Punjabi Music
 View Forum
 Create New Topic
 Search in Forums
  Home > Communities > Punjabi Music > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਯਾਦਾਂ ਦੀ ਫੁਲਵਾੜੀ ਭਗਤੀ, ਸ਼ਕਤੀ ਤੇ ਮਸਤੀ ਹੈ ਸੰਗੀਤ

ਸੰਗੀਤ ਬਚਪਨ ਤੋਂ ਹੀ ਮੇਰੀ ਬਹੁਤ ਵੱਡੀ ਕਮਜ਼ੋਰੀ ਰਿਹਾ ਹੈ। ਮੈਂ ਨਹੀਂ ਜਾਣਦਾ ਇਹ ਕਿਉਂ ਹੋਇਆ? ਦਰਅਸਲ ਸੰਗੀਤ ਖੁਰਾਕ ਹੈ ਸਾਡੀ ਰੂਹ ਦੀ। ਸੰਗੀਤ ਸਾਡੇ ਭਟਕਦੇ ਮਨ ਨੂੰ ਸਕੂਨ ਦਿੰਦਾ ਹੈ। ਸੰਗੀਤ ਵਿੱਚ ਇਕ ਅਜਿਹੀ ਜਾਦੂ ਭਰੀ ਸ਼ਕਤੀ ਹੁੰਦੀ ਹੈ, ਜੋ ਸਾਡੇ ਸ਼ਾਂਤ ਮਨ ਵਿੱਚ ਕੁਝ ਅਜਿਹੀਆਂ ਤਰੰਗਾਂ ਪੈਦਾ ਕਰ ਦਿੰਦਾ ਹੈ ਕਿ ਬੰਦਾ ਇਸ ਧਰਤੀ ’ਤੇ ਵਿਚਰਦਿਆਂ ਹੋਇਆਂ ਵੀ ਕਲਪਨਾ ਦੀ ਕਿਸੇ ਹੋਰ ਹੀ ਦੁਨੀਆਂ ਵਿੱਚ ਜਾ ਗਵਾਚਦਾ ਹੈ। ਸੰਗੀਤ ਵਿੱਚ ਖੁੱਭ ਕੇ ਬੰਦਾ ਬਿਨਾਂ ਖੰਭਾਂ ਦੇ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਸੰਗੀਤ ਦੇ ਰਸ ਵਿੱਚ ਗਵਾਚੇ ਬੰਦਿਆਂ ਨੂੰ ਅਕਸਰ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਵੀ ਵੇਖਿਆ ਜਾ ਸਕਦਾ ਹੈ। ਸੰਗੀਤ ਆਪਣੇ ਆਪ ਵਿੱਚ ਇਕ ਨਸ਼ਾ ਵੀ ਹੈ ਤੇ ਇਕ ਜਨੂਨ ਵੀ। ਸੰਗੀਤ ਇਸ਼ਕ ਦੀ ਭਾਸ਼ਾ ਹੈ। ਸੰਗੀਤ ਦਾ ਨਸ਼ੱਈ ਬੰਦਾ ਅਕਸਰ ਦੀਵਾਨਗੀ ਦੇ ਆਲਮ ਵਿੱਚ ਪਾਗ਼ਲਪਣ ਦੀ ਹਾਲਤ ਵਿੱਚ ਜਾ ਪਹੁੰਚਦਾ ਹੈ।
ਮੈਨੂੰ ਬਾਕੀ ਲੋਕਾਂ ਦੇ ਅਨੁਭਵ ਦਾ ਤਾਂ ਪਤਾ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਮੈਂ ਸੰਗੀਤ ਦਾ ਆਸ਼ਕ ਹਾਂ। ਸੰਗੀਤ ਹੀ ਮੇਰੀ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਜੋ ਪਲ ਮੈਂ ਸੰਗੀਤ ਦਾ ਰਸ ਮਾਣਦਿਆਂ ਬਿਤਾਉਂਦਾ ਹਾਂ, ਬਸ ਮੈਂ ਸਿਰਫ਼ ਉਸ ਪਲ ਹੀ ਜਿਉਂਦਾ ਹਾਂ। ਮੈਨੂੰ ਅਕਸਰ ਲੱਗਦਾ ਹੈ ਬਾਕੀ ਸਾਰੇ ਪਲ ਤਾਂ ਬਸ ਮੈਂ ਐਵੇਂ ਹੀ ਅਜਾਈਂ ਗਵਾਈ ਜਾ ਰਿਹਾ ਹਾਂ।
ਇਹ ਦੂਜੀ ਗੱਲ ਹੈ ਕਿ ਲੱਖ ਚਾਹੁਣ ਦੇ ਬਾਵਜੂਦ ਮੈਂ ਆਪਣੀ ਜ਼ਿੰਦਗੀ ਵਿੱਚ ਸੰਗੀਤ ਨਾਲ ਪੂਰੀ ਤਰ੍ਹਾਂ ਕਦੀ ਵੀ ਜੁੜ ਨਹੀਂ ਸਕਿਆ। ਰੋਜ਼ੀ-ਰੋਟੀ ਲਈ ਸੰਘਰਸ਼ ਕਰਦਿਆਂ-ਕਰਦਿਆਂ ਮੇਰੀ ਜ਼ਿੰਦਗੀ ਦੇ 78 ਵਰ੍ਹੇ ਨਿਕਲ ਗਏ, ਪਰ ਦਿਲ ਦੇ ਕਿਸੇ ਕੋਨੇ ਵਿੱਚ ਸੰਗੀਤ ਦੀ ਇਕ ਚਿੰਗਾਰੀ ਹਮੇਸ਼ਾ ਹੀ ਸੁਲਘਦੀ ਰਹੀ ਤੇ ਸੁਲਘਦੀ ਹੀ ਰਹੇਗੀ ਤੇ ਹੁਣ ਜਦੋਂ ਮੇਰੀ ਜ਼ਿੰਦਗੀ ਦੀ ਖੇਡ ਖ਼ਤਮ ਹੋਣ ਵਾਲੀ ਹੈ, ਪਤਾ ਨਹੀਂ ਕਿਉਂ ਮੇਰਾ ਮਨ ਕਰਦਾ ਹੈ ਕਿ ਮੈਂ ਸੰਗੀਤ ਦੀ ਦੇਵੀ ਦੇ ਚਰਨਾਂ ’ਤੇ ਆਪਣੀ ਅਕੀਦਤ ਦੇ ਕੁਝ ਫੁੱਲ ਭੇਟ ਕਰ ਦਿਆਂ ਤੇ ਪੂਰੀ ਤਰ੍ਹਾਂ ਸੁਰਖ਼ਰੂ ਹੋ ਜਾਵਾਂ। ਸੰਗੀਤ ਦੇ ਸੱਤ ਸੁਰ ਸਮਰਾਟ ਬਾਰੇ ਲਿਖ ਕੇ ਮੈਂ ਸੰਗੀਤ ਦੀ ਉਸ ਦੇਵੀ ਨਾਲੋਂ ਵੀ ਜ਼ਿਆਦਾ ਉਸ ਦੇਵੀ ਦੇ ਭਗਤਾਂ ਬਾਰੇ ਲਿਖਣਾ ਜ਼ਰੂਰੀ ਸਮਝਦਾ ਹਾਂ, ਜੋ ਆਪਣੇ ਸੰਗੀਤ ਰਾਹੀਂ ਸਾਡੇ ਪੰਧ ਪ੍ਰਦਰਸ਼ਿਕ ਹਨ ਤੇ ਸਾਨੂੰ ਉਸ ਥਾਂ ਦਾ ਰਾਹ ਦੱਸਦੇ ਹਨ, ਜਿੱਥੇ ਸੰਗੀਤ ਦੀ ਦੇਵੀ ਵਸਦੀ ਹੀ ਹੈ, ਪਰ ਜਿੱਥੇ ਸਾਡੀ ਰੂਹ ਵੀ ਵਸਦੀ ਹੈ। ਸੰਗੀਤ ਲਈ ਇਸ਼ਕ ਦੇ ਬੀਜ ਮੇਰੇ ਮਨ ਦੇ ਬਚਪਨ ਵਿੱਚ ਹੀ ਬੋ ਦਿੱਤੇ ਗਏ ਸਨ। ਪਾਕਿਸਤਾਨ ਫੈਸਲਾਬਾਦ ਸ਼ਹਿਰ ਖ਼ਾਲਸਾ ਹਾਈ ਸਕੂਲ ਵਿੱਚ ਪੜ੍ਹਦਿਆਂ ਸਾਡੇ ਸਕੂਲ ਵਿੱਚ ਸ਼ਬਦੀ ਜਥੇ ਦਾ ਕੰਮ ਸੀ ਗੁਰਪੁਰਬ ’ਤੇ ਗੁਰਬਾਣੀ ਦੇ ਚੁਣੇ ਹੋਏ ਸ਼ਬਦਾਂ ਦਾ ਕੀਰਤਨ ਕਰਨਾ। ਇਸ ਤਰ੍ਹਾਂ ਕਰਨ ਨਾਲ ਸਕੂਲ ਦਾ ਨਾਂ ਤਾਂ ਰੌਸ਼ਨ ਹੁੰਦਾ ਹੀ ਸੀ, ਪਰ ਕੀਰਤਨ ਭੇਟਾ ’ਚ ਇਕ ਚੰਗੀ ਵੱਡੀ ਰਕਮ ਵੀ ਇਕੱਠੀ ਹੋ ਜਾਂਦੀ ਸੀ, ਜੋ ਮਾਸੂਮ ਬੱਚਿਆਂ ਦੀ ਹੌਸਲਾ-ਅਫਜ਼ਾਈ ਲਈ ਵਰਤੀ ਜਾਂਦੀ ਸੀ। ਇਹ ਕੀਰਤਨ ਭੇਟ ਦੀ ਰਕਮ ਲੋੜਵੰਦ ਵਿਦਿਆਰਥੀਆਂ ਦੀ ਫੀਸ ਦੇਣ ਵਿੱਚ ਖਰਚ ਕਰ ਦਿੱਤੀ ਜਾਂਦੀ। ਕਈ ਵਾਰੀ ਗੁਰਪੁਰਬਾਂ ਦੇ ਮੌਕੇ ’ਤੇ ਟਰੱਕਾਂ ’ਤੇ ਸਟੇਜ ਬਣਾ ਕੇ ਸ਼ਹਿਰ ’ਚ ਸਜਾਏ ਹੋਏ ਨਗਰ ਕੀਰਤਨ ਤੇ ਜਲੂਸਾਂ ਵਿੱਚ ਵੀ ਸਾਨੂੰ ਲਿਜਾਇਆ ਜਾਂਦਾ ਤੇ ਮਾਈਕ ਦੇ ਸਾਹਮਣੇ ਖਲੋ੍ਹ ਕੇ ਸਾਨੂੰ ਕੀਰਤਨ ਕਰਨਾ ਪੈਂਦਾ। ਸਾਡੇ ਸਕੂਲ ਵਿੱਚ ਦੋ ਜੁੜਵਾ ਭਰਾ ਕੁਲਮੋਹਨ ਸਿੰਘ ਤੇ ਜਗਮੋਹਨ ਸਿੰਘ ਆਪਣਾ ਕੰਮ-ਧੰਦਾ ਛੱਡ ਕੇ ਸਾਨੂੰ ਕਈ-ਕਈ ਦਿਨ ਸ਼ਬਦ ਗਾਉਣ ਦੀ ਰਿਹਰਸਲ ਕਰਵਾਉਂਦੇ ਰਹਿੰਦੇ।

