Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਸਾਹਿਤ ਬਾਰੇ ਮੁਨਸੀ ਪ੍ਰੇਮ ਚੰਦ ਦੇ ਵਿਚਾਰ" :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
"ਸਾਹਿਤ ਬਾਰੇ ਮੁਨਸੀ ਪ੍ਰੇਮ ਚੰਦ ਦੇ ਵਿਚਾਰ"

''ਜਿਹੜੇ ਸਾਹਿਤ ਨਾਲ ਸਾਡਾ ਸੁਆਦ ਠੀਕ ਨਾ ਜਾਗੇ, ਰੂਹ ਤੇ ਦਿਮਾਗ ਦੀ ਸੰਤੁਸ਼ਟੀ ਨਾ ਹੋਵੇ, ਸਾਡੇ ਅੰਦਰ ਤਾਕਤ ਤੇ ਹਿੰਮਤ ਪੈਦਾ ਨਾ ਹੋਵੇ, ਸਾਡੇ ਸੁਹਜ-ਸੁਆਦ ਨਾ ਜਾਗਣ, ਜਿਹੜਾ (ਸਾਹਿਤ) ਸਾਡੇ ਅੰਦਰ ਸਦਾ ਇਰਾਦਾ ਤੇ ਮੁਸਕਲਾਂ ਤੇ ਫਹਿਤ ਪਾਉਣ ਲਈ ਸੱਚਾ ਠਰੁੰਮਾ ਪੈਦਾ ਨਾ ਕਰੇ, ਉਹ ਸਾਡੇ ਲਈ ਨਿਕੰਮਾ ਹੈ। ਉਹਨੂੰ ਸਾਹਿਤ ਕਹਿਣਾ ਠੀਕ ਨਹੀਂ ਹੋ ਸਕਦਾ।''


            ਇਕੋ ਚੀਜ ਫਾਇਦੇ ਦੇ ਹਿਸਾਬ ਨਾਲ ਸੁਖ ਵੀ ਦੇਦੀ ਹੈ ਤੇ ਦੁੱਖ ਵੀ। ਅਸਮਾਨ ਉਤੇ ਚੜ੍ਹੀ ਸੰਝ ਦੀ ਲਾਲੀ ਇਕ ਸੋਹਣਾ ਦ੍ਰਿਸ ਹੈ। ਪਰ ਹਾੜ੍ਹ ਦੇ ਮਹੀਨੇ ਅਸਮਾਨ ਤੇ ਉਹ ਲਾਲੀ ਦਿਸ ਪਵੇ ਤਾਂ ਲਾਲੀ ਸਾਡੀ ਖੁਸੀ ਦਾ ਕਾਰਨ ਨਹੀਂ ਬਣ ਸਕਦੀ। ਕਿਉਂਕਿ ਉਹ ਕਾਲ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਉਦੋਂ ਤਾਂ ਅਸੀਂ ਅਸਮਾਨ 'ਚ ਕਾਲੀਆਂ ਘਟਾਵਾਂ ਦੇਖ ਕੇ ਹੀ ਖੁਸ਼ ਹੋ ਸਕਦੇ ਹਾਂ। ''

''ਅਸੀਂ ਤਾਂ ਉੱਨਤੀ ਦੇ ਮੈਦਾਨ 'ਚ ਪੈਰ ਧਰਨਾ ਹੈ।''

''ਸਾਹਿਤਕਾਰ ਦੋਸਤੋ। ਆਪਾਂ ਲੋਕਾਂ ਦੇ ਜੀਵਨ ਤੇ ਜੀਵਨ ਦੇ ਸੰਘਰਸ਼ 'ਚ ਰੂਪ ਦਾ ਸਿਖਰ ਦੇਖਣ ਦਾ ਯਤਨ ਕਰੀਏ ਤੇ ਸਮਝੀਏ ਕਿ ਰੂਪ ਕੇਵਲ ਰੰਗ ਹੋਏ ਬੁਲ੍ਹਾਂ ਵਾਲੀਆਂ ਮਹਿਕਦੀਆਂ ਜਨਾਨੀਆਂ ਦੀਆਂ ਗੱਲਾਂ ਤੇ ਭਰਵਟਿਆਂ 'ਚ ਨਹੀਂ। ਜੇ ਤੁਹਾਨੂੰ ਉਹ ਗਰੀਬ ਜਨਾਨੀ 'ਚ ਰੂਪ ਨਹੀਂ ਦਿਸਦਾ ਜਿਹੜੀ ਬੱਚੇ ਨੂੰ ਪੈਲੀ ਦੀ ਵੱਟ ਤੇ ਸੁਲਾ ਕੇ ਪਸੀਨਾ ਪਸੀਨਾ ਹੋਈ ਕੰਮ ਕਰ ਰਹੀ ਹੈ, ਤਾਂ ਤੁਹਾਡੀ ਨਜ਼ਰ ਦੀ ਤੰਗੀ ਦਾ ਕਸੂਰ ਹੈ। ਇਸ ਲਈ ਉਹਨਾਂ ਮੁਰਝਾਏ ਹੋਏ ਬੁਲ੍ਹਾਂ ਤੇ ਕੁਮਲਾਈਆਂ ਹੋਈਆਂ ਗੱਲ੍ਹਾਂ ਪਿਛੇ ਲਗਨ, ਸਰਧਾ ਤੇ ਕਠਿਨ ਕੰਮ ਹੈ। ਜਵਾਨੀ ਸੀਨੇ ਤੇ ਹੱਥ ਧਰ ਕੇ ਸ਼ਿਅਰ ਪੜ੍ਹ ਕੇ ਇਸਤਰੀ ਜਾਤ ਦੀਆਂ ਵਿੰਗੀਆਂ ਅਦਾਵਾਂ ਤੇ ਗਿਲੇ ਸ਼ਿਕਵੇ ਕਰਨ ਜਾਂ ਉਹਦੀਆਂ ਮੜਕਾਂ, ਚੋਚਲਿਆਂ ਤੇ ਅਸ਼ ਅਸ਼ ਦਾ ਨਾਂ ਨਹੀਂ.. . . . , . .

