Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੰਕੀਰਨ ਸੋਚ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸੰਕੀਰਨ ਸੋਚ

ਸੰਕੀਰਨ ਸੋਚ ਨੇ ਮਨੁੱਖ ਨੂੰ ਬੇਸਬਰੀ, ਅਤ੍ਰਿਪਤੀ ਵਰਗੇ ਭਿਅੰਕਰ ਰੋਗਾਂ ਦਾ ਮਾਨਸਿਕ ਰੋਗੀ ਬਣਾ ਦਿੱਤਾ ਹੈ। ਆਪਣੇ ਸੀਮਿਤ ਸਰੋਤਾਂ ਤੋਂ ਹਰ ਮਨੁੱਖ ਦਾ ਸੰਤੁਸ਼ਟ ਨਾ ਹੋਣਾ ਅਪਰਾਧਿਕ ਸੋਚ ਨੂੰ ਜਨਮ ਦਿੰਦਾ ਹੈ । ਖਾਸ ਕਰਕੇ ਮੱਧ ਵਰਗ ਦੇ ਲੋਕਾਂ ਲਈ ਅਜਿਹੀ ਅਵਸਥਾ ਸੱਭ ਤੋਂ ਜਿਆਦਾ ਘਾਤਕ ਸਿੱਧ ਹੁੰਦੀ ਹੈ । ਜੋ ਆਪਣੇ ਆਪ ਨੂੰ ਗਰੀਬੀ ਦੀ ਦਲਦਲ ਤੋਂ ਬਚਾਉਣ ਲਈ ਅਤੇ ਦੂਜੇ ਪਾਸੇ ਅਮੀਰ ਸੰਸਕ੍ਰਿਤੀ ਦੀ ਚਕਾਚੌਂਦ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਪ੍ਰਾਪਤੀ ਲਈ ਉਤੇਜਿਤ ਹੁੰਦੇ ਹਨ ਅਤੇ ਉਚਿੱਤ ਤੋਂ ਅਣਉਚਿੱਤ ਤਰੀਕੇ ਅਪਣਾ ਕੇ ਉਸ ਵਿੱਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਦੇ ਹਨ । ਮਾਨਸਿਕ ਕਮਜ਼ੋਰ ਵਿਅਕਤੀਾਆਂ ਲਈ ਇਹ ਦਵੰਧ ਦੀ ਅਵਸਥਾ ਹੁੰਦੀ ਹੈ ਉਹਨਾਂ ਲਈ ਇਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਵਾਲੀ ਸਥਿਤੀ ਬਣ ਜਾਂਦੀ ਹੈ । ਮਨੋਵਿਗਿਆਨ ਅਜਿਹੀ ਅਵਸਥਾ ਨੂੰ ਦੇਵਤ ਦੀ ਸੰਗਿਆ ਦਿੰਦਾ  ਹੈ । ਜੋ ਮਨੁੱਖ ਨੂੰ ਪਾਗਲ ਦੀ ਅਵਸਥਾ ਵਿੱਚ ਲੈ ਜਾਂਦੀ ਹੈ । ਸਬਰ ਹੁੰਦਾ ਨਹੀਂ ਬੇਸਬਰੀ ਕੋਈ ਰਸਤਾ ਦਿੰਦੀ ਨਹੀਂ ਹੈ । ਜਿਸ ਸਥਿਤੀ ਦੀ ਕਾਮਨਾਂ ਮਨੁੱਖ ਕਰਦਾ ਹੈ ਉਹ ਉਸਦੇ ਵਸੀਲਿਆਂ ਅਤੇ ਸਰੋਤਾਂ ਮੁਤਾਬਿਕ ਬਣਦੀ ਨਹੀਂ । ਅਕਸਰ ਅਜਿਹੀ ਸਥਿਤੀ ਵਿੱਚ ਵਿਅਕਤੀ  ਭਟੱਕ ਜਾਂਦਾ ਹੈ । ਆਪਣੇ ਗਲਤ ਸਰੋਤਾਂ, ਵਸੀਲੀਆਂ ਅਤੇ ਹਲਾਤਾਂ ਤੋਂ ਭਲੀ ਭਾਂਤ ਜਾਣੂ ਹੁੰਦਾ ਹੋਇਆ ਵੀ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ । ਇਸ ਲਈ ਆਪਣੇ ਆਪ ਨੂੰ ਛਪਾਉਣ ਲੲੀ ਹਮੇਸ਼ਾਂ ਹੀ ਯਤਨਸ਼ੀਲ ਰਹਿੰਦਾ ਹੈ । ਸੱਚ ਨੂੰ ਝੂਠ ਸਮਝਕੇ ਪ੍ਰਵਾਨ ਨਹੀ ਕਰਦਾ ਅਤੇ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਵਿੱਚ ਆਪਣੀ ਸਾਰੀ ਮਾਨਸਿਕ ਤਾਕਤ ਲਗਾ ਦਿੰਦਾ ਹੈ । ਇਹ ਅਵਸਥਾ ਵਿਅਕਤੀ ਨੂੰ ਹਮੇਸ਼ਾਂ ਅਸੰਤੁਲਨ ਤੇ ਦਵੰਧਵਾਦ ਦੀ ਪਕੜ ਵਿੱਚ ਲੈ ਜਾਂਦੀ ਹੈ। ਇਹ ਭਰਮ ਦੀ ਅਵਸਥਾ ਹੈ । ਜਿਸ ਦੇ ਕਾਰਨ ਬੁੱਧੀ ਵਿੱਚ ਖੜੋਤ ਆ ਜਾਂਦੀ ਹੈ । ਬੁੱਧੀ ਘੱਟ ਕੰਮ ਕਰਦੀ ਹੈ । ਇੱਕ ਧੁਨ ਜੋ ਮਨੁੱਖ ਦੇ ਦਿਮਾਗ ਵਿੱਚ ਘਰ ਕਰ ਜਾਂਦੀ ਹੈ, ਉਹ ਹਰ ਵਿਸ਼ੇ ਨੂੰ ਘੁੰਮਾ ਫਿਰਾ ਕੇ ਉਸ ਭਰਮ ਵਿੱਚ ਦੀ ਲੰਘਾਉਣ ਦਾ ਯਤਨ ਕਰਦੀ ਹੈ। ਇਹ ਧੁਨ ਕਈ ਵਾਰ ਘਾਤਕ ਰੂਪ ਧਾਰਨ ਕਰ ਜਾਂਦੀ ਹੈ । ਮਨੁੱਖ ਅਜਿਹੀਆਂ ਭਿਅੰਕਰ ਅਤੇ ਅਮਾਨਵੀ ਘਟਨਾਵਾਂ ਨੂੰ ਜਨਮ ਦੇ ਦਿੰਦਾ ਹੈ । ਬਹੁਤ ਸਾਰੇ ਅਪਰਾਧ ਅਕਸਰ ਅਤਿਅੰਤ ਤੀਬਰਤਾ ਨਾਲ ਹੁੰਦੇ ਹਨ । ਜਿਹਨਾਂ ਦੇ ਕਾਰਨਾਂ ਬਾਰੇ ਵਿਸ਼ਲੇਸ਼ਨ ਤੇ ਤਫਤੀਸ਼ ਕਰਨ ਤੋਂ ਪਤਾ ਚੱਲਦਾ ਹੈ ਕਿ ਅਹੰਕਾਰ ਹਮੇਸ਼ਾ ਤੀਬਰਤਾ ਨੂੰ ਜਨਮ ਦਿੰਦਾ ਹੈ । ਜਿਸਦੇ ਕਾਰਨ ਮਾਮੂਲੀ ਕਾਰਨਾਂ ਨੂੰ ਲੈ ਕੇ ਮਨੁੱਖ ਤੋਂ ਬਹੁਤ ਘਣਾਉਣੇ ਜੁਰਮ ਹੋ ਜਾਂਦੇ ਹਨ । ਮਨੋਵਿਗਿਆਨ ਅਜਿਹੀ ਅਵਸਥਾ ਵਿੱਚ ਮਨੁੱਖ ਦੀ ਸੋਚ ਦਾ ਵਿਸ਼ਲੇਸ਼ਣ ਕਰਦੇ ਸਮੇਂ ਇਸ ਨਿਰਣੇ ਤੇ ਪੱਜਦੇ ਹਨ ਕਿ ਮਨੁੱਖ ਆਪਣੀਆਂ ਖਾਹਿਸ਼ਾਂ ਨੂੰ ਆਪਣੀ ਮਰਜੀ ਮੁਤਾਬਿਕ ਪੂਰਤੀ ਦੇ ਸੰਕਲਪ ਨੇ ਬਹੁਤ ਭਿਆਨਕ ਨਤੀਜੇ ਭੁਗਤਣ ਲਈ ਮਨੁੱਖ ਨੂੰ ਪ੍ਰੇਰਿਤ ਕੀਤਾ ਹੈ । ਮਨੁੱਖ ਦੇ ਅਜਿਹੇ ਅਮਾਨਵੀ ਅਤੇ ਅਣਚਾਹੇ ਮਕਸਦ ਪੂਰਾ ਕਰਨ ਲਈ ਮਨੁੱਖ ਦੀ ਨੀਮ ਪਾਗਲ ਅਵਸਥਾ ਜੁੰਮੇਵਾਰ ਹੈ।
                ਖਾਹਿਸ਼ਾਂ ਦੀ ਪੂਰਤੀ ਲੲੀ ਸੀਮਿਤ ਸੋਮਿਆਂ ਨੂੰ ਪ੍ਰਵਾਨ ਕਰਕੇ ਆਪਣੇ ਹਿਤ ਮੁਤਾਬਿਕ ਯਤਨਸ਼ੀਲ ਰਹਿਣਾ ਮਨੁੱਖ ਦੀ ਸੋਚ ਨੂੰ ਸੰਤੁਲਿਤ ਰੱਖਣ ਵਿੱਚ ਸਹਾਈ ਹੁੰਦਾ ਹੈ। ਮਨ ਦੀ ਪ੍ਕਿਰਿਆ ਵਿੱਚ ਸੁਪਨੇ ਲੈਣਾ ਖਾਹਿਸ਼ ਕਰਨੀ, ਸੰਸਾਰ ਵਿੱਚ ਵਿਚਰਦੀਆਂ ਤੇ ਵਾਪਰਦੀਆਂ ਘਟਨਾਵਾਂ ਦਾ ਪ੍ਰਭਾਵ ਗ੍ਰਹਿਣ ਕਰਨਾ ਮਨੁੱਖੀ ਸੁਭਾਅ ਦਾ ਹਿੱਸਾ ਹੈ ਪਰ ਸੂਝਵਾਨ ਮਨੁੱਖ ਇਹਨਾਂ ਦਾ ਉਪਯੋਗ ਪ੍ਰੇਰਨਾ ਸਰੋਤ ਦੇ ਤੋਰ ਤੇ ਲੈਂਦੇ ਹਨ। ਆਪਣੀ ਵਰਤਮਾਨ ਸਥਿਤੀ ਵਿੱਚ ਆਪਹੁੰਚ ਵਸਤੂਆਂ, ਭਾਵਨਾਵਾਂ ਜਾਂ ਖਿਆਲਾਂ ਦੀ ਅਪੂਰਤੀ ਜਿੰਦਗੀ ਵਿੱਚ ਅੜਿਚਣ ਪੈਦਾ ਨਹੀਂ ਕਰ ਸਕਦੀ। ਸੂਝਵਾਨ ਵਿਅਕਤੀ ਅਗਰ ਆਪਣੇ ਪਾਸ ਪਹਿਲਾਂ ਇੱਕਤਰ ਕੀਤੀਆਂ ਵਸਤੂਆਂ, ਪ੍ਰਾਪਤੀਆਂ ਅਤੇ ਤਿ੍ਪਤ ਭਾਵਨਾਵਾਂ ਦਾ ਅਧਿਅਨ ਕਰੇਗਾ ਤਾਂ ਉਸ ਨੂੰ ਆਪਣੀ ਅਤਿ੍ਪਤੀਆਂ ਤੇ ਅਫਸੋਸ ਨਹੀਂ ਰਹੇਗਾ। ਕਿਉਂਕਿ ਇਕੱਤਰ ਕੀਤੀਆਂ ਵਸਤੂਆਂ ਵਿੱਚ ਤਕਰੀਬਨ ਸਾਰੀਆਂ ਜਾਂ ਜਿਆਦਾਤਰ ਦਾ ਪ੍ਰਾਪਤੀ ਤੋਂ ਬਾਅਦ ਦੀ ਖਿੱਚ ਅਤੇ ਉਪਮਾਂ ਵਿੱਚ ੲੇਨਾ ਫਰਕ ਨਜਰ ਆਵੇਗਾ ਕਿ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਅਤੇ ਫਾਲਤੂ ਸੰਭਾਲ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ। ਇਹ ਅਪਰਾਧ ਤਰਾਸਦੀ ਹੈ ਜੋ ਸਾਰਾ ਸੰਸਾਰ ਭੋਗ ਰਿਹਾ ਹੈ ਪਰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਪੁਰਾਣੀਆਂ ਇਕੱਤਰ ਕੀਤੇ ਸੰਸਾਧਨਾ ਨੂੰ ਉਪਯੋਗ ਵਿੱਚ ਲਿਆਉਣਾ ਹੈ, ਜਿੱਥੇ ਮਨ ਨੂੰ ਸੰਤੁਸ਼ਟੀ ਅਤੇ ਆਨੰਦ ਦਿੰਦਾ ਹੈ ਉਥੇ ਫਾਲਤੂ ਦੀ ਭਟਕੱਣ ਵੀ ਦੂਰ ਕਰਦਾ ਹੈ। ਕਾਰਨ ਕੋਈ ਹੋਵੇ ਜਿਸ ਨਾਲ ਮਨ ਬੈਚੇਣ ਅਤੇ ਬੁੱਧੀ ਸੁਨ ਹੋ ਜਾਂਦੀ ਹੋਵੇ, ਅਪਰਾਧਿਕ ਸੋਚ ਨੂੰ ਜਨਮ ਦਿੰਦੀ ਹੈ, ਵਰਤਮਾਨ ਦੀ ਪ੍ਰਵਾਨਗੀ ਸੰਸਾਧਨਾ ਦੀ ਉਚਿਤ ਵਰਤੋਂ ਆਲੇ-ਦੁਆਲੇ ਤੋਂ ਸੁਚੇਤ ਰਹਿਣ ਵਾਲੇ ਮਨੁੱਖ ਅਜਿਹੇ ਪਾਗਲਪਨ ਤੋਂ ਬਚੇ ਰਹਿ ਸਕਦੇ ਹਨ। ਸੰਕੀਰਨ ਦਿ੍ਸ਼ਟੀ, ਪਦਾਰੱਥਵਾਦ ਦੀ ਪਕੜ, ਬੇਕਾਬੂ ਮਨ, ਵਰਤਮਾਨ ਦੀ ਅਣਦੇਖੀ, ਸਰੋਤਾਂ ਤੇ ਸੋਮਿਆਂ ਦੀ ਗਲਤ ਵਰਤੋਂ, ਆਤਮ ਵਿਸ਼ਵਾਸ਼ ਦੀ ਕਮੀ, ਸਦਾ ਹੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਅਕਸਰ ਉਹ ਵਿਅਕਤੀ ਸੰਤੁਸ਼ਟ ਅਤੇ ਸਹਿਜ ਵਿੱਚ ਹੁੰਦੇ ਹਨ, ਜੋ ਆਪਣੇ ਬਾਰੇ, ਆਪਣੇ ਵਸੀਲਿਆਂ ਆਪਣੇ ਆਤਮ ਵਿਸ਼ਵਾਸ਼, ਆਤਮਬਲ ਨੂੰ ਪ੍ਰਵਾਨ ਕਰਦੇ ਹਨ, ਨਿਗੱਰ ਅਤੇ ਸਮੱਰਥ ਸੋਚ ਦੇ ਮਾਲਕ ਹੁੰਦੇ ਹਨ। ਕਦੀ ਆਪ ਵੀ ਕਿਸੇ ਨਾਲ ਤੁਲਣਾ ਨਹੀਂ ਕਰਦੇ। ਚੰਗੇ ਨੂੰ ਵੇਖ ਕੇ ਗੁਣਾਂ ਦੇ ਧਾਰਨੀ ਹੁੰਦੇ ਹਨ ਅਤੇ ਬੁਰੇ ਨੂੰ ਦੇਖ ਕੇ ਅੰਤਰ ਮੁੱਖੀ ਹੋ ਜਾਂਦੇ ਹਨ ਅਤੇ ਆਪਣੇ ਅੋਗੁਣਾਂ ਨੂੰ ਵੇਖਕੇ ਪ੍ਰਵਾਨ ਕਰਕੇ ਉਹਨਾਂ ਦੇ ਦੁਸ਼ਟ ਪ੍ਰਣਾਮਾਂ ਨੂੰ ਵਾਚਦੇ ਹੋੲ ਅੋਗੁਣ ਦੂਰ ਕਰ ਲੈਂਦੇ ਹਨ। ਗੁਣ ਧਾਰਨ ਕਰਨਾ ਅਤੇ ਅੋਗੁਣਾਂ ਤੋਂ ਨਵਿਰਤੀ ਕਰਨਾ ਮਾਨਸਿਕ ਬੁੱਧੀ ਅਖਵਾਉਂਦਾ ਹੈ। ਜੋ ਸੁਚੇਤ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਜੋ ਚੰਗੇ ਸਮਾਜ ਦੀ ਸਿਰਜਨਾ ਵਿੱਚ ਸਹਾਈ ਹੁੰਦਾ ਹੈ।
                                 ਜਿੰਦਗੀ ਨੂੰ ਸਦਾ ਹਰ ਪੱਖ ਤੋਂ ਵੇਖਣਾ, ਅਨੁਭਵ ਕਰਨਾ ਅਤੇ ਜੀਉਣਾਂ ਆਤਮਿਕ ਸ਼ਾਂਤੀ ਦੇਦਾਂ ਹੈ। ਮਨੁੱਖ ਆਪਣੀ ਜਿੰਦਗੀ ਨੂੰ ਕਈ ਪੱਧਰਾਂ ਤੇ ਜੀਉਂਦਾ ਹੈ। ਮੋਟੇ ਤੋਰ ਤੇ ਬਾਹਰੀ ਜਿੰਦਗੀ ਨੂੰ ਕਈ ਪੱਧਰਾਂ ਤੇ ਜੀਉਂਦਾ ਹੈ। ਮੋਟੇ ਤੋਰ ਤੇ ਬਾਹਰੀ ਜਿੰਦਗੀ ਅਤੇ ਅੰਤਰ ਮੁੱਖੀ ਜਿੰਦਗੀ ਬਾਹਰੀ ਜਿੰਦਗੀ ਆਮਤੌਰ ਤੇ ਅੰਤਰ ਮੁੱਖੀ ਜਿੰਦਗੀ ਦੇ ਨਾਲ ਮੇਲ ਨਹੀਂ ਖਾਂਦੀ। ਹਰ ਵਿਅਕਤੀ ਗੁਣਾਂ ਅਤੇ ਅੋਗੁਣਾਂ ਦਾ ਸਮੂਹ ਹੈ, ਗੁਣ ਸਦਾ ਗੁਣਾਂ ਕਰਕੇ ਪ੍ਰਗਟ ਕਰਦਾ ਹੈ ਅਤੇ ਅੋਗੁਣ ਜਾਂ ਤਾਂ ਪ੍ਰਗਟ ਹੋਣ ਨਹੀਂ ਦਿੰਦਾ ਅਗਰ ਪ੍ਰਗਟ ਹੋਣ ਤਾਂ ਉਹਨਾਂ ਨੂੰ ਘੱਟ ਕਰਕੇ ਅਤੇ ਸੋਧ ਕੇ ਦੱਸਣ ਦਾ ਯਤਨ ਕਰਦਾ ਹੈ। ਬਾਹਰੀ ਜਿੰਦਗੀ ਆਤਮਾਂ ਨੂੰ ਮਾਰ ਲੈਂਦੇ ਹਨ ਜਾਂ ਦਬਾਅ ਲੈਂਦੇ ਹਨ। ਇਹੀ ਅਪਰਾਧਿਕ ਮਨ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਅਪਰਾਧਾਂ ਨੂੰ ਜਨਮ ਦੇਂਦਾ ਹੈ। ਅਤਿ੍ਪਤ ਮਨ ਦੀ ਉਡਾਰੀ ਭਟਕਣ ਦੀ ਹੁੰਦੀ ਹੈ, ਜਿਧਰ ਰਸਤਾ ਨਜਰ ਆਉਂਦਾ ਹੈ ਉਹ ਫਟ ਰਸਤਾ ਬਦਲ ਲੈਂਦਾ ਹੈ। ਅਜਿਹੀ ਸਥਿਤੀ ਵਿੱਚ ਤੇਜ ਦੌੜ ਮਨੁੱਖ ਨੂੰ ਅਸੰਤੁਲਿਤ ਕਰ ਦਿੰਦੀ ਹੈ।
                                ਸਮਾਜ ਵਿੱਚ ਹੋ ਰਹੇ ਅਪਰਾਧਾਂ ਦਾ ਵੱਡਾ ਕਾਰਨ ਮਾਨਸਿਕ ਪ੍ਰਸ਼ਾਨੀ, ਅਤਿ੍ਪਤੀ ਅਤੇ ਸੀਮਿਤ ਸਰੋਤ ਹਨ। ਬਾਹਰੀ ਰੂਪ ਵਿੱਚ ਸਮਰੱਥ ਦਿਸਦਾ ਵਿਅਕਤੀ ਅੰਤ੍ਰੀਵ ਤੋਰ ਤੇ ਪੀੜੀਤ ਹੈ। ਜੋ ਆਪਣੇ ਨਾਲ ਨਿਆਂ ਨਹੀਂ ਕਰ ਸਕਦਾ ਉਸ ਪਾਸੋਂ ਇਨਸਾਫ ਦੀ ਆਸ ਰੱਖਣਾ ਸ਼ਾਇਦ ਮੂਰਖਤਾਈ ਹੈ। ਜੋ ਵਿਅਕਤੀ ਆਪਣੀ ਤਾਕਤ, ਸਮਰੱਥਾ ਅਤੇ ਸੋਚ ਦਾ ਸਿੱਟਾ ਉਪਯੋਗ ਨਹੀਂ ਕਰ ਸਕਦਾ ਉਹ ਵਿਅਕਤੀ ਹੋਰ ਕਿਸੇ ਨੂੰ ਕੀ ਇਨਸਾਫ ਦੇ ਸਕਦਾ ਹੈ। ਅਜਿਹੇ ਵਿਅਕਤੀ ਸਿੱਧੇ ਜਾਂ ਅਸਿੱਧੇ ਤੋਰ ਤੇ ਮਾਨਸਿਕ ਰੋਗੀ ਹੁੰਦੇ ਹਨ ਅਤੇ ਮਾਨਸਿਕ ਰੋਗੀ ਕਦੇ ਨਿਆਂ ਨਹੀਂ ਕਰ ਸਕਦਾ, ਕਿਉਂਕਿ ਉਹ ਵਰਤਮਾਨ ਤੋਂ ਸੰਤੁਸ਼ਟ ਨਹੀਂ ਹੁੰਦੇ। ਅਤੀਤ ਦਾ ਭਾਰ ਤੇ ਭਵਿੱਖ ਦੀ ਬੇਯਕੀਨੀ ਅਜਿਹੇ ਵਿਅਕਤੀਆਂ ਦਾ ਸੰਤਾਪ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਮਨੁੱਖ ਆਪਣਾ ਵਰਤਮਾਨ ਗੁਆ ਬੈਠਦਾ ਹੈ। ਆਤਮ ਵਿਸ਼ਵਾਸ਼ ਅਤੇ ਆਤਮ ਬਲ ਦੀ ਘਾਟ ਅਜਿਹੇ ਵਿਅਕਤੀਆਂ ਨੂੰ ਸਦਾ ਖੱਟਕਦੀ ਰਹਿੰਦੀ ਹੈ। ਮਾਨਸਿਕ  ਵਿਸ਼ਲੇਸ਼ਣ ਤੋਂ ਇਹ ਗੱਲ ਸ਼ਪੱਸ਼ਟ ਹੁੰਦੀ ਹੈ ਕਿ ਅਜਿਹੇ ਵਿਅਕਤੀ ਹਰ ਕੰਮ ਨੂੰ ਲਮਕਾਉਣ ਦੇ ਆਦੀ ਹੁੰਦੇ ਹਨ ਅਤੇ ਆਪਣੇ ਹੀ ਕੀਤੇ ਕੰਮ ਤੋਂ ਸੰਤੁਸ਼ਟ ਨਹੀਂ ਹੁੰਦੇ ਅਤੇ ਕੀਤੇ ਹੋੲੇ ਕੰਮਾਂ ਦੀ ਪੜੋਤਾ ਲਈ ਹੋਰਨਾਂ ਲੋਕਾਂ ਤੋਂ ਟੀਕਾ ਟਿੱਪਣੀ ਦੀ ਜਾਣਕਾਰੀ ਉਡੀਕਦੇ ਹਨ, ਕੰਮ ਨਾਲੋਂ ਕੰਮ ਲੈਣ ਆੲੇ ਵਿਅਕਤੀਆਂ ਨੂੰ ਜਿਆਦਾ ਤਵੱਜੋ ਦੇਂਦੇ ਹਨ। ਕੰਮ ਦੇ ਸਹੀ ਕਰਨ ਬਾਰੇ ਵੱਖ-ਵੱਖ ਤਰ੍ਹਾਂ ਦੇ ਸਪੱਸ਼ਟੀਕਰਨ, ਦਿ੍ਸ਼ਟਾਂਤ ਅਤੇ ਖਿਆਲ ਪ੍ਰਗਟ ਕਰਦੇ ਹਨ। ਕੰਮ ਕਰਦੇ ਸਮੇਂ ਬਾਰ ਬਾਰ ਵਿਅਕਤੀ ਵੱਲ ਜਿਆਦਾ ਸੰਬੋਧਨ ਹੁੰਦੇ ਹਨ। ਅਜਿਹੀਆ ਸਥਿਤੀਆਂ ਅਤੇ ਪ੍ਰਗਟਾ, ਭਿ੍ਸ਼ਟਾਚਾਰ ਨੂੰ ਜਨਮ ਦਿੰਦਾ ਹੈ।

15 Sep 2015

Reply