Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਬਦ ਕੋਸ਼ ਦੇ ਬੂਹੇ 'ਤੇ / ਸੁਰਜੀਤ ਪਾਤਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਸ਼ਬਦ ਕੋਸ਼ ਦੇ ਬੂਹੇ 'ਤੇ / ਸੁਰਜੀਤ ਪਾਤਰ

ਮਾੜਕੂ ਜਿਹਾ ਕਵੀ
ਟੰਗ ਅੜਾ ਕੇ ਬਹਿ ਗਿਆ
ਸ਼ਬਦਕੋਸ਼ ਦੇ ਬੂਹੇ ਤੇ
ਅਖੇ ਮੈਂ ਨਹੀਂ ਆਉਣ ਦੇਣੇ
ਏਨੇ ਅੰਗਰੇਜ਼ੀ ਸ਼ਬਦ
ਪੰਜਾਬੀ ਸ਼ਬਦਕੋਸ਼ ਵਿਚ ।
ਓਏ ਆਉਣ ਦੇ ਕਵੀਆ, ਆਉਣ ਦੇ
ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ
ਨਾ ਆਉਣ ਦੇਈਂ ਆਪਣੀ ਕਵਿਤਾ ਵਿਚ
ਡਿਕਸ਼ਨਰੀ ਵਿੱਚ ਤਾਂ ਆਉਣ ਦੇ
ਅੱਗੇ ਨਹੀਂ ਆਈ ਲਾਲਟੈਣ
ਰੇਲ, ਟਾਈਮਪੀਸ, ਰੇਡੀਓ, ਕਲਾਕ
ਐਕਸੇ ਰੇ, ਟੀ ਵੀ, ਵੀਡੀਓ, ਟੈਸਟ ਟਿਊਬ
ਇਹ ਤਾਂ ਤੇਰੀ ਕਵਿਤਾ ਵਿੱਚ ਵੀ ਆ ਗਏ ।
ਹਜ਼ੂਰ ਇਹ ਕੋਈ ਲਫ਼ਜ਼ ਥੋੜ੍ਹੀ ਨੇ
ਇਹ ਤਾਂ ਚੀਜ਼ਾਂ ਨੇ
ਚੀਜ਼ਾਂ ਨੂੰ ਮੈਂ ਹੁਣ ਕਿਹੜਾ ਰੋਕਦਾਂ
ਜੰਮ ਜੰਮ ਆਉਣ ਇਨਕੂਵੇਟਰ, ਇਨਹੇਲਰ, ਅਕੁਏਰੀਅਮ
ਇਨਵਰਟਰ, ਡਿਸ਼, ਸੀ ਡੀ
ਵੀ ਸੀ ਡੀ
ਡੀ ਵੀ ਡੀ
ਜੰਮ ਜੰਮ ਆਉਣ
ਆਪਣੇ ਪਿਤਾਵਾਂ
ਮਾਤਾਵਾਂ
ਨਿਰਮਾਤਾਵਾਂ ਦੇ ਰੱਖੇ ਹੋਏ ਨਾਂਵਾਂ ਸਮੇਤ
ਮੈਂ ਕਦੋਂ ਰੋਕਦਾਂ?
ਤੇ ਮੈ ਉਨ੍ਹਾਂ ਵਿਚੋ ਨਹੀ
