Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਕੀਵੀਂ ਸਦੀ ਦੇ ਪਾਠਕਾਂ ਨੂੰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 
ਇਕੀਵੀਂ ਸਦੀ ਦੇ ਪਾਠਕਾਂ ਨੂੰ

.ਸਾਡੇ ਯੁੱਗ ਦਾ ਇਹ "ਜਮਹੂਰੀ" ਲੇਖਕ ਹੱਦ ਦਰਜੇ ਦਾ ਬੇਸ਼ਰਮ, ਪਾਖੰਡੀ ਹੈ| ਕਿਸੇ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਦੇ ਚਮਚਿਆਂ ਦੀ ਸਭਾ, ਯੂ.ਜੀ.ਸੀ ਦੀ ਕਿਸੇ ਕਮੇਟੀ ਦੀ ਮੀਟਿੰਗ ਜਾਂ ਕਿਸੇ ਅਖਬਾਰ ਦੇ ਮਾਲਕ ਦੀ ਦਾਰੂ ਪੇਟੀ ਤੋਂ ਉੱਠ ਕੇ ਉਹ ਸਿੱਧਾ ਇਨਕਲਾਬ ਅਤੇ ਸਾਹਿਤ ਦੀ ਊਰਜਾ ਦੇ ਅੰਤਰ ਸੰਬੰਧਾਂ ਉੱਪਰ ਇਕ "ਸਾਰ ਭਰਪੂਰ" ਲੈਕਚਰ ਦੇ ਆਂਦਾ ਹੈ| ਨਿਰਾਲਾ ਉੱਪਰ ਆਲੋਚਨਾ ਲਿਖਦੇ ਹੋਏ ਉਸਦੀ ਵਿਦਰੋਹੀ ਜਿੰਦਗੀ ਅਤੇ ਚਿੰਤਨ ਨੂੰ ਉਸ ਦੇ ਸਾਹਿਤ ਦੀ ਊਰਜਾ ਦਾ ਸ੍ਰੋਤ ਦੱਸਦਾ ਹੈ| ਪਰ ਜਿੰਦਗੀ ਵਿਚ ਅਜਿਹਾ ਕੋਈ ਵੀ ਸਮਝੌਤਾਨਹੀਂ ਜਿਸ ਨੂੰ ਕਰਨ ਨੂੰ ਉਹ ਤਿਆਰ ਨਾ ਹੋਵੇ|

 

