|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸੱਜਣਾਂ ਵੇ ਜਦੋਂ ਤੂੰ ਕੋਲ ਨਹੀਂ ਹੁੰਦਾ.... |
ਨਾਂ ਦਿਲ ਦੇ ਬਾਗੀਂ ਕੋਈ ਫੁੱਲ ਖਿੜਦਾ , ਨਾਂ ਯਾਦਾਂ ਦਾ ਪਰਛਾਵਾਂ ਢਲਦਾ ਸੱਜਣਾਂ ਵੇ ਜਦੋਂ ਤੂੰ ਕੋਲ ਨਹੀਂ ਹੁੰਦਾ.... ਕਾਫ਼ਿਲਾ ਭੀੜ ਦਾ ਉਂਜ ਤਾਂ ਬਥੇਰਾ ਤੁਰਿਆ ਫਿਰਦਾ , ਕੋਈ ਵੀ ਆਪਣਾ ਨਾਂ ਨਜਰੀਂ ਆਉਂਦਾ ਸੱਜਣਾਂ ਵੇ ਜਦੋਂ ਤੂੰ ਕੋਲ ਨਹੀਂ ਹੁੰਦਾ.... ਦਿਲ ਦਾ ਧੜਕਣਾ ਤਾਂ ਗੱਲ ਹੈ ਆਮ ਜਿਹੀ , ਧੜਕਨ ਆਪਣੀ ਵੀ ਬੇਗ਼ਾਨੀ ਲਗਦੀ ਸੱਜਣਾਂ ਵੇ ਜਦੋਂ ਤੂੰ ਕੋਲ ਨਹੀਂ ਹੁੰਦਾ.... ਜਾਨੀਂ ਰ਼ੁਹ ਦਾ ਹੋਵੇ ਨਾਲ ਤੇ ਸਦੀਆਂ ਵੀ ਲੰਘ ਜਾਂਦੀਆਂ , ਪਲ ਇਕ ਵੀ ਮੁੱਦਤ ਜਿਹ੍ਹਾ ਲੱਗਦਾ ਸੱਜਣਾਂ ਵੇ ਜਦੋਂ ਤੂੰ ਕੋਲ ਨਹੀਂ ਹੁੰਦਾ.... " ਗੁਰਜੀਤ " ਗਹਿਣਾ ਮੁਸਕਾਨ ਦਾ ਹੈ ਤਾਂ ਕੋਲ ਮੇਰੇ ਵੀ , ਹਸਿਆ ਖੌਰੇ ਮੈਥੋਂ ਕਿਓਂ ਨਹੀ ਜਾਂਦਾ ਸਜਣਾਂ ਵੇ ਜਦੋਂ ਤੂੰ ਕੋਲ ਨਹੀ ਹੁੰਦਾ....
|
|
24 Mar 2012
|
|
|
|
|
|
|
ਬਹੁਤ ਸੋਹਣਾ ਲਿਖਿਆ ਗੁਰਜੀਤ ਸਿੰਘ ਜੀ .. ਆਪਣੀਆ ਭਾਵਨਾਵਾ ਨੂੰ ਵਧੀਆ ਸਬਦਾਂ ਚ ਪਰੋਇਆ ਹੈ . ਰਬ ਕਰੇ ਕਿਸੇ ਦਾ ਸਜਣ ਨਾ ਵਿਸ਼੍ੜੇ .
|
|
25 Mar 2012
|
|
|
|
|
ਬਹੁਤ ਸੋਹਣਾ....ਗੁਰਜੀਤ.....ਤੁਹਾਡੀਆਂ ਰਚਨਾਵਾਂ ਰੂਪੀ ਬਾਗ੍ਹ ਚ ਨਵੇ ਖਿੜੇ ਫੁੱਲ ਦੀ ਤਰਾਂ......
|
|
26 Mar 2012
|
|
|
|
|
Thanks to all my friends.....
Bohat Bohat Shukarguzar haa main tuhada sab da....
|
|
30 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|