Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਤਿੰਦਰ ਸਰਤਾਜ ਦੇ ਗੀਤ ... :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 
ਸਤਿੰਦਰ ਸਰਤਾਜ ਦੇ ਗੀਤ ...

Dosto , iss topic ch aapan satinder sartaj de geet share karange.Lao ji fer maen shuruat karda han geet " cheere waleya " de naal.

 

ਚੀਰੇ ਵਾਲਿਆ...( Cheeray Waalea )

ਜੋਏ ਜਾਲਮਾਂ ਵੇ ਤੂੰ ਨਾ ਸਾਰ ਲੈਂਦਾ ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ |
ਨੀਂਦਾ ਮੇਰੀਆਂ ਤੇਰਿਆਂ ਸੁਪਨਿਆਂ ਨੇ ਵਾਰ-ਵਾਰ ਵੇ ਵੈਰੀਆ ਡੰਗੀਆਂ ਨੇ |
ਬੇਸ਼ਕ ਤੂੰ ਪਰਤ ਕੇ ਵੇਖਿਆ ਨਈ ' ਸਰਤਾਜ ' ਰੀਝਾਂ ਸੂਲੀ ਟੰਗੀਆਂ ਨੇ |
ਅਸੀਂ ਫੇਰ ਵੀ ਚੁੰਨੀਆਂ ਚਾਵਾਂ ਦੀਆਂ ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ |

ਓ ਮੇਰਿਆ ਚੰਨਣਾ ,ਚੰਨਣਾ ਵੇ ਦੱਸ ਤੂੰ ਕੀਕਣ ਮੰਨਣਾ ਵੇ |
ਕਾਹਤੋਂ ਲਾਈਆਂ ਨੇ ਦੇਰਾਂ ,ਵੇ ਮੈਂ ਅੱਥਰੂ ਪਈ ਕੇਰਾਂ |
ਤੈਨੂੰ ਵਾਜਾਂ ਪਈ ਮਾਰਾਂ ,ਮੇਰੀਆਂ ਮਿੰਨਤਾਂ ਹਜਾਰਾਂ |
ਪਾਣੀ ਰਾਵੀ ਦਾ ਵਗਦੈ, ਤੇਰਾ ਚੇਤਾ ਵੀ ਠਗਦੈ |
ਤੇਰਾ ਚੀਰਾ ਰੰਗਵਾਵਾਂ ,ਬਣ ਕੇ ਸ਼ੀਸ਼ਾ ਬਹਿ ਜਾਵਾਂ |
ਤੇਰੇ ਸਾਵ੍ਹੇਂ ਓ ਚੰਨਣਾ , ਜੇ ਤੂੰ ਆਵੇਂ ਓ ਚੰਨਣਾ |
ਵੇ ਗੱਲ ਸੁਣ ਛੱਲਿਆ ,ਛੱਲਿਆ ਵੇ ਕਿਹੜਾ ਵਤਨ ਮੱਲਿਆ ਵੇ |
ਛੱਲਾ ਬੇੜੀ ਦਾ ਪੂਰ ਏ , ਵਤਨ ਮਾਹੀਏ ਦਾ ਦੂਰ ਏ ਜਾਣਾ ਪਹਿਲੇ ਈ ਪੂਰ ਏ ,ਚੀਰੇ ਵਾਲਿਆ...
ਅਸੀਂ ਪੁੱਛਦੇ ਰਹਿਨੇ ਆਂ ਸੱਚੇ ਰੱਬ ਤੋਂ ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਓ ਚੀਰੇ ਵਾਲਿਆ...
ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ ਇਹ ਜਿੰਦ ਚੱਲੀ ਡੋਲ ਵੇ ਚੰਨਾ ਓ ਚੀਰੇ ਵਾਲਿਆ...

ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਢੱਕੀਆਂ ਦੇ ਓਹਲੇ |
ਕੂਲੇ ਚਾਵਾਂ ਨੂੰ ਬਚਾਵਾਂ ਨ੍ਹੇਰੀ ਗ਼ਮਾਂ ਦੀ ਤੋਂ ,ਬੈਠੀ ਆਸਾਂ ਥੱਕੀਆਂ ਦੇ ਓਹਲੇ |
ਰਾਤੀ ਤਾਰਿਆਂ ਦੇ ਨਾਲ ਦੁੱਖ ਫੋਲੀਏ ਓਏ ਤੂੰ ਵੀ ਤਾਂ ਫਰੋਲ ਵੇ ਚੰਨਾ ਓ ਚੀਰੇ ਵਾਲਿਆ...
ਚੀਰੇ ਵਾਲਿਆ ਕਿੱਥੇ ਨੀ ਤੈਨੂੰ ਭਾਲਿਆ ,ਮਿੱਟੀ 'ਚ ਰੂਹ ਨਾ ਰੋਲ ਵੇ ਚੰਨਾ ਓ ਚੀਰੇ ਵਾਲਿਆ...