ਉਹ ਨਾਰੀਮੁਕਤੀ ਉੱਪਰ ਕਵਿਤਾਵਾਂ ਲਿਖਦਾ ਹੈ ਪਰ ਜਿੰਦਗੀ ਵਿਚ ਉਸ ਪ੍ਰਤੀ ਇਕਦਮ ਲੰਪਟ, ਕਾਮੁਕ, ਯੌਨਉਤਪੀੜਕ ਅਤੇ ਮਰਦ ਪ੍ਰਧਾਨ ਨਜ਼ਰੀਆਂ ਰੱਖਦਾ ਹੈ|ਉਹ ਆਪਣੀ ਪਤਨੀ ਨੂੰ ਚੁੱਲ੍ਹੇ-ਚੌਂਕੇ ਨਾਲ ਬੰਨ੍ਹ ਕੇ ਰੱਖਦਾ ਹੈ ਅਤੇ ਡਰਦਾ ਰਹਿੰਦਾ ਹੈ ਕਿ ਉਸਦੀ ਜਵਾਨ ਹੋ ਰਹੀ ਕੁੜੀ ਕਿਸੇ ''ਐਰੇ-ਗੈਰੇ" ਨਾਲ ਪਿਆਰ ਨਾ ਕਰ ਬੈਠੇ| ਉਹ ਉਸ ਲਈ ਸਜਾਤੀ ਵਰ ਲੱਭਦਾ ਹੈ, ਦਹੇਜ ਦਿੰਦਾਹੈ ਅਤੇ ਉਸਦੇ ਵਿਆਹ ਵਿਚ ਗੁਲਾਬੀ ਪੱਗ ਬੰਨ੍ਹਕੇ ਘੁੱਮਦਾ ਹੈ ਅਤੇ ਸਲਾਮੀਆਂ ਵਸੂਲਦਾ ਹੈ ਅਤੇ ਕੰਨਿਆਦਾਨ ਕਰਦਾ ਹੈ| ਉਹ ਆਪਣੇ ਮੁੰਡੇ ਨੂੰ ਜੀਅ ਜਾਨਨਾਲ ਕੋਸ਼ਿਸ ਕਰਕੇ ਅਫਸਰ, ਇਜਨੀਅਰ, ਡਾਕਟਰ ਜਾਂ ਪ੍ਰੋਫੇਸਰ ਬਨਾਉਂਦਾ ਹੈ ਅਤੇ ਆਮ ਤੌਰ 'ਤੇ ਉਸਦੇ ਵਿਆਹ ਵਿਚ ਸ਼ਾਈਲਾਕ ਦੀ ਤਰਾਂ ਵਸੂਲੀ ਕਰਦਾ ਹੈ| ਉਹ ਜਾਤੀ ਦਾਬੇ ਉੱਪਰ ਅਣਗਿਣਤ ਕਹਾਣੀਆਂ ਲਿਖਦਾ ਹੈ ਪਰ ਹਰ ਕੀਮਤ ਉੱਪਰ ਆਪਣੀ ਜਾਂ ਆਪਣੀਆਂ ਸੰਤਾਨਾਂ ਦੇ ਵਿਆਹ ਆਪਣੀ ਜਾਤ ਦੇ ਅੰਦਰ ਹੀ ਤੈਹ ਕਰਦਾ ਹੈ| ਉਹ ਪਖੰਡੀ ਹੈ , ਬੇ ਹਯਾ ਹੈ| ਉਸਨੂੰ ਨਫਰਤ ਕਰਨਾ ਇਕ ਜਰੂਰੀ ਮਨੁੱਖੀ ਕਰਮ ਹੈ ਅਤੇ ਸਮਜਾਕ ਜਿੰਮਵਾਰੀ ਹੈ| ਉਹ ਸਾਹਿਤ ਦਾ "ਸੱਚਾ" ਪੁਜਾਰੀ ਹੈ| ਸਮਾਜਿਕ ਉਥਲ-ਪੁਥਲ ਤੋਂ ਬਿਲਕੁਲ ਅਣਭਿੱਜ ਆਪਣੀ ਇਕਾਂਤ ਸਾਧਨਾਂ ਵਿਚ ਲੱਗਿਆ ਰਹਿੰਦਾ ਹੈ| ਉਹ ਪਰਮ ਹੰਸ ਹੋ ਚੁੱਕਿਆ ਹੈ|

 

...ਮਹਿੰਗਾਈ ਨੇ ਜੀਣਾ ਦੁਭਰ ਕਰ ਰੱਖਿਆ ਹੈ, ਫਾਸਿਸਟ ਤਾਕਤਾਂ ਤੇਜ਼ੀ ਨਾਲ ਪੈਰ ਪਸਾਰ ਰਹੀਆਂ ਹਨ| ਹੋਣ ਦਿਓ ਇਹ ਸਭ ਕੁਝ, ਸਾਡਾ ਅਗਂਹਵਧੂ ਲੇਖਕ ਇਸ ਸਭ ਤੋਂ ਅਣਭਿੱਜ ਬੀਤੇ ਦੀਆਂ ਰੋਹੀਆਂ ਵਿਚ ਘੁੱਮਦਾ ਹੋਇਆ "ਰੋਚਕ","ਕਲਮ ਤੋੜ" ਯਾਦਾਂ ਲਿਖ ਰਿਹਾ ਹੈ| ਕਹਾਣੀਆਂ ਵਿਚ ਯੋਨ ਰਸ ਦੇ ਚਟਖਾਰੇ ਲੈ ਰਿਹਾ ਹੈ|....

 

ਉਹ ਸਮਾਜ ਦੀ ਜਿੰਦਗੀ, ਲੋਕਾਂ ਦੀ ਲੜਾਈ,ਉਹਨਾਂ ਸੁਪਨਿਆਂ ਅਤੇ ਸਹੀ ਵਿਗਿਆਨਕ ਸੁੰਦਰਤਾਬੋਧ ਨੂੰ ਰਚਨਾ ਵਿਚ ਬਿਲਕੁਲ ਨਹੀਂ ਲਿਆ ਸਕਦਾ| ਉਹ ਨਾ ਸਮਾਜ ਨੂੰ ਦਿਸ਼ਾ ਦੇ ਸਕਦਾ ਹੈ ਨਾ ਸਾਹਿਤ ਨੂੰ| ਉਹ ਮੌਕਾਪ੍ਰਸਤ ਹੈ| ਇਹ ਸਾਰੇ ਲੇਖਕ, ਪ੍ਰਬੰਧ ਦੇ ਦਿਖਾਉਣ ਦੇ ਦੰਦਾਂ ਦਾ ਕੰਮ ਕਰ ਰਹੇ ਹਨ| ਇਹ ਸੱਭਿਆਚਾਰਕ ਬੁੱਕਲ ਦੇ ਸੱਪ ਹਨ| ਇਹ ਸਾਡੇ ਦੁਸ਼ਮਣਾ ਦੇ ਟਰੋਜ਼ਨ ਹਾਰਸ ਹਨ| ਇਹ ਪੁਰਸਕਾਰਾਂ ਦੀ ਦੌੜ ਵਿਚ ਅੰਨ੍ਹੇਵਾਹ ਭੱਜ ਰਹੀਆਂ ਭੇਡਾਂ ਹਨ| ਪ੍ਰੇਮ ਚੰਦ, ਮੁਕਤੀਬੋਧ ਅਤੇ ਪਾਸ਼ ਦੀਆਂ ਪਿੱਠਾ ਉੱਪਰ ਲੱਦੇ ਹੋਏ ਰੇਤ ਦੇ ਬੋਰੇ ਹਨ| ਪੁੱਛੋ ਜਰਾ ਇਹਨਾਂ ''ਪ੍ਰਗਤੀਸ਼ੀਲਤਾ'' ਦੇ ਧੇਕੇਦਾਰਾਂ ਨੂੰ, ਕੀ ਸਿੱਖਿਆ ਹੈ ਉਹਨਾਂ ਨੇ-ਕਬੀਰ,ਪ੍ਰੇਮ ਚੰਦ, ਮੁਕਤੀਬੋਧ, ਲੂਸ਼ੁਨ , ਗੋਰਕੀ ਦੀ ਜਿੰਦਗੀ ਅਤੇ ਰਚਨਾ ਕਰਮ— ਦੋਨਾਂ ਹੀ ਖੇਤਰਾਂ ਵਿਚ ਸਮਾਨ ਢੰਗ ਨਾਲ ਜਾਣ ਵਾਲੇ ਉਹਨਾਂ ਦੇ ਸੰਘਰਸ਼ ਤੋਂ? ਕੀ ਗ੍ਰਹਿਣ ਕੀਤਾ ਹੈ ਉਹਨਾਂ ਨੇ ਯੂਜੀਨ ਪੋਤੀਏ, ਬ੍ਰੇਖਤ, ਨਾਜਿਮ ਹਿਕਮਤ,ਰਾਫਲ ਫਾਕਸ ਆਦਿ ਦੀ ਜਿੰਦਗੀ ਅਤੇ ਰਚਨਾ ਦੀ ਇਕਰੂਪਤਾ ਤੋਂ ? ਪੁੱਛੋ ਇਹਨਾਂ ਨੂੰ ਪਾਟਨਰ ਤੇਰੀ ਪੋਲੀਟਿਕਸ ਕੀ ਹੈ? ਪੁੱਛੋ ਇਹਨਾਂ ਨੂੰ ਇਹ ਪ੍ਰਗਟਾਵੇ ਦੇ ਸਾਰੇ ਖਤਰੇ ਉਠਾਣ ਲਈ ਤਿਆਰ ਹਨ? ਅੱਜ ਜਦੋਂ ਨਕਲੀ ਸਮਾਜਵਾਦ ਦੇ ਪਤਣ ਤੋਂ ਬਾਅਦ, ਇਕ ਵਾਰ ਫਿਰ ਰਾਹ ਦੇ ਸਾਰੇ ਰੋੜੇ ਹੱਟ ਗਏ ਹਨ ਅਤੇ ਕਿਰਤੀਆਂ ਤੇ ਮੁਨਾਫੇਖੋਰਾਂ ਦੀਆਂ ਜਮਾਤਾਂ, ਕਲਤ ਹੋਣ ਵਾਲੀਆਂਕਾਤਲਾਂ ਦੀਆਂ ਜਮਾਤਾਂ ਬਿਲਕੁਲ ਇਕ ਦੂਜੇ ਆਹਮੋ-ਸਾਹਮਣੇ ਖੜੀਆਂ ਹਨ ਤਾਂ ਅਜਿਹੇ ਲੇਖਕਾਂ ਨੇ ਕੀ ਸਾਫ-ਸਾਫ ਤੈਅ ਕਰ ਲਿਆ ਹੈ ਕਿ ਉਹ ਕਿਸ ਵੱਲ ਖੜ੍ਹੇਂ ਹਨ| ਕੀ ਭਾਵੀ ਸਮਾਜਕ ਵਿਸਵੋਟਾਂ ਵਿਚ ਉਹਨਾਂ ਨੇ ਆਪਣੀ ਭੂਮਿਕਾ ਤੈਅ ਕਰ ਲਈ ਹੈ?

 

.....ਉਹ ਜਿੰਦਗੀ ਦੇ ਤੱਤ ਅਤੇ ਇਤਿਹਾਸ ਦੀ ਗਤੀ ਦੀ ਸਮਝਦੇ ਮਾਮਲੇ ਵਿਚ ਨਿਰਾ ਘੋਗਾ ਹੈ| ਉਹ ਨਹੀਂ ਸਮਝਦਾ ਕਿ ਪਿੱਛਲਮੋੜਿਆਂ ਅਤੇ ਹਾਰਾਂ ਦੇ ਲੱਖ ਹਨੇਰੇ ਬਾਵਜੂਦ ਅੱਜ ਵੀ ਮਜ਼ਦੂਰ ਜਮਾਤ ਦੇ ਸੰਘਰਸ਼ ਹੀ ਸੰਸਾਰ ਇਤਿਹਾਸ ਦੀ ਧੁਰੀ ਹੈ|....ਸਾਹਿਤ ਦੀ ਦੁਨੀਆਂ ਵਿਚ ਤੈਅਰਾਹਾਂ ਨੂੰ ਛੱਡ ਕੇ ਚਿੱਕੜ ਭਰੀਆਂ, ਹਨੇਰੀਆਂ , ਬਦਬੂਦਾਰ ਗਲੀਆਂ ਵਿਚ ''ਮੁਕਤ ਚਿੰਤਨ'' ਦਾ ਫੇਰੀਵਾਲਾ ਬਣਿਆ ਘੰਮਦਾ ਰਹਿੰਦਾ ਹੈ| ਉਹ ਰੂਪਵਾਦ, ਕਲਾਵਾਦ,ਯੌਨ-ਰਸ-ਭ ੋਗ ਦੇ ਕੋਰਾਮੀਨ ਦੇ ਇੰਜੈਕਸ਼ਨਦੇ ਕੇ, ਉੱਤਰ-ਆਧੁਨਿਕਤਾ ਅਤੇ ਉੱਤਰ ਸਰਚਨਾਵਾਦ ਆਦਿ ਦੇ ਕੈਪਸੂਲ ਖਲਾ ਦੇ ਆਪਣੇ ਬੀਮਾਰ, ਨਕਲੀ, ''ਲੋਕਪੱਖਵਾਦੀ'' ਸਾਹਿਤ ਨੂੰ ਜਿਉਂਦਾ ਰੱਖਣ ਚਾਹੁੰਦਾ ਹੈ ਅਤੇ ਬੀਤੇ ਦੀਆਂ ''ਗਲਤੀਆਂ'' ਉੱਪਰ ਜਾਂਤਾਂ ਪਿੱਟ ਸਿਆਪਾ ਕਰਦਾ ਹੈ , ਦੂਸਰਿਆਂ ਨੂੰ ਕੋਸਦਾ ਰਹਿੰਦਾ ਹੈ ਜਾਂ ਗੋਸ਼ਟੀਆਂ ਵਿਚ ਅਤੇ ਦੂਰਦਰਸਨ ਉੱਪਰਚਿੰਤਕ ਦੀ ਮੁਦਰਾ ਧਾਰ ਕੇ ਕੁਝ ਦਾਰਸ਼ਨਿਕ ਬਚਨ ਉਚਾਰਦਾ ਰਹਿੰਦਾ ਹੈ|

