਸਾਰ ਸਾਹਿਤ ਦਾ ਅਸਲ ਉਦੇਸ਼ ਸਮਾਜ ਨੂੰ ਸੇਧ ਦੇਣਾ ਹੁੰਦਾ ਹੈ..। ਜੇਕਰ ਕੋਈ ਵੀ ਕਲਾ " ਕਲਾ ਲਈ " ਦੇ ਸਿਧਾਂਤ ਦਾ ਅਨੁਕਰਨ ਕਰਦੀ ਹੈ ਤਾਂ ਉਹ ਉੱਚ ਪਾਏ ਦੀ ਕਲਾ ਨਹੀਂ ਹੁੰਦੀ... " ਕਲਾ ਸਮਾਜ ਲਈ " ਦੀ ਅਨੁਸਾਰੀ ਹੀ ਅਸਲ ਉਦੇਸ਼ ਵਾਲੀ ਰਚਨਾ ਹੁੰਦੀ ਹੈ..। ਬਾਕੀ ਗੱਲਾਂ ਬਹਿਸ 'ਚੋਂ ਨਿਕਲਣਗੀਆਂ...।

03 Oct 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
nice topic hai ji.......gr8 initiative

jinni ku  menu samajh aa SAHIT sab de hitt di gal krda te hamesha samaj nu sedh den wala hunda reha te hopefully hunda rahega ......alochak (critical analysts) ehda anikhadva ang bane kyu ke lokan di soch-vichar te veehar ch samay samay sir tabdeeli aundi rehndi with age-time-advancements. Pr sahit past-present-future nu jodda .......SAHIT saadiyan jada'n ne jo vichara nu mazbooti dindiyan ta ke generation-to-generation eh pass on ho sake te pple feel connected to thr roots but still naviyan pulanga patan nu tayar-bd-tayar ho sakan.......

 

discussion cont...........

03 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਿਲਕੁਲ ਸਹਿਮਤ ਹਾਂ.. ਅਮਨ ਤੇ ਹਰਿੰਦਰ ਵੀਰ ਨਾਲ..

 

ਸਾਹਿਤ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ...  

 

ਅਗਲੀ ਪੀੜੀ ਨੂੰ ਪਿਛਲੀ ਪੀੜੀ ਨਾਲ ਜੋੜਨ ਵਾਲਾ....

 

ਇਨਸਾਨੀ ਅਹਿਸਾਸਾਂ ਨੂੰ ਲਫਜ਼ ਦੇਣ ਵਾਲਾ ( ਉਸ ਵਾਸਤੇ ਬਹੁਤ ਮਹੱਤਵਪੂਰਨ ਹੁੰਦਾ ਜੋ ਆਪਣੇ ਅਹਿਸਾਸਾਂ ਨੂੰ ਲਫਜ਼ ਨਾ ਦੇ ਸਕਦਾ ਹੋਵੇ... ਕਿਸੇ ਦੇ ਲਫਜਾਂ ਚੋ ਆਪਣੇ ਅਹਿਸਾਸ ਲੱਭ ਕੇ ਖੁਸ਼ੀ ਯਾਂ ਤਸੱਲੀ ਮਹਿਸੂਸ ਕਰ ਸਕਦਾ ਹੈ...)

 

ਅਤੇ ਇਹ ਬਿਲਕੁਲ ਮਨੋਰੰਜਨ ਦਾ ਵੀ ਇਕ ਸਰੋਤ ਹੁੰਦਾ ਹੈ....

03 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 


ਟੌਪਿਕ ਵੀ ਵਧੀਆ ਏ ਤੇ ਸਾਰੇ ਸੱਜਣਾ ਨੇ ਵਿਚਾਰ ਵੀ ਵਧੀਆ ਦਿੱਤੇ ਨੇ, ਮੈਂ ਵੀ ਸਭ ਨਾਲ ਇੱਕਮੱਤ ਹਾਂ ਇਸ ਲਈ ਮੈਨੂੰ ਕੁਛ ਹੋਰ ਕਹਿਣ ਦੀ ਲੋੜ ਨਹੀ ਜਾਪਦੀ...

