ਬਾਹਰ ਅੱਜੇ ਹਨੇਰਾ ਸੀ। ਉਹ ਮੂੰਹ ਹਨੇਰੇ ਉੱਠਿਆ। ਚੂਲੀ ਕੁਰਲਾ ਅੱਜੇ ਕਰ ਰਿਹਾ ਸੀ ਕਿ ਘਰ ਵਾਲੀ ਨੇ ਰਜ਼ਾਈ ਵਿੱਚੋਂ ਮੂੰਹ ਕੱਢੇ ਬਗੈਰ ਬੋਲਣਾ ਸ਼ੁਰੂ ਕਰ ਦਿਤਾ ਤੁਹਾਨੂੰ ਆਰਾਮ ਨਹੀਂ ਆਉਦਾ, ਅੱਧੀ ਰਾਤ ਅੱਜੇ ਸਿਰ ਤੇ ਪਈ ਹੈ, ਤੁਹਾਨੂੰ ਸੇਰ ਦੀ ਅੱਗ ਲਗੀ ਹੈ। ਚਾਰੇ ਪਾਸੇ ਅੱਗ ਲਗੀ ਪਈ ਏ।ਦਿਨ ਦੀਂਵੀਂ ਹੱਥਾਂ ਤੇ ਹੱਥ ਮਾਰ ਕੇ ਲੁੱਟੀ ਜਾ ਰਹੇ ਨੇ । ਕਿਸੇ ਦਾ ਪਰਸ ਖੋਹ ਲਿਆ ਕਿਸੇ ਦਿਆਂ ਵਾਲੀਆਂ ਲਾਹ ਲਈਆਂ।ਚੰਗੇ ਭਲਿਆ ਦੀ ਇਜ਼ਤ ਮਹਿਫ਼ੂਜ਼ ਨਹੀਂ। ਘਰਵਾਲੀ ਨੇ ਪਾਸਾ ਮੋੜਕੇ ਰਜ਼ਾਈ ਘੁੱਟ ਕੇ ਪੈ ਗਈ।ਉਹ ਬੜਾ ਹੈਰਾਨ ਸੀ ਕਿ ਇਹੀ ਸਵੇਰੇ ਸਵੱਖਤੇ ਸੈਰ ਜਾਣ ਲਈ ਮਜ਼ਬੂਰ ਕਰਨ ਵਾਲੀ ਔਰਤ ਹੁਣ ਸੈਰ ਜਾਣ ਤੋਂ ਵੀ ਰੋਕਣ ਲਗ ਪਈ ਹੈ । ਉਸਨੇ ਘਰ ਦੇ ਬਾਹਰ ਝਾਕ ਕੇ ਵੇਖਿਆ ਬਾਹਰ ਬਹੁਤ ਵਧੀਆ.ਠੰਡੀ ਮਿੱਠੀ ਰੁਮਕਦੀ ਪੌਣ ਸ਼ਾਂਤ ਵਾਤਾਵਰਨ ਦੂਰ ਗੁਰਦਵਾਰੇ ਚੋਂ ਆ ਰਹੀ ਸ਼ਬਦ ਦੀ ਅਵਾਜ਼. ਭੈ ਕਾਹੂੰ ਕੋ ਦੇਤਿ ਨਹਿ......ਨੇ ਉਸਦੇ ਮਨ ਨੂੰ ਫਿਰ ਹੌਸਲਾ ਦਿਤਾ.ਤੇ ਉਸ ਨੇ ਬਾਹਰਲਾ ਦਰਵਾਜ਼ਾ ਹੌਲੀ ਜਹੀ ਖੋਹਲਣ ਦਾ ਉਪਰਾਲਾ ਕੀਤਾ ਪਰ.ਦਰਵਾਜ਼ੇ ਦੀ ਅਵਾਜ਼ ਸੁਣ ਘਰਵਾਲੀ ਕੋਲੋਂ ਰਿਹਾ ਨਾ ਗਿਆ ਤੇ ਫਿਰ ਬੋਲੀ ਜੇ ਨਹੀਂ ਰਹਿ ਸਕਦੇ ਤਾਂ ਧਿਆਨ ਰਖਿਉ ਸਰਦਾਰ ਜੀ ਸ ਸਮਾਂ ਚੰਗਾ ਨਹੀਂ ਰਿਹਾ ਅੱਗੇ ਤੁਹਾਡੀ ਮਰਜ਼ੀ ਪ੍ਰਮਾਤਮਾਂ ਭਲੀ ਕਰੇ ......ਉਹ ਚੁੱਪ ਚਾਪ ਸੈਰ ਨੂੰ ਨਿਕਲ ਗਿਆ.....ਸੋਚ ਰਿਹਾ ਸੀ ਕਿ ਵਾਕਿਆ ਹੀ ਸਮਾਂ ਚੰਗਾ ਨਹੀਂ ਰਿਹਾ।