Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਦਾਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Charanjeet Singh
Charanjeet
Posts: 90
Gender: Male
Joined: 17/Feb/2014
Location: Zira
View All Topics by Charanjeet
View All Posts by Charanjeet
 
ਸਰਦਾਰ

ਕੋਈ ਲਗਪਗ 7-8 ਸਾਲ ਪਹਿਲਾਂ ਦੀ ਗੱਲ ਹੈ। ਉਸ ਸਮੇਂ ਮੈਂ ਗਰੈਜੂਏਸ਼ਨ ਕਰ ਰਿਹਾ ਸੀ। ਉਹਨਾਂ ਦਿਨਾਂ ਵਿੱਚ ਮੈਂ ਬਹੁਤ ਹੀ ਪਤਲੇ ਜਿਹੇ ਸ਼ਰੀਰ ਦਾ ਮਾਲਿਕ ਹੁੰਦਾ ਸੀ। ਮੈਂ ਅਾਪਣੇ ਸਾਥੀਅਾਂ ਨਾਲ ਗਲੀ ਵਿੱਚੋਂ ਗੁਜਰ ਰਿਹਾ ਸੀ। ਮੇਰੇ ਸਿਰ ਤੇ ਪਰਨਾ ਬੰਨਿਅਾ ਹੋਇਅਾ ਸੀ। ਅਚਾਨਕ ਇਕ ਨਾਲ ਤੋਂ ਗੁਜਰ ਰਹੀ ਲੜਕੀ ਮੇਰੇ ਕੋਲ ਅਾਕੇ ਕਹਿੰਦੀ " ਕੀ ਤੁਸੀਂ ਕੁਝ ਸਮੇਂ ਲੲੀ ਮੇਰੇ ਨਾਲ ਚੱਲੋਗੇ"? ਬਹੁਤ ਸਾਰੇ ਸਵਾਲਾਂ ਨੂੰ ਮਨ ਵਿੱਚ ਲੈਕੇ, ਬਹੁਤ ਕੁਝ ਸੋਚਦਾ ਹੋਇਅਾ ਉਸਦੇ ਨਾਲ ਤੁਰ ਪਿਅਾ। ਥੋੜੀ ਦੂਰ ਜਾਣ ਤੇ ਲਫੰਗੇ ਜਿਹੇ ਲੜਕੇ ਰਸਤੇ ਵਿੱਚ ਖੜੇ ਮਿਲੇ। ਸ਼ਾਇਦ ਪਹਿਲਾਂ ਉਹ ਉਸ ਲੜਕੀ ਤੇ ਕੋੲੀ ਫਿਕਰੇ ਵੀ ਕਸਦੇ ਰਹੇ ਹੋਣ ਜਾਂ ਛੇੜਛਾੜ ਦੀ ਕੋਸ਼ਿਸ਼। ਚਲੋ ਮੈਂ ਇਕ ਨਜ਼ਰ ਉਹਨਾਂ ਲ਼ਫੰਗਿਅਾਂ ਵੱਲ ਦੇਖਿਅਾ ਤੇ ਉਹਨਾਂ ਸਾਡੇ ਵੱਲ। ਉਹ ਨਾਂ ਤਾਂ ਕੁਝ ਬੋਲੇ ਅਤੇ ਨਾਂ ਹੀ ਉਹਨਾਂ ਕੋਈ ਹਰਕਤ ਕੀਤੀ। ਅਸੀਂ ਦੋਨੋਂ ਚੁੱਪ ਕਰਕੇ ਕੋਲੋਂ ਦੀ ਲੰਘ ਗੲੇ। ਹੁਣ ਮੈਨੂੰ ਸਾਰਾ ਮਾਜਰਾ ਸਮਝ ਅਾ ਚੁੱਕਾ ਸੀ। ਥੋੜਾ ਹੋਰ ਦੂਰ ਜਾਣ ਤੇ ਉਸ ਲੜਕੀ ਨੇਂ ਮੈਂਨੂੰ ਅਾਖਿਅਾ ਕੇ ਮੇਰਾ ਘਰ ਅਾ ਗਿਅਾ ਹੈ। ਊਸ ਧੰਨਵਾਦ ਕਰਦੇ ਹੋਏ ਅਾਪਣੇ ਘਰ ਅਾਣ ਲਈ ਕਿਹਾ। ਮੈਂ 'ਬਸ ਫਿਰ ਸਹੀ' ਕਹਿਕੇ ਵਾਪਿਸ ਤੁਰ ਪਿਅਾ। ਵਾਪਿਸ ਅਾਉਂਦੇ ਹੋਏ ਸੋਚਿਅਾ ਕੇ ਮੇਰੇ ਨਾਲ ਕੁਝ ਹੋਰ ਵੀ ਸਾਥੀ ਸਨ ਬਹੁਤ ਹੱਟੇ ਕੱਟੇ ਤਕੜੀ ਸਿਹਤ ਵਾਲੇ, ਪਰ ਉਸ ਲੜਕੀ ਨੇਂ ਮੈਨੂੰ ਹੀ ਕਿਉਂ ਨਾਲ ਚੱਲਣ ਲੲੀ ਕਿਹਾ। ਫਿਰ ਮੈਂਨੂੰ ਅਾਪਣੇ ਸਰਦਾਰ ਹੋਣ ਤੇ ਮਾਣ ਮਹਿਸੂਸ ਹੋਇਅਾ। ਅਜੀਬ ਜਿਹੀ ਖੁਸ਼ੀ ਮਹਿਸੂਸ ਕਰ ਰਹਿਾ ਸੀ ਮੈਂ....

28 Mar 2014

Reply