Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੂੰਡੀ ਵਾਲਾ ਸੰਤ ਸਿੰਘ ਸੇਖੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਖੂੰਡੀ ਵਾਲਾ ਸੰਤ ਸਿੰਘ ਸੇਖੋਂ


ਸੰਤ ਸਿੰਘ ਸੇਖੋਂ ਨਾਲ ਮੇਰਾ ਪਹਿਲਾ ਭੇੜ ਵਲੈਤ ਵਿਚ ਹੋਇਆ ਸੀ। ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ। 1980 ਸੰਨ। ਮੈਂ ਪਟਿਆਲੇ ਯੂਨੀਵਰਸਿਟੀ ’ਚ ਪੜ੍ਹਦਾ ਸੀ ਤੇ ਕੋਈ ਨਾਮ ਨਾ ਜਾਣੇ ਮੇਰਾ ਜੀਓ! ਲੰਦਨ ਵਿਖੇ ਹੋਈ ਇਕ ਬਹਿਸ ਵਿਚ ਮੈਂ ਸੇਖੋਂ ਨੂੰ ਕੁਝ ਅਟਪਟਾ ਬੋਲਿਆ ਤਾਂ ਫੰਕਸ਼ਨ ਤੋਂ ਬਾਅਦ ਸੇਖੋਂ ਨੇ ਮੈਨੂੰ ਜੱਫੀ ਪਾ ਕੇ ਕਿਹਾ ਸੀ- ਜਵਾਨੀ ਵਿਚ ਅਸੀਂ ਵੀ ਤੇਰੇ ਵਰਗੀਆਂ ਗੱਲਾਂ ਕਰਦੇ ਹੁੰਦੇ ਸੀ। ਸੇਖੋਂ ਮੁੱਛਾਂ ਵਿਚ ਦੀ  ਹੱਸ ਕੇ ਬੜਿਆਂ ਬੜਿਆਂ ਨੂੰ ਠਿੱਠ ਕਰ ਦਿੰਦਾ ਸੀ।
ਫੇਰ ਮੈਂ ਸੇਖੋਂ ਸਾਹਿਬ ਦੇ ਨਾਟਕਾਂ ਬਾਰੇ ਐਮ.ਏ. ਦਾ ਡਿਸਰਟੇਸ਼ਨ ਲਿਖਿਆ। ਇਸ ਵਾਸਤੇ ਮੈਂ ਸੇਖੋਂ ਦਾ ਲੰਬਾ ਇੰਟਰਵਿਊ ਕੀਤਾ। ਸੇਖੋਂ ਮੇਰੇ ਹੋਸਟਲ ਦੇ ਕਮਰੇ ਵਿੱਚ ਬੈਠਾ ਢਾਈ ਘੰਟੇ ਗੱਲਾਂ ਕਰਦਾ ਰਿਹਾ। ਬਾਅਦ ’ਚ ਅਸੀਂ ਭਾਈ ਵੀਰ ਸਿੰਘ ਹੋਸਟਲ ਦੇ ਰਾਜਮਾਂਹ ਚੌਲ ਖਾ ਕੇ ਯੂਨੀਵਰਸਿਟੀ ਘੁੰਮਦੇ ਰਹੇ। ਫੇਰ ਮੈਂ ਸੰਤ ਸਿੰਘ ਸੇਖੋਂ ਦਾ ਰੇਡੀਓ ਲਈ ਇੰਟਰਵਿਊ ਕੀਤਾ। ਇਕ ਵਾਰ ਟੀ.ਵੀ. ’ਚ ਆ ਕੇ ਇੰਟਰਵਿਊ ਕੀਤਾ। ਸੇਖੋਂ ਬਾਰੇ ਕਈ ਕਿਸਮ ਦੀਆਂ ਗੱਲਾਂ ਚੱਲੀਆਂ- ਸੇਖੋਂ ਦਾਰੂ ਦੀ ਬੋਤਲ ਦੇਖ ਕੇ ਰੀਵੀਊ ਕਰ ਦਿੰਦਾ ਹੈ, ਸੇਖੋਂ ਜਾਤ ਦੇਖ ਕੇ ਇਨਾਮ ਦਿਵਾਉਂਦਾ ਹੈ, ਆਲੋਚਨਾ ਕਰਦਾ ਹੈ, ਸੇਖੋਂ ਨੇ ਫਲਾਂ ਨੂੰ ਚੱਕਿਆ, ਫਲਾਂ ਨੂੰ ਡੇਗਿਆ ਵਗੈਰਾ-ਵਗੈਰਾ… ਸੇਖੋਂ ਦੀ ਬਹੁਰੰਗੀ ਸ਼ਖ਼ਸੀਅਤ ਦੇ ਕਿੱਸੇ ਉਸ ਦੀ ਪ੍ਰਤਿਭਾ ਵਾਂਗ ਹੀ ਚਰਚਾ ਵਿੱਚ ਰਹੇ। ਸੇਖੋਂ ਨੇ ਆਲੋਚਨਾ ਕੀਤੀ, ਨਾਟਕ ਲਿਖੇ, ਕਵਿਤਾ ਲਿਖੀ, ਕਹਾਣੀਆਂ ਲਿਖੀਆਂ, ਨਾਵਲ ਲਿਖਿਆ, ਅਨੁਵਾਦ ਕੀਤੇ, ਇਲੈਕਸ਼ਨ ਲੜੇ। ਪਰ ਸੇਖੋਂ ਦਾ ਡੰਕਾ ਆਲੋਚਨਾ ਵਿੱਚ ਜ਼ਿਆਦਾ ਚੱਲਿਆ। ਭਾਵੇਂ ਉਹਦੀਆਂ ਕਹਾਣੀਆਂ ਵੀ ਉਹਦੇ ਵਾਂਗ ਨਿੱਗਰ ਨੇ। ਸੇਖੋਂ ਦੀ ਸਾਦਗੀ, ਸਮਝਦਾਰੀ ਤੇ ਸ਼ੈਤਾਨੀ ਤਿੰਨੋਂ ਵਾਰੇ-ਵਾਰੇ ਜਾਣ ਵਾਲੀਆਂ ਸਨ। ਮੈਂ ਸੇਖੋਂ ਸਾਹਿਬ ਦਾ ਮੁਰੀਦ ਹੋ ਗਿਆ। ਫੇਰ ਸੇਖੋਂ ਸਾਹਿਬ ਬੀਮਾਰ ਰਹਿਣ ਲੱਗ ਪਏ। ਦਿਲ ਨੂੰ ਦੌਰੇ ਤੋਂ ਬਚਾਉਣ ਲਈ ਪੇਸ ਮੇਕਰ ਪਵਾਉਣਾ ਪਿਆ। ਪੇਸ ਮੇਕਰ ਦਾ ਖਰਚਾ ਸਰਕਾਰ ਨੇ ਚੱਕਿਆ। ਮੈਂ ਹਰ ਸਾਲ ਉਨ੍ਹਾਂ ਦਾ ਇੱਕ ਇੰਟਰਵਿਊ ਰਿਕਾਰਡ ਕਰਨ ਲੱਗ ਪਿਆ। ਮੈਨੂੰ ਹਰ ਵਾਰ ਲੱਗਦਾ ਇਹ ਸੇਖੋਂ ਦੀ ਆਖਰੀ ਇੰਟਰਵਿਊ ਹੋਵੇਗੀ, ਪਰ ਇਹ ਆਖਰੀ ਇੰਟਰਵਿਊ ਮੈਂ ਪੰਜ-ਛੇ ਵਾਰ ਕੀਤਾ। ਹਰ ਵਾਰੀ ਸੇਖੋਂ ਸਾਹਿਬ ਮੌਤ ਨੂੰ ਧੋਖਾ ਦੇ ਜਾਂਦੇ। ਮੈਂ ਇਹ ਗੱਲ ਸੇਖੋਂ ਸਾਹਿਬ ਨੂੰ ਸੁਣਾਈ ਤਾਂ ਉਹ ਬੜਾ ਹੱਸੇ ਤੇ ਕਹਿਣ ਲੱਗੇ- ਮੈਂ ਸੌ ਸਾਲ ਦਾ ਹੋ ਕੇ ਮਰਨਾ ਚਾਹੁੰਦਾ ਹਾਂ! ਮੈਂ ਟੀ.ਵੀ. ’ਤੇ ਇੰਟਰਵਿਊ ’ਚ ਸਵਾਲ ਕੀਤਾ ਕਿ ਸੇਖੋਂ ਸਾਹਿਬ ਤੁਹਾਡੀ ਉਮਰ ਕਿੰਨੀ ਹੈ? ਤਾਂ ਕਹਿਣ ਲੱਗੇ- ‘‘ਮੈਂ ਪੰਜਾਬੀ ਸਾਹਿਤ ਵਿਚ ਸਭ ਤੋਂ ਵੱਡਾ ਹਾਂ! ‘‘ਫੇਰ ਉਂਗਲ ਚੱਕ ਕੇ ਕਿਹਾ- ‘‘ਠਹਿਰ ਯਾਰ! ਮੇਰੇ ਨਾਲੋਂ ਸਤਿਆਰਥੀ ਇੱਕ ਦਿਨ ਵੱਡਾ ਹੈ’’ ਸੰਤ ਸਿੰਘ ਸੇਖੋਂ ਨਾਲ ਬੰਦੇ ਨੂੰ ਪਿਆਰ ਹੋ ਜਾਂਦਾ ਸੀ। ਉਹ ਸਾਦਗੀ ਤੇ ਖੁੱਲ੍ਹਦਿਲੀ ਵਾਲਾ ਜ਼ਹੀਨ ਲੇਖਕ ਸੀ। ਜ਼ਿੰਦਗੀ ਦੇ ਤਜਰਬਿਆਂ ਤੇ ਪੁਰਾਣੇ ਲੇਖਕਾਂ ਦਾ ਵਡੱਪਣ ਉਹਦੇ ਖਮੀਰ ਵਿਚ ਸ਼ਾਮਲ ਸੀ। ਲੇਖਕ ਵਿਚ ਜਿਸ ਖਚਰੇਪਣ, ਟੇਢ, ਵਿਅੰਗ ਤੇ ਕਾਮੁਕਤਾ ਦੀ ਲੋੜ ਹੁੰਦੀ ਹੈ ਉਹ ਸੇਖੋਂ ਵਿਚ ਛਾਲਾਂ ਮਾਰਦੀ ਸੀ। ਇਕ ਵਾਰ ਸੇਖੋਂ ਦੇ ਆਖ਼ਰੀ ਦਿਨਾਂ ਵਿਚ ਮੈਂ ਟੀ. ਵੀ. ’ਤੇ ਕਿਸੇ ਪ੍ਰੋਗਰਾਮ ਵਿਚ ਰਿਕਾਰਡਿੰਗ ਲਈ ਬੁਲਾਇਆ ਤਾਂ ਸੇਖੋਂ ਨੇ ਕਿਹਾ- ਯਾਰ! ਹੁਣ ਪੇਸ ਮੇਕਰ ਨਾਲ ਤਾਂ ਮੈਂ ਸਾਹ ਲੈਂਦਾ ਹੁਣ ਮੈਥੋਂ ਆਇਆ ਨਹੀਂ ਜਾਣਾ! ਮੈਂ ਕਿਹਾ ਸੇਖੋਂ ਸਾਹਿਬ ਕਾਰ ਤੁਹਾਨੂੰ ਪਿੰਡੋਂ ਚੱਕ ਲਿਆਏਗੀ ਫੇਰ ਪਿੰਡ ਛੱਡ ਆਏਗੀ। ਕਹਿੰਦੇ- ਮੇਰੇ ਕੋਲੋਂ ਸਟੇਜ ’ਤੇ ਨਹੀਂ ਚੜ੍ਹਿਆ ਜਾਣਾ। ਮੈਂ ਕਿਹਾ- ਉਹਦਾ ਇੰਤਜ਼ਾਮ ਹੈ! ਸੇਖੋਂ ਸਾਹਿਬ ਆਏ ਖੂੰਡੀ ਸਹਾਰੇ। ਮੈਂ ਮੋਢੇ ਦਾ ਸਹਾਰਾ ਦਿੱਤਾ। ਸਟੇਜ ’ਤੇ ਚੜ੍ਹਨ ਲਈ ਕਿਹਾ। ਸੇਖੋਂ ਸਾਹਿਬ ਨੇ ਨਾਂਹ ਕਰ ਦਿੱਤੀ। ਜਦ ਨੂੰ ਪ੍ਰੋਗਰਾਮ ਦੀ ਸੁਹਣੀ ਕੰਪੀਅਰ ਤੇ ਦੋ ਹੋਰ ਚੰਚਲ ਕੁੜੀਆਂ ਸੇਖੋਂ ਸਾਹਿਬ ਨੂੰ ਸਹਾਰਾ ਦੇਣ ਲਈ ਉੱਠੀਆਂ ਤਾਂ ਸੇਖੋਂ ਨੇ ਝੱਟ ਉਨ੍ਹਾਂ ਦੇ ਮੋਢੇ ’ਤੇ ਹੱਥ ਰੱਖ ਕੇ ਸਟੇਜ ’ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਖੂੰਡੀ ਪਰ੍ਹੇ ਸੁੱਟ ਦਿੱਤੀ। ਕੁੜੀਆਂ ਦੇ ਮੋਢੇ ’ਤੇ ਹੱਥ ਰੱਖ ਕੇ ਤੇਜ਼ਕਦਮੀ ਤੁਰਨ ਲੱਗੇ ਸੇਖੋਂ ਸਾਹਿਬ, ਜਿਵੇਂ ਮਹਾਤਮਾ ਗਾਂਧੀ ਆਜ਼ਾਦੀ ਅੰਦੋਲਨ ਲਈ ਨਿਕਲ ਪਿਆ ਹੋਵੇ। ਸਟੂਡੀਓ ਤਾੜੀਆਂ ਨਾਲ ਭਰ ਗਿਆ। ਦਰਸ਼ਕਾਂ ਨੇ ਤਾੜੀਆਂ ਨਾਲ ਬਗ਼ੈਰ ਖੂੰਡੀ ਵਾਲੇ ਸੇਖੋਂ ਦੀ ਮੁਸਕਰਾਹਟ ਦਾ ਸਵਾਗਤ ਕੀਤਾ। ਸੇਖੋਂ ਸਾਹਿਬ 100 ਸਾਲ ਤਾਂ ਨਾ ਜੀ ਸਕੇ, ਪਰ ਉਨ੍ਹਾਂ ਦੀ ਘਾਲਣਾ ਤੇ ਨਾਮ ਸੌ ਸਾਲ ਤੋਂ ਕਿਤੇ ਵਡੇਰੇ ਨੇ। ਇੱਕ ਦਿਨ ਮੈਂ ਪ੍ਰੇਮ ਪ੍ਰਕਾਸ਼ ਨੂੰ ਨਾਲ ਲੈ ਕੇ ਕੈਮਰਾ ਟੀਮ ਸਮੇਤ ਉਨ੍ਹਾਂ ਦੇ ਪਿੰਡ ਦਾਖੇ ਜਾ ਪੁੱਜਾ। ਉਥੇ ਇੰਟਰਵਿਊ ਰਿਕਾਰਡ ਕੀਤਾ। ਇਹ ਸੱਚਮੁਚ ਹੀ ਸੇਖੋਂ ਦਾ ਟੀ.ਵੀ. ਵਾਸਤੇ ਆਖਰੀ ਇੰਟਰਵਿਊ ਸੀ। ਪੇਸ਼ ਹੈ ਸੰਨ 1990 ਵਿੱਚ ਮਾਰਕਸਵਾਦ ਦੇ ਮੁਦੱਈ ਤੇ ਮੋਢੀ ਸਾਹਿਤਕਾਰ ਸੰਤ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਕੀਤੇ ਉਸੇ ਇੰਟਰਵਿਊ ਦਾ ਇਹ ਲਿਖਤੀ ਰੂਪ:

19 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੱਚ ਦੱਸ ਵੇ ਜੋਗੀ
ਜਸਵੰਤ ਦੀਦ
ਸੰਤ ਸਿੰਘ ਸੇਖੋਂ ਨੂੰ ਮਿਲਣ ਲਈ ਉਨ੍ਹਾਂ ਦੇ ਪਿੰਡ ਦਾਖੇ ਗਏ ਤਾਂ ਕਿਲ੍ਹਾ-ਨੁਮਾ ਘਰ ਦੇ ਲੱਕੜ ਵਾਲੇ (ਹੁਣ ਲੋਹੇ ਦੇ) ਗੇਟ-ਦਰਵਾਜ਼ੇ ’ਚ ਦਾਖਲ ਹੋਏ। ਘਰ ਵਿਚ ਕਿਤੇ ਕਿਸਾਨੀ ਖਿੱਲਰੀ ਪਈ ਸੀ, ਕਿਤੇ ਕਾਮਰੇਡੀ ਬਿਖਰੀ ਪਈ ਸੀ ਤੇ ਇਕ ਕੋਨੇ ’ਚ ਕੁਝ ਕਾਮਰੇਡ ਜੁੜ ਬੈਠੇ ਸਨ। ਪੱਗ ਦੀ ਪੂਣੀ ਕਰਾਉਂਦੇ ਸੰਤ ਸਿੰਘ ਸੇਖੋਂ ਨੇ ਆਖਿਆ- ‘‘ਆਹ ਚਾਰ ਭਾਈ ਮੈਨੂੰ ਪਹਿਲਾਂ ਲੈਣ ਆਏ ਬੈਠੇ ਨੇ, ਪਰ ਪਹਿਲਾਂ ਆਪਾਂ ਆਪਣਾ ਕੰਮ ਮੁਕਾਵਾਂਗੇ। ਆ ਜਾਓ।’’ ਤੇ ਅਸੀਂ ਇਕ ਕਮਰੇ ’ਚ ਗੱਲਾਂ ਸਾਂਝੀਆਂ ਕਰਨ ਲਈ ਬੈਠ ਗਏ ਤੇ ਮੈਂ ਪੁੱਛਿਆ- ‘‘ਗੋਡਿਆਂ ਦਾ ਕੀ ਹਾਲ ਹੈ?’’ ਆਖਣ ਲੱਗੇ- ‘‘ਇਹ ਤਾਂ ਢੀਚਕ ਢੀਚਕ ਚੱਲਦੇ ਈ ਰਹਿਣੇ ਨੇ।’’ ਸੰਘਣੀਆਂ ਮੁੱਛਾਂ ਵਿਚ ਦੀ ਹੱਸਦੇ ਸੰਤ ਸਿੰਘ ਸੇਖੋਂ ਤੋਂ ਪਹਿਲਾਂ ਉਨ੍ਹਾਂ ਦੇ ਜਨਮ ਸਥਾਨ ’ਤੇ ਬਚਪਨ ਦੀਆਂ ਗੱਲਾਂ ਪੁੱਛੀਆਂ।
— ਮੇਰਾ ਜਨਮ ਲਾਇਲਪੁਰ ਦੇ ਜ਼ਿਲ੍ਹੇ ਵਿਚ, ਜੋ ਅੱਜ ਕੱਲ੍ਹ ਫੈਸਲਾਬਾਦ ਪਾਕਿਸਤਾਨ ਕਹਾਉਂਦੈ, ਝੰਗ ਬਰਾਂਚ ਨਹਿਰ ਦੇ ਚੱਕ ਨੰਬਰ 70 ਵਿਚ ਹੋਇਆ। ਉਦੋਂ ਲਾਇਲਪੁਰ ਦੀ ਬਾਰ ਆਬਾਦ ਹੋਏ ਨੂੰ 10 ਵਰ੍ਹੇ ਹੋਏ ਸਨ ਤੇ ਉਥੇ ਚੰਗਾ ਰੱਜਿਆ-ਪੁੱਜਿਆ ਜੀਵਨ ਸੀ ਲੋਕਾਂ ਦਾ। ਉਸ ਵੇਲੇ ਪੜ੍ਹਨਾ ਜਾਂ ਪੜ੍ਹਨ ਜਾਣਾ ਇਕ ਬਹੁਤ ਵੱਡੀ ਬਿਪਤਾ ਸਮਝਿਆ ਜਾਂਦਾ ਸੀ। ਮੈਂ ਵੀ ਬੜਾ ਔਖਾ ਹੋ ਕੇ ਪੜ੍ਹਨ ਲੱਗਾ ਸੀ। ਸਾਡੇ ਘਰ ਦੇ ਦਰਵਾਜ਼ੇ ਮੂਹਰੇ ਈ ਮਦਰੱਸਾ। ਤੇ ਮੇਰਾ ਖਿਆਲ ਹੈ ਕਿ ਮੈਂ ਪੰਜਾਂ ਕੁ ਸਾਲਾਂ ਦਾ ਸਾਂ, ਜਦੋਂ ਉਸ ਮਦਰੱਸੇ ਗਿਆ। ਮੇਰਾ ਉਥੇ ਜੀਅ ਨਾ ਲੱਗਿਆ ਕਰੇ। ਮੈਂ ਮੁੜ-ਮੁੜ ਮੁਨਸ਼ੀ ਨੂੰ ਕਿਹਾ ਕਰਾਂ- ਜੀ ਤੁਹਾਨੂੰ ਦੁੱਧ ਲਿਆ ਦਿਆਂ, ਜੀ ਤੁਹਾਨੂੰ ਰੋਟੀ ਲਿਆ ਦਿਆਂ? ਇਹਦਾ ਮਤਲਬ ਹੁੰਦਾ ਸੀ ਕਿ ਜੇ ਉਹ ਛੁੱਟੀ ਦੇ ਦੇਵੇ ਤਾਂ ਘਰ ਚਲਾ ਜਾਵਾਂ, ਮੁੜ ਕੇ ਨਾ ਆਵਾਂ। ਮੁਨਸ਼ੀ ਨੇ ਅੱਕ ਕੇ ਮੈਨੂੰ ਇਕ ਦੋ ਚਪੇੜਾਂ ਵੀ ਮਾਰੀਆਂ। ਮੈਂ ਰੋਣ ਲੱਗ ਪਿਆ ਤਾਂ ਮੈਨੂੰ ਘਰ ਤੋਰ ਦਿੱਤਾ ਗਿਆ। ਮੈਨੂੰ ਦੱਸਿਆ ਗਿਆ ਕਿ ਮੇਰਾ ਓਦੋਂ ਮੂੰਹ ਸੁੱਜ ਗਿਆ ਸੀ, ਪਰ ਮੈਨੂੰ ਯਾਦ ਨਹੀਂ। ਫੇਰ ਦੂਜਾ ਮੁਨਸ਼ੀ ਆਇਆ। ਅਗਲੇ ਸਾਲ ਮੈਨੂੰ ਪੜ੍ਹਨੇ ਪਾਇਆ ਤੇ ਮੁਨਸ਼ੀ ਨੂੰ ਸਪੱਸ਼ਟ ਕਰ ਦਿੱਤਾ ਗਿਆ ਕਿ ਮੈਨੂੰ ਮਾਰੇ ਨਾ। ਤੇ ਉਹ ਮੁਨਸ਼ੀ ਸਾਲ ਭਰ ਰਿਹਾ ਤੇ ਉਸ ਨੇ ਆਪਣਾ ਕੌਲ ਨਿਭਾਇਆ। ਮੈਂ ਪ੍ਰਾਇਮਰੀ ਫੇਰ ਉਥੋਂ ਪਾਸ ਕੀਤੀ। ਫੇਰ ਚਾਰ ਮੀਲ ਤੇ ਚੱਕ ਨੰਬਰ ਇਕਤਾਲੀ ਸੀ। ਉਥੇ ਖਾਲਸਾ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਸੋਲਾਂ ਸਾਲ ਤੋਂ ਵੀ ਘੱਟ ਉਮਰ ਸੀ ਉਦੋਂ ਮੇਰੀ।
? ਉਸ ਉਮਰ ’ਚ ਕਿਹੋ ਜਿਹੇ ਖ਼ਿਆਲ ਸਨ। ਕਿਹੋ ਜਿਹੀਆਂ ਰੀਝਾਂ ਸਨ, ਕਿਹੋ ਜੇਹੇ ਵਲਵਲੇ।
— ਮੇਰੇ ’ਤੇ ਸਮਝ ਲਓ ਉਦੋਂ ਅਜੇ ਪੂਰੀ ਜਵਾਨੀ ਨਹੀਂ ਸੀ ਆਈ। ਮੇਰੇ ਮਨ ਵਿਚ ਕਈ ਆਸਾਂ ਸਨ। ਇਕ ਤਾਂ ਇਹ ਕਿ ਮੈਂ ਪਹਿਲਵਾਨ ਬਣਾਂ। ਕਬੱਡੀ ਖੇਡਦਾ ਸਾਂ। ਕਦੇ-ਕਦੇ ਅਖਾੜਿਆਂ ਵਿਚ ਜਾ ਕੇ ਘੁਲਣਾ ਵੀ ਸਿੱਖਿਆ। ਨੱਸਣਾ, ਭੱਜਣਾ, ਡੰਡ-ਬੈਠਕਾਂ ਕੱਢਣੇ। ਦੂਜੀ ਇੱਛਾ ਸੀ ਕਿ ਮੈਂ ਇਸਤਰੀਆਂ ਦਾ ਪਿਆਰ ਜਿੱਤ ਸਕਾਂ। ਉਸ ਤੋਂ ਬਾਅਦ ਮੈਂ ਐਮ.ਏ. ਕੀਤੀ। ਐਮ.ਏ. ਇਕਨਾਮਿਕਸ ਤੇ ਨਾਲ ਆਨਰਜ਼ ਇੰਗਲਿਸ਼।
? ਨੌਕਰੀ ਕਿੱਥੇ ਕਿੱਥੇ ਕੀਤੀ।
— ਖਾਲਸਾ ਕਾਲਜ, ਅੰਮ੍ਰਿਤਸਰ ਵਿਚੋਂ ਉਦੋਂ ਇਕ ਇਸ਼ਤਿਹਾਰ ਨਿਕਲਿਆ ਕਿ ਸਾਨੂੰ ਅੰਗਰੇਜ਼ੀ ਤੇ ਇਕਨਾਮਿਕਸ ਪੜ੍ਹਾਉਣ ਵਾਲਾ ਲੈਕਚਰਾਰ ਚਾਹੀਦੈ। ਸੋ ਉਥੇ ਮੇਰਾ ਕੰਮ ਬਣ ਗਿਆ। ਉਥੇ ਮੈਂ ਅੰਗਰੇਜ਼ੀ ਦੀ ਐਮ.ਏ. ਇਕ ਸਾਲ ’ਚ ਕਰ ਲਈ। ਇਸ ਤਰ੍ਹਾਂ ਮੈਂ ਉਥੇ ਫਿੱਟ ਹੋ ਗਿਆ। ਖਾਲਸਾ ਕਾਲਜ ਮੈਂ 1937 ਤਕ ਰਿਹਾ। ਫੇਰ ਮੈਂ ਦੋ ਸਾਲ ਲਾਹੌਰ ਚਲਾ ਗਿਆ। 