27 Apr 2012

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

...ਉਹ ਖੁਦ ਨੂੰ ਆਗਾਂਹਵਾਧੂ ਤੇ ਜਮਹੂਰੀਅਤ ਪਸੰਦ ਕਹਿੰਦਾ ਹੈ ਤਾਂ ਸਿਰਫ਼ ਇਸ ਲਈ ਕਿ ਅੱਜ ਸਾਹਿਤ ਦੇ ਬਾਜਾਰ ਵਿਚ ਇਸੇ ''ਪ੍ਰਗਤੀਸ਼ੀਲਤਾ'' ਅਤੇ ''ਜਮਹੂਰੀਅਤ'' ਦੀ ਕੀਮਤ ਹੈ....ਇਸੇ ਲਈ ਵੀ ਕਿ ਪ੍ਰਬੁੱਧ ਅਤੇ ਚੇਤਨ ਪਾਠਕ ਅੱਜ ਵੀ ਆਗਾਂਹਵਾਧੂ ਮੰਨੇ ਜਾਣ ਵਾਲੇ ਸਾਹਿਤ ਦੀ ਤਲਾਸ਼ ਕਰਦਾ ਰਹਿੰਦਾ ਹੈ, ਨਾਲ ਹੀ ਉਹ ਇਹ ਵੀ ਚੰਗੀ ਤਰਾਂ ਸਮਝਦਾ ਹੈ ਕਿ ਅੱਜ ਵੀ ਖੁਦ ਨੂੰ ਖੱਬੇ-ਪੱਖੀ ਕਹਿਣਾ ਹੀ ਸਾਹਿਤ ਵਿਚਥਾਂ ਹਾਸਲ ਕਰਨ ਦਾ ਪਾਸਪੋਰਟ ਹੈ| ਉਹ ਆਗਾਂਹਵਾਧੂ ਅਤੇ ਜਮਹੂਰੀ ਲੇਖਕਾਂ ਅਤੇ ਲੋਕ ਸੱਭਿਆਚਾਰਕ ਕਾਮਿਆਂ ਦੀਆਂ ਜਥੇਬੰਦੀਆਂ, ਸੰਘ ਅਤੇ ਮੰਚ ਬਨਾਉਂਦਾਹੈ , ਪਰ ਇਹਨਾਂ ਸ਼ਬਦਾਂ ਦੇ ਭਾਵ ਅਰਥ ਤਾਂ ਦੂਰ, ਸਾਇਦ ਸ਼ਬਦ ਅਰਥ ਤੱਕ ਭੁੱਲ ਚੁੱਕ ਹੈ| ਉਹ ਆਪਣੀ ਜਿੰਦਗੀ ਨੂੰ ਪ੍ਰਬੰਧ ਦੀ ਮਾਰ ਅਤੇ ਦਬਾਅ ਤੋਂ ਇੰਚ ਇੰਚ ਸੁਰੱਖਿਅਤ ਰੱਖਣ ਦੀ ਗਾਰੰਟੀ ਉੱਪਰ ਇਨਕਲਾਬੀ ਸਾਹਿਤ ਦਾ ਰਚਣਹਾਰਾ ਬਣਨਾ ਚਾਹੁੰਦਾ ਹੈ.....

