Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਮ ਹੋਣੀ ਹੰਢਾਉਣ ਵਾਲੀ ਸ਼ਾਇਰਾ ਸੀ ਸੀਮਾ ਚਾਵਲਾ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅਸੀਮ ਹੋਣੀ ਹੰਢਾਉਣ ਵਾਲੀ ਸ਼ਾਇਰਾ ਸੀ ਸੀਮਾ ਚਾਵਲਾ

ਕੌਣ ਕਹਿੰਦਾ ਹੈ ਕਿ ਮਰ ਜਾਵਾਂਗੀ
ਮੈਂ ਤਾਂ ਨਦੀ ਹਾਂ ਸਮੁੰਦਰ ’ਚ ਉਤਰ ਜਾਵਾਂਗੀ…
ਸ਼ਾਇਰਾ ਸੀਮਾ ਚਾਵਲਾ ਸੱਚਮੁੱਚ ਧੁਰੋਂ ਨਦੀ ਦੀ ਹੋਣੀ ਲੈ ਕੇ ਆਈ ਸੀ ਤਾਂ ਹੀ ਤਾਂ ਧਰਤ ਦੀ ਕੋਈ ਸ਼ਖਸੀਅਤ ਉਸ ਦੀ ਵਾਫ਼ਰ ਹਸਤੀ ਦੇ ਮੇਚੇ ਨਾ ਆਈ ਤੇ ਉਹ ਲਹਿਰਾਂ ਦੇ ਹਵਾਲੇ ਹੋ ਗਈ। ਪਾਣੀਆਂ ’ਚ ਅਜਿਹਾ ਡੂੰਘੇ ਲੱਥੀ ਕਿ ਗੋਤੇ ਵੀ ਨਾ ਖਾਧੇ। ਆਖ਼ਰ ਦੋ ਕੁ ਦਿਨਾਂ ਮਗਰੋਂ ਜਦ ਜਿਸਮ ਹੌਲਾ ਫੁੱਲ ਹੋਇਆ, ਪਾਣੀਆਂ ਦੇ ਬਰ ਮੇਚ ਹੋਇਆ; ਉਹ ਸਰਾਵੇਂ ਦਾ ਸਰਾਵਾਂ  ਬਿੰਬ ਹੋਈ ਦੁਨਿਆਵੀ ਰਿਸ਼ਤਿਆਂ ਸਾਹਵੇਂ ਆਪਣੇ ਨਿਰਹੋਂਦ ਹੋਣ ਦੀ ਜ਼ਾਮਨੀ ਦੇਣ ਲੱਗੀ। ਇਹ ਹੋਣੀ ਉਸ ਦੀ ਸਵੈ-ਚੋਣ ਸੀ। ਉਹ ਲੰਮੇ ਸਮੇਂ ਤੋਂ ਆਪਣੀਆਂ ਭਾਵਨਾਵਾਂ ਦੇ ਫੁੱਲਾਂ ਨੂੰ ਗੰਗਾ ’ਚ ਵਹਾਅ ਰਹੀ ਸੀ, ਜਿਹਾ ਕਿ ਉਸ ਕੇ ਕਾਵਿ-ਸੰਗ੍ਰਹਿ ‘ਕੇਸੂ’ ਦੀ ਇੱਕ ਨਜ਼ਮ ਤੋਂ ਇਸ ਕਾਸੇ ਦੀ ਸੋਅ ਮਿਲਦੀ ਹੈ:
ਮੇਰੀਆਂ ਚਿੱਠੀਆਂ
ਜਿਨ੍ਹਾਂ ਦੇ ਕਦੇ
ਜਵਾਬ ਨਾ ਆਏ
ਫੁੱਲ ਸਨ ਮੇਰੇ ਹੀ
ਆਪ ਹੀ ਮੈਂ
ਜੋ ਗੰਗਾ-ਸਾਗਰ ’ਚ ਵਹਾਏ
ਆਪਣੀ ਇੱਕ ਹੋਰ ਨਜ਼ਮ ‘ਸਮੇਂ ਦੀ ਸੀਮਾ’ ’ਚ ਸੀਮਾ ਚਾਵਲਾ ਆਪਣੀ ਬੇਵਸੀ ਨੂੰ ਇਨ੍ਹਾਂ ਸ਼ਬਦਾਂ ਦਾ ਜਾਮਾ ਪਹਿਨਾਉਂਦੀ ਹੈ:-
‘‘ਮੈਂ ਹਰ ਘਰ ਦਾ ਬੂਹਾ ਖੜਕਾਇਆ
ਹਰ ਕੋਈ ਵਕਤ ਦੀ ਚਾਦਰ ਤਾਣ
ਘੂਕ ਸੁੱਤਾ ਪਿਆ…
ਸੋ ਹੰਭ-ਹੁੱਟ ਕੇ ਉਸ ਨੇ ਸਮੇਂ ਦੀ
ਸੀਮਾ ਤੋਂ ਬਾਹਰ ਜਾਣ ਦਾ ਐਲਾਨ ਕਰ ਦਿੱਤਾ
ਚਲ ਉੱਠ ਜਿੰਦੇ
ਸਾਂਭ ਦਰਦਾਂ ਵਾਲਾ ਖਿਲਾਰਾ
ਬੰਨ੍ਹ ਪੋਟਲੀ
ਮੁਕਾ ਸਫ਼ਰ ਦਾ ਰਸਤਾ ਸਾਰਾ

20 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਇਰਾ ਸੀਮਾ ਨੇ ਮੌਜੂਦਾ ਔਰਤ ਦੀ ਵਿਥਿਆ ਅਤੇ ਸੰਘਰਸ਼ ਦੀ ਬਾਤ ਆਪਣੀ ਕਵਿਤਾ ‘ਮਹਾਭਾਰਤ ਦਾ ਯੁੱਧ’ (ਕੇਸੂ) ਵਿੱਚ ਪਾਈ ਹੈ। ਉਸ ਦੀ ਅੰਤਰ-ਵੇਦਨਾ ਨੂੰ ਬਿਆਨਦੀ ‘ਅੰਤਰ-ਦਵੰਦ’ ਕਵਿਤਾ ਵੀ ਉਸ ਦੇ ਰੋਜ਼ ਸ਼ਾਮ ਨੂੰ ਕਤਲ ਹੋਣ ਅਤੇ ਅਗਲੇ ਦਿਨ ਆਸ ਨਾਲ ਜੀਣ-ਭਾਵ ਨਿੱਤ ਮੌਤੇ ਮਰਨ ਦੀ ਵਿਥਿਆ ਬਿਆਨਦੀ ਹੈ। ਇਸ ਦੁਚਿੱਤੀ ਤੋਂ ਪਾਰ ਜਾਣ ਦਾ ਉਸ ਫੈਸਲਾ ਲਿਆ-ਹਮੇਸ਼ਾ ਲਈ ਮਰ ਜਾਣ ਦਾ। ਉਸ ਦੀ ਇੱਕ ਨਿੱਕੀ ਜਿਹੀ ਨਜ਼ਮ ਹੈ- ‘ਕਿਉਂ’ (ਪੰਨਾ 111) ‘‘ਮੈਂ ਰਾਮ ਛੂਹ ਪਾ/ਪਿਘਲ ਗਈ/ਪਰ ‘ਰਾਮ’ ਕਿਉਂ ‘ਅਹਿੱਲਿਆ’ ਹੋ ਗਿਆ?’’ ਸੱਚ ਇਸ ਪੰਘਰੀ ਹਸਤੀ ਦਾ ਸੇਕ ਕੋਈ ਨਹੀਂ ਜਰ ਸਕਿਆ। ਸਭ ਅਹਿੱਲ ਹੋਏ ਵੇਖਦੇ ਰਹੇ ਤੇ ਉਹ ਸੀਮ ਤੋਂ ਅਸੀਮ ਹੋ ਗਈ।
ਉਸ ਦੇ ਇਸ ਦਰਦ ਦੀ ਖ਼ਬਰੇ ਕਿਸ-ਕਿਸ ਨਾਲ ਸਾਂਝ ਸੀ ਜਾਂ ਇਉਂ ਕਹਿ ਲਵੋ ਕਿ ਉਹ ਆਪਣੀ ਪੀੜ ਦੀ ਨਿਕਾਸੀ ਦਾ ਰਾਹ ਰੋਰਨਾਂ ਸ਼ਾਇਰਾਂ ਦੀਆਂ ਰਚਨਾਵਾਂ ’ਚੋਂ ਭਾਲਦੀ ਸੀ। ਕਦੇ-ਕਦੇ ਉਹਨੂੰ ਖ਼ਿਆਲ ਆਉਂਦਾ ਕਿ ਸ਼ਿਵ (ਬਟਾਲਵੀ) ਦੀ ਜੋ ‘ਅਣਜੰਮੀ ਧੀ ਸੀਮਾ’ ਸੀ, ਉਹ ਉਹੀ ਸੀਮਾ ਹੈ। ਇਸ ਸੋਚ ਪਿੱਛੇ ਉਸ ਦੀ ਸੰਵੇਦਨਸ਼ੀਲਤਾ ਇਹ ਦਲੀਲ ਦਿੰਦੀ ਹੈ:
‘ਹੁਣ ਮੈਨੂੰ ਵਿਸ਼ਵਾਸ ਹੋ ਗਿਆ
ਮੈਂ ਤੇਰੀ ਅਣਜੰਮੀ ਧੀ-ਸੀਮਾ