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਫਿਰ ਪਾਕਿਸਤਾਨ ਬਣ ਗਿਆ। ਇਕ ਇੰਨਾ ਵੱਡਾ ਝੱਖੜ ਝੁੱਲਿਆ ਕਿ ਮੇਰਾ ਸੰਗੀਤ-ਪ੍ਰੇਮ ਅੱਗ ਦੀਆਂ ਲਪਟਾਂ ਵਿੱਚ ਝੁਲਸ ਹੀ ਨਹੀਂ ਸੀ ਗਿਆ, ਬਲਕਿ ਸੜ ਕੇ ਸੁਆਹ ਹੋ ਗਿਆ। ਸਭ ਪਾਸੇ ਅੱਗਾਂ ਲੱਗੀਆਂ ਵੇਖੀਆਂ। ਧਰਮ ਦੇ ਨਾਂ ’ਤੇ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਤੱਕੀਆਂ। ਸੜਦੀਆਂ ਲਾਸ਼ਾਂ ਦੇ ਪਿੰਜਰ ਵੀ ਤੱਕੇ। ਭਲਾ ਇਸ ਹਾਲਤ ਵਿੱਚ ਸੰਗੀਤ ਬਾਰੇ ਬੰਦਾ ਸੋਚ ਵੀ ਕਿਵੇਂ ਸਕਦਾ ਸੀ? ਅੱਜ ਜ਼ਿੰਦਗੀ ਵਿੱਚ ਮੈਂ ਜਿਸ ਮੁਕਾਮ ’ਤੇ ਖੜ੍ਹਾ ਹਾਂ ਤੇ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ’ਤੇ ਇਕ ਝਾਤ ਮਾਰਦਾ ਹਾਂ ਤਾਂ ਮੇਰੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅੱਗੇ ਝੁਕ ਜਾਂਦੀਆਂ ਹਨ। ਉਹ ਫਰਮਾਉਂਦੇ ਹਨ:
ਏਤੀ ਮਾਰ ਪਈ ਕੁਰਲਾਣੇ
ਤੈ ਕੀ ਦਰਦ ਨ ਆਇਆ।।

ਭਾਵੇਂ ਇਹ ਉਲਾਭਾਂ ਰੱਬ ਨੂੰ ਮੁਖ਼ਾਤਿਬ ਹੈ ਤੇ ਇਸ ਵਿੱਚ ਮਾਸੂਮ ਲੋਕਾਂ ’ਤੇ ਹੋ ਰਹੇ ਅੱਤਿਆਚਾਰ ਦਾ ਵੀ ਜ਼ਿਕਰ ਹੈ, ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਫਰਿਆਦ ਵੀ ਸੰਗੀਤ ਵਿੱਚ ਹੈ—ਕਲਾਸੀਕਲ ਰਾਗਾਂ ਵਿੱਚ ਹੈ। ਸਿੱਖ ਗੁਰੂਆਂ ਦਾ ਵਿਸ਼ਵਾਸ ਸੀ ਕਿ ਰੱਬ ਨੂੰ ਗਾ ਗਾ ਕੇ ਹੀ ਪਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ’ਚ ਸੰਗ੍ਰਹਿਤ ਸਾਰੀ ਬਾਣੀ ਰਾਗਾਂ ’ਤੇ ਹੀ ਆਧਾਰਤ ਹੈ। ਇਨ੍ਹਾਂ ਰਾਗਾਂ ਦੀ ਆਪਣੀ ਮਹੱਤਤਾ ਹੈ ਤਾਂ ਰਾਗਾਂ ਦੇ ਨਾਲ ਤਾਲ ਦੀ ਵੀ ਆਪਣੀ ਹੀ ਅਹਿਮੀਅਤ ਹੈ। ਤਾਹੀਓਂ ਤਾਂ ਸ਼ਬਦਾਂ ਦੇ ਸਿਰਲੇਖ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਤਾਲਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਗਈ ਹੈ।
ਪਾਕਿਸਤਾਨ ਬਣ ਜਾਣ ਤੋਂ ਬਾਅਦ ਸਾਡੇ ਪਰਿਵਾਰ ਨੂੰ ਮੁੰਬਈ ਮਹਾਂਨਗਰ ਵਿੱਚ ਆ ਕੇ ਵਸਣ ਲਈ ਮਜਬੂਰ ਹੋਣਾ ਪਿਆ। ਸਾਹਮਣੇ ਹੋਰ ਕੋਈ ਚਾਰਾ ਵੀ ਨਹੀਂ ਸੀ। ਜੜ੍ਹੋਂ ਪੁੱਟੇ ਗਏ ਪੌਦਿਆਂ ਨੂੰ ਨਵੀਂ ਧਰਤੀ ’ਤੇ ਲਗਾ ਦਿੱਤਾ ਜਾਏ ਤਾਂ ਸਮਾਂ ਤਾਂ ਲੱਗਦਾ ਹੀ ਹੈ ਕਿ ਉਸ ਪੌਦੇ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਧਰਤੀ ਵਿੱਚ ਖੁੱਭ ਸਕਣ।
ਦੋ ਤਿੰਨ ਸਾਲ ਤੱਕ ਸੰਗੀਤ ਬਾਰੇ ਮਨ ਵਿੱਚ ਕਦੀ ਕੋਈ ਖਿਆਲ ਹੀ ਨਾ ਆਇਆ। ਫਿਰ ਜਦੋਂ ਮੈਂ ਗੁਰੂ ਨਾਨਕ ਹਾਈ ਸਕੂਲ, ਕੋਲੀਵਾੜਾ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ ਤਾਂ ਸੰਗੀਤ ਦਾ ਭੂਤ ਫਿਰ ਸਿਰ ਕੱਢ ਕੇ ਸਾਹਮਣੇ ਖੜ੍ਹਾ ਸੀ। ਸਕੂਲ ਵਿੱਚ ਇੱਥੇ ਵੀ ਵਿਦਿਆਰਥੀਆਂ ਦਾ ਕੀਰਤਨੀ ਜਥਾ ਤਿਆਰ ਹੋਣ ਲੱਗ ਪਿਆ। ਦੇਸ਼ ਦੇ ਬਟਵਾਰੇ ਤੋਂ ਬਾਅਦ ਦੇਸ਼ ਭਗਤੀ ਦਾ ਜਜ਼ਬਾ ਵੀ ਹਾਵੀ ਹੋਣ ਲੱਗ ਪਿਆ ਤੇ ਅਸੀਂ ਕੀਰਤਨ ਦੇ ਨਾਲ-ਨਾਲ ਦੇਸ਼ ਭਗਤੀ ਦੇ ਗੀਤ ਵੀ ਗਾਉਣ ਲੱਗ ਪਏ। ਸੰਗੀਤ ਨਿਰਦੇਸ਼ਕ ਐੱਸ. ਮਹਿੰਦਰ ਤੇ ਉਨ੍ਹਾਂ ਦੇ ਅਸਿਸਟੈਂਟ ਇੰਦਰਜੀਤ ਸਿੰਘ ਹੁਰੀਂ ਸਾਨੂੰ ਸਕੂਲ ਆ ਕੇ ਟਰੇਨਿੰਗ ਦਿੰਦੇ, ਅਭਿਆਸ ਕਰਵਾਉਂਦੇ। ‘ਦੇਹ ਸ਼ਿਵਾ ਬਰ ਮੋਹੇ ਇਹੇ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਵਰਗੇ ਸ਼ਬਦ ਸਾਡੀ ਪ੍ਰੇਰਣਾ ਦੇ ਸੂਤਰ ਬਣ ਗਏ।
ਸਕੂਲ ਵਿੱਚ ਜਦੋਂ ਵੀ ਕਦੀ ਕੋਈ ਫੰਕਸ਼ਨ ਹੁੰਦਾ, ਸਾਨੂੰ ‘ਵਤਨ ਕੀ ਰਾਹ ਮੇਂ ਵਤਨ ਕੇ ਨੌਜਵਾਨ ਸ਼ਹੀਦ ਹੋ’ ਵਰਗੇ ਫ਼ਿਲਮੀ ਗੀਤ ਗਾਉਣ ਲਈ ਕਿਹਾ ਜਾਂਦਾ ਜਾਂ ਫਿਰ ‘ਗਾਏ ਚਲਾ ਜਾ, ਗਾਏ ਚਲਾ ਜਾ, ਇਕ ਦਿਨ ਤੇਰਾ ਭੀ ਜ਼ਮਾਨਾ ਆਏਗਾ।’
ਅਜਿਹੇ ਗੀਤ ਗਾ ਗਾ ਕੇ ਸਰੂਰ ਤਾਂ ਆਉਂਦਾ ਹੀ ਸੀ, ਪਰ ਹੌਲੀ-ਹੌਲੀ ਇੰਜ ਲੱਗਦਾ ਕਿ ਸੰਗੀਤ ਦਾ ਸ਼ੈਦਾਈ ਤਾਂ ਮੈਂ ਹਾਂ ਹੀ, ਪਰ ਨਾਲ ਹੀ ਲੱਗਦਾ ਮੈਂ ਸ਼ੈਦਾਈ ਵੀ ਬਣਦਾ ਜਾ ਰਿਹਾ ਹਾਂ।
ਬਚਪਨ ਤਾਂ ਪਾਕਿਸਤਾਨ ਵਿੱਚ ਰਹਿ ਗਿਆ ਸੀ। ਹੌਲੀ-ਹੌਲੀ ਪਤਾ ਨਹੀਂ ਕਦੋਂ ਮੈਂ ਜਵਾਨ ਵੀ ਹੋਣ ਲੱਗ ਪਿਆ। ਮੁੱਛਾਂ ਫੁੱਟਣ ਲੱਗ ਪਈਆਂ। ਮਨ ਵਿੱਚ ਕਈ ਵਲਵਲੇ ਪੈਦਾ ਹੁੰਦੇ, ਹਸਰਤਾਂ ਤੇ ਰੀਝਾਂ ਉਤਪੰਨ ਹੁੰਦੀਆਂ। ਪਿਆਰ ਕਰਨ ਦੀ ਉਮਰ ਆ ਗਈ, ਪਰ ਵਕਤ ਦੇ ਹਾਲਾਤ ਤੇ ਜ਼ਿੰਦਗੀ ਦੀ ਕਸ਼ਮਕਸ਼ ਵਿੱਚ ਉਲਝ ਕੇ ਸਾਰੀਆਂ ਭਾਵਨਾਵਾਂ ’ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਹੀ ਜਿਊਣਾ ਪਿਆ। ਬਸ ਰੀਝਾਂ, ਰੀਝਾਂ ਹੀ ਬਣ ਕੇ ਰਹਿ ਗਈਆਂ। ਮਨ ਦੇ ਕਿਸੇ ਕੋਨੇ ਵਿੱਚ ਕਿਸੇ ਅਣਜਾਣੇ ਵਿਅਕਤੀ ਦੀ ਤਲਾਸ਼ ਬਣੀ ਰਹਿੰਦੀ, ਜਿਸ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਜਾ ਸਕਣ, ਕੋਈ ਅਜਿਹਾ ਵਿਅਕਤੀ—ਜਿਸ ਨਾਲ ਸਾਹਾਂ ਦੀ ਸਾਂਝ ਪੈ ਸਕੇ, ਜਿਸ ਦੇ ਦਿਲ ਦੀ ਧੜਕਣ ਨਾਲ ਮੇਰੇ ਦਿਲ ਦੀ ਧੜਕਣ ਦੇ ਸੁਰਤਾਲ ਮਿਲ ਜਾਣ। ਵੈਸੇ ਤਾਂ ਮੇਰੀਆਂ ਪ੍ਰਸਥਿਤੀਆਂ ਕਰਕੇ ਅਜਿਹਾ ਹੋਣਾ ਅਸੰਭਵ ਹੀ ਨਹੀਂ ਸੀ, ਨਾਮੁਮਕਿਨ ਵੀ ਸੀ। ਪਰ ਕਲਪਨਾ ਦੀ ਉਡਾਰੀ ਨੂੰ ਭਲਾ ਕੌਣ ਰੋਕ ਸਕਦਾ ਸੀ? ਦੂਜੇ ਤਾਂ ਭਲਾ ਕੀ ਰੋਕਦੇ, ਮੈਂ ਆਪ ਵੀ ਨਹੀਂ ਸਾਂ ਰੋਕ ਸਕਦਾ।
ਮੈਂ ਕਦੀ ਸੁਣਿਆ ਸੀ ਕਿ ਸਾਡੇ ਦੇਸ਼ ਵਿੱਚ ਬੈਜੂ ਬਾਵਰਾ ਨਾਂ ਦਾ ਵੀ ਇਕ ਮਸ਼ਹੂਰ ਸੰਗੀਤਕਾਰ ਹੋਇਆ ਹੈ। ਇਸੇ ਤਰ੍ਹਾਂ ਤਾਨਸੈਨ ਵੀ ਅਕਬਰ ਦੇ ਦਰਬਾਰ ਵਿੱਚ ਇਕ ਮਹਾਨ ਸੰਗੀਤਕਾਰ ਹੋਇਆ ਹੈ, ਜਿਸ ਦੀ ਗਾਉਣ-ਸ਼ਕਤੀ ਨਾਲ ਦੀਵੇ ਬੁਝ ਵੀ ਜਾਂਦੇ ਸਨ ਅਤੇ ਜਗ ਵੀ ਜਾਂਦੇ ਸਨ।