 

ਇਸ ਲਈ.... ਉੱਠ ਪਾਠਕ!ਜਾਗ! ਆਪਣੀ ਨੀਂਦ ਤਿਆਗ| ਜਿਸ ਤੋਂ ਤੂੰ ਇਸ ਹਨੇਰੇ ਦੌਰ ਵਿਚ ਰਾਹ ਦਰਸਾਵੇ ਦੀ ਆਸ ਰੱਖਦਾ ਹੈ ਉਸਦੇ ਹੱਥ ਵਿਚ ਸਾਹਿਤ ਦੀ ਮਸ਼ਾਲ ਨਹੀਂ, ਇਕ ਬੁਝਿਆ ਹੋਇਆ ਗੋਹਟਾ ਹੈ| ਉਹ ਮਰਿਆ ਹੋਇਆ ਹੈ| ਜਿਸ ਤੋਂ ਤੂੰ ਜਿੰਦਗੀ, ਸੰਘਰਸ਼ ਅਤੇ ਸਿਰਜਣਾ ਦਾ ਸੰਗੀਤ ਸੁਣਨਾ ਚਾਹੰਦਾ ਹੈ| ਉਹ ਮਿਆਂਕ ਸਕਦਾ ਹੈ ਜਿਸਤੋਂ ਤੂੰ ਨਵੇਂ ਸੰਘਰਸ਼ ਦੇ ਸੱਦੇ ਦੀ ਆਸ ਕਰ ਰਿਹਾ ਹੈ| ਰੌਸ਼ਨੀ ਦਾ ਮਿਆਰ ਨਹੀਂ ਉਹ ਇਕ ਦਖਮਾ (ਦਖਮਾ ਉਸ ਮੀਨਾਰ ਨੂੰ ਕਹਿੰਦੇ ਹਨ ਜਿਸਦੀ ਛੱਤ ਉੱਪਰ ਪਾਰਸੀ ਲੋਕ ਆਪਣੇ ਮੋਇਆਂ ਦੀਆਂ ਲਾਸ਼ਾਂ ਰੱਖ ਦਿੰਦੇ ਹਨ| ਇਹੋਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਹੈ|) ਹੈ, ਜਿਸ ਉੱਪਰ ਹਰਕਤਹੀਣ -ਨਿੱਠਲੇ ਵਿਚਾਰਾਂ ਦੀਆਂ ਲਾਸ਼ਾਂ ਸੜਰਹੀਆਂ ਹਨ| ਉਹ ਪਿਆਰ ਨਹੀਂ ਕਰ ਸਕਦਾ|ਉਹ ਲੜ ਨਹੀਂ ਸਕਦਾ| ਉਹ ਦੂਰ ਭਵਿੱਖ ਦੇ ਸੁਪਨੇ ਨਹੀਂ ਦੇਖ ਸਕਦਾ| ਉਸਦੀ ਲੇਖਣੀ ਰਚਨਾ ਦੀ ਦੁਨੀਆਂ ਵਿਚ ਸਿਰਫ਼ ਉਸਦੇ ਬੁਰੇ ਸੁਪਨਿਆਂ ਦਾ ਹੀ ਪ੍ਰਚਾਰ ਕਰ ਸਕਦਾ ਹੈ| ਉਹ ਧਾਰਾ ਵਿਰੁੱਧ ਤੈਰਨਾ ਤਾਂ ਕੀ ਉਸਦੇ ਕਿਨਾਰੇ ਤੱਕ ਜਾਣ ਤੋਂ ਵੀ ਕੰਬ ਉੱਠਦਾ ਹੈ| ਉਠੋ ਅਤੇ ਜਿੰਦਗੀ ਨੂੰ ਵਰ ਲਵੋ! ਜਿਉਂਦਿਆਂ ਦੇ ਸੰਸਾਰ ਵਿਚ ਪ੍ਰਵੇਸ਼ ਕਰੋ| ਜਿਉਂਦੇ , ਨਿੱਘੇ ਦਿਲ ਨੂੰ ਛੂਹੋ|

 