ਮੇਰੀਆਂ ਰਾਹਾਂ ’ਚੋਂ ਪਤਝੜਾਂ ਦੀ ਰੁੱਤ ਜਾਂਦੀ ਨਹੀਂ
ਮੇਰਿਆਂ ਗੀਤਾਂ ਵਿੱਚੋਂ ਬਿਰਹਾ ਦੀ ਰੜ੍ਹਕ ਜਾਂਦੀ ਨਹੀਂ
ਪੀੜਾਂ ਦਾ ਪਰਾਗਾ ਭੁਨਾਉਣ ਲਈ
ਮੈਂ ਵੀ ਕਿੰਨੀਆਂ ਭੱਠੀਆਂ ਭਾਲਦੀ
ਜੋਬਨ ਰੁੱਤੇ ਮਰ ਨਾ ਸਕੀ
ਪਰ ਮੌਤ ਨੂੰ ਵਾਜਾਂ ਮਾਰਦੀ…
(ਕਦੇ-ਕਦੇ ਮੈਨੂੰ ਖ਼ਿਆਲ ਆਉਂਦਾ ਹੈ ਪੰਨਾ-32)
ਕਦੇ ਉਹ ਸੁਖਵਿੰਦਰ ਅੰਮ੍ਰਿਤ ਦਾ ਪਤਾ ਦੇਣ ਦੀ ਗੁਹਾਰ ਲਾਉਂਦੀ ਹੈ ਕਿਉਂਕਿ ਆਪਣੀ ਇਸ ਕਵਿਤਾ ਜਾਈ ਭੈਣ ਨੂੰ ਖ਼ਤ ਲਿਖ ਕੇ ਆਪਣੀ ਸਾਂਝ ਪੁਗਾਉਣਾ ਚਾਹੁੰਦੀ ਹੈ। (ਪਤਾ, ਪੰਨਾ-66)
‘ਹਸਰਤਾਂ ਦੇ ਗੀਤ’ ’ਚ ਉਹ ਆਪਣੀਆਂ ਹਸਰਤਾਂ ਨੂੰ ਅੰਮ੍ਰਿਤਾ ਪ੍ਰੀਤਮ ਨਾਲ ਮੇਲਦੀ ਹੈ। ਪਰ ਉਸ ਨੂੰ ਇਸ ਗੱਲ ਦਾ ਹੇਰਵਾ ਹੈ ਕਿ ਉਹ ਚਾਹ ਕੇ ਵੀ ਅੰਮ੍ਰਿਤਾ ਵਾਂਗ ਆਪਣਾ ਵਜੂਦ ਨਹੀਂ ਲੱਭ ਸਕੀ, ਕਿਉਂਕਿ:-
ਉਸ ਦੇ ਦਰਦ ਨੂੰ
ਉਸ ਦਾ ਸੋਜ ਨਹੀਂ ਮਿਲਦਾ
ਹਸਰਤਾਂ ਦੇ ਗੀਤ ਤਾਂ ਲਿਖਦੀ ਹੈ
ਹਰ ‘ਅੰਮ੍ਰਿਤਾ’
ਪਰ ਹਰ ਅੰਮ੍ਰਿਤਾ ਨੂੰ
ਉਸ ਦਾ ‘ਇਮਰੋਜ਼’ ਨਹੀਂ ਮਿਲਦਾ…
ਆਪਣੇ ਪਲੇਠੇ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਆਪਣੇ ਅੰਤਲੇ ਕਾਵਿ-ਸੰਗ੍ਰਹਿ ‘ਕੇਸੂ’ ਦੀ ਪਹਿਲੀ ਨਜ਼ਮ ’ਚ ਉਸ ਆਪਣੀ ਕਵਿਤਾ ਨੂੰ ਇਉਂ ਸ਼ਬਦਾਇਆ ਹੈ:-
ਮੈਂ ਚਾਹੁੰਦੀ ਹਾਂ
ਮੇਰੀ ਕਵਿਤਾ
ਅੰਮ੍ਰਿਤ ਦੀ ਇੱਕ ਨਦੀ ਹੋਵੇ
ਜਿੱਥੋਂ ਜ਼ਿੰਦਗੀ ਦੇ ਰਾਹੀ
ਆਪਣੀ ਰੂਹ ਦੀ ਪਿਆਸ ਬੁਝਾਉਣ
ਜਦੋਂ ਥੱਕਣ
ਦੁੱਖਾਂ ਝੋਰਿਆਂ ਤੋਂ ਅੱਕਣ
ਇਸ ਨਦੀ ਦੇ ਕੰਢੇ ਆਉਣ
ਆਪਣੇ ਪੈਰ ਭਿਉਂਣ… (ਅੰਮ੍ਰਿਤ ਦੀ ਨਦੀ, ਪੰਨਾ-13)
ਪਰ ਇਹ ਕਵਿਤਾ ਰੂਪੀ ਨਦੀ ਦੀ ਦਾਤ ਉਸ ਆਪਣੇ ਪਾਠਕਾਂ, ਦੋਸਤਾਂ, ਪ੍ਰਸੰਸਕਾਂ ਦੇ ਹਵਾਲੇ ਕਰ ਦਿੱਤੀ। ਇਹ ਕਵਿਤਾ ਦੀ ਨਦੀ ਨਾ ਉਸ ਦੀ ਰੂਹ ਦੀ ਪਿਆਸ ਬੁਝਾਉਣ ਦੇ ਸਮਰੱਥ ਹੋਈ ਅਤੇ ਨਾ ਹੀ ਦੁੱਖਾਂ ਝੋਰਿਆਂ ਤੋਂ ਅੱਕਦੀ-ਖਪਦੀ ਉਸ ਦੀ ਸੰਤਾਪੀ ਆਤਮਾ ਇਸ ਨਦੀ ਕੰਢੇ ਆਪਣੇ ਪੈਰ ਭਿਉਂ ਸ਼ੀਤਲਾ ਗ੍ਰਹਿਣ ਕਰ ਸਕੀ। ਉਸ ਨੇ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਲੈਣ ਦਾ ਸਭ ਤੋਂ ਸਰਲ ਰਸਤਾ ਦੁਨਿਆਵੀ ਪਾਣੀਆਂ ’ਚ ਡੁੱਬਣ ਦਾ ਚੁਣਿਆ। ਨਿਸ਼ਚੇ ਹੀ ਉਸ ਵੇਲੇ ਉਸ ਦੇ ਮਨ ਦੀ ਹਾਲਤ ਸਾਵੀਂ ਨਹੀਂ ਹੋਵੇਗੀ।
ਉਸ ਨੇ ਆਪਣੀ ਸਿਰਜਣ ਪ੍ਰਕਿਰਿਆ, ਕਵਿਤਾਵਾਂ ਨੂੰ ਕਈ ਚਿੰਨ੍ਹਾਂ, ਪ੍ਰਤੀਕਾਂ ਨਾਲ ਬਿਆਨਿਆ। ਆਪਣੀ ਇੱਕ ਕਵਿਤਾ ’ਚ ਇਸੇ ਕਵਿਤਾ ਦੀ ਦੌਲਤ ਕਾਰਨ ਖ਼ੁਦ ਨੂੰ ਮਾਲੋਮਾਲ ਸਮਝਦੀ ਹੈ:
ਬਹੁਤ ਅਮੀਰ ਹਾਂ ਮੈਂ
ਮੇਰੇ ਕੋਲ ਸੋਹਣੇ ਗੀਤਾਂ ਦੀਆਂ ਛਾਵਾਂ
ਕੋਸੀਆਂ ਧੁੱਪਾਂ ਵਰਗੀਆਂ ਨਜ਼ਮਾਂ
ਸ਼ੁੱਧ ਦੁੱਧ ਵਰਗੀਆਂ ਕਵਿਤਾਵਾਂ…
 (ਕਵੀ ਦੀ ਦੌਲਤ, ਪੰਨਾ-40)