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਾਡੇ ਯੁੱਗ ਵਿੱਚ ਵੀ ਇਕ ਅਜਿਹਾ ਹੀ ਗਾਇਕ ਹੋਇਆ ਹੈ, ਜਿਸ ਦਾ ਨਾਂ ਹੈ ਕੁੰਦਨ ਲਾਲ ਸਹਿਗਲ। ਉਹ ਇਕ ਮਹਾਨ ਸਿੰਗਰ ਤਾਂ ਸੀ ਹੀ, ਪਰ ਉਸ ਤੋਂ ਵੱਡਾ ਸੀ—ਉਹ ਬਤੌਰ ਇਕ ਐਕਟਰ। ਸਹਿਗਲ ਹੁਰੀਂ ਸਾਡੇ ਕਾਲਜ ਦੇ ਪਿਛਵਾੜੇ ਆਰ.ਪੀ. ਮਸਾਨੀ ਰੋਡ ’ਤੇ ਰਹਿੰਦੇ ਸਨ। ਉਨ੍ਹਾਂ ਦੇ ਗਾਏ ਹੋਏ ਗੀਤ ਬਚਪਨ ਵਿੱਚ ਮੈਂ ਤੇ ਮੇਰਾ ਵੱਡਾ ਭਰਾ ਪ੍ਰੀਤਮ ਬੇਲੀ ਅਕਸਰ ਗਾਇਆ ਕਰਦੇ ਸਾਂ। ਇਹ ਗੀਤ ਸਨ:
ਅਬ ਜੀ ਕੇ ਕਿਆ ਕਰੇਂਗੇ
ਜਬ ਦਿਲ ਹੀ ਟੂਟ ਗਿਆ
(ਸ਼ਾਹ ਜਹਾਨ)
ਯਾ ਫਿਰ
ਦੀਆ ਜਲਾ ਦੀਆ ਜਲਾ (ਤਾਨਸੈਨ)

ਮੈਂ ਖ਼ਾਲਸਾ ਕਾਲਜ ਵਿੱਚ ਆਪਣੀ ਕਾਲਜ ਦੀ ਪੂਰੀ ਪੜ੍ਹਾਈ ਕੀਤੀ ਸੀ, ਜਦੋਂ ਮੈਂ ਪੜ੍ਹਾਈ ਪੂਰੀ ਕਰ ਲਈ ਤਾਂ ਇਸੇ ਕਾਲਜ ਵਿੱਚ ਹੀ ਬਤੌਰ ਲੈਕਚਰਾਰ ਕੰਮ ਵੀ ਕਰਨ ਲੱਗ ਪਿਆ ਤੇ ਸੰਨ 1993 ਵਿੱਚ ਬਤੌਰ ਪ੍ਰਿੰਸੀਪਲ ਇਸ ਕਾਲਜ ਤੋਂ ਹੀ ਰਿਟਾਇਰ ਹੋਇਆ। ਇਸ ਤਰ੍ਹਾਂ 1951 ਤੋਂ ਲੈ ਕੇ 1993 ਤੱਕ ਮੈਂ ਇਸ ਸੰਸਥਾ ਨਾਲ ਜੁੜਿਆ ਰਿਹਾ।
ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਾ ਹਾਂ 1953-1957 ਦਾ ਦੌਰ ਮੇਰੀ ਜ਼ਿੰਦਗੀ ਵਿੱਚ ਬੜੀ ਹੀ ਜੱਦੋ-ਜਹਿਦ  ਦਾ ਦੌਰ ਸੀ। ਇਨ੍ਹਾਂ ਸਾਲਾਂ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਮੈਂ ਕੁਝ ਸਾਲ ਫ਼ਿਲਮ ਇੰਡਸਟਰੀ ਨਾਲ ਵੀ ਜੁੜਿਆ ਰਿਹਾ। ਕਈ ਪਾਪੜ ਵੇਲੇ ਤੇ ਅਖ਼ੀਰ ਫ਼ਿਲਮ ਇੰਡਸਟਰੀ ਨੂੰ ਪਿੱਠ ਦੇ ਕੇ ਸਬਰ-ਸੰਤੋਖ ਤੋਂ ਕੰਮ ਲੈਂਦਾ ਹੋਇਆ ਕਿੱਲੇ ’ਤੇ ਬੱਝੀ ਗਾਂ ਬਣ ਕੇ ਜਿਊਣ ਲੱਗ ਪਿਆ। ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਸੁਪਨਿਆਂ ਦੀ ਜ਼ਿੰਦਗੀ ਵਿੱਚ ਜਿਊਣਾ ਅਸੰਭਵ ਹੋ ਗਿਆ ਸੀ। ਸੁਪਨੇ ਟੁੱਟਣ ਲੱਗ ਪਏ। ਸੱਧਰਾਂ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ। ਮੈਨੂੰ ਸੰਗੀਤ ਪ੍ਰੇਮ ਨੂੰ ਤਿਲਾਂਜਲੀ ਦੇਣੀ ਪੈ ਗਈ। ਤਦ ਮੇਰੀ ਰੂਹ ਦੀ ਹਾਲਤ ਕੁਝ ਇਸ ਤਰ੍ਹਾਂ ਸੀ:
ਤਨਹਾ ਨਿਕਲ ਪੜਾ ਹੂੰ ਰਾਹੇ ਸਫ਼ਰ ਅਕੇਲਾ
ਮੁੜ ਮੁੜ ਕੇ ਦੇਖਤਾ ਹੂੰ ਸ਼ਾਇਦ ਕੋਈ ਬੁਲਾ ਲੇ

