|
ਸੇਵਾ ਨਹੀਂ ਵਪਾਰ |
ਸੇਵਾ ਨਹੀਂ ਵਪਾਰ
ਉਹ ਪੁੰਨਿਆ ਦੀ ਰਾਤ ਸੀ। ਚੰਦਰਮਾਂ ਆਪਣੇ ਪੂਰੇ ਅਬੂਰ ਤੇ ਸੀ। ਚੰਦ ਦੀ ਚਾਨਣੀ ਅੱਖਾਂ ਨੂੰ ਠੰਡਕ ਦੇ ਰਹੀ ਸੀ । ਅਸੀਂ ਸਾਰਾ ਪ੍ਰੀਵਾਰ ਕੋਠੇ ਦੀ ਛੱਤ ਤੇ ਬੈਠੇ ਅਲਾਣੇ ਮੰਜਿਆਂ ਤੇ ਇੱਕਠੇ ਬਿਸਤਰਿਆਂ ਨੂੰ ਢੋਹ ਲਾਕੇ ਬੈਠੇ ਸੀ। ਘਰ ਦੇ ਪਿੱਛਵਾੜੇ ਰੁੱਖਾਂ ਤੇ ਬੈਠੇ ਪੰਛੀ ਅੱਜੇ ਚਹਿ ਚਹਾ ਰਹੇ ਸਨ। ਮਨ ਨੂੰ ਮੰਤਰ ਮੁਗਧ ਕਰ ਰਹੇ ਸਨ। ਗਲੀ ਵਿੱਚ ਲਗੇ ਖੰਭੇ ਦੇ ਬੱਲਬ ਦੀ ਰੌਸ਼ਨੀ ਵਿੱਚ ਬਾਪੂ ਜੀ ਨਜ਼ਰ ਅਖਬਾਰ ਦੀਆਂ ਸੁਰਖੀਆਂ ਤੇ ਪੈ ਗਈ....ਸੰਪਾਦਕੀ ਅਤੇ ਲੇਖਾਂ ਤੇ ਨਜ਼ਰ ਮਾਰਦਿਆਂ ਬਾਪੂ ਜੀ ਕਹਿਣ ਲਗੇ..... ਇਸ ਦੇਸ਼ ਦਾ ਬਸ ਰੱਬ ਰਾਖਾ ਏ ਪੁੱਤਰਾ.....ਦੇਸ਼ ਦੀਆਂ ਵੱਡੀਆਂ ਵੱਡੀਆਂ ਮਹੱਤਵ ਪੂਰਨ ਨਿਗਰਾਨ ਅਤੇ ਪ੍ਰਬੰਧਕੀ ਨਿਯੁਕਤੀਆਂ ਜਿਵੇਂ ਸੁਰੱਖਿਆ ਅਤੇ ਗੁਪਤਚਰ ਏਜੰਸੀਆਂ ਵੀ ਸੁਰੱਖਿਅਤ ਨਹੀਂ...ਕਿਹੜੇ ਕਿਹੜੇ ਭਿ੍ਸ਼ਟਾਚਾਰ ਅਤੇ ਸਰਕਾਰੀ ਭੇਦ ਲੀਕ ਕਰਨ ਦੇ ਇਲਜ਼ਾਮ ਭੁਗਤ ਰਹੇ ਨੇ......ਪਤਾ ਨਹੀ ਸਰਕਾਰ ਇਹਨਾਂ ਨੂੰ ਭਰਤੀ ਕਰਦੇ ਸਮੇਂ ਕਾਹਦੀਆਂ ਆਚਰਣ ਪੜਤਾਲਾਂ ਕਰਵਾਉਂਦੀ ਹੈ......ਬਸ ਕਾਗ਼ਜ਼ੀ ਕਾਰਵਾਈ ਵਿਕਦੀ ਹੈ... ਅਚਾਨਕ ਮੈਂ ਬਾਪੂ ਜੀ ਨੂੰ ਪੁੱਛਿਆ ਕੀ ਗੱਲ ਹੋ ਗਈ ਬਾਪੂ ਜੀ ...ਬੜੇ ਪ੍ਰੇਸ਼ਾਨ ਲਗਦੇ ਹੋ.....ਹੋਣਾ ਕੀ ਏ ਪੁੱਤਰਾ ਦੇਸ਼ ਗਹਿਣੇ ਪੈਣ ਨੂੰ ਫਿਰਦਾ ਈ....ਦੇਸ਼ ਦਾ ਹਰ ਭੇਦ ਵਿਕਣ ਨੂੰ ਤਿਆਰ ਈ ...ਕਸਰ ਏਨੀ ਹੈ ਕਿ ਪੈਸੇ ਤੇ ਫਾਇਦਾ ਦੇਣ ਵਾਲੇ ਮਿਲ ਜਾਣ ...ਜਿਸ ਰਾਜ ਵਿੱਚ ਸਫਾਈ ਤੋਂ ਨਿਆ ਤੱਕ ਸੱਭ ਵਿਕਾਉ ਹੋਵੇ...ਹਰ ਤਰ੍ਹਾਂ ਦਾ ਨਸ਼ਾ ,ਅਸਲਾ ਅਤੇ ਭਿ੍ਸ਼ਟਾਚਾਰ ਸ਼ਰੇਆਮ ਹੋਵੇ.... , ਹਰ ਦਫਤਰ ਦਾ, ਹਰ ਹੁਕਮ, ਹਰ ਰਿਪੋਟ ਵਿਕਾਉ, ਵਿਦਿਆ, ਪ੍ਰਬੰਧ ,ਪ੍ਰਬੰਧਕ, ਪ੍ਰਬੰਧਕੀ ਢਾਂਚੇ ,ਇਲਾਜ ਅਤੇ ਇੰਨਸਾਫ ਵਿਕਾਉ ਹੋਣ .....ਕੀ ਬਣੂ ਉਸ ਦੇਸ਼ ਦਾ....ਪੁੱਤਰਾਜਿੱਥੇ ਰਾਜੇ ਦਾ ਸਤਿਕਾਰ ਅਤੇ ਜਨਤਾ ਵਿੱਚ ਪਿਆਰ ਨਹੀਂ ਉਹ ਪੱਤਣ ਦੇ ਰਾਹ ਤੇ ਹੈ ...ਜਿੱਥੇ ਰੋਜ਼ਨੌਜਵਾਨ, ਕਾਰਪੋਰੇਟਿਵ ਕੇਦਰ ਅਰਥਚਾਰਾ ਹੋਵੇ- ਜਿਸ ਦੇਸ਼ ਦੇ ਅਰਥਚਾਰੇ ਨੂੰ ਕਾਰਪੋਰੇਟਿਵ ਕੇਦਰ ਅਰਥਚਾਰਾ ਸ਼ਰਾਬ ,ਸਿਗਰਟ,ਤੰਬਾਕੂ,ਅਫੀਮ ਅਤੇ ਵੁੱਖ ਵੱਖ ਕਿਸਮ ਦੇ ਨਸ਼ਿਆਂ ਦੇ ਵਿਪਾਰ ਨੂੰ ਸਰਕਾਰੀ ਪ੍ਰਵਾਨਗੀ ਅਤੇ ਲਾਈਸੰਸ ਪ੍ਰਣਾਲੀ ਹੇਠ ਚਲਾਉਂਦੇ ਹੋਣ..... ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇਸ਼ ਵਿੱਚ ਕੋਈ ਸਰਕਾਰ ਨਹੀਂ ਹੈ...ਜੋ ਸਰਕਾਰ ਨਾਂ ਦੀ ਪ੍ਰਕਿਰਿਆ ਨਜ਼ਰ ਆਉਂਦੀ ਹੈ ਉਹ ਸਿੱਧੇ ਅਤੇ ਅਸਿੱਧੇ ਤੌਰ ਤੇ ਧੰਦਾ ਅਤੇ ਵਿਪਾਰ ਹੈ...ਅਜਿਹੇ ਦੇਸ਼ ਅੱਜ ਨਹੀਂ ਤਾਂ ਕੱਲ ਨੂੰ ਰਜਵਾੜੇ ਸ਼ਾਹੀ ਘਰਾਣਿਆਂ ਵਰਗੇ ਦੇਸੀ ਜਾਂ ਵਿਦੇਸ਼ੀ ਵਿਪਾਰੀਆਂ ਦੇ ਰਾਹੀ ਵਿਦੇਸ਼ੀ ਗੁਲਾਮ ਹੋ ਜਾਵੇਗਾ। ਮੈਂ ਚੌਂਕਿਆ ਤੇ ਪੁੱਛਿਆ ਬਾਪੂ ਜੀ ਅਜਿਹੀ ਸਥਿਤੀ ਵਿੱਚ ਲੋਕ ਰਾਜ ਦਾ ਕੀ ਬਣੂ ……ਲੋਕ ਕੀ.ਕਰ ਸਕਦੇ ਹਨ....