ਪਰ ਸ਼ਾਇਰਾ ਸੀਮਾ ਦੀ ਰੂਹ ਦੀ ਅਮੀਰੀ ਦੁਨਿਆਵੀ ਗੁਰਬਤ ਤੋਂ ਹਾਰ ਗਈ। ਸੁਣਿਐ, ਗੁਰਬੱਤ ਦੇ ਨਾਲ ਨਾਲ ਕਈ ਹੋਰ ਗੁੰਝਲਾਂ, ਅੜਿੱਕਿਆਂ ਨੇ ਉਸ ਦੀ ਕੋਮਲ ਜਿੰਦ ਫਾਥੀ ਹੋਈ ਸੀ…। ਉਸ ਨੇ ‘ਵਾਪਸੀ’ ਨਜ਼ਮ ਰਾਹੀਂ ਖ਼ੁਦ ਨੂੰ ਧਰਵਾਸਾ ਦਿੰਦਿਆਂ ਸ਼ਬਦਾਇਆ ਸੀ:
ਮੁੜ ਆ ਕਮਲੀਏ/ਕੋਈ ਨਾ ਬੇਲੀ/ਕੋਈ ਨਾ ਯਾਰ
ਜੀਹਨੂੰ ਤੇਰਾ ਇੰਤਜ਼ਾਰ/ਸਵਾਰਥਾਂ ’ਚ ਡੁੱਬਿਆ/ਸੋਹਣਾ ਸੰਸਾਰ
ਢੋਅ ਕੇ ਬੂਹਾ/ਨਾ ਬਾਲ ਦੀਵੇ…(ਪੰਨਾ-63)
ਇਉਂ ਇਸ ਨਜ਼ਮ ਵਿਚਲੇ ਸੱਚ ਨੂੰ ਪੁਗਾਉਂਦਿਆਂ ਉਸ ਆਪਣੀ ਜਿੰਦ ਦੇ ਬੂਹੇ ਢੋਅ ਲਏ। ਹਯਾਤੀ ਦਾ ਦੀਵਾ ਸਾਹਾਂ ਦਾ ਪੱਲਾ ਮਾਰ ਬੁਝਾ ਦਿੱਤਾ।
ਸੀਮਾ ਚਾਵਲਾ ਦੀ ਹਰ ਕਵਿਤਾ ਉਸ ਦੀ ਅੰਤਰਵੇਦਨਾ ਨੂੰ ਦਰਸਾਉਂਦੀ ਹੈ। ਆਪਣੀ ਇੱਕ ਨਜ਼ਮ ‘ਸਮਰਪਣ’ ਵਿੱਚ ਉਹ ਕਲਮ-ਸਲਾਈਆਂ ਨਾਲ ਉਣੀ-ਬੁਣੀ ਅੱਖਰਾਂ ਦੀ ਨਿੱਘੀ ਲੋਈ ਵੀ ਸੂਰਜ ਦੇ ਚਰਨੀਂ ਚੜ੍ਹਾ ਆਉਂਦੀ ਹੈ। ਜ਼ਿੰਦਗੀ ਦੇ ਯੱਖ ਮੌਸਮਾਂ ’ਚ ਜਦੋਂ ਮੁਹੱਬਤੀ ਸੂਰਜ ਦਾ ਨਿੱਘ ਨਾ ਮਿਲੇ: ਕਦ ਤੀਕ ਕੋਈ ਕਲਮ-ਸਲਾਈਆਂ ਨਾਲ ਅੱਖਰਾਂ ਦੀ ਲੋਈ ਉਣ-ਬੁਣ ਉਸ ਦਾ ਨਿੱਘ ਲਵੇ। ਬੇਸ਼ੱਕ ਸ਼ਾਇਰਾ ਦੀ ਪੀੜ ਬੇਮੁੱਲੀ, ਬੇਹਿਸਾਬ ਸੀ ਪਰ ‘ਕਿਸੇ ਦੇ ਅਮੁੱਲੇ ਵਕਤ ਸਾਹਵੇਂ ਉਸ ਨੂੰ ਆਪਣੀ ਪੀੜ ਦੀ ਕੋਈ ‘ਔਕਾਤ’ ਨਹੀਂ ਦਿੱਸਦੀ ਸੀ ਤਾਂ ਹੀ ਤਾਂ:
ਵਗ ਜਾ ਰਾਹੀਆ ਆਪਣੇ ਰਾਹ
ਪੂਰੇ ਨਾ ਹੋਣੇ ਮੇਰੇ ਚਾਅ