ਪਰ ਮੇਰੇ ਦਿਲ ਵਿੱਚ ਸੰਗੀਤ ਪ੍ਰੇਮ ਦੀ ਚਿੰਗਾਰੀ ਸੁਲਗਦੀ ਰਹੀ, ਸੁਲਘਦੀ ਰਹੀ। ਕਦੀ-ਕਦੀ ਸਹਿਗਲ ਹੁਰਾਂ ਦਾ ਪੁੱਤਰ ਗੋਗੀ ਸਾਡੇ ਕਾਲਜ ਹੋਸਟਲ ’ਚ ਆ ਜਾਂਦਾ ਤੇ ਘੰਟਿਆਂਬੱਧੀ ਸਾਡੇ ਨਾਲ ਆਪਣੇ ਪਿਤਾ ਦੀਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ। ਕਈ ਵਾਰੀ ਆਪਣੇ ਮਹਾਨ ਪਿਤਾ ਦੇ ਗਾਏ ਹੋਏ ਗੀਤਾਂ ਨੂੰ ਵੀ ਗਾਉਂਦਾ ਰਹਿੰਦਾ ਤੇ ਲਗਾਤਾਰ ਰੋਂਦਾ ਵੀ ਰਹਿੰਦਾ। ਉਸ ਦੀ ਆਵਾਜ਼ ਕਾਫ਼ੀ ਹੱਦ ਤੱਕ ਸਹਿਗਲ ਹੁਰਾਂ ਦੀ ਆਵਾਜ਼ ਨਾਲ ਮਿਲਦੀ ਵੀ ਸੀ। ਉਸ ਨੇ ਕਈ ਮਿਊਜ਼ਿਕ ਡਾਇਰੈਕਟਰਾਂ ਦੇ ਦਫ਼ਤਰਾਂ ਦੇ ਚੱਕਰ ਵੀ ਕੱਟੇ, ਪਰ ਕਿਸੇ ਨੇ ਵੀ ਉਸ ਦੀ ਬਾਂਹ ਨਾ ਫੜੀ। ਉਹ ਇਕ ਅਮੀਰ ਬਾਪ ਦਾ ਬੇਟਾ ਸੀ। ਆਰ.ਪੀ. ਮਸਾਣੀ ਰੋਡ ’ਤੇ ਸਹਿਗਲ ਹੁਰਾਂ ਦੀ ਆਪਣੀ ਬਿਲਡਿੰਗ ਸੀ, ਜਿਸ ਵਿੱਚ ਮਦਨਪੁਰੀ ਕਿਰਾਏਦਾਰ ਸੀ। ਗੁਆਂਢ ’ਚ ਹੀ ਪ੍ਰਿਥਵੀ ਰਾਜ ਕਪੂਰ ਹੁਰਾਂ ਦਾ ਟੱਬਰ ਰਹਿੰਦਾ ਸੀ। ਸਾਹਮਣੇ ਭਸੀਨ ਨਿਵਾਸ ਵਿੱਚ ਮਨਮੋਹਨ ਕ੍ਰਿਸ਼ਨ ਹੁਰਾਂ ਦਾ ਨਿਵਾਸ ਸੀ। ਨੇੜੇ ਹੀ ਬਲਾਜ ਮੱਧੋਕ ਹੁਰਾਂ ਦਾ ਬੰਗਲਾ ਸੀ ਤੇ ਕੁਝ ਬਿਲਡਿੰਗਾਂ  ਛੱਡ ਕੇ ਜਗਦੀਸ਼ ਸੇਠੀ ਹੁਰੀਂ ਰਹਿੰਦੇ ਸਨ।
ਗੋਗੀ ਨੂੰ ਸਭ ਬੱਚਿਆਂ ਵਾਂਗ ਪਿਆਰ ਕਰਦੇ ਸਨ। ਭਾਵੇਂ ਗੋਗੀ ਦੀ ਦੇਹਰਾਦੂਨ ਵਿੱਚ ਕਿਸੇ ਕੱਪੜੇ ਦੇ ਵਪਾਰੀ ਦੀ ਧੀ ਨਾਲ ਵਿਆਹ ਵੀ ਹੋ ਗਿਆ, ਪਰ ਬੇਚਾਰਾ ਆਪਣੇ ਮਹਾਨ ਪਿਤਾ ਦੀ ਸ਼ੋਹਰਤ ਕਰਕੇ ਬਲੀ ਦਾ ਬੱਕਰਾ ਬਣ ਗਿਆ ਤੇ ਸ਼ਰਾਬ ਪੀ-ਪੀ ਕੇ ਛੇਤੀ ਹੀ ਉੱਥੇ ਜਾ ਬੈਠਾ, ਜਿੱਥੇ ਕੁੰਦਨ ਲਾਲ ਸਹਿਗਲ ਪਹਿਲਾਂ ਪਹੁੰਚ ਚੁੱਕੇ ਸਨ। ਦੇਵ ਲੋਕ ਵਿੱਚ ਪਿਉ-ਪੁੱਤਰ ਆਪਸ ਵਿੱਚ ਮਿਲ ਕੇ ਖੁਸ਼ ਹੋਏ ਜਾਂ ਉਦਾਸ, ਇਹ ਤਾਂ ਪਿਉ-ਪੁੱਤਰ ਦਾ ਆਪਸੀ ਮਾਮਲਾ ਹੈ। ਮੇਰਾ ਕੁਝ ਵੀ ਕਹਿਣਾ ਨਹੀਂ ਬਣਦਾ।

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦਰਅਸਲ ਕਾਲਜ ਦੇ ਪਿਛਵਾੜੇ ਵੀ.ਜੇ.ਟੀ.ਆਈ. ਦੇ ਸਾਹਮਣੇ ਹੀ ਇਕ ਬਿਲਡਿੰਗ ਵਿੱਚ ਮਸ਼ਹੂਰ ਐਕਟਰ ਕੇ.ਐਨ. ਸਿੰਘ ਰਹਿੰਦੇ ਸਨ ਤੇ ਨਾਲ ਦੀ ਬਿਲਡਿੰਗ ਵਿੱਚ ਹੀ ਮਸ਼ਹੂਰ ਸਿੰਗਰ ਮੰਨਾ-ਡੇਅ ਹੁਰੀਂ। ਉਨ੍ਹਾਂ ਦਿਨਾਂ ਦੇ ਹਰਮਨਪਿਆਰੇ ਫ਼ਿਲਮ ਜਗਤ ਦੇ ਕਈ ਸਿਤਾਰੇ, ਕਿਉਂਕਿ ਮੇਰੇ ਗੁਆਂਢ ਵਿੱਚ ਵਸਦੇ ਸਨ ਤੇ ਇਸ ਆਂਢ-ਗੁਆਂਢ ਨੂੰ ਅਕਸਰ ਹਾਲੀਵੁੱਡ ਆਫ਼ ਇੰਡੀਆ ਵੀ ਕਿਹਾ ਜਾਂਦਾ ਸੀ। ਕਈ ਸਾਲਾਂ ਬਾਅਦ ਹੀ ਫ਼ਿਲਮ ਇੰਡਸਟਰੀ ਨੇ ਆਪਣਾ ਨਾਂ ਹਾਲੀਵੁੱਡ ਤੋਂ ਬਾਲੀਵੁੱਡ ਰੱਖ ਲਿਆ ਕਿਉਂਕਿ ਇਨ੍ਹਾਂ ਐਕਟਰਾਂ ਦੇ ਬੱਚੇ ਸਾਡੇ ਕਾਲਜ ਵਿੱਚ ਪੜ੍ਹਦੇ ਰਹੇ, ਇਸ ਲਈ ਮੈਂ ਵੀ ਕਿਸੇ ਹੱਦ ਤੱਕ ਫ਼ਿਲਮ ਇੰਡਸਟਰੀ ਨਾਲ ਜੁੜਿਆ ਹੀ ਰਿਹਾ।
ਮੈਂ ਆਪਣੇ ਆਪ ਨੂੰ ਤਸੱਲੀ ਦੇਣ ਲਈ ਆਪਣਾ ਰਿਸ਼ਤਾ ਸੰਗੀਤ ਨਾਲ ਜੋੜੀ ਰੱਖਿਆ। ਕਈ ਫ਼ਿਲਮੀ ਗੀਤ ਮੇਰੀ ਰੂਹ ਨੂੰ ਟੁੰਬਣ ਲੱਗ ਪੈਂਦੇ। ਮੈਂ ਗੀਤਾਂ ਦੇ ਬੋਲਾਂ ਤੋਂ ਵੱਧ ਇਨ੍ਹਾਂ ਗੀਤਾਂ ਨਾਲ ਜੁੜੇ ਸੁਰ ਤੇ ਤਾਲ ਨਾਲ ਜੁੜ ਜਾਂਦਾ ਤੇ ਘੰਟਿਆਂਬੱਧੀ ਜੁੜਿਆ ਰਹਿੰਦਾ। ਗੀਤਾਂ ਦੇ ਬੋਲ ਮੈਨੂੰ ਮਾਨਸਿਕ ਤੌਰ ’ਤੇ ਸੰਤੁਸ਼ਟ ਕਰਦੇ, ਪਰ ਗੀਤਾਂ ਦੇ ਸੁਰ ਤੇ ਤਾਲ ਮੇਰੀ ਆਤਮਾ ਤੇ ਮੇਰੀਆਂ ਭਾਵਨਾਵਾਂ ਨੂੰ ਆਪਣੇ ਪ੍ਰਵਾਹ ਦੀ ਲਪੇਟ ਵਿੱਚ ਇਸ ਤਰ੍ਹਾਂ ਵਹਾਅ ਲੈ ਜਾਂਦੇ, ਜਿਵੇਂ ਕਿਸੇ ਤੇਜ਼ ਰਫ਼ਤਾਰ ਚੱਲਦੀ ਨਦੀ ਦੇ ਜਲ ’ਤੇ ਕੋਈ ਸੁੱਕਾ ਪੱਤਾ ਡਿੱਗ ਕੇ ਆਪਣੀ ਹੋਂਦ ਗਵਾ ਬੈਠਦਾ ਹੈ।
ਅੱਜ ਜਦੋਂ ਮੈਂ ਇਨ੍ਹਾਂ ਕੁਝ ਗੀਤਾਂ ਨੂੰ ਯਾਦ ਕਰਦਾ ਹਾਂ ਤਾਂ ਮੈਂ ਆਪਣੀ ਚੜ੍ਹਦੀ ਜਵਾਨੀ ਨਾਲ ਜੁੜੀਆਂ ਯਾਦਾਂ ਦੀਆਂ ਗਲੀਆਂ ਲੰਘਦਾ ਹੋਇਆ ਆਪਣਾ ਹੀ ਆਤਮ-ਵਿਸ਼ਲੇਸ਼ਣ ਕਰਨ ਬੈਠ ਜਾਂਦਾ ਹਾਂ। ਨਮੂਨੇ ਦੇ ਤੌਰ ’ਤੇ ਕੁਝ ਸਤਰਾਂ ਪੇਸ਼ ਹਨ। ਗੀਤਾਂ ਦੀ ਸ਼ਬਦਾਵਲੀ ਤੋਂ ਵੱਧ ਮੈਂ ਇਨ੍ਹਾਂ ਗੀਤਾਂ ਦੇ ਸੰਗੀਤ ਤੋਂ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਸੀ, ਕਿਉਂਕਿ ਮੇਰਾ ਬਚਪਨ ਗਵਾਚ ਚੁੱਕਾ ਸੀ, ਇਸ ਲਈ ਮੈਨੂੰ ‘ਅਨਮੋਲ ਘੜੀ’ ਨੌਸ਼ਾਦ ਹੁਰਾਂ ਦੇ ਇਕ ਗੀਤ ਨੇ ਬਹੁਤ ਪ੍ਰਭਾਵਿਤ ਕੀਤਾ। ਉਹ ਗੀਤ ਸੀ:
ਬਚਪਨ ਕੇ ਦਿਨ ਭੁਲਾ ਨਾ ਦੇਨਾ
ਆਜ ਹੱਸੇ ਕੱਲ੍ਹ ਰੁਲਾ ਨਾ ਦੇਨਾ