1946 ਦੇ ਅਖ਼ੀਰ ’ਚ ਫੇਰ ਖਾਲਸਾ ਕਾਲਜ ਆ ਗਿਆ। ਫੇਰ ਆਹ ਬਟਵਾਰਾ ਹੋ ਗਿਆ। ਫੇਰ ਅਸੀਂ ਜ਼ਿਆਦਾ ਮੋਹਤਬਰ ਬਣ ਗਏ। ਯੂਨੀਵਰਸਿਟੀ ‘ਚ ਮੈਂ ਸੈਨੇਟ ਦਾ ਮੈਂਬਰ ਚੁਣਿਆ ਗਿਆ। ਫੇਰ ਅੰਦਰੂਨੀ ਮਾਮਲੇ ਕਰਕੇ ਮੈਨੂੰ ਇਸ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਮੈਨੂੰ ਖਾਲਸਾ ਕਾਲਜ ’ਚੋਂ ਵੀ ਜਵਾਬ ਮਿਲ ਗਿਆ। ਮੈਂ ਲੁਧਿਆਣੇ ਆ ਗਿਆ। 1952 ਵਿਚ ਕਮਿਊਨਿਸਟ ਪਾਰਟੀ ਵੱਲੋਂ ਇਲੈਕਸ਼ਨ ਲੜੀ। ਉਹਦੇ ਵਿਚ ਚੰਗੀ ਲੜਾਈ ਲੜੀ। ਜਿੱਤਣ ਵਾਲੇ ਦੀ ਵੋਟ ਸੀ ਇਕ ਲੱਖ ਪੰਜਾਹ ਹਜ਼ਾਰ ਤੇ ਮੇਰੀ ਸੀ ਇੱਕ ਲੱਖ ਦਸ ਹਜ਼ਾਰ। ਪਰ ਹਾਰ, ਹਾਰ ਹੀ ਹੁੰਦੀ ਐ, ਭਾਵੇਂ 500 ਵੋਟ ਨਾਲ ਵੀ ਹਾਰੇ ਹੋਈਏ। ਪਰ 1961 ਵਿਚ ਯਕਦਮ ਦੋਨਾਂ ਥਾਵਾਂ ਤੋਂ ਪ੍ਰਿੰਸੀਪਲ ਲਈ ਆਫਰ ਆ ਗਈ। ਮਾਹਿਲਪੁਰ ਤੋਂ ਤੇ ਫਤਿਹਗੜ੍ਹ ਤੋਂ।
? ਸੇਖੋਂ ਸਾਹਬ ਕਮਿਊਨਿਜ਼ਮ ਨਾਲ ਤੁਹਾਡਾ ਲੰਮੇਰਾ ਸਬੰਧ ਹੈ। ਜਾਨਣਾ ਚਾਹਾਂਗਾ ਕਿ ਤੁਸੀਂ ਇਸ ਲਹਿਰ ਜਾਂ ਵਿਚਾਰਧਾਰਾ ਨਾਲ ਕਦੋਂ ਜੁੜੇ? ਤੇ ਇਹ ਵੀ ਦੱਸੋ ਕਿ ਤੁਸੀਂ ਵਿਚਾਰਧਾਰਕ ਪੱਧਰ ਅਤੇ ਭਾਵਨਾਤਮਕ ਪੱਧਰ ’ਤੇ ਕਿੰਨੇ ਕੁ ਕਮਿਊਨਿਸਟ ਰਹੇ ਹੋ।
— ਮੈਂ ਸਮਝਦਾਂ ਜਿਹੜੀ ਵੱਡੀ ਗੱਲ ਮੈਨੂੰ ਕਮਿਊਨਿਜ਼ਮ ਵੱਲ ਖਿੱਚਦੀ ਸੀ, ਉਹ ਮੇਰੀ ਗ਼ਰੀਬੀ ਦੀ ਭਾਵਨਾ ਨਹੀਂ ਸੀ, ਜਿਹੜੀ ਕਾਮਰੇਡ ਸਮਝਦੇ ਹੁੰਦੇ ਨੇ। ਮੇਰੀ ਭਾਵਨਾ ਤਾਂ ਲੜਾਈ ਦੀ ਭਾਵਨਾ ਸੀ। ਇੱਕ ਜਦੋਜਹਿਦ ਦੀ। ਮੈਂ ਮੈਂਬਰ ਤਾਂ ਸ਼ਾਇਦ ਦੋ ਤਿੰਨ ਸਾਲ ਹੀ ਰਿਹਾਂ ਕੌਮਨਿਸਟਾਂ ਦਾ, ਪਰ ਮੈਨੂੰ ਉਨ੍ਹਾਂ ਨੇ ਹਮੇਸ਼ਾ ਆਪਣਾ ਹਮਦਰਦ ਬਣਾਈ ਰੱਖਿਆ। ਮੇਰੀਆਂ ਵਧੀਕੀਆਂ ਵੀ ਕਈ ਵਾਰ ਉਨ੍ਹਾਂ ਨੇ ਦਰ-ਗੁਜ਼ਰ ਕੀਤੀਆਂ। ਮੈਨੂੰ ਅਜੇ ਤੱਕ ਵੀ ਕੌਮਨਿਸਟ ਆਪਣਾ ਹਮਦਰਦ ਸਮਝਦੇ ਤੁਰੇ ਆਏ ਨੇ।
? ਸੇਖੋਂ ਸਾਹਿਬ! ਤੁਸੀਂ ਇਸ਼ਕੀਆ ਸ਼ਾਇਰੀ ਵੀ ਕੀਤੀ, ਛੰਦਾ-ਬੰਦੀ ਵਿਚ ਵੀ ਲਿਖਿਆ। ਅੰਗਰੇਜ਼ੀ ਭਾਸ਼ਾ ਦੇ ਲੇਖਕ ਵੀ ਰਹੇ। ਫੇਰ ਕਹਾਣੀ ਵੀ ਲਿਖੀ। ਫੇਰ ਨਾਟਕ ਲਿਖੇ। ਨਾਵਲ ਵੀ, ਆਲੋਚਨਾ ਵੀ। ਇਸ ਸਾਰੇ ਪਾਸੇ ਹੱਥ-ਅਜ਼ਮਾਈ ਦਾ ਕਾਰਨ ਕੀ ਸੀ? ਕੀ ਤੁਹਾਡੀ ਇਕ ਪਾਸੇ ਰੁਚੀ ਕੇਂਦਰਿਤ ਰਹਿੰਦੀ ਤਾਂ ਚੰਗਾ ਨਹੀਂ ਸੀ? ਜਾਂ ਤੁਸੀਂ ਆਪਣੇ ਆਪ ਨੂੰ ਸਮਝਦੇ ਸੀ, ਪਈ ਮੈਂ ਸਾਰੇ ਕੰਮ ਕਰ ਸਕਦਾ ਹਾਂ।