ਬਾਪੂ ਜੀ ਥੋੜਾ ਜਿਹਾ ਝੱਟਪਟਾਏ ਤੇ ਬੋਲੇ.... ਕਮਬੱਖਤਾ...ਕਿਹੜੇ ਲੋਕ ਜੋ ਆਪਣੀ ਆਪਣੀਆਂ ਵੋਟਾਂ ਵੇਚ ਸਕਦੇ ਨੇ....ਲਾਲਚ ਅਤੇ ਡਰ ਵਿੱਚ ਫੱਸੇ ਨੇ...ਦੇਸ਼,ਕੌਮ,ਅਤੇ ਆਪਣੀ ਅਣੱਖ ਨੂੰ ਲਾਚਾਰ ਬਣਕੇ ਸੱਭ ਕੁਛ ਜਾਣਦੇ ਹੋਏ ਵਿਕਦੇ ਹਨ.....ਆਪਣੀ ਵੋਟ ਦੀ ਤੱਕ ਕਦਰ ਨਹੀਂ ਕਰਦੇ ਲਾਚਾਰ, ਭੈਭੀਤ ਅਤੇ ਡਰਪੋਕ ਰਹਿਣਗੇ ...ਅਤੇ ਲੈਣ ਦੇਣ ਕਰਕੇ ਵੋਟਾਂ ਲੈਣ ਵਾਲੇ ਕਦੀ ਵੀ ਸੇਵਾਦਾਰ ਨਹੀਂ ਵਿਪਾਰਕ ਰਾਜ ਕਰਨ ਵਾਲੇ ਹੋਣਗੇ....ਲੋਕ ਬੋਲਣ ਜੋਗੇ ਨਹੀਂ ਹੋਣਗੇ....ਨਾ ਦੇਸ਼ ਨਾ ਦੇਸ਼ ਪ੍ਰੇਮ...ਸਿਰਫ ਵਿਪਾਰ ਹੋਵੇਗਾ ...ਭਾਈਵਾਲ਼ੀ ਤੁਸੀਂ ਕਰ ਲਉ ਜਾਂ ਉਹ ਕਰ ਲੈਣ..ਇਹੋ ਜਿਹਾ ਰਾਜ ਲੋਕ ਰਾਜ ਨਹੀਂ ਹੋਵੇਗਾ.।..
ਬਾਪੂ ਜੀ ਕਹਿਣ ਲਗੇ ਇਹ ਗੱਲ ਸਪੱਸ਼ਟ ਹੈ ਪੁੱਤਰਾ... ਜਿਸ ਰਾਜ ਦੇ ਰਾਜੇ ਅਤੇ ਪ੍ਰਬੰਧਕ ਦੇਸ਼ ਭਗਤ,ਧਰਮੀ,ਕਨੂੰਨੀ ਅਤੇ ਸੰਤੋਖੀ ਹੋਣਗੇ ਉਸ ਰਾਜ ਦੇ ਲੋਕ ਸੁਭਾਵਿਕ ਹੀ ਧਰਮ ਅਤੇ ਕਨੂੰਨ ਦੇ ਪਾਲਕ ਹੋਣਗੇ । ਅਜਿਹੇ ਰਾਜ ਨੂੰ ਬਾਹਰੀ ਅਤੇ ਅੰਦਰੂਨੀ ਖਤਰੇ ਘੱਟ ਝੇਲਣੇ ਪੈਣਗੇ । ਧਰਮ ਅਤੇ ਕਨੂੰਨ ਦੀ ਪਾਲਣਾ ਕਰਨ ਵਾਲੇ ਰਾਜ ਦੀਆਂ ਸਰਹੱਦਾਂ ਹਮੇਸ਼ਾ ਸੁਰੱਖਿਅਤ ਹੋਣਗੀਆਂ ਕਿਉਂਕਿ ਰਾਜ ਦੀਆਂ ਅੰਦਰੂਨੀ ਖੂਬੀਆਂ ਅਤੇ ਕਮਜ਼ੋਰੀਆਂ ਦੀ ਸੂਚਨਾ ਦਾ ਦੁਰਉਪਯੋਗ ਦੂਜੇ ਰਾਜ ਨਹੀਂ ਕਰ ਸਕਣਗੇ ।.ਬਾਪੂ ਜੀ......ਮੈਂ ਬਾਪੂ ਜੀ ਨੂੰ ਰੋਕਦਿਆਂ ਬੋਲਿਆ ...... ਸਾਡੇ ਦੇਸ਼ ਵਿੱਚ ਤਾਂ ਦੇਸ਼ ਦਾ ਹਰ ਨੇਤਾ ਲੋਕ ਚੁਣਦੇ ਨੇ ....