04 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਮੈਂ ਸੋਚਦਾ ਹਾਂ ਜੋ ਸਾਹਿਤ ਸਾਡੇ ਬਜੁਰਗ ਲੇਖਕ ਰਚ ਗਏ ਨੇ , ਉਹ ਸਾਡੇ ਲਈ ਜੀਵਨ ਹੋਂਦ ਦੇ ਬਰਾਬਰ ਏ ........ਅੱਜ ਅਸੀਂ ਓਸੇ ਤਰ੍ਹਾ ਦਾ ਸਮਾਜ ਸਿਰ੍ਜ੍ਕੇ ਆਪਣੀ ਜੀਵਨ ਸ਼ੈਲੀ ਨੂੰ ਅੱਗੇ ਤੋਰੀ ਜਾਂਦੇ ਹਾਂ ........ਮੋਤੀ ਜਿਹੀ ਗੱਲ ਏ ਜੋ ਪੰਜਾਬ ਪਹਿਲਾਂ ਇਸ ਜ਼ਮੀਨ 'ਤੇ ਵਸਦਾ ਸੀ ਹੁਣ ਉਹ ਸਾਡੇ ਸਾਹਿਤ ਅੰਦਰ (ਕਿਤਾਬਾਂ 'ਚ ) ਹੀ ਵਸਦਾ , ਪਰ ਜੋ ਇਸ ਸਾਹਿਤ ਨੂੰ ਪੜਕੇ, ਸੋਚ ਨੂੰ ਉਸਾਰੂ ਕਰ ਲੈਂਦਾ ਓਹ ਸਹੀ ਦੇ ਮਾਰਗ ਤੁਰ ਪੈਂਦਾ ਜੋ ਨਹੀਂ ਵਿਚਾਰਦਾ ਤੇ ਅਣਗੋਲਿਆ ਕਰ ਦਿੰਦਾ , ਓਸਦਾ ਦਾ ਸਿੱਟਾ ਅੱਜ ਸਾਡੇ ਬਿਲਕੁਲ ਸਾਹਮਣੇ ਦਿਖਾਈ ਦੇ ਹੀ ਰਿਹਾ ਹੈ .....ਸਾਹਿਤ ਸਾਡੀ ਜ਼ਮੀਨ ਦਾ ਇਤਿਹਾਸ ਏ , ਲੋਕਾਂ ਦਾ ਜੀਵਨ ਤੇ ਅਹਿਸਾਸ ਵਰਣਿਤ ਕੀਤਾ ਗਿਆ ਏ ......ਸਭਿਆਚਾਰ , ਰਹੋ-ਰੀਤਾਂ , ਮਿਥਿਹਾਸ ਆਦਿ ਸਭ ਚੀਜਾਂ ਦੀ ਗਹਿਨ ਖੋਜ ਵਿਸਥਾਰ ਪੂਰਵਕ ਦਰਸਾਈ ਗਈ ਏ ......ਸਾਹਿਤ ਹੀ ਜੀਵਨ ਹੈ |

04 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਧੰਨਵਾਦ ਦੋਸਤੋ

ਸਾਰੇ ਦੋਸਤਾਂ ਨੇ ਵਧੀਆ ਜਵਾਬ ਦਿੱਤੇ ਹਨ...!!!
ਇਸ ਵਿਸ਼ੇ ਤੇ 'ਮੈਕਸਿਮ ਗੋਰਕੀ' ਦੀ ਕਹਾਣੀ 'ਇੱਕ ਪਾਠਕ' ਚੋਂ ਕੁਝ ਅੰਸ਼ ਪੇਸ਼ ਕਰ ਰਿਹਾਂ ਹਾਂ..!!
ਜੇ ਸਮਾਂ ਲੱਗਿਆ ਤਾਂ ਪੂਰੀ ਕਹਾਣੀ ਸਾਂਝੀ ਕਰਾਂਗਾ...!

"ਸਾਹਿਤ ਦਾ ਉਦੇਸ਼ ਹੈ---ਖ਼ੁਦ ਆਪਣੇ ਬਾਰੇ ਜਾਣਨ ਵਿਚ ਇਨਸਾਨ ਦੀ ਮਦਦ ਕਰਨੀ; ਉਸਦੇ ਆਤਮ-ਵਿਸ਼ਵਾਸ ਨੂੰ ਦ੍ਰਿੜ੍ਹ ਬਣਾਉਣਾ ਤੇ ਸੱਚ ਦੀ ਪਰਖ ਪ੍ਰਤੀ ਦ੍ਰਿੜ੍ਹ ਹੋਣਾ…ਲੋਕਾਂ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਨਾ ਤੇ ਬੁਰਿਆਈਆਂ ਦਾ ਨਾਸ਼ ਕਰਨ ਲਈ ਬਲ ਵਧਾਉਣ ਵਿਚ ਮਦਦ ਕਰਨਾ। ਲੋਕਾਂ ਦੇ ਦਿਲਾਂ ਵਿਚ ਅਣਖ, ਗੁੱਸਾ ਤੇ ਹੌਸਲਾ ਪੈਦਾ ਕਰਨਾ, ਉੱਚੇ ਉਦੇਸ਼ਾਂ ਲਈ ਸ਼ਕਤੀ ਪ੍ਰਬਲ ਕਰਨਾ ਤੇ ਸਵੱਛਤਾ ਦੀ ਪਵਿੱਤਰ ਭਾਵਨਾ ਨਾਲ ਉਹਨਾਂ ਦੀ ਜੀਵਨ ਜਾਚ ਨੂੰ ਸ਼ੁੱਧ ਬਣਾਉਣਾ। "