ਇਹ ਦੂਜੀ ਗੱਲ ਹੈ ਕਿ 1982 ਤੋਂ ਬਾਅਦ ਮੈਂ ਨੌਸ਼ਾਦ ਹੁਰਾਂ ਦੇ ਗੁਆਂਢ ਵਿੱਚ ਹੀ ਰਹਿਣ ਆ ਗਿਆ ਤੇ ਕਾਰਟਰ ਰੋਡ ’ਤੇ ਸੈਰ ਕਰਦਿਆਂ ਅਕਸਰ ਸਾਡਾ ਮੇਲ-ਜੋਲ ਹੁੰਦਾ ਰਿਹਾ—ਕਈ ਸਾਲਾਂ ਤੱਕ।
ਸੰਗੀਤ ਨਿਰਦੇਸ਼ਕ ਰੌਸ਼ਨ ਹੁਰਾਂ ਦਾ ਬਾਰਾਂਦਰੀ ਵਿੱਚ ਦਿੱਤਾ ਹੋਇਆ ਇਕ ਗੀਤ ਮੈਂ ਕਈ ਦਿਨਾਂ ਤੱਕ ਵਾਰ-ਵਾਰ ਸੁਣਦਾ ਰਿਹਾ। ਪਤਾ ਨਹੀਂ ਇਸ ਗੀਤ ਨੇ ਮੇਰੇ ’ਤੇ ਕਿਉਂ ਜਾਦੂ ਕਰ ਦਿੱਤਾ ਸੀ? ਮੇਰੀ ਜ਼ਿੰਦਗੀ ’ਚ ਤਾਂ ਅਜੇ ਤੱਕ ਕਦੀ ਕੋਈ ਪਿਆਰ ਦੀ ਕਿਰਨ ਆਈ ਵੀ ਨਹੀਂ ਸੀ, ਪਰ ਪਿਆਰ ਦੇ ਪਿੱਛੇ ਛੁਪੇ ਹੋਏ ਦਰਦ ਦਾ ਮੈਨੂੰ ਅਹਿਸਾਸ ਜ਼ਰੂਰ ਹੋਣ ਲੱਗ ਪਿਆ ਸੀ। ਗੀਤ ਦੀਆਂ ਸਤਰਾਂ ਹਨ:
ਮੁਹੱਬਤ ਕੀ ਬਸ ਇਤਨੀ ਦਾਸਤਾਨ ਹੈ
ਬਹਾਰੇਂ ਚਾਰ ਦਿਨ ਕੀ ਫਿਰ ਖਿਜ਼ਾਂ ਹੈ।

ਇਸ ਦਾ ਇਹ ਮਤਲਬ ਵੀ ਨਹੀਂ ਸੀ ਕਿ ਮੈਂ ਨਿਰਾਸ਼ਾਵਾਦੀ ਬਣ ਗਿਆ ਸਾਂ, ਮੈਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਹਮੇਸ਼ਾ ਹੀ ਇਕ ਲਗਾਤਾਰ ਸੰਘਰਸ਼ਮਈ ਰਹਿਣ ਵਾਲੀ ਹੈ। ਮੈਨੂੰ ਇਹ ਵੀ ਪਤਾ ਸੀ ਕਿ ਮੁੰਬਈ ਮਹਾਂਨਗਰ ਵਿਚ ਮੈਂ ਇਕੱਲਾ, ਬਿਲਕੁਲ ਇਕੱਲਾ ਸਾਂ ਪਰ ਅੱਜ ਜਦੋਂ ਮੈਂ ਆਪਣੀ ਜ਼ਿੰਦਗੀ ’ਤੇ ਇਕ ਪਿਛਲ-ਝਾਤ ਮਾਰਦਾ ਹਾਂ ਤਾਂ ਮੈਨੂੰ ਇਕ ਸ਼ਾਇਰ ਦੀਆਂ ਇਹ ਦੋ ਸੱਤਰਾਂ ਯਾਦ ਆ ਜਾਂਦੀਆਂ ਹਨ:
ਜ਼ਿੰਦਗੀ ਮੇਂ ਹਮ ਨੇ ਕੁਝ ਇਸ ਤਰ੍ਹਾਂ ਤੈ ਕੀ ਤਮਾਮ ਮੰਜ਼ਲੇ
ਗਿਰ ਪੜੇ, ਗਿਰ ਕਰ ਉਠੇ, ਫਿਰ ਚਲ ਦੀਏ

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭਾਵੇਂ ਕੁਝ ਵੀ ਹੋ ਜਾਂਦਾ ਪਰ ਮੇਰੇ ਅੰਦਰ ਆਤਮ-ਵਿਸ਼ਵਾਸ ਦੀ ਕੋਈ ਘਾਟ ਨਹੀਂ ਸੀ ਰਹਿੰਦੀ। ਮੈਨੂੰ ਪਤਾ ਸੀ ਕਿ ਘਬਰਾਹਟ ਨਾਲ ਕੁਝ ਨਹੀਂ ਹੋਣਾ। ਆਪਣੀ ਹੋਂਦ ਨੂੰ ਜਦੋਂ ਵੀ ਮੈਂ ਕਿਸੇ ਘੁੰਮਣਘੇਰੀ ਵਿਚ ਫਸਿਆ ਵੇਖਦਾ ਤਾਂ ਮੈਨੂੰ ਮੇਰੇ ਗੁਆਂਢੀ ਤੇ ਵੱਡੇ ਭਰਾ ਵਰਗੇ ਦੋਸਤ ਮਸ਼ਹੂਰ ਗੀਤਕਾਰ ਇੰਦੀਵਰ ਦਾ ਇਹ ਗੀਤ ਪ੍ਰੇਰਿਤ ਕਰਦਾ ਰਹਿੰਦਾ:
ਨਦੀਆ ਚਲੇ ਰੇ ਧਾਰਾ
ਚੰਦਾ ਚਲੇ ਚਲੇ ਤਾਰਾ
ਤੁਝੇ ਚਲਨਾ ਹੋਗਾ
ਤੁਝੇ ਚਲਨਾ ਹੋਗਾ

ਗੱਲਾਂ ਗੱਲਾਂ ਵਿਚ ਇਕ ਵਾਰੀ  ਇੰਦੀਵਰ ਹੁਰਾਂ ਨਾਲ ਜਦੋਂ ਮੈਂ ਕੋਈ ਵਿਚਾਰ-ਵਟਾਂਦਰਾ ਕਰ ਰਿਹਾ ਸਾਂ ਉਹ ਮੇਰੇ ਭਗਤ ਹੀ ਬਣ ਗਏ। ਸਮਾਂ ਪਾ ਕੇ ਸਾਡੀ ਸਾਂਝ ਪਕੇਰੀ ਹੁੰਦੀ ਗਈ। ਮੇਰਾ ਉਹ ਵਿਚਾਰ ਵੀ ਉਰਦੂ ਦੇ ਇਕ ਸ਼ੇਅਰ ਦੀਆਂ ਦੋ ਸੱਤਰਾਂ ’ਤੇ ਆਧਾਰਿਤ ਸੀ ਜੋ ਕੁਝ ਇਸ ਤਰ੍ਹਾਂ ਸੀ:
ਪਰ ਕਾਟ ਕੇ ਮੁਤਮੱਯੀਨ ਨਾ ਹੋ ਐ ਸੱਯਾਦ
ਕਿ ਰੂਹ ਬੁਲਬੁਲ ਕੀ ਇਰਾਦਾ-ਏ-ਪਰਵਾਜ਼ ਰਖਤੀ ਹੈ