ਨੌਜਵਾਨ ਪਾਠਕ ਸਾਥੀਓ ਅਤੇ ਸਾਹਿਤ ਦੀ ਦੁਨੀਆਂ ਵਿਚ ਪੈਰ ਰੱਖ ਰਹੇ ਨੌਜਵਾਨੋ ਲੇਖਕੋ, ਤੁਹਾਨੂੰ ਆਪਣੇ ਵਿਚੋਂ ਹੀ ਅਜਿਹੇ ਲੇਖਕ, ਕਲਾਕਾਰ ਅਤੇ ਸੱਭਿਆਚਾਰਕ ਕਾਮੇ ਪੈਦਾ ਕਰਨੇ ਹੋਣਗੇ ਜੋ ਪ੍ਰੋਲੇਤਾਰੀ ਨਵ-ਜਾਗਰਣ ਅਤੇ ਪ੍ਰਬੋਧਨ ਦਾ ਅਹਿਮ ਕਾਰਜ ਹੱਥਾਂ ਲੈਣ| ਲੇਖਕ ਸਮਾਜ ਨੂੰ ਦਿਸ਼ਾ ਦਿੰਦਾ ਹੈ ਪਰ ਉਸ ਤੋਂ ਵੀ ਪਹਿਲਾਂ ਸਮਾਜ ਲੇਖਕ ਦੀ ਉਸਾਰੀ ਕਰਦਾ ਹੈ | ...ਹਨੇਰੇ ਅਤੇ ਪਿੱਛਲ ਮੋੜੇ ਦੇ ਇਸ ਦੌਰ ਵਿਚ ਇਕ ਨਵੀਂਸੱਭਿਆਚਾਰਕ ਮੁਹਿੰਮ ਦੀ ਤਿਆਰੀ ਅਤੇ ਜੱਥੇਬੰਦੀ ਦਾ ਕੰਮ ਸਾਡੇ ਸਾਹਮਣੇ ਹੈ|ਇਸ ਲਈ ਉਠੋ, ਆਪਣੀ ਸਕਾਰਤਮਕ ਪਰੰਪਰਾ ਦੀ ਅਮੀਰ ਵਿਰਾਸਤ ਤੋਂ ਤਾਕਤ ਲਓ| ਮੁਰਦਿਆਂ ਦੇ ਇਸ ਪਿੰਡ ਵਿਚ ਸਾਹਸੀ ਕਬੀਰਾ ਦੀ ਤਲਾਸ ਕਰੋ|

 

ਜੋ ਖੁੰਝ ਗਏ ਜਾਂ ਵਿੱਕ ਗਏ ਉਹਨਾਂ ਨੂੰ ਕੁਝ ਨਾ ਪੁੱਛਣਾ, ਪਰ ਜਿਹਨਾਂ ਵਿਚ ਇਮਾਨਦਾਰੀ ਬਚੀ ਹੋਈ ਹੈ, ਜਿਹਨਾਂ 'ਚ ਊਰਜਾ ਵੀ ਬਾਕੀ ਹੈ ਉਹਨਾਂ ਨੂੰ ਪੁੱਛੋ, ''ਆਖਰ ਤੁਸੀਂ ਇਨਕਲਾਬੀ ਆਤਮਾ ਦੀ ਗੱਲ ਕਦੋਂ ਕਰੋਗੇ, ਆਤਮਾ ਦੇ ਮੁੜ-ਜਨਮ ਦੀ ਜ਼ਰੂਰਤ ਬਾਰੇ ਕਦੋਂ ਲਿਖੋਂਗੇ? ਕਿੱਥੇ ਹੈ ਨਵੀਂ ਜਿੰਦਗੀ ਦੀ ਉਸਾਰੀ ਦਾ ਸੱਦਾ? ਕਿੱਥੇ ਹੈ ਨਿਡਰਤਾ ਦਾ ਪਾਠ? ਕਿੱਥੇ ਹਨ ਉਹ ਸ਼ਬਦ ਜੋ ਆਤਮਾ ਨੂੰ ਖੰਭ ਲਗਾ ਸਕਦੇ ਹਨ? . . . .

 

- ਸਤਿਆਵ੍ਰਤ ਦੇ ਲੇਖਾਂ 'ਚੋ ਕੁਝ ਨੋਟਸ......from blog Twilight

27 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for....sharing.....

28 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

I`ve read it before but loved it again ! tsf,,,jio,,,

28 Apr 2012

Reply