Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਾਜ ਤੇ ਕਲੰਕ.....ਭੂੰਡ ਆਸ਼ਕ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 
ਸਮਾਜ ਤੇ ਕਲੰਕ.....ਭੂੰਡ ਆਸ਼ਕ...

ਸਮਾਜ ਤੇ ਕਲੰਕ.....ਭੂੰਡ ਆਸ਼ਕ...



ਇਹ ਅਵਾਰਾ ਨਿਕੰਮੇਂ ਤੇ
ਚਰਿੱਤਰਹੀਣ ਅਕਸ ਵਾਲੇ
ਇਹ ਕੰਡੇਰਨੇਂ ਵਾਲਾਂ ਤੇ
ਤਿੱਤਰਖੰਭੀ ਦਾਹੜੀਆਂ ਵਾਲੇ
ਕਾਲਜਾਂ ਮੂਹਰੇ ਬੁਲਟਾਂ ਤੇ
ਗੇੜੀਆਂ ਲਾਉਣ ਵਾਲੇ
ਬੱਸਾਂ ਦੀ ਭੀੜ-ਭਾੜ ਵਿੱਚ
ਬਜੁਰਗਾਂ ਦੀ ਥਾਂ
ਕਾਲਜੀ ਕੁੜੀਆਂ ਨੂੰ
ਸੀਟ ਛੱਡਣ ਵਾਲੇ
ਕੁੜੀਆਂ ਦੇ 'ਕੱਠ ਕੋਲ
ਮੋਬੈਲਾਂ ਤੇ ਚਮਕੀਲਾ ,
ਅਣਖੀਲਾ ਵਜਾਉਣ ਵਾਲੇ
ਉਹਨਾਂ ਦੇ ਪਹਿਰਾਵੇ ਤੇ
ਭੱਦੇ ਗੀਤਾਂ ਨਾਲ
ਫ਼ਿਕਰੇ ਕੱਸਣ ਵਾਲੇ
ਪਰਚੀਆਂ ਤੇ ਨੰਬਰ ਲਿਖ
ਝੋਲੀਆਂ ਚ' ਸਿੱਟਣ ਵਾਲੇ
ਘਰੋਂ ਕਾਲਜ ਤੇ
ਕਾਲਜੋਂ ਘਰ ਤੱਕ
ਪਿੱਛਾ ਕਰਨ ਵਾਲੇ
ਕੁੜੀਆਂ ਨੂੰ ਪੁਰਜੇ ,ਪਟੋਲੇ
ਚੀਜੀਆਂ,ਗਾਡਰ ਆਦਿ ਭੱਦੇ
ਨਾਵਾਂ ਨਾਲ ਸੱਦਣ ਵਾਲੇ
ਫੇਸਬੁੱਕ ਤੇ ਕੁੜੀ ਦੀ ਫ਼ੋਟੋ ਪਾ
ਕਿੱਦਾਂ ਲੱਗੀ ਪੁੱਛਣ ਵਾਲੇ ,ਤੇ
ਅਸ਼ਲੀਲ ਟਿੱਪਣੀਆਂ ਕਰਨ ਵਾਲੇ
ਕੁੜੀਆਂ ਨੂੰ ਬੱਸਾਂ ,
ਲਿਮਕੇ ਦੀ ਬੋਤਲ ,ਸ਼ਰਾਬ
ਨਾਲ ਜੋੜਕੇ ,ਨੌਜਵਾਨੀ ਨੂੰ
ਕੁਰਾਹੇ ਪਾਉਣ ਵਾਲੇ
ਗੇੜੀਆਂ ਮਾਰਨੇ ਨੂੰ
ਬੁਲਟ ਕਢਾਉਣ ਵਾਸਤੇ
ਬਾਪੂ ਦਾ ਗਲਮਾਂ ਫੜਨ ਵਾਲੇ
ਮਾਂ ਦੀ ਸੰਘੀ ਮਲਣ ਵਾਲੇ
ਥਾਂ-ਥਾਂ ਤੇ ਮਾਪਿਆਂ ਦਾ
ਸਿਰ ਨੀਵਾਂ ਕਰਨ ਵਾਲੇ
ਪੀੜੀਆਂ ਦੀਆਂ ਕਮਾਈਆਂ
ਇੱਜ਼ਤਾਂ ਪਲਾਂ ਚ੍ ਰੋਲਣ ਵਾਲੇ
ਇਹ ਨੇਂ ਅਜੋਕੇ ਵਕਤ ਤੇ
ਲੱਗੇ ਸ਼ਰਮਨਾਕ ਧੱਬੇ
ਇਹ ਬੇਸ਼ਰਮ ,ਬੇਗੈਰਤ
ਬੇ-ਹਯਾ ਭੂੰਡ ਆਸ਼ਿਕ