ਵੋਟਾਂ ਸਰਕਾਰੀ ਨਿਗਰਾਨੀ ਵਿੱਚ ਪੈਂਦੀਆਂ ਹਨ ...ਹਰ ਨੇਤਾ ਦੇਸ਼ ਅਤੇ ਜਨਤਾ ਦਾ ਸੇਵਦਾਰ ਦੱਸਦਾ ਹੈ .......ਫੈਸਲੇ ਸੰਸਦ ਵਿੱਚ ਹੁੰਦੇ ਹਨ...ਸਾਰੇ ਫੈਸਲੇ ਨਿਆ ਪ੍ਰਣਾਲੀ ਦੀ ਨਿਗਰਾਨੀ ਹੇਠ ਰਾਜ ਪ੍ਰਬੰਧ ਲਾਗੂ ਕਰਦਾ ਹੈ ………… ਛੱਡ ਪਰ੍ਹੇ ਤੇਰੇ ਵਰਗੇ ਅਕਲ ਦੇ ਅੰਨਿਆ ਨਾਲ ਗੱਲ ਕਰਨ ਦਾ ਕੀ ਫਾਇਦਾ.....ਬਾਪੂ ਜੀ ਤਲਖੀ ਵਿੱਚ ਬੋਲੇ....ਜੋ ਰਾਜ ਦੇ ਲੋਕ ਸੱਭ ਕੁਝ ਵੇਖਕੇ ਘੋਗਲ ਕੰਨੇ ਬਣੇ ਬੈਠੇ ਹੋਣ....ਚੋਣਾ ਦੇ ਖਰਚਿਆਂ ਨੇ ਆਮ ਨਾਗਰਿਕ ਨੂੰ ਚੋਣ ਪ੍ਰਕਿਰਿਆ 'ਚੋਂ ਬਾਹਰ ਕੱਢ ਦਿਤਾ ਹੋਵੇ ....ਰਾਜਸੀ ਪ੍ਰਬੰਧ ਸਿਆਸੀ ਗੁਲਾਮ ਹੋਵੇ......ਵੋਟਾਂ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਸਰ੍ਹੇਆਮ ਹੁੰਦੀ ਹੋਵੇ ....ਉਮੀਦਵਾਰੀਆਂ ਵਿਕਦੀਆਂ ਹੋਣ....ਚੋਣਾ ਦੇ ਖਰਚੇ ਦੇਸ਼ ਅਤੇ ਵਿਦੇਸ਼ੀ ਸ਼ਾਹੂਕਾਰ ਏਜੰਸੀਆਂ ਕਰਦੀਆਂ ਹੋਣ....ਚੋਣਾ ਵਿੱਚ ਵੋਟਾਂ ਸ਼ਰਾਬਾਂ ਨਸ਼ਿਆਂ ਲਾਲਚਾ ਅਤੇ ਪੈਸਿਆਂ ਅਤੇ ਭੈਅ ਨਾਲ ਵਿਕਦੀਆਂ ਹੋਣ....ਇਸਨੂੰ ਲੋਕ ਰਾਜ ਕਹਿੰਦਾ ਏ......ਲੋਕ ਰਾਜ ਉਹ ਹੈ ਜਿਸ ਦੇਸ਼ ਵਿੱਚ ਚੋਣ ਨਾਲੋਂ ਚੋਣ ਪ੍ਰਕਿਰਿਆ, ਸਰਕਾਰ,ਲੋਕ ਪਾਰਦ੍ਰਸ਼ੀ.ਹੋਣ.... ਪੁੱਤਰਾਂ ਵਿਕਾਉ ਚੀਜ਼ ਦੀ ਕਦੇ ਕੋਈ ਕਦਰ ਨਹੀਂ ਹੁੰਦੀ ਚਾਹੇ ਦੁੱਧ,ਪੁੱਤ,ਇਜ਼ਤ,ਰਿਜ਼ਕ,ਸਰਕਾਰ ਜਾਂ ਵਿਕਾਰ…..ਕੋਠੇ ਤੇ ਜਿਵੇਂ ਸਨਾਟਾ ਜਿਹਾ ਛਾ ਗਿਆ….।.>>>>>>>>>>
|
|
16 Aug 2015
|