19 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

— ਤੁਹਾਡੀ ਪਿਛਲੀ ਗੱਲ ਵੀ ਠੀਕ ਏ। ਮੈਂ ਆਤਮ-ਅਭਿਮਾਨੀ ਬੜਾ ਹਾਂ। ਮੈਂ ਸਮਝਦਾ ਸੀ ਕਿ ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਮੈਂ ਸਮਝਦਾ ਸਾਂ ਕਿ ਦੁਨੀਆ ਵਿਚ ਆਪਣੀਆਂ ਗੱਲਾਂ ਨਾਲ, ਰਚਨਾਵਾਂ ਨਾਲ ਧੁੰਮਾਂ ਪਾ ਦਿਆਂਗਾ ਤੇ ਕੁਦਰਤੀ ਮੈਨੂੰ ਲਿਖਣੀ ਹਰੇਕ ਚੀਜ਼ ਆਉਂਦੀ ਸੀ।
? ਵਿਚ ਜੇਹੇ ਤੁਸੀਂ ਕਵਿਤਾ ਲਿਖਣੀ ਛੱਡ ਦਿੱਤੀ ਸੀ।
— ਮੈਂ ਕਵਿਤਾ ਅੰਗਰੇਜ਼ੀ ’ਚ ਲਿਖਦਾ ਸਾਂ, ਕਦੇ ਪੰਜਾਬੀ ’ਚ ਵੀ। ਜਿਹੜੀ ਪੰਜਾਬੀ ’ਚ ਲਿਖਦਾ ਸਾਂ, ਉਸ ਦੀ ਬੜੀ ਸਰਾਹਣਾ ਹੁੰਦੀ ਸੀ। ਪਰ ਮੋਹਨ ਸਿੰਘ ਉਦੋਂ ਕਵਿਤਾ ਵਿਚ ਜੰਮਿਆ ਹੋਇਆ ਸੀ। ਤੇ ਮੈਂ ਕਿਹਾ ਬਈ, ਮੈਂ ਇਸ ਜੰਮੇ ਹੋਏ ਆਦਮੀ ਦੇ ਮੁਕਾਬਲੇ ਦੋ ਨੰਬਰ ’ਤੇ ਹੀ ਰਹੂੰਗਾ। ਭਾਵੇਂ ਕਿੰਨਾ ਲਿਖਾਂ, ਲੋਕਾਂ ਨੇ ਮੈਨੂੰ ਦੋ ਨੰਬਰ ’ਤੇ ਹੀ ਰੱਖਣਾ। ਸੋ ਨੰਬਰ ਦੋ ’ਤੇ ਮੈਂ ਰਹਿਣਾ ਨਹੀਂ ਸੀ ਚਾਹੁੰਦਾ, ਇਸ ਲਈ ਕਵਿਤਾ ਛੱਡ ਦਿੱਤੀ।
? ਸੇਖੋਂ ਸਾਹਿਬ ਤੁਸੀਂ ਬੜੀ ਲਗਨ ਨਾਲ ਕੰਮ ਕੀਤਾ ਹੈ ਸਾਹਿਤ ਵਿਚ, ਪਰ ਅੱਜ ਕੱਲ੍ਹ ਤੁਹਾਡੇ ਬਾਰੇ ਆਮ ਕਿਹਾ ਜਾ ਰਿਹਾ ਹੈ ਕਿ ਸੇਖੋਂ ਹੁਣ ਨਾਨ-ਸੀਰੀਅਸ ਹੋ ਗਿਐ। ਸੱਚ ਹੈ।
— ਨਹੀਂ! ਨਾਨ-ਸੀਰੀਅਸ ਤਾਂ ਨਹੀਂ ਹੋਇਆ। ਲੇਕਿਨ ਥੋੜ੍ਹੀ ਜਿਹੀ ਮੇਰੀ ਪਹੁੰਚ ਘਟ ਗਈ ਐ। ਮੈਂ ਹੁਣ ਬਹੁਤਾ ਲਿਖ ਨਹੀਂ ਸਕਦਾ। ਲਿਖਦਾ ਮੈਂ ਓਨਾ ਕੁ ਈ ਆਂ, ਜਿੰਨਾ ਰੁਜ਼ਗਾਰ ਲਈ ਚਾਹੀਦੈ। ਮੈਨੂੰ ਆਪਣੀ ਜੀਵਕਾ ਲਈ ਲਿਖਣਾ ਪੈਂਦਾ, ਕੰਮ ਕਰਨਾ ਪੈਂਦੈ। ਸੋ ਮੈਂ ਬਹੁਤਾ ਉਹ ਹੀ ਲਿਖਦਾਂ, ਜਿਸ ਨੇ ਮੈਨੂੰ ਪੈਸੇ ਦੇਣੇ ਹੋਣ। ਨਵੇਂ ਲੋਕਾਂ ਬਾਰੇ ਲਿਖਣ ਦੀ ਫੁਰਸਤ ਨਹੀਂ ਹੈ। ਉਂਝ ਮੈਂ ਉਨ੍ਹਾਂ ਬਾਰੇ ਥੋੜ੍ਹਾ ਬਹੁਤ ਪੜ੍ਹਦਾ ਜ਼ਰੂਰ ਰਹਿੰਦਾ ਹਾਂ।
ਪ੍ਰੇਮ:- ਸੇਖੋਂ ਸਾਹਿਬ ਲਾਹੌਰ ਰਹਿੰਦਿਆਂ ਤੁਸੀਂ ਕਹਾਣੀ ਲਿਖਦੇ ਸੀ। ਉਸ ਵੇਲੇ ਦੁੱਗਲ, ਗਾਰਗੀ ਜਾਂ ਸਤਿਆਰਥੀ ਤੇ ਕੁਝ ਹੋਰ ਲੋਕ ਵੀ ਲਿਖ ਰਹੇ ਸਨ ਪੰਜਾਬੀ ਵਿਚ। ਉਸੇ ਦੌਰ ’ਚ ਲਾਹੌਰ ਵਿਚ ਮੰਟੋ, ਕ੍ਰਿਸ਼ਨ ਚੰਦਰ, ਅਸ਼ਕ ਜਾਂ ਹੋਰ ਲੋਕ ਉਰਦੂ ’ਚ ਲਿਖ ਰਹੇ ਸਨ, ਜਿਹੜੇ ਮਕਬੂਲ ਹੋਏ। ਸਵਾਲ ਇਹ ਐ ਕਿ ਉਸ ਵੇਲੇ ਇਕੋ ਹਾਲਾਤ ’ਚ ਪੰਜਾਬੀ ਦਾ ਅਫ਼ਸਾਨਾ ਉਰਦੂ ਨਾਲੋਂ ਕਿਉਂ ਮਾੜਾ ਰਿਹਾ ਹੈ?