(ਅਰਥਾਤ:- ਐ ਸ਼ਿਕਾਰੀ! ਮੇਰੇ ਪਰ ਕੱਟ ਕੇ ਤੂੰ ਤਸੱਲੀ ਨਾ ਕਰ ਕਿਉਂਕਿ ਤੂੰ ਨਹੀਂ ਜਾਣਦਾ ਕਿ ਮੇਰੀ ਰੂਹ ਉਸ ਹਾਲਤ ਵਿਚ ਵੀ ਉਡਾਰੀਆਂ ਮਾਰਨ ਦਾ ਹੀ ਇਰਾਦਾ ਰੱਖਦੀ ਹੈ।) ਗੱਲ, ਗੀਤਾਂ ਦੀ ਚਲ ਰਹੀ ਹੈ ਤੇ ਮੇਰੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਦੀ ਫੁਲਵਾੜੀ ਵਿਚ ਕਈ ਗੀਤਾਂ ਨੇ ਮੇਰੀ ਉਂਗਲੀ ਫੜ ਕੇ ਮੈਨੂੰ ਆਪਣੇ ਨਾਲ-ਨਾਲ ਤੋਰਿਆ ਤੇ ਮੈਂ ਇਕ ਮਾਸੂਮ ਬੱਚੇ ਵਾਂਗ ਹੌਲੀ-ਹੌਲੀ ਅੱਗੇ ਵਧਦਾ ਰਿਹਾ।
ਜੋ ਗੀਤ ਮੈਨੂੰ ਚੰਗੇ ਲਗਦੇ ਹਨ ਉਨ੍ਹਾਂ ਵਿਚੋਂ ਕੁਝ ਗੀਤ ਹਨ।
ਨਗੀਨਾ ਫ਼ਿਲਮ ਵਿਚੋਂ ਨੂਤਨ ’ਤੇ ਫਿਲਮਾਇਆ ਹੋਇਆ ਇਹ ਗੀਤ:
ਤੂੰ ਨੇ ਮੇਰੇ ਲਖਤੇ-ਜ਼ਿਗਰ ਕੋ ਛੂਹ ਲੀਆ
ਅੰਦਾਜ਼ ਪਿਚਰ ਦਾ ਇਹ ਗੀਤ
ਹਮ ਆਜ ਕਹੀਂ ਦਿਲ ਖੋ ਬੈਠੇ
ਯੂ ਸਮਝੋ ਕਿਸੀ ਕੇ ਹੋ ਬੈਠੇ
ਜਾਂ
ਝੂਮ ਝੂਮ ਕੇ ਨਾਚੋ ਆਜ
ਗਾਓ ਖੁਸ਼ੀ ਕੇ ਗੀਤ

ਇਹ ਗੀਤ ਕਈ ਵਾਰੀ ਮੈਂ ਵੀ ਆਪਣੇ ਦੋਸਤਾਂ ਦੀ ਮਹਿਫਿਲ ਵਿਚ ਗਾਂਦਾ ਵੀ ਰਿਹਾ।
ਵੈਸੇ ਮੈਨੂੰ ਕਈ ਵਾਰੀ ਗੁਰਬਾਣੀ ਅਤੇ ਫ਼ਿਲਮੀ ਗਾਣਿਆਂ ਦੀ ਰੀਕਾਰਡਿੰਗ ’ਤੇ ਜਾਣ ਦੇ ਵੀ ਕਈ ਮੌਕੇ ਮਿਲਦੇ ਰਹੇ। ਹੌਲੀ-ਹੌਲੀ ਮੈਨੂੰ ਸੰਗੀਤ ਵਿਚ ਲੈਅ ਤੇ ਸੁਰ ਤਾਲ ਦੀ ਅਹਿਮੀਅਤ ਦੀ ਸਮਝ ਵੀ ਆਉਣ ਲਗ ਪਈ। ਜਦੋਂ ਵੀ ਕਿਸੇ ਸਾਜ਼ ਜਾਂ ਗਾਉਣ ਵਾਲੇ ਦੀ ਆਵਾਜ਼ ਵਿਚ ਬੇਸੁਰੇ ਸੁਰ ਨਿਕਲਦੇ ਮੇਰੇ ਮਨ ਦੀ ਅੱਖ ਵਿਚ ਕੰਡੇ ਰੜਕਣ ਲਗ ਪੈਂਦੇ, ਸੰਗੀਤ ਨਿਰਦੇਸ਼ਕ ਰੀਕਾਰਡਿੰਗ ਰੋਕ ਕੇ ਫੌਰਨ ਰੀ-ਟੇਕ ਲਈ ਤਿਆਰੀ ਕਰਨ ਲਈ ਕਹਿ ਦੇਂਦੇ।
ਵੈਸੇ ਹੁਣ ਤਾਂ ਗੀਤਾਂ ਨੂੰ ਰੀਕਾਰਡ ਕਰਨ ਦੀ ਪੂਰੀ ਤਕਨੀਕ ਹੀ ਬਦਲ ਚੁੱਕੀ ਹੈ। ਅੱਜਕੱਲ੍ਹ ਤਾਂ ਗੀਤ ਵਿਚ ਵਜਾਉਣ ਵਾਲੇ ਸਾਰੇ ਸਾਜ਼ਾਂ ਦੀਆਂ ਸੁਰਾਂ ਨੂੰ ਵੱਖੋ-ਵੱਖ ਟਰੈਕਾਂ ’ਤੇ ਰੀਕਾਰਡ ਕਰ ਲਿਆ ਜਾਂਦਾ ਹੈ ਤੇ ਬਾਅਦ ’ਚ ਲੋੜ ਅਨੁਸਾਰ ਸੀਨਥੇਸਾਈਜ ਕਰ ਲਿਆ ਜਾਂਦਾ ਹੈ। ਸੁਰ ਕਿੰਨਾ ਉੱਚਾ ਜਾਂ ਮੱਧਮ ਰੱਖਣਾ ਹੈ, ਇਸ ’ਤੇ ਵੀ ਲੋੜ ਅਨੁਸਾਰ ਪੂਰਾ ਕੰਟਰੋਲ ਕੀਤਾ ਜਾ ਸਕਦਾ ਹੈ।

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਕ ਵੇਲਾ ਉਹ ਵੀ ਸੀ ਜਦੋਂ ਵੱਖੋ-ਵੱਖ ਸਾਜ਼ ਵਜਾਉਣ ਵਾਲੇ ਨਾਲੋ- ਨਾਲ ਹੀ ਸਾਜ਼ ਵਜਾਇਆ ਕਰਦੇ ਸਨ ਤੇ ਰੀਕਾਰਡਿੰਗ ਸੁਣਨ ਵਾਲੇ ਤਾਂ ਝੂਮ ਹੀ ਉਠਦੇ ਸਨ ਤੇ ਸੰਗੀਤ ਨਿਰਦੇਸ਼ਕ ਤਾਂ ਹੱਥ ਵਿਚ ਇਕ ਛੋਟੀ ਜਿਹੀ ਪਤਲੀ ਸਟਿੱਕ ਨਾਲ ਹੁੰਦੀ ਸੀ, ਜਿਸ ਲੈਅ ਅਨੁਸਾਰ ਉਸ ਸਟਿੱਕ ਨੂੰ ਵੀ ਏਧਰ-ਉਧਰ, ਉਪਰ-ਥੱਲੇ, ਅੱਗੇ-ਪਿੱਛੇ ਕਰ ਕੇ ਸਾਜ਼ ਵਜਾਉਣ ਵਾਲਿਆਂ ਨੂੰ ਉਹ ਹਦਾਇਤਾਂ ਦਿੰਦਾ ਰਹਿੰਦਾ ਤੇ ਨਾਲ ਹੀ ਆਪਣੀਆਂ ਅੱਖਾਂ, ਬਾਹਾਂ- ਪੈਰਾਂ ਦੀ ਚਾਪ ਦੀਆਂ ਹਰਕਤਾਂ ਤੇ ਕਮਰ ਨੂੰ ਲਚਕੀਲੇਪਣ ਵਿਚ ਵਰਤ ਕੇ ਇਕ ਅਜਿਹਾ ਵਾਤਾਵਰਣ ਪੈਦਾ ਕਰ ਦਿੰਦਾ ਸੀ, ਜਿਸ ਵਿਚ ਨਜ਼ਰ ਕੇਵਲ ਤੇ ਕੇਵਲ ਸੰਗੀਤ ਨਿਰਦੇਸ਼ਕ ਦੀ ਆਪਣੀ 2ody Language ਫੋਕਲ ਪੁਆਇੰਟ ਬਣ ਜਾਂਦੀ ਸੀ। ਸੰਗੀਤ ਨਿਰਦੇਸ਼ਕ ਆਪ ਤਾਂ ਆਪਣੀ ਕ੍ਰਿਤ ਦੇ ਨਸ਼ੇ ਵਿਚ ਝੂਮਦੇ ਤੇ ਪੂਰੀ ਤਰ੍ਹਾਂ ਗਵਾਚੇ ਹੋਏ ਨਜ਼ਰੀਂ ਪੈਂਦੇ ਪਰ ਵੇਖਣ ਵਾਲਿਆਂ ਦੀਆਂ ਨਜ਼ਰਾਂ ਵੀ ਪੂਰੀ ਤਰ੍ਹਾਂ ਸਾਜ਼ ਵਜਾਉਣ ਵਾਲਿਆਂ ਤੋਂ ਹਟ ਕੇ ਸੰਗੀਤ ਨਿਰਦੇਸ਼ਕ ’ਤੇ ਹੀ ਕੇਂਦਰਿਤ ਹੁੰਦੀਆਂ। ਇਹ ਸਭ ਕੁਝ ਆਪਣੇ ਆਪ ਵਿਚ ਇਕ ਅਜਿਹਾ ਨਸ਼ਾ ਹੁੰਦਾ ਸੀ ਜੋ ਰੀਕਾਰਡਿੰਗ ਵਿਚ ਤਾਂ ਵੇਖਣ ਨੂੰ ਮਿਲਦਾ ਹੀ ਸੀ ਪਰ ਬਾਅਦ ਵਿਚ ਵੀ ਕਈ ਅਭੁੱਲ ਯਾਦਾਂ ਦਾ ਹਿੱਸਾ ਬਣ ਕੇ ਜ਼ਿੰਦਗੀ ਭਰ ਸਾਡਾ ਸਾਥ ਨਿਭਾਉਂਦਾ ਰਹਿੰਦਾ ਸੀ।
ਉਹ ਵਕਤ ਸੀ ਜਦੋਂ ਸੰਗੀਤ ਦੀ ਰੀਕਾਰਡਿੰਗ ਸੁਣਦਿਆਂ-ਸੁਣਦਿਆਂ ਤਾਂ ਸੁਣਨ ਵਾਲੇ ਦੀ ਰੂਹ ਸੱਤ ਅਸਮਾਨੇ ਚੜ੍ਹਨ ਲਗ ਪੈਂਦੀ ਸੀ ਤੇ ਜਦੋਂ ਕੋਈ ਗਲਤੀ ਕਰਦਾ ਤਾਂ ਲਗਦਾ ਜਿਵੇਂ ਹਵਾ ਵਿਚ ਉਡਦਾ ਹਵਾਈ ਜਹਾਜ਼ ਅਚਾਨਕ ਹੀ ਧਰਤੀ ’ਤੇ ਆ ਡਿੱਗਿਆ ਹੋਵੇ। ਕਈ ਵਾਰੀ ਤਾਂ ਗਾਣਾ ਗਾਉਣ ਵਾਲੇ ਵੀ ਵਾਰ-ਵਾਰ ਗਲਤੀਆਂ ਕਰਦੇ ਰਹਿੰਦੇ ਹਨ।
ਦੋ ਗਾਣੇ ਪਰਛਾਵੇ ਵਾਂਗ ਮੇਰੇ ਨਾਲ ਚਲਦੇ ਰਹੇ। ਇਕ ਵਿਚ ਟੁੱਟੇ ਹੋਏ ਦਿਲ ਦਾ ਦਰਦ ਸੀ ਤੇ ਦੂਜੇ ਵਿਚ ਇਸ ਦੇ ਉਲਟ ਪ੍ਰੇਮਿਕਾ ਨੂੰ ਮਿਲਣ ਦਾ ਚਾਅ। ਇਹ ਦੋਵੇਂ ਗੀਤ ਮੇਰੀਆਂ ਕੁਝ ਅਜਿਹੀਆਂ ਮਧੁਰ ਯਾਦਾਂ ਨਾਲ ਜੁੜੇ ਹੋਏ ਹਨ ਕਿਉਂਕਿ ਕਾਲਜ ਦੀ ਪੜ੍ਹਾਈ ਖਤਮ ਕਰਕੇ ਜਦੋਂ ਮੈਂ ਬਤੋਰ ਪ੍ਰੋਫੈਸਰ ਕੰਮ ਕਰਨ ਲਗ ਪਿਆ ਸਾਂ ਤਦ ਮੈਨੂੰ ਕਾਲਜ ਦੀ ਇਕ ਐਸੋਸੀਏਸ਼ਨ ਮਿਊਜ਼ਿਕ ਸਰਕਲ ਦਾ ਚੇਅਰਮੈਨ ਬਣਾ ਦਿੱਤਾ ਗਿਆ। ਕਾਲਜ ਵਿਚ ਅਸੀਂ ਮਿਊਜ਼ਿਕ ਕੰਪੀਟੀਸ਼ਨ ਰੱਖਦੇ ਤੇ ਸਾਡੇ ਵਿਦਿਆਰਥੀ ਵੀ ਉਸ ਵਿਚ ਹਿੱਸਾ ਲੈਂਦੇ।
ਮੇਰੀ ਇਕ ਵਿਦਿਆਰਥਣ ਸ਼ਾਰਦਾ ਪੁਜਾਰਾ ਦੀ ਅਵਾਜ਼ ਵਿਚ ਬੜਾ ਹੀ ਸੋਜ਼ ਤੇ ਦਰਦ ਸੀ। ਮੈਂ ਉਸ ਨੂੰ ‘ਅੰਦਾਜ਼’ ਫ਼ਿਲਮ ਦਾ ਇਹ ਗੀਤ ਗਾਉਣ ਲਈ ਫਰਮਾਇਸ਼ ਕੀਤੀ ਤੇ ਉਸ ਨੂੰ ਜੱਜਾਂ ਨੇ ‘ਨਾਈਟਿੰਗੇਲ ਆਫ ਕਾਲਜ’ ਦਾ ਖਿਤਾਬ ਦੇ ਕੇ ਸਨਮਾਨਿਆ। ਉਹ ਤਾਂ ਸਨਮਾਨਿਤ ਹੋ ਹੀ ਚੁੱਕੀ ਸੀ ਪਰ ਉਸ ਤੋਂ ਬਾਅਦ ਜਦੋਂ ਵੀ ਮੈਂ ਤੇ ਮੇਰਾ ਇਕ ਦੋਸਤ ਸਵਰਗਵਾਸੀ ਪ੍ਰੋਫੈਸਰ ਰਣਬੀਰ ਸਿੰਘ ਇਹ ਗੀਤ ਉਸ ਨੂੰ ਫੋਨ ’ਤੇ ਸੁਣਨ ਲਈ ਕਹਿੰਦੇ ਤਾਂ ਉਹ ਜ਼ਰੂਰ ਗਾ ਦੇਂਦੀ, ‘ਅੰਦਾਜ਼’ ਫ਼ਿਲਮ ਦਾ ਇਹ ਗੀਤ ਸੀ:
ਤੋੜ ਦੀਆ ਦਿਲ ਮੇਰਾ ਤੂੰ ਨੇ ਅਰੇ ਓ ਬੇਵਫ਼ਾ
ਮੁਝ ਕੇ ਮੇਰੇ ਪਿਆਰ ਕਾ ਤੂਨੇ ਯੇਹ ਕਿਆ ਸਿਲਾ ਦੀਆ