ਸਾਡੇ ਸਦੀਆਂ ਦੇ ਵਾਗੂੰ ਦਿਨ ਬੀਤਦੇ ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲੀ ਬਾਰੀ |
ਹੁਣ ਖਬਰ ਰਹੀ ਨਾ ਆਸੇ-ਪਾਸੇ ਦੀ ਵੇ ਚੜ੍ਹੀ ਰਹਿੰਦੀ ਖ਼ਿਆਲਾਂ ਨੂੰ ਖੁਮਾਰੀ |
ਦੇਖੀ ਕਰ ਨਾ ਜਾਵੀਂ ਤੂੰ ਹੇਰਾਂ-ਫੇਰੀਆਂ ਇਹ ਰੀਝਾਂ ਅਨਭੋਲ ਵੇ ਚੰਨਾ ਓ ਚੀਰੇ ਵਾਲਿਆ…
ਚੀਰੇ ਵਾਲਿਆ ਮੈਂ ਉਮਰਾਂ ਨੂੰ ਟਾਲਿਆ ਤੇ ਸਾਹੀਂ ਲਿਆ ਘੋਲ ਵੇ ਚੰਨਾ ਓ ਚੀਰੇ ਵਾਲਿਆ…

ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ ਤੇ ਭੌਰੇ ਐਵੇਂ ਛੇੜਦੇ ਰਹਿੰਦੇ ਨੇ |
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ |
ਜਾਂ ਤਾਂ ਸਾਡੇ ਕੋਲ ਆ ਜਾ ਮੇਰੇ ਮਹਿਰਮਾਂ ਜਾਂ ਸੱਦ ਸਾਨੂੰ ਕੋਲ ਵੇ ਚੰਨਾ ਓ ਚੀਰੇ ਵਾਲਿਆ…
ਚੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆ ਇਹ ਕਿੱਸਾ ਅਨਮੋਲ ਵੇ ਚੰਨਾ ਓ ਚੀਰੇ ਵਾਲਿਆ…

ਸ਼ਾਲਾ ਰੱਬ ਸੱਚਾ ਭਾਗਾਂ ਵਾਲਾ ਦਿਨ ਦੇਵੇ ਸ਼ਗਨਾਂ ਦੀ ਰਾਤ ਲੈ ਕੇ ਆਏ |
ਮੈਂ ਉਡੀਕਾਂ ' ਸਰਤਾਜ ' ਸਾਡੇ ਵਿਹੜੇ ਕਦੋਂ ਸਜ ਕੇ ਬਰਾਤ ਲੈ ਕੇ ਆਏ |
ਤੱਕਾਂ ਕਲਗੀ ਲਗਾ ਕੇ ਘੋੜੀ ਚੜ੍ਹਿਆ ਖਾਬਾਂ 'ਚ ਵੱਜੇ ਢੋਲ ਵੇ ਚੰਨਾ ਓ ਚੀਰੇ ਵਾਲਿਆ...
ਚੀਰੇ ਵਾਲਿਆ ਹਾੜ੍ਹਾ ਕਮਾਊ ਬਾਹਲਿਆ ਇਸ਼ਕ ਸਾਵਾਂ ਤੋਲ ਵੇ ਚੰਨਾ ਓ ਚੀਰੇ ਵਾਲਿਆ...

09 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਡਾਕਟਰ ਸਤਿੰਦਰ ਸਰਤਾਜ ਦੇ ਗੀਤ ਤਾਂ ਅਪਾ ਹੁਣ ਦੀ ਜਨ੍ਰੇਸਨ ਸੁਨੀ ਦੇਖੀ ਹੀ ਜਾਦੀ ਹੈ , ਬਹੁਤ ਵਧਿਆ ਸੂਫੀ ਗਾਇਕ ਤੇ ਰਾਇਟਰ ਹਨ , ਡਿਗਰੀ ਕੀਤੀ ਹੈ ਉਨਾ ਨੇ PU ਤੋਂ , ਤੇ ਹਾਲੇ ਓਨਾ ਦੇ ਗੀਤ ਵੀ ਓਨੇ ਜਾਈਦਾ ਨਹੀ ਹਨ ਤੇ ਮੇਰੇ ਖਿਆਲ ਨਾਲ ਫੇਰ ਇਹ ਟੋਪਿਕ ਸਾਨੂ ਜਲਦੀ ਬੰਦ ਕਰਨਾ ਪਾਏਗਾ , ਕਿਓਂ ਨਾ ਅਪਾ ਏਸ ਵਿਚ ਓਹਨਾ ਮਹਾਨ ਗਾਇਕਾ ਨੂ ਸ਼ਾਮਿਲ ਕਰੀਏ , ਜੋ ਸਰੀਰ ਕਰਕੇ ਆਪਣੇ ਵਿਚ ਨਹੀ ਹਨ ਜਿਵੇ ਕੇ ਸੁਰਿੰਦਰ ਕੋਰ ਜੀ , ਯਮਲਾ ਜੀ ,ਕੁਲਦੀਪ ਮਾਣਕ ਜੀ , ਸੁਰਜੀਤ ਬਿੰਦ੍ਰਾਖਿਆ ਜੀ , ਕੁਲਵਿੰਦਰ ਢਿਲੋ ਜੀ ਆਦਿ ਤੇ ਨਾਲੇ ਅਜ ਦੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਜੀ , ਮੋਹ.ਸਾਦਿਕ ਜੀ , ਸੁਰਿੰਦਰ ਸ਼ਿੰਦਾ ਜੀ, ਸਾਰੇ ਮਾਨ ਸਿੰਗਰ ਤੇ ਹੋਰ ਵੀ ਬਹੁਤ ਸਾਰੇ . ....ਇਹ ਤਾਂ ਮੇਰਾ ਏਕ ਸੁਝਾ ਹੈ ਬਾਕੀ ਤੁਸੀਂ ਸਾਰੇ ਮੇਰੇ ਤੋਂ ਜਾਈਦਾ ਸਮਝਦਾਰ ਹੋ ...........THNX..........

09 Feb 2012

ajay kumar
ajay
Posts: 17
Gender: Male
Joined: 10/Jun/2012
Location: MAUR MANDI
View All Topics by ajay
View All Posts by ajay
 
Nice
Step vadian chukea 22
congresss
04 Sep 2012

Reply