— ਇਹਦੇ ਬਾਰੇ ਹੁਣ ਮੈਂ ਕੀ ਕਹਾਂ। ਉਸ ਦੌਰ ’ਚ ਮੈਂ ਲੇਖਕ ਬਣਨਾ ਸ਼ੁਰੂ ਕੀਤਾ ਸੀ। ਲੇਕਿਨ 1937 ਵਿਚ ਮੇਰੀ ਕਹਾਣੀ ਛਪੀ ਸੀ- ਅਗਰ ਮੈਂ ਲੜਕਾ ਹੋਤੀ। ਉਸ ਕਹਾਣੀ ਦੀ ਏਨੀ ਧੁੰਮ ਪਈ ਸੀ ਕਿ ਉਸ ਇਕੱਲੀ ਕਹਾਣੀ ’ਤੇ ਹਿੰਦੋਸਤਾਨ ਦੇ ਵੱਡੇ-ਵੱਡੇ ਲੇਖਕਾਂ ਨੇ ਹੈਰਾਨੀ ਪ੍ਰਗਟ ਕੀਤੀ। ਇਕ ਵਾਰ ਮੈਂ ਦਿੱਲੀ ਪਾਸਪੋਰਟ ਆਫਿਸ ’ਚ ਆਪਣਾ ਪਾਸਪੋਰਟ ਅਕਸਟੈਂਡ ਕਰਾਉਣ ਲਈ ਬੈਠਾ ਸਾਂ। ਉਥੇ ਯਮੁਨਾਨਗਰ ਦਾ ਕੋਈ ਰਾਜ, ਉਹ ਚੀਫ਼ ਪਾਸਪੋਰਟ ਅਫ਼ਸਰ ਸੀ ਤੇ ਉਹਨੇ ਮੈਨੂੰ ਕਿਹਾ- ਤੁਹਾਡੀ ਕਹਾਣੀ ਐ ਇਕ ਅੰਗਰੇਜ਼ੀ ਵਿਚ ‘ਕਮ ਰੇਨ ਕਮ ਸਟੌਰਮ’ ਤੇ ਮੈਨੂੰ ਬੜੀ ਪਸੰਦ ਆਈ ਐ ਉਹ। ਮੇਰਾ ਨਾਂ ਸੁਣ ਕੇ ਹੀ ਉਸ ਨੇ ਮੇਰਾ ਪਾਸਪੋਰਟ ਅਕਸਟੈਂਡ ਕਰ ਦਿੱਤਾ। ਉਸ ਸਮੇਂ ਮੈਂ ਦਿੱਲੀ ਯੂਨੀਵਰਸਿਟੀ ਕਿਸੇ ਫੰਕਸ਼ਨ ’ਤੇ ਗਿਆ ਤਾਂ ਉਥੇ ਸਰੂਪ ਸਿੰਘ ਮਿਲਿਆ। ਉਸ ਸਮੇਂ ਉਹ ਵਾਈਸ ਚਾਂਸਲਰ ਸੀ। ਕਹਿਣ ਲੱਗਾ- ਅਜੀ ਆਪ ਵੋ ਸੇਖੋਂ ਹੈਂ, ਵਾਹ-ਵਾਹ। ਹਮ ਤੋਂ ਆਪਕੀ ਉਸ ਕਹਾਨੀ ਕੋ ਅਭੀ ਤਕ ਨਹੀਂ ਭੂਲੇ ‘ਅਗਰ ਮੈਂ ਲੜਕਾ ਹੋਤੀ’। ਔਰ ਫਿਰ ਦੂਸਰੀ ਬਾਤ ਹੈ, ਹਮ ਦੋਨੋਂ ਜਾਟ ਹੈਂ।
ਪ੍ਰੇਮ:- ਉਰਦੂ ’ਚ ਬੇਹਤਰੀਨ ਕਹਾਣੀਆਂ ਲਿਖਣ ਵਾਲਾ ਰਾਜਿੰਦਰ ਸਿੰਘ ਬੇਦੀ ਪੰਜਾਬੀ ’ਚ ਕਿਉਂ ਨਹੀਂ ਲਿਖ ਸਕਿਆ? ਜੇ ਲਿਖਿਆ ਤਾਂ ਉਸ ਨੂੰ ਮੰਨਿਆ ਕਿਉਂ ਨਹੀਂ ਗਿਆ?
— ਪੰਜਾਬੀ ਦਾ ਜਿਹੜਾ ਯੂਨੀਵਰਸ ਹੈ, ਉਹ ਹਿੰਦੋਸਤਾਨੀ ਯੂਨੀਵਰਸ ਨਾਲੋਂ ਵੱਖਰਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਲਾਹੌਰ ਰਹਿੰਦੇ ਹੋਏ ਵੀ ਮੇਰਾ ਮੰਟੋ ਨਾਲ ਕੋਈ ਸੰਪਰਕ ਨਹੀਂ ਸੀ ਅਤੇ ਜਿਹੜੇ ਉਰਦੂ ਦੇ ਲੋਕ ਆਉਂਦੇ ਵੀ ਮੇਰੇ ਸੰਪਰਕ ’ਚ, ਉਹ ਮੇਰੇ ਵੱਲ ਹੀ ਖਿੱਚੇ ਗਏ। ਕ੍ਰਿਸ਼ਨ ਚੰਦਰ ਵੀ ਇਕ ਤਰ੍ਹਾਂ ਨਾਲ ਮੇਰਾ ਬਾਲਕਾ ਹੀ ਸੀ। ਜਦੋਂ ਮੈਂ ਐਡਟ ਕਰਦਾ ਸਾਂ ਪੇਪਰ ਤਾਂ ਕ੍ਰਿਸ਼ਨ ਚੰਦਰ ਮੇਰਾ ਸਹਾਇਕ ਸੀ। ਅਸ਼ਕ ਵੀ ਉਨ੍ਹੀਂ ਦਿਨੀਂ ਮੇਰੇ ਦੁਆਲੇ ਹੀ ਫਿਰਦਾ ਹੁੰਦਾ ਸੀ। ਬੇਦੀ ਅਜੇ ਉਦੋਂ ਸ਼ੁਰੂ ਈ ਹੋਇਆ ਸੀ। ਪੰਜਾਬੀ ’ਚ ਓਨੀ ਇਸ਼ਤਿਹਾਰਬਾਜ਼ੀ ਨਹੀਂ ਹੁੰਦੀ ਮਤਲਬ ਪਬਲੀਸਿਟੀ ਨਹੀਂ ਮਿਲਦੀ ਜਿੰਨੀ ਉਰਦੂ ਜਾਂ ਹਿੰਦੀ ਨੂੰ ਮਿਲਦੀ ਹੈ। ਪਰ ਜਦੋਂ ਵੀ ਅਸੀਂ ਕੋਈ ਚੀਜ਼ ਹਿੰਦੀ ਜਾਂ ਉਰਦੂ ਨੂੰ ਭੇਜੀ ਐ ਤਾਂ ਉਹ ਖਿੜੇ ਮੱਥੇ ਪਰਵਾਨ ਹੋਈ ਐ। ਮੈਂ ਤਾਂ ਬਹੁਤਾ ਨਹੀਂ ਭੇਜਿਆ ਕਦੇ, ਪਰ ਅੰਮ੍ਰਿਤਾ ਤੇ ਦੁੱਗਲ ਤਾਂ ਸੁਣਿਆ ਬਹੁਤੀ ਰਿਆਲਟੀ ਉਰਦੂ ਹਿੰਦੀ ’ਚ ਈ ਲੈਂਦੇ ਨੇ। ਸੋ ਇਹ ਕਹਿਣਾ ਕਿ ਉਰਦੂ ਦੀ ਕਹਾਣੀ ਪੰਜਾਬੀ ਦੀ ਕਹਾਣੀ ਨਾਲੋਂ ਅੱਗੇ ਵਧੀ ਹੋਈ ਐ, ਇਸ ਗੱਲ ਨੂੰ ਮੈਂ ਤਾਂ ਨਹੀਂ ਮੰਨਦਾ।

