Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਾਂਵਲੇ ਮੁੰਡੇ ਦੀ ਕਵਿਤਾ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸਾਂਵਲੇ ਮੁੰਡੇ ਦੀ ਕਵਿਤਾ ~
ਇਹ ਓਹੀ ਸ਼ਾਮਾਂ ਨੇ
ਜਿੰਨ੍ਹਾਂ 'ਚ ਤੂੰ ਮੈਨੂੰ
ਕਮਲੇ ਜਿਹੇ ਸੂਟ ਪਾ ਮਿਲਣਾ ਸੀ
ਮੇਰੀ ਨਿੱਕੀ ਜਿਹੀ ਕਿਸੇ ਗੱਲ 'ਤੇ
ਤੇਰਾ ਹਾਸਾ ਛਣਕਣਾ ਸੀ
ਸਾਡੇ ਆਲ-ਦੁਆਲੇ ਨੇ ਧੜਕਣਾ ਸੀ
ਜਾਂ ਮੇਰੀ ਕਿਸੇ ਤਾਜ਼ੀ ਜੋੜੀ ਕਵਿਤਾ ਨੂੰ ਤੂੰ
ਠੋਡੀ ਉੱਤੇ ਹੱਥ ਰੱਖ,
ਗੌਰ ਨਾਲ ਸੁਣਨਾ ਸੀ

ਤੇ ਫਿਰ ਜਦੋਂ
ਸੂਰਜ ਨੇ ਜ਼ਰਾ-ਕੁ ਹੋਰ ਨਿਵਣਾਂ ਸੀ
ਮੈਂ ਤੇਰੇ ਜ਼ਰਾ-ਕੁ ਹੋਰ ਨੇੜੇ ਹੋ ਬੈਠ ਜਾਣਾ ਸੀ
ਮੇਰੇ ਕੰਬਦੇ ਹੱਥ ਨੇ
ਤੇਰੇ ਮਹਿਕਦੇ ਹੱਥਾਂ ਨੂੰ ਛੁਹਣਾ ਸੀ
ਤੂੰ ਦੋ-ਕੁ ਪਲ ਅੱਖਾਂ ਮੁੰਦ ਕੇ, ਕੁਝ ਸੋਚਣਾ ਸੀ
ਫਿਰ ਹੱਸਣਾ ਸੀ
ਪਰ ਤੂੰ ਜੋ ਸੋਚਿਆ
ਮੇਰੇ ਸੌ ਵਾਰ ਪੁੱਛਣ ਤੇ ਵੀ ਨਹੀਂ ਦੱਸਣਾ ਸੀ

ਪਰ ਜਾਣੇ-ਅਣਜਾਣੇ ਅਸੀਂ
ਇਨ੍ਹਾਂ ਸ਼ਾਮਾਂ ਨਾਲ ਕੁਫ਼ਰ ਤੋਲਿਆ
ਵਾਅਦਿਆਂ ਨੂੰ
ਉਮਰ-ਸਮੇਂ ਦੀਆਂ ਨਿਆਣੀਆਂ ਗੱਲਾਂ ਆਖਿਆ
ਸ਼ਾਮਾਂ ਨੂੰ, ਰੰਗਾਂ ਨੂੰ ਉਦਾਸ ਕੀਤਾ
ਸਿਰ 'ਤੇ ਰੱਖੇ ਅਹਿਸਾਸਾਂ ਦਾ ਨਿਰਾਦਰ ਕੀਤਾ

ਤੇ ਪਤੈ ?
ਸਾਡੇ ਵਾਅਦਿਆਂ ਦੀਆਂ ਗਵਾਹ, ਇਹ ਸ਼ਾਮਾਂ
ਬੜਾ ਹੀ ਚਿਰ
ਨਰਾਜ਼ ਰਹੀਆਂ ਮੇਰੇ ਨਾਲ
ਇਹ ਤੈਨੂੰ ਲੱਭਦੀਆਂ
ਮੈਨੂੰ ਪੁੱਛਦੀਆਂ ਰਹੀਆਂ ਤੇਰਾ ਪਤਾ
ਪਰ
ਨਾ ਤੂੰ ਸੀ ਕਿਤੇ, ਨਾ ਤੇਰੇ ਕਮਲੇ ਜਿਹੇ ਸੂਟ
ਮੈਂ ਸਾਂ, ਪਰ ਗਵਾਚਿਆ ਜਿਹਾ
ਲੱਭਦਾ ਆਪਣੇ-ਆਪ ਨੂੰ