ਇਸੇ ਤਰ੍ਹਾਂ ਦੂਜਾ ਗੀਤ ਸੀ ਸਲੀਲ ਚੌਧਰੀ ਦੇ ਇਕ ਬੰਗਾਲੀ ਗੀਤ ਦੀ ਸੁਰ ਦਾ ਹਿੰਦੀ ਰੂਪਾਂਤਰ। ਬੰਗਾਲੀ ਭਾਸ਼ਾ ਵਿਚ ਉਸ ਗੀਤ ਦੇ ਬੋਲ ਸਨ:
ਨ ਜੀਓ ਨਾ
ਪਰ ਹਿੰਦੀ ਦੇ ਬੋਲ ਸਨ:-
ਓ ਸਜਨਾ ਬਰਖਾ ਬਹਾਰ ਆਈ
ਰਸ ਕੀ ਫੁਹਾਰ ਲਾਈ
ਅੱਖੀਓਂ ਮੇਂ ਪਿਆਰ ਸਾਈ

20 Mar 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਹ ਗੀਤ ਇਕ ਬੰਗਾਲਣ ਕੁੜੀ ਗੋਰੀ ਬੈਨਰਜੀ ਬੜੀ ਹੀ ਸੁਰੀਲੀ ਧੁਨ ਵਿਚ ਗਾਉਂਦੀ ਸੀ। ਉਸ ਦਾ ਭਰਾ ਪ੍ਰੋਫੈਸਰ ਰਣਬੀਰ ਦਾ ਕਦੀ ਹਮ ਜਮਾਤੀ ਰਿਹਾ ਸੀ। ਗੋਰੀ ਸਾਡੇ ਦੋਹਾਂ ਦੇ ਕਹਿਣ ’ਤੇ ਅਸੀਂ ਜਦੋਂ ਵੀ ਫਰਮਾਇਸ਼ ਕਰਦੇ, ਗਾਉਣ ਲਗ ਪੈਂਦੀ ਤੇ ਅਸੀਂ ਕਿਸੇ ਹੋਰ ਹੀ ਦੁਨੀਆਂ ਵਿਚ ਗਵਾਚ ਜਾਂਦੇ।
ਇਕ ਵਾਰੀ ਮੈਂ ਸੰਗੀਤ ਨਿਰਦੇਸ਼ਕ ਬਾਲੀ ਹੁਰਾਂ ਦੇ ਇਕ ਗਾਣੇ ਦੀ ਰੀਕਾਰਡਿੰਗ ’ਤੇ ਗਿਆ ਹੋਇਆ ਤੇ ਗਾਇਕਾ ਕੋਈ ਬੰਗਾਲਣ ਔਰਤ ਸੀ। ਉਸ ਗੀਤ ਦੇ ਬੋਲ ਸਨ- ਅਜਬ ਖੇਲ ਹੈ ਤੇਰਾ ਜ਼ਾਲਮ ਜ਼ਮਾਨਾ। ਗਾਇਕ ‘ਜ਼ਾਲਮ ਨੂੰ ਜਾਲਮ’ ਉਚਾਰ ਦਿੰਦੀ ਤੇ ਜ਼ਮਾਨਾ ਨੂੰ ਜਮਾਨਾਂ। ਕਦੇ ਜ਼ਮਾਨਾ ਠੀਕ ਉਚਾਰ ਦਿੰਦੀ ਤਾਂ ਜ਼ਾਲਮ ਵੇਲੇ ਗਲਤੀ ਕਰ ਜਾਂਦੀ। ਕਦੇ ਜ਼ਾਲਮ ਠੀਕ ਗਾ ਦਿੰਦੀ ਤੇ ਜ਼ਮਾਨਾ ਗਾਉਣ ਵਿਚ ਗਲਤੀ ਕਰ ਦਿੰਦੀ। ਜੋ ਗਾਣਾ ਇਕ ਸ਼ਿਫਟ ਵਿਚ ਰੀਕਾਰਡ ਹੋਣਾ ਸੀ, ਉਸ ਨੂੰ ਇਨ੍ਹਾਂ ਗਲਤੀਆਂ ਕਰਕੇ ਦੋ ਸ਼ਿਫਟਾਂ ਲਾਉਣੀਆਂ ਪਈਆਂ।
ਰੀਕਾਰਡਿੰਗ ’ਤੇ ਜਾ ਜਾ ਕੇ ਮੈਂ ਸੰਗੀਤ ਬਾਰੇ ਹੋਰ ਤਾਂ ਕੁਝ ਨਾ ਜਾਣ ਸਕਿਆ ਪਰ ਮੈਨੂੰ ਲਗਣ ਲਗ ਪਿਆ ਕਿ ਸੰਗੀਤ ਇਕ ਅਥਾਹ ਤੇ ਬਹੁਤ ਹੀ ਡੂੰਘਾ ਸਾਗਰ ਹੈ। ਇਸ ਸਾਗਰ ਦੀ ਵਿਸ਼ਾਲਤਾ ਤੇ ਡੂੰਘਾਈ ਬਾਰੇ ਸਭ ਕੁਝ ਜਾਣਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਜਿਨ੍ਹਾਂ ਨੂੰ ਕੁਝ ਸੋਝੀ ਪੈ ਜਾਂਦੀ ਹੈ, ਉਹ ਤਾਂ ਇਸ ਸਾਗਰ ਵਿਚ ਤਾਰੀਆਂ ਲਾਉਣ ਲਗ ਪੈਂਦੇ ਹਨ। ਕੁਝ ਸੰਗੀਤ ਨਿਰਦੇਸ਼ਕ ਤਾਂ ਉਪਰ ਉਪਰ ਹੀ ਤੈਰਾਕੀ ਦੇ ਜੌਹਰ ਦਿਖਾਉਣ ਵਿਚ ਹੀ ਆਪਣੀ ਸ਼ਾਨ ਸਮਝਦੇ ਹਨ ਪਰ ਕੁਝ ਅਜਿਹੇ ਵੀ ਸੰਗੀਤਕਾਰ ਹੁੰਦੇ ਹਨ ਜੋ ਗੋਤਾਖੋਰੀ ਕਰਦੇ ਹੋਏ ਥੱਲੇ ਹੀ ਥੱਲੇ ਚਲੇ ਜਾਂਦੇ ਹਨ ਤੇ ਜਦੋਂ ਧਰਤੀ ’ਤੇ ਆਉਂਦੇ ਹਨ ਉਹ ਆਪ ਵੀ ਨਹੀਂ ਰਹਿੰਦੇ ਜੋ ਉਹ ਪਹਿਲਾਂ ਹੁੰਦੇ ਸਨ ਤੇ ਜਦੋਂ ਉਹ ਡੁੱਬ ਕੇ ਸੱਤਾ ’ਤੇ ਆਉਂਦੇ ਹਨ ਉਨ੍ਹਾਂ ਦੇ ਸੰਗੀਤ ਵਿਚ ਇਕ ਜਾਦੂਈ ਸ਼ਕਤੀ ਉਤਰਦੀ ਨਜ਼ਰੀਂ ਪੈਂਦੀ ਹੈ।
ਬਿਪਨ-ਬਾਬਲ ਦੀ ਇਕ ਸੰਗੀਤਕਾਰਾਂ ਦੀ ਜੋੜੀ ਮੈਨੂੰ ਉਚੇਚੇ ਤੌਰ ’ਤੇ ਆਪਣੇ ਗਾਣਿਆਂ ਦੀ ਰੀਕਾਰਡਿੰਗ ਤੇ ਬੁਲਾਉਂਦੇ ਤੇ ਰੀਕਾਰਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਹੱਥੋਂ ਨਾਰੀਅਰ ਤੁੜਵਾਉਂਦੇ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਿਸ ਗਾਣੇ ਦੀ ਰੀਕਾਰਡਿੰਗ ’ਤੇ ਮੈਂ ਹਾਜ਼ਰ ਹੁੰਦਾ ਹਾਂ ਉਹ ਗਾਣਾ ਹਿੱਟ ਹੋ ਹੀ ਜਾਂਦਾ ਹੈ। ਸ਼ਾਹੀ ਮਹਿਮਾਨ ਫ਼ਿਲਮ ਦੇ ਦੋ ਗਾਣੇ ਹਿੱਟ ਵੀ ਹੋਏ। ਇਕ ਗਾਣਾ ਤਲਤ ਮਹਿਮੂਦ ਦਾ ਗਾਇਆ ਹੋਇਆ ਸੀ- ‘ਗਰਦਿਸ਼ ਮੇ ਹੈਂ ਤਾਰੇ’ ਤੇ ਦੂਜਾ ਸੀ।