19 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

? ਇਕ ਤੁਹਾਡੀ ਕਵਿਤਾ ਸੀ ਗੋਡਿਆਂ ਬਾਰੇ।
— ਉਹ ਮੈਂ ਜਵਾਨੀ ’ਚ ਲਿਖੀ ਸੀ, ਜਦੋਂ ਮੇਰੇ ਗੋਡੇ ਬਿਲਕੁਲ ਠੀਕ-ਠਾਕ ਸਨ। ਪ੍ਰਿੰਸੀਪਲ ਤੇਜਾ ਸਿੰਘ ਮੈਥੋਂ ਉਮਰ ਵਿਚ ਮੇਰਾ ਖ਼ਿਆਲ ਹੈ ਕਿ 20 ਸਾਲ ਵੱਡੇ ਹੋਣਗੇ। ਉਨ੍ਹਾਂ ਦੇ ਗੋਡੇ ਏਨੇ ਖਰਾਬ ਤਾਂ ਨਹੀਂ ਸਨ, ਪਰ ਉਹ ਜ਼ਰਾ ਢਿੱਲੇ ਜਿਹੇ ਤੁਰਦੇ ਹੁੰਦੇ ਸਨ ਤੇ ਇਹ ਕਵਿਤਾ ਉਨ੍ਹਾਂ ਨਾਲ ਮਖ਼ੌਲ ’ਚ ਲਿਖੀ ਸੀ:
ਹਾਏ ਗੋਡੇ ਚੱਲਣੋਂ ਰਹਿ ਗਏ
ਤੁਰਨੋਂ ਰਹਿ ਗਏ, ਮੁੜਨੋਂ ਰਹਿ ਗਏ।
ਕਾਰੇ ਕੀਤੇ ਕਿੱਡੇ ਕਿੱਡੇ
ਖਾਲ-ਖੰਦਕਾਂ ਸਭ ਟੱਪ ਜਾਂਦੇ
ਦੇਖ ਪਰਾਈਆਂ ਆ ਨਸ਼ੇ ਵਿਚ ਲਾਟੂ ਵਾਂਗ ਘੁਮੇਰੇ ਖਾਂਦੇ।
ਹੁਣ ਨਹੀਂ ਉਹ ਜਵਾਨੀਆਂ ਰਹੀਆਂ
ਜਾਂ ਨਹੀਂ ਜਵਾਨ ਜ਼ਨਾਨੀਆਂ ਰਹੀਆਂ
ਜਾਂ ਸਭ ਖਾਲ ਤੇ ਖੰਦਕ ਢਹਿ ਗਏ
ਜਾਂ ਗੋਡੇ ਹੀ ਮੁੜਨੋਂ ਰਹਿ ਗਏ
ਇਹ ਕਵਿਤਾ ਲਿਖੀ ਤਾਂ ਮੈਂ ਤੇਜਾ ਸਿੰਘ ਬਾਰੇ ਸੀ ਪਰ ਹੁਣ ਤਾਂ ਮੇਰੇ ’ਤੇ ਹੀ ਢੁੱਕਣ ਲੱਗ ਪਈ ਹੈ।
ਪ੍ਰੇਮ:- ਸੁਣਿਐ, ਪੈਸੇ ਦੀ ਗੱਲ ਸੁਣ ਕੇ ਤੁਹਾਡੇ ਕੰਨ ਖੜ੍ਹੇ ਹੋ ਜਾਂਦੇ ਨੇ। ਜੇ ਤੁਹਾਨੂੰ ਕੋਈ ਪੈਸੇ ਦੇਣ ਦੀ ਗੱਲ ਕਰੇ ਤਾਂ ਤੁਹਾਡੀ ਉਮਰ ਵਧ ਜਾਂਦੀ ਹੈ। ਕੀ ਸਿਰਫ਼ ਪੈਸੇ ਦੀ ਇੱਛਾ ਹੀ ਬਾਕੀ ਰਹਿ ਗਈ ਐ।
— ‘‘ਹਜ਼ਾਰੋਂ ਹਸਰਤੇਂ ਐਸੀ ਕਿ ਹਰ ਹਸਰਤ ਪੇ ਦਮ ਨਿਕਲੇ” ਇੱਛਾਵਾਂ ਬਹੁਤ ਨੇ, ਪਰ ਸਭ ਪੂਰੀਆਂ ਥੋੜ੍ਹੋ ਹੁੰਦੀਆਂ ਨੇ। ਮੈਂ ਐਹ ਪੈਸੇ ਤਾਂ ਆਪਣੇ ਪੋਤਰਿਆਂ ਖ਼ਾਤਰ ਬਚਾਉਣਾ ਚਾਹੁੰਦਾ ਹਾਂ। ਮੇਰੀ ਜਿਹੜੀ ਵੱਡੀ ਇੱਛਾ ਸੀ ਰਾਜਸੀ ਸ਼ਕਤੀ ਦੀ ਕਿ ਮੈਂ ਕਦੇ ਰਾਸ਼ਟਰਪਤੀ ਬਣਾਂਗਾ, ਉਹ ਇੱਛਾ ਮੇਰੀ ਗਿਆਨੀ ਜ਼ੈਲ ਸਿੰਘ ਰਾਹੀਂ ਪੂਰੀ ਹੋ ਗਈ ਤੇ ਜਿਹੜੀ ਪਹਿਲਵਾਨ ਬਣਨ ਦੀ ਇੱਛਾ ਸੀ ਉਹ ਦਾਰਾ ਸਿੰਘ ਦੇ ਰੂਪ ’ਚ ਪੂਰੀ ਹੋ ਗਈ ਪਰ ਹਾਲੇ ਵੀ ਮੇਰੀ ਇੱਛਾ ਹੈ ਕਿ ਸਾਹਿਤ ਵਿੱਚ ਮੇਰਾ ਸਥਾਨ ਪਹਿਲੀ ਕਤਾਰ ਦਾ ਹੋਵੇ। (ਸੰਨ 1990)
* ਮੋਬਾਈਲ: 098145-40230

19 Feb 2012

Reply