ਜੀਅ ਤੂੰ ਆਪਣੀ ਜ਼ਿੰਦਗੀ ਖੂਬਸੂਰਤ
ਝੋਲੀ ਪਾ ਆਪਣੀ ਪੀੜ
ਮੈਂ ਹੋ ਰਹੀ ਰੁਖ਼ਸਤ… (ਪੰਨਾ-36)

20 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਦੇ ਨੰਦ ਲਾਲ ਨੂਰਪੁਰੀ ਨੇ ਇੰਜ ਹੀ ਗੁਰਬੱਤ ਤੋਂ ਘਾਬਰ ਕੇ ਘਰ ਦੇ ਨੇੜਲੇ ਖੂਹ ’ਚ ਛਾਲ ਮਾਰ ਇਹ ਲੀਲਾ ਖ਼ਤਮ ਕੀਤੀ ਸੀ। ਹੁਣ ਸ਼ਾਇਰਾ ਸੀਮਾ ਜ਼ਿੰਦਗੀ ਦੇ ਕਹਿਰ ਤੋਂ ਘਬਰਾ ਕੇ ਪਾਣੀਆਂ ਦੀ ਪਨਾਹ ’ਚ ਚਲੀ ਗਈ। 21 ਜਨਵਰੀ 1968 ’ਚ ਜਨਮੀ ਸੀਮਾ 4-5 ਜੂਨ, 2012 ਨੂੰ ਅਸੀਮਤਾ ’ਚ ਵਿਲੀਨ ਹੋ ਗਈ। ਇਉਂ ਚਵਾਲੀ ਸਾਲਾਂ ਦੀ ਭਰ ਮੁਟਿਆਰ ਸੀਮਾ ਡੁੱਲ੍ਹ-ਡੁੱਲ੍ਹ ਪੈਂਦੇ ਜੋਬਨ ਨੂੰ ਸਾਂਭ ਨਾ ਸਕੀ ਅਤੇ ਦੁੱਖਾਂ ਨਾਲ ਖੁਰਦੀ, ਰੇਤ ਵਾਂਗ ਕਿਰਦੀ ਗਈ ਤੇ ਹਵਾਵਾਂ ਨੇ ਉਸ ਦੇ ਨਿਸ਼ਾਨ ਆਪਣੇ ’ਚ ਸਾਂਭ ਲਏ। ਉਸ ਦੇ ਇੱਕੋ-ਇੱਕ ਸੰਗ੍ਰਹਿ ‘ਕੇਸੂ’ ਨੇ ਉਸ ਦੇ ਪ੍ਰਸੰਸਕਾਂ ਦਾ ਦਾਇਰਾ ਵਸੀਹ ਕੀਤਾ ਤੇ ਉਹ ਕਵੀ-ਦਰਬਾਰਾਂ, ਕਾਵਿ-ਗੋਸ਼ਟੀਆਂ ’ਚ ਸ਼ਿਰਕਤ ਕਰਨ ਲੱਗੀ। ਦੋ ਕੁ ਵਰ੍ਹੇ ਹੋਏ, ਮਹਿਲਾ-ਦਿਵਸ ਦੇ ਮੌਕੇ, ਮਾਰਚ ਦੇ ਸ਼ੁਰੂ ’ਚ ਪੰਜਾਬੀ ਅਕਾਦਮੀ ਵੱਲੋਂ ਨਾਰੀ-ਕਵੀ ਦਰਬਾਰ ’ਚ ਸ਼ਮੂਲੀਅਤ ਕਰਨ ਦਾ ਸੱਦਾ ਮਿਲਿਆ। ਉਦੋਂ ਪਹਿਲੀ ਵੇਰ ਉਸ ਨਾ ਸ਼ਖਸੀ ਮੁਲਾਕਾਤ ਹੋਈ ਜੋ ਬਹੁਤ ਨਿੱਘੀ ਦੋਸਤੀ ’ਚ ਵੱਟ ਗਈ। ਉਸ ਰਾਤ ਉਹ ਮੇਰੇ ਘਰ ਠਹਿਰੀ ਤੇ ਜੀਵੀ ਜ਼ਿੰਦਗੀ ਦਾ ਹਰ ਓਹਲਾ ਲਾਹ ਦਿੱਤਾ। ਉਸ ਕਿਹਾ ‘‘ਸੋਚ ਰਹੀ ਸਾਂ, ਬੇਟੇ ਦੀ ਸਾਲਾਨਾ ਫੀਸ ਲਈ ਕਿਧਰੋਂ ਪੈਸੇ ਆਉਣ। ਇਹ ਕਾਵਿ-ਕਮਾਈ ਮੇਰੇ ਬੱਚੇ ਦੀ ਪੜ੍ਹਾਈ ਦੇ ਕੰਮ ਆਈ।’’ ਦਿੱਲੀਓਂ ਜਾਣ ਤੋਂ ਦੋ ਕੁ ਦਿਨ ਮਗਰੋਂ ਉਸ ਦਾ ਫੋਨ ਆਇਆ, ‘‘ਅਮੀਆ ਦੀਦੀ, ਮੈਂ ਤੁਹਾਡੇ ’ਤੇ ਇੱਕ ਨਜ਼ਮ ਲਿਖੀ ਹੈ ਤੇ ਉਹਦੀ ਮਿੱਠੀ ਆਵਾਜ਼ ਨੇ ਬੋਲ ਚੁੱਕੇ, ‘‘ਅਮੀਏ ਨੀ, ਤੂੰ ਹੁਣ ਮੇਰੇ ਨਾਲ ਏਂ…ਮੈਂ ਉਸ ਵੇਲੇ ਆਪਣੀ ਬੱਚੀ ਦੀ ਅਲਮਾਰੀ ਸਾਂਭ ਰਹੀ ਸਾਂ, ਸੋ ਕਵਿਤਾ ਬਹੁਤ ਪਸੰਦ ਆਉਣ ਦੇ ਬਾਵਜੂਦ ਮੈਂ ਕਿਹਾ, ਕੱਲ੍ਹ ਫੋਨ ’ਤੇ ਇਹ ਨਜ਼ਮ ਲਿਖਵਾ ਦੇਵੀਂ।’’ ਅਗਲੇ ਦਿਨ ਫੋਨ ਕਰਨ ’ਤੇ ਪਤਾ ਚੱਲਿਆ- ਨਜ਼ਮ ਕਿਧਰੇ ਧਰ ਕੇ ਭੁੱਲ ਗਈ। ਪਰ ਲੱਭ ਕੇ ਤੁਹਾਨੂੰ ਜ਼ਰੂਰ ਲਿਖਾਵਾਂਗੀ। ਪਤਾ ਨਹੀਂ ‘ਕਿਸ ਉਸ ਲਈ’ ਉਸ ਇਹ ਅਰਜ਼ ਕੀਤੀ ਸੀ ਕਿ ਉਹ ਉਸ ਤੋਂ ਆਪਣੀਆਂ ਸਾਰੀਆਂ ਨਜ਼ਮਾਂ ਲੁਕਾ ਲਵੇਗੀ ਤੇ ਪੰਨਿਆਂ ਦੇ

