|
ਜੀ ਕੰਮ ਸੂਰਮੇ ਦਾ ਮੂੰਹ ਤੇ ਜ਼ਖਮ ਖਾਣਾ,ਤੇ ਕੰਮ ਸ਼ਾਇਰਾਂ ਓਸ ਨੂੰ ਗਾਵਣਾ ਏ,
ਕਾਦਰ ਯਾਰ ਵੇ ਖੁਦਾ ਨੂੰ ਯਾਦ ਰੱਖੀਏ,ਜਿਸ ਨੇ ਅੰਤ ਵੇਲੇ ਕੰਮ ਆਵਣਾ ਏ,
ਕਾਜ਼ੀ ਸੋਈ ਜੋ ਸ਼ਰਾ ਵਿੱਚ ਹੋਏ ਕਾਇਮ,ਤੇ ਗਾਇਕ ਸੋਈ ਜੋ ਗਲੇ ਵਿੱਚ ਤਾਣ ਹੋਵੇ,
ਸ਼ੁਰੂ ਸੋਈ ਜੋ ਰੱਬ ਦਾ ਨਾਮ ਹੋਵੇ,ਤੇ ਖਤਮ ਸੋਈ ਜੋ ਨਾਲ ਇਮਾਨ ਹੋਵੇ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਪੱਥਰ ਕੁਝ ਐਸੇ ਜੋ ਡਰਦੇ ਤਿੜਕਣ ਤੋਂ,ਸ਼ੀਸ਼ੇ ਕਈ ਐਸੇ ਜੋ ਰਾਹ ਵਿੱਚ ਸੌਂਦੇ ਨੇ,
ਬੇਸੁਰ ਤੇ ਬੇਤਾਲੇ ਨੇ ਸਰਤਾਜ ਜਿਹੇ,ਪਰ ਰੱਬ ਦੀ ਕਰਨੀ ਕਿ ਫਿਰ ਵੀ ਗਾਉਂਦੇ ਨੇ..
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਮੋਰ ਨੱਚਦੇ ਹੋਏ ਵੀ ਰੋਦਾਂ ਏ,ਹੰਸ ਮਰਦੇ ਹੋਏ ਵੀ ਗਾਉਂਦਾ ਏ,
ਹਿਜਰ ਦੀ ਰਾਤ ਨੀਦ ਕਦ ਆਉਂਦੀ ਏ,ਵਸਲ ਦੀ ਰਾਤ ਕੌਣ ਸਾਉਂਦਾ ਏ…
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਚਲੋ ਇੱਕ ਵਾਰ ਮਰ ਕੇ ਦੇਖੀਏ
ਹੁੰਦਾ ਭਲਾ ਕੀ ਹੈ,ਕਿਸੇ ਨੂੰ ਪਿਆਰ ਕਰਕੇ ਵੇਖੀਏ ਹੁੰਦਾ ਭਲਾ ਕੀ ਹੈ,
ਓਏ ਅਸੀ ਕੰਢੇ ਖੜੋਤੇ ਹੀ ਕਿਉਂ ਡਰਦੇ ਤੇ ਜਕਦੇ ਹਾਂ,ਚਲੋ ਡੁੱਬ ਕੇ ਜਾਂ ਤਰ ਕੇ ਵੇਖੀਏ ਹੁੰਦਾ ਭਲਾ ਕੀ ਹੈ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ
ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਭਾਵੇਂ ਮੂੰਹੋ ਨਾ ਕਹੀਏ ਪਰ ਵਿੱਚੋ ਵਿੱਚ ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,
ਇਹ ਉੁਮੀਦ ਏ ਕਿ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ,
ਏਸ ਇਸ਼ਕ ਦੇ ਹੱਥੋਂ ਬਰਬਾਦ ਯਾਰੋ ਹੋਏ ਤੁਸੀ ਵੀ ਓ ਹੋਏ ਅਸੀਂ ਵੀ ਆਂ,
ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ
ਤੁਸੀ ਵੀ ਓ ਰੋਏ ਅਸੀਂ ਵੀ ਆਂ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ...
ਅਸੀਂ ਅੱਗ ਦੇ ਵਸਤਰ ਪਾਉਂਣੇ ਨੇ ਨਜ਼ਦੀਕ ਨਾ ਹੋ,ਅਸੀ ਧਰਤ ਆਕਾਸ਼ ਜਲਾਉੁਣੇ ਨੇ ਨਜ਼ਦੀਕ ਨਾ ਹੋ,
ਅਸੀਂ ਯਾਰਾਂ ਨੂੰ ਤਾਂ ਗਲੇ ਲਗਾ ਕੇ ਦੇਖ
ਲਿਆ,ਅਸੀਂ ਦੁਸ਼ਮਣ ਗਲੇ ਲਾਉਣੇ ਨੇ ਨਜ਼ਦੀਕ ਨਾ ਹੋ,
ਜਾਹ ਤੈਥੋਂ ਸਾਚਾ ਸਾਥ ਨਿਭਾਇਆ
ਨਹੀਂ ਜਾਣਾ,ਮੇਰੇ ਰਸਤੇ ਬੜੇ ਡਰਾਉੁਣੇ ਨੇ ਨਜ਼ਦੀਕ ਨਾ ਹੋ,
ਮੈਨੂੰ ਸ਼ੀਸ਼ੇ ਨੇ ਤੜਕਾਕੇ ਜ਼ਖਮੀ ਕੀਤੇ ਏ,ਅੱਜ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ,
ਮਨ ਕੁਨ ਤੋ ਮੋਲਾ,ਮਨ ਕੁਨ ਤੋ ਮੋਲਾ,ਮਨ ਕੁਨ ਤੋ
ਮੋਲਾ,ਮਨ ਕੁਨ ਤੋ ਮੋਲਾ,ਮੋਲਾ….
ਮਨ ਕੁਨ ਤੋ ਮੋਲਾ….ਮੋਲਾ….ਮੋਲਾ….
—–ਸਰਤਾਜ
|