ਅੱਜ ਉਹ ਆਪਣੀ ਡਿਉਟੀ ਤੇ ਨਾ ਜਾ ਸਕਿਆ ਉਸਦੀ ਘਰਵਾਲੀ ਵਲੋਂ ਬਾਰ ਬਾਰ ਪੁੱਛਣ ਤੇ ਉਹ ਕਾਹਲਾ ਪੈ ਜਾਂਦਾ। ਉਸਦੀ ਅਵਾਜ਼ ਵਿੱਚ ਪਹਿਲਾਂ ਵਾਲੀ ਸਪਸ਼ਟਤਾ ਨਹੀਂ ਸੀ ਅਤੇ ਪ੍ਰੇਸ਼ਾਨ ਲਗ ਰਿਹਾ ਸੀ। ਉਸਨੇ ਆਪਣੇ ਦਫਤਰ ਟੈਲੀਫੂਨ ਕਰਕੇ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾਕੇ ਛੁੱਟੀ ਲੈ ਲਈ।ਘਰ ਵਿੱਚ ਇਕੱਲਾ ਬੈਠਾ ਕੁੱਝ ਸੋਚ ਰਿਹਾ ਸੀ ਕਿ ਉਸਦੇ ਲੜਕੇ ਨੇ ਸਹਿਜ ਸੁਭਾਂਅ ਆਣ ਪੁੱਛਿਆ ਡੈਡੀ ਤੁਸੀਂ ਦਸਿਆ ਨਹੀਂ ਕਿ ਕੁੱਤਾ ਨਦੀ ਪਾਰ ਕਰਦਿਆਂ ਆਪਣੇ ਪ੍ਰਛਾਂਵੇਂ ਨੂੰ ਪਾਣੀ ਵਿੱਚ ਵੇਖ ਕੇ ਕਿਉਂ ਭੌਕਿਆ ਜਦ ਕੇ ਪਾਣੀ ਵਿੱਚ ਤਾਂ ਕੋਈ ਹੋਰ ਕੁੱਤਾ ਨਹੀਂ ਸੀ। ਲੜਕੇ ਨੇ ਹੱਥ ਤੇ ਹੱਥ ਮਾਰ ਕੇ ਹੱਸਦਿਆਂ ਕਿਹਾ ਮੂਰਖ ਆਪਣੇ ਮੂੰਹ ਵਿੱਚਲਾ ਮਾਸ ਦਾ ਟੁੱਕੜਾ ਵੀ ਨਦੀ ਵਿੱਚ ਸੁੱਟ ਬੈਠਾ। ਡੈਡੀ ਉਸ਼ਨੇ ਅਜਿਹਾ ਕਿਉਂ ਕੀਤਾ। ਮੈਨੂੰ ਟੀਚਰ ਵੀ ਇਸ ਬਾਰੇ ਨਹੀਂ ਦੱਸਦੇ। ਡੈਡੀ ਤੁਹਾਨੂੰ ਵਾਕਿਆ ਹੀ ਨਹੀਂ ਪਤਾ ਜਾਂ ਕੋਈ ਕਾਰਨ ਹੈ.ਸੁਰਜੀਤ ਸਿੰਘ ਬਿਨਾ ਜਵਾਬ ਦਿਤੇ ਟਿਫ਼ਨ ਲੈਕੇ ਅੱਜ ਪਹਿਲੀ ਵਾਰ ਸਾਇਕਲ ਤੇ ਦਫਤਰ ਤੁਰ ਪਿਆ। ਡੈਡੀ ਫੇਰ ਕਦ ਦਸੋਗੇ। ਅੱਜ ਨਹੀਂ ਕੱਲ ਜਰੂਰ ਦੱਸਾਗਾਂ। ਹੁਣ ਸੁਰਜੀਤ ਸਿੰਘ ਸਕੂਂਨ ਵਿੱਚ ਸੀ।
ਬਹੁਤ ਬਹੁਤ ਧੰਨਵਾਦ ਆਪਦਾ ਅਤੇ ਬਾਕੀ ਸਾਰੇ ਪਾਠਕਾਂ ਦਾ