ਸੰਦੂਕ ’ਚ ਸਾਂਭ ਲਵੇਗੀ।
ਅੱਜ ਉਹਦੇ ਪਾਠਕ, ਪ੍ਰਸੰਸਕ, ਦੋਸਤ ਇਸ ਦਰਿਆ-ਹਸਤੀ ਨੂੰ ਗੁਆ ਚੁੱਕੇ ਹਨ।
ਇੱਕ ਖੂਬਸੂਰਤ ਡਾਇਰੀ ਜਿਸ ਦੇ ਪਹਿਲੇ ਪੰਨੇ ’ਤੇ ਉਸ ਦੀ ਖ਼ੁਸ਼ਖ਼ਤ ਨਜ਼ਮ ਜਿਹੀ ਮੈਨੂੰ ਨਸੀਹਤ ਕਰ ਰਹੀ:
ਇਤਿਹਾਸ ਦੇ ਪੰਨਿਆਂ ਨੂੰ
ਗਿਆਨ ਤੇ ਸੁਰ ਨਾਲ ਲਬਰੇਜ਼ ਕਰ ਦੇਣਾ…
ਤੁਸੀਂ ਕਲਮ ਨੂੰ ਭਿਉਂ ਕੇ ਚਾਨਣੀ ਵਿੱਚ
ਇਨ੍ਹਾਂ ਕੋਰੇ ਪੰਨਿਆਂ ਨੂੰ ਚਾਨਣੀ ਕਰ ਦੇਣਾ…
ਲਿਖਣਾ ਅੱਖਰ ਨਵੇਂ ਨਕੋਰ
ਚੁੱਪ ਦੀ ਸ਼ਾਂਤ ਨਦੀ
ਡੂੰਘਾ ਗਵਾਚ ਜਾਏ ਸ਼ੋਰ…।

 

-ਡਾ. ਅਮੀਆ ਕੁੰਵਰ
ਮੋਬਾਈਲ:098115-79138

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬਸੂਰਤ ਸਾਂਝ.....Thnx.....ਬਿੱਟੂ ਜੀ......

21 Jan 2013

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

thanx for sharing......... punjab di dharti da shingaar ne ajehe amulle shayar... jihna di soojh boojh da gehena pujabi dharti di khoobsoorati nu sadaa wadhaunda rahega........

09 Mar 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇੱਕ ਬਹੁਤ ਹੀ ਖੂਬਸੂਰਤ ਲਫਜਾਂ ਦੀ ਕਿਤਾਬ ਗੁੰਮ ਗਈ ਏ ....... ਡੂੰਘੇ ਪਾਣੀਆਂ 'ਚ , ਜੇ ਪੰਨੇ ਲਭ ਵੀ ਗਏ ਤਾਂ ਸ਼ਬਦ ਧੁੱਲ ਜਾਣਗੇ ......

10 Mar 2013

Reply