.. .. ਜਵਾਨੀ ਨਾਂ ਹੈ ਆਦਰਸ਼ਵਾਦ, ਕਠਨ ਕੰਮ ਨੂੰ ਹੱਥ ਪਾਉਣ ਦਾ ਅਤੇ ਕੁਰਬਾਨੀ ਦਾ। ਸਾਡੀ ਕਸਵੱਟੀ ਤੇ ਉਹੀ ਸਾਹਿਤ ਖਰਾ ਉਤਰੇਗਾ ਜਿਹਦੇ ਵਿਚ ਸੋਚ ਵਿਚਾਰ ਹੋਵੇ, ਆਜਾਦੀ ਦੀ ਭਾਵਨਾ ਹੋਵੇ, ਹੁਸਨ ਦਾ ਜੌਹਰ ਹੋਵੇ, ਰਚਨਾ ਦੀ ਰੂਹ ਹੋਵੇ, ਜੀਵਨ ਦੀਆਂ ਸੱਚਾਈਆਂ ਦੀ ਰੌਸ਼ਨੀ ਹੋਵੇ, ਜਿਹੜਾ ਸਾਡੇ ਵਿੱਚ ਹਰਕਤ, ਉਭਾਰ ਤੇ ਬਚੈਨੀ ਪੈਦਾ ਕਰੇ, ਸਾਨੂੰ ਸੁਆਏ ਨਾ ਕਿਉਂਕਿ ਹੁਣ ਸੌਈ ਜਾਣਾ ਮੌਤ ਦੀ ਨਿਸ਼ਾਨੀ ਹੋਵੇਗੀ।'

29 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਬਹੁਤ ਖੂਬਸੂਰਤ ਵਿਚਾਰਾਂ ਤੋਂ ਜਾਣੂ ਕਰਵਾਇਆ  ਤੁਸੀਂ ਗੁਰਪ੍ਰੀਤ ਵੀਰ ਜੀ
ਬਹੁਤ ਬਹੁਤ ਸ਼ੁਕਰੀਆ  ,,,,,,,, ਹੱਸਦੇ ਵੱਸਦੇ ਰਹੋ ,,,,

29 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬਿਲਕੁਲ ਸਤ ਬਚਨ ਨੇ ਵੀਰ ਜੀ ........

29 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਿਲਕੁਲ ਦਰੁਸਤ ਫਰਮਾਇਆ ਜਨਾਬ...ਮੈਨੂੰ ਇੱਕ ਕਵਿਤਾ ਦੇ ਬੋਲ ਯਾਦ ਆ ਰਹੇ ਨੇ ਜੋ ਮੈਂ ਸਾਂਝੇ ਕਰ ਰਿਹਾ ਹਾਂ ਅਗਰ ਪੂਰੀ ਰਚਨਾ ਮਿਲ ਗਈ ਤਾਂ ਬਾਅਦ 'ਚ ਪੇਸ਼ ਜਰੂਰ ਕਰਾਂਗਾ..


ਜਦ ਦਿਨ ਦੀ ਉਮਰ ਹੰਢਾ ਕੇ ਮੈਂ ਘਰ ਆਥਣ ਵੇਲੇ ਮੁੜਦੀ ਹਾ
ਕਾਗਜ ਦੇ ਟੁਕੜੇ ਅੱਗ ਵਰਗੇ ਹੰਥਾਂ ਤੇ ਉਠਾਕੇ ਤੁਰਦੀ ਹਾਂ
ਵੇ ਮੇਰੇ ਸ਼ਹਿਰ ਦਿਉ ਲੋਕੋ ਕਿਉਂ ਮੈਥੋਂ ਨਫਰਤ ਕਰਦੇ ਹੋ
ਤੁਸੀਂ ਜਿਸ ਨੂੰ ਜ਼ਿੰਦਗੀ ਕਹਿੰਦੇ ਹੋ, ਮੈਂ ਬਿਲਕੁਲ ਉਸਦੇ ਵਰਗੀ ਹਾਂ
ਜਦ ਦਿਨ ਦੀ ਉਮਰ ਹੰਢਾ ਕੇ ਮੈਂ .............
ਇਹ ਨੈਣ ਬੜੇ ਮਤਵਾਲੇ ਨੇ ਕਈਆਂ ਨੂੰ ਕਹਿੰਦੇ ਸੁਣਿਆਂ ਮੈਂ...?????

 

 

 

ਅੱਗੇ ਯਾਦ ਨਹੀਂ ਆ ਰਹੀ ਪਰ ਮੈਂ ਕੋਸ਼ਿਸ਼ ਕਰਾਂਗਾ ਕਿਸੇ ਤਰਾਂ ਇਸ ਨੂੰ ਮੁਕੰਮਲ ਕਰਨ ਦੀ......

29 Oct 2011

Reply