07 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Harinder Veer, tusi buht Vadia gal kahi hai . . ." " ਕਲਾ ਸਮਾਜ ਲਈ " ਦੀ ਅਨੁਸਾਰੀ ਹੀ ਅਸਲ ਉਦੇਸ਼ ਵਾਲੀ ਰਚਨਾ ਹੁੰਦੀ ਹੈ.." . . . . . . Ise Bare 'ਅਪਟਨ ਸਿੰਕਲੇਅਰ' khenda hai . . . . . . . . . . . . . "ਪ੍ਰੋਲੇਤਾਰੀ ਲੇਖਕ ਇੱਕ ਉਦੇਸ਼ ਨਾਲ਼ ਲੈੱਸ ਹੁੰਦਾ ਹੈ | 'ਕਲਾ ਕਲਾ ਲਈ ' ਬਾਰੇ ਉਹ ਉਨਾ ਹੀ ਸੋਚਦਾ ਹੈ ਜਿੰਨਾ ਕਿ ਇੱਕ ਡੁੱਬਦੇ ਜਹਾਜ਼ ਦੀ ਕੈਬਿਨ ਵਿੱਚ ਬੈਠਾ ਕੋਈ ਆਦਮੀ ਇੱਕ ਖੂਬਸੂਰਤ ਪੇਟਿੰਗ ਬਣਾਉਣ ਬਾਰੇ ਸੋਚੇਗਾ, ਉਹ ਪਹਿਲਾਂ ਕਿਨਾਰੇ ਪਹੁੰਚਣ ਬਾਰੇ ਸੋਚਦਾ ਹੈ - ਫਿਰ ਕਲਾ ਲਈ ਕਾਫ਼ੀ ਸਮਾਂ ਹੋਵੇਗਾ |" ....ਅਪਟਨ ਸਿੰਕਲੇਅਰ

31 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Aman ji ne vi Darust gal kiti hai . . . . ."ਅਗਲੀ ਪੀੜੀ ਨੂੰ ਪਿਛਲੀ ਪੀੜੀ ਨਾਲ ਜੋੜਨ ਵਾਲਾ...." . . . . . . . . . . .ehde bare 'ਹਰਜ਼ਨ' de Vichaar . . . . . . . . . . . . " ਕਿਤਾਬ ਇਕ ਪੀੜੀ ਦੀ ਆਪਣੀ ਅਗਲੀ ਆਉਣ ਵਾਲੀ ਪੀੜੀ ਲਈ ਆਤਮਿਕ ਵਸੀਅਤ ਹੁੰਦੀ ਹੈ, ਮੌਤ ਦੀ ਦਹਿਲੀਜ਼ ਤੇ ਖੜ੍ਹੇ ਬਜੁਰਗ ਦੀ ਜਿੰਦਗੀ ਚ ਪਹਿਲੀ ਵਾਰ ਪੈਰ ਪੁੱਟ ਰਹੇ ਬੱਚੇ ਲਈ ਸਲਾਹ ਹੁੰਦੀ ਹੈ, ਡਿਊਟੀ ਨਿਭਾ ਕੇ ਜਾ ਰਹੇ ਸੰਤਰੀ ਦਾ ਡਿਊਟੀ ਤੇ ਆ ਰਹੇ ਸੰਤਰੀ ਨੂੰ ਹੁਕਮ ਹੁੰਦੀ ਹੈ.....ਕਿਤਾਬ, ਭਵਿੱਖ ਦਾ ਪ੍ਰੋਗਰਾਮ ਹੁੰਦੀ ਹੈ । " ....ਹਰਜ਼ਨ

31 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

ਹਾਂਜੀ ਵਧਿਆ ਟੋਪਿਕ ਸ਼ੁਰੂ ਕੀਤਾ ਗੁਰਪ੍ਰੀਤ ਦੋਸਤ ਨੇ ..

  ਤੇ ਮੈ ਏਨਾ ਹੀ ਆਖਾਂਗਾ ਕੇ ਸਾਹਿਤ ਦਾ ਮਤਲਬ ਕਿਸੇ ਇਕ ਮਨੁਖ ਦਾ ਕਿਸੇ ਦੂਜੇ ਮਨੁਖ ਦਾ ਦਿਮਾਗ ਪੜਨਾ ਹੁੰਦਾ ਹੈ .........ਸਾਹਿਤ ਕਿਨਾ ਸੇਹਤਮੰਦ ਅਤੇ ਇਸਦਾ ਕਿ ਕਿਸੇ ਲਈ ਕੀ ਮਹਤਵ ਹੈ ਇਹ ਲਿਖਣ ਵਾਲੇ ਅਤੇ ਪੜਨ ਵਾਲੇ ਦੋਵਾ ਦੇ ਨਿਰਭਰ ਕਰਦਾ ਹੈ (ਕੋਈ ਸਮਾ ਟਪਾਉਣ ਲਈ ਪੜਦਾ-ਲਿਖਦਾ ਹੈ ਤੇ ਕੋਈ ਸਮਾ ਬਦਲਣ ਲਈ) .....ਬਸ ਏਨਾ ਹੀ ...... ਜੀਓ 

31 Oct 2011

Reply