ਉਦਾਸ ਰੰਗਾਂ ਨਾਲ ਲਬਰੇਜ਼ ਇਨ੍ਹਾਂ ਸ਼ਾਮਾਂ
ਸਭ ਵੇਖਿਆ
ਸਭ ਸੁਣਿਆਂ
ਸਭ ਜਾਣਿਆਂ

ਤੇ ਫਿਰ ਇੱਕ ਦਿਨ
ਇਨ੍ਹਾਂ ਹੀ ਸ਼ਾਮਾਂ 'ਚ
ਤੇਰਾ ਰੰਗ ਘੁਲ਼ ਕੇ
ਉਸ ਸਾਂਵਲੇ ਮੁੰਡੇ ਦੀ ਉਡੀਕ ਨੂੰ ਮਿਲਿਆ
ਬੱਦਲਾਂ 'ਚੋਂ ਚਾਨਣ ਮੁਸਕੁਰਾਇਆ
ਸਮਿਆਂ ਕਰਵਟ ਬਦਲੀ

ਇਕ ਲੰਮੀ ਚੁੱਪ ਤੋਂ ਬਾਅਦ
ਇਹ ਸ਼ਾਮਾਂ ਤੇ ਇਹ ਰੰਗ
ਗੀਤਾਂ 'ਚ ਉਤਰ ਆਏ
ਡੁੱਬਦੇ ਸੂਰਜ 'ਚੋਂ ਕਵਿਤਾਵਾਂ ਉਦੈ ਹੋਈਆਂ
ਕੁਝ ਨਾ ਹੋਣ ਨਾਲੋਂ
'ਹੋਣ ਦੀ ਵਿਥਿਆ' ਨੇ ਹੇਕਾਂ ਲਾਈਆਂ

ਇਨ੍ਹਾਂ ਸ਼ਾਮਾਂ ਨੇ, ਇਨ੍ਹਾਂ ਰੰਗਾਂ ਨੇ
ਵਾਰ-ਵਾਰ ਆਉਣੈ
ਗੀਤਾਂ 'ਚ , ਕਵਿਤਾਵਾਂ 'ਚ
ਕਿਤੇ ਜਸ਼ਨ ਬਣਨੈਂ, ਕਿਤੇ ਉਦਾਸੀ
ਤੇ ਕਿਤੇ ਤੋਤਲੀ ਬੱਚੀ ਦੀ ਅਵਾਜ਼

ਤੇ ਹੁਣ ਬਸ ਇਨ੍ਹਾਂ ਸ਼ਾਮਾਂ ਕੋਲ
ਜਸ਼ਨ ਹੈ
ਮਿਲਣ ਦਾ, ਵਿਛੋੜੇ ਦਾ
ਤੇਰੇ ਹੋਣ ਦਾ, ਮੇਰੇ ਹੋਣ ਦਾ
ਰਾਜੀ-ਖੁਸ਼ੀ ਸਾਡਾ ਕਿਤੇ ਵੀ ਹੋਣ ਦਾ

ਧਰਤੀ-ਅੰਬਰ ਦਾ ਜਸ਼ਨ ਮਨਾਉਂਦੀਆਂ
ਹਾਲੇ ਵੀ ਤੈਨੂੰ
ਯਾਦ ਕਰਦੀਆਂ,
ਬੜਾ ਹੀ ਯਾਦ ਕਰਦੀਆਂ ਨੇ
ਇਹ ਸ਼ਾਮਾਂ

ਇਹ ਸ਼ਾਮਾਂ ਹੀ ਤਾਂ ਯਾਦ ਨੇ ਮੈਨੂੰ ~
10 Jan 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ - ਵਾਹ - ਵਾਹ ,..............it's a brilliant and a great punjabi poetry,,............written so well saab g,..............

15 Jan 2019

Reply