ਜੋ ਨਹੀਂ ਸਮਝਦੇ
ਕਿਸੇ ਦੀ ਧੀ-ਭੈਣ ਨੂੰ
ਆਪਣੀਂ ਧੀ ਭੈਣ
ਇਹ ਵੇਖਦੇ ਨੇਂ ਹਰ ਕੁੜੀ ਨੂੰ
ਇੱਕੋ ਹੀ ਗੰਦੀ ਨਜਰ ਨਾਲ
ਜਿੰਨਾਂ ਨਾਲ ਹੁੰਦੀ ਹੋਵੇ
ਥਾਂ-ਥਾਂ ਤੇ ਕੁੱਤੇਖਾਣੀਂ
ਕੀ ਪਤਾ ਐਸਿਆਂ ਨੂੰ ,ਕਿ
ਕੀ ਹੁੰਦੀ ਐ ਇੱਜ਼ਤ !!
ਇਹ ਤਾਂ ਗਿਰ ਜਾਂਦੇ ਨੇ
ਐਥੋਂ ਤੱਕ ਵੀ ,ਕਿ
ਗੁਰੇਜ਼ ਨਹੀਂ ਕਰਦੇ ਇਹ
ਯਾਰ-ਮਾਰ ਕਰਨ ਤੋਂ
ਹੁਣ ਵਕਤ ਐ ਇਹਨਾਂ ਨੂੰ
ਸਬਕ ਸਿਖਾਉਣ ਦਾ ,ਤੇ
ਗੱਲ ਖ਼ਾਨੇ ਪਾਉਣ ਦਾ
ਕਿ ਹਾਲੇ ਵੀ ਵੇਲਾ ਏ
ਟਲ ਜਾਵੋ ਆਪਣੀਆਂ ਇਹਨਾਂ
ਨੀਚ ਹਰਕਤਾਂ ਤੋਂ ,ਕਿਉਕਿ
ਬੜਾ ਮਾੜਾ ਹੁੰਦਾ ਏ ਹਸ਼ਰ
ਇੱਜ਼ਤਾਂ ਤਕਾਉਣ ਵਾਲਿਆਂ ਦਾ

ਨਾਂ ਸਮਝਣਾਂ ਕੁੜੀਆਂ ਨੂੰ ਕਮਜ਼ੋਰ
ਇਹ ਤਾਂ ਬਸ ਮਜਬੂਰ ਨੇਂ
ਵਕਤ ,ਮਾਪਿਆਂ ਤੇ ਸਮਾਜ ਹੱਥੋਂ
ਪਰ ਹੁਣ ਸਾਵਧਾਨ ਰਿਹੋ
ਜਿੱਦੇਂ ਚੱਕ ਲਏ ਹਥਿਆਰ
ਕਿਸੇ ਸ਼ੇਰਨੀਂ ਨੇ ,. ਤਾਂ
ਦੂਰ-ਦੂਰ ਤੱਕ ਨਹੀਂ
ਨਜ਼ਰ ਆਉਣੇ ਇਹ
ਕੁੱਤੇ ਬਿੱਲੇ.....

ਲਿਖਤੁਮ :- ਨਿਮਰਬੀਰ ਸਿੰਘ

16 Dec 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ba-kamaal rachna !!

16 Dec 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

karaari chot...

 

nimar bai di rachna hamesha bakamaal hundi aa..

16 Dec 2012

pawandeep singh hollait
pawandeep singh
Posts: 27
Gender: Male
Joined: 05/Mar/2010
Location: mahilpur
View All Topics by pawandeep singh
View All Posts by pawandeep singh
 

waah g waah.a grand salute.rabb kare sabh di soch idda d ho jawe.jeonde raho

 

16 Dec 2012

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

thanks everyone !!

16 Dec 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਗੁਰੇਜ ਨਹੀਂ ਕਰਦੇ ਯਾਰ ਮਾਰ ਕਰਨ ਤੇ ਵੀ.....ਵਾਹ ਜੀ ਸਮਾਜ ਵਿਚ ਵਿਚਰ ਰਹੇ ਇਹਨਾ ਗੁੰਡਿਆਂ ਬਾਰੇ ਬੜੀ ਸੋਹਣੀ ਕਵਿਤਾ ਹੈ... thanx ji

16 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!!

17 Dec 2012

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

thanks !!

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸੋਹਣੀ ਤੇ ਸੁਨੇਹੇ ਵਾਲੀ ਰਚਨਾ ਨਿਮਰਬੀਰ ਜੀ ਦੀ......tfs.......

17 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


ਜਿੱਦੇਂ ਚੱਕ ਲਏ ਹਥਿਆਰ
ਕਿਸੇ ਸ਼ੇਰਨੀਂ ਨੇ ,. ਤਾਂ
ਦੂਰ-ਦੂਰ ਤੱਕ ਨਹੀਂ
ਨਜ਼ਰ ਆਉਣੇ ਇਹ
ਕੁੱਤੇ ਬਿੱਲੇ....

Pehlan vee parhi hoyi ae main eh kavita Nimar veer dee ajj dubara parhke rooh kush ho gayi...shukriya Simreet share karan layi !!

17 Dec 2012

Showing page 1 of 2 << Prev     1  2  Next >>   Last >> 
Reply