ਬੈਠੇ ਹੈਂ ਰਾਹ ਰਹਿ ਗੁਜ਼ਰ ਪਰ  ਦਿਲ ਕਾ ਦੀਆ ਜਲਾਏ
ਸੰਗੀਤ ਨਾਲ ਮੇਰਾ ਲਗਾਓ ਵੇਖ ਕੇ ਸੰਨ 1999 ਵਿਚ ਸੰਗੀਤ ਨਿਰਦੇਸ਼ਕ ਐਸ. ਮਹਿੰਦਰ ਹੁਰਾਂ ਨੇ ਅਮਰੀਕਾ ਤੋਂ ਆਏ ਉਨ੍ਹਾਂ ਇਕ ਸੰਤ ਸਿਪਾਹੀ ਨਾਂ ਦੀ ਸ਼ਬਦਾਂ ਦੀ ਐਲਬਮ ਤਿਆਰ ਕਰਨੀ ਸੀ ਤਾਂ ਉਹ ਮੇਰੇ ਕੋਲ ਆਏ। ਐਲਬਮ ਵਿਚ ਪੇਸ਼ ਕੀਤੇ ਹੋਏ ਸ਼ਬਦਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਤਿੰਨ ਸੌ ਸਾਲ ਪਹਿਲਾਂ ਖਾਲਸਾ ਪੰਥ ਦੀ ਸਿਰਜਣਾਂ ਦੇ ਨਾਲ ਜੋੜਨ ਦੀ ਜ਼ਿੰਮੇਵਾਰੀ ਉਨ੍ਹਾਂ ਮੈਨੂੰ ਸੌਂਪ ਦਿੱਤੀ। ਉਸ ਐਲਬਮ ਵਿਚ ਭੂਸ਼ਨ ਦੀ ਆਵਾਜ਼ ਵਿਚ ਰੀਕਾਰਡ ਕੀਤੀ ਹੋਈ ਸੀ। ਪੂਰੀ ਕੁਮੈਂਟਰੀ ਮੈਂ ਹੀ ਲਿਖੀ। ਮੈਨੂੰ ਵੀ ਲੱਗਾ ਕਿ ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਦੇ ਸ਼ੁਭ ਅਵਸਰ ’ਤੇ ਮੈਂ ਵੀ ਕੋਈ ਯੋਗਦਾਨ ਪਾ ਸਕਿਆ ਹਾਂ। ਇਹ ਐਲਬਮ ਐਸ. ਮਹਿੰਦਰ ਹੁਰਾਂ ਵਾਸ਼ਿੰਗਟਨ ਵਾਪਸ ਜਾ ਕੇ ਅਮਰੀਕਾ ਦੇ ਰਾਸ਼ਟਰਪਤੀ ਕਲਿੰਟਨ ਹੁਰਾਂ ਨੂੰ ਵੀ ਪੇਸ਼ ਕੀਤੀ।
ਇਸ ਤਰ੍ਹਾਂ ਸੰਗੀਤ ਨਿਰਦੇਸ਼ਕ ਮਹਿੰਦਰਜੀਤ ਹੁਰਾਂ ਨੇ ਵੀ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਦੇ ਆਧਾਰ ’ਤੇ ਦੋ ਐਲਬਮਾਂ ਤਿਆਰ ਕੀਤੀਆਂ। ਇਕ ਐਲਬਮ ਟਾਈਮਜ਼ ਮਿਊਜ਼ਿਕ ਤੇ ਦੂਜੀ ਐਚ.ਐਮ.ਵੀ. ਵਾਲਿਆਂ ਨੇ ਖਰੀਦ ਲਈ। ਸ਼ਬਦਾਂ ਦੇ ਵੇਰਵੇ ਨੂੰ ਇਕ ਪੈਂਫਲਿਟ ਵਿਚ ਅੰਗਰੇਜ਼ੀ ਭਾਸ਼ਾ ਵਿਚ ਪੇਸ਼ ਕਰਨ ਦੀ ਜ਼ਿੰਮੇਵਾਰੀ ਵੀ ਮੈਨੂੰ ਨਿਭਾਉਣੀ ਪਈ।
ਆਖੀਰ ਮੈਂ ਆਪਣੇ ਬਾਰੇ ਇਹ ਹੀ ਕਹਿ ਸਕਦਾ ਹਾਂ ਕਿ ਮੈਂ ਆਪਣੇ ਆਪ ਨੂੰ ਸੰਗੀਤ ਦੇ ਮਹਾਸਾਗਰ ਦੇ ਕਿਨਾਰੇ ’ਤੇ ਖਲੋਤਾ ਇਕ ਤਣਾ (ਇਕੱਲਾ) ਦਰਸ਼ਕ ਹੀ ਹਾਂ। ਮੈਂ ਜਾਣਦਾ ਹਾਂ ਕਿ ਸੰਗੀਤ ਪਰਵਾਜ਼ ਹੈ, ਉਡਾਰੀ ਹੈ। ਉਡਾਰੀ ਰੂਹ ਦੀ.. ਉਡਾਰੀ… ਆਤਮਾ ਦੀ ਪ੍ਰਮਾਤਮਾ ਤੱਕ ਉਡਾਰੀ… ਮਾਤ-ਲੋਕ ਤੋਂ ਦੇਵ ਲੋਕ ਤੱਕ… ਉਡਾਰੀ… ਸਥਿਰ ਤੋਂ ਕਲਪਨਾ ਤਕ… ਉਡਾਰੀ… ਧਰਤੀ ਦੀਆਂ ਕੌੜੀਆਂ ਹਕੀਕਤਾਂ ਤੋਂ ਉਪਰ ਉਠ ਕੇ ਸਵਪਣ-ਸੰਸਾਰ ਵਿਚ ਜਿਊਣ ਦੇ ਸੰਕਲਪ ਦੀ ਸੰਗੀਤ ਦੀ ਦੁਨੀਆਂ ਵਿਚ ਬੰਦਾ ਸਚਮੁੱਚ ਹੀ ਗਵਾਚ ਜਾਂਦਾ ਹੈ। ਸੰਗੀਤ ਦੇ ਸ਼ੈਦਾਈ ਬੰਦੇ ਇਸ ਦੁਨੀਆਂ ਵਿਚ ਨਹੀਂ ਵਿਚਰਦੇ। ਸੰਗੀਤ ਵਿਚ ਗਵਾਚਾ ਬੰਦਾ ਤਾਂ ਕਈ ਵਾਰੀ ਆਪਣਾ ਆਪ ਹੀ ਭੁੱਲ ਜਾਂਦਾ ਹੈ। ਨਾ ਉਹ ਆਪਣੇ ਆਪ ਜੋਗਾ ਹੀ ਰਹਿੰਦਾ ਹੈ ਤੇ… ਨਾ ਹੀ ਇਸ ਦੁਨੀਆ ਜੋਗਾ।

ਇਸ ਲਈ ਸੰਗੀਤ ਮਸਤੀ ਵੀ ਹੈ… ਭਗਤੀ ਵੀ… ਤੇ ਸ਼ਕਤੀ ਵੀ। ਮੇਰੇ ਇਸ ਵਿਸ਼ਵਾਸ ਨੇ ਹੀ ਮੈਨੂੰ ਸੱਤ ਸੁਰ-ਸਮਰਾਟਾਂ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ ਹੈ। ਇਹ ਸੁਰ ਸਮਰਾਟ ਪੰਜਾਬ ਦੀ ਧਰਤੀ ਦੀ ਉਪਜ ਹਨ।
ਡਾ. ਕੇ. ਜਗਜੀਤ ਸਿੰਘ * ਮੋਬਾਈਲ: 98691-98317

20 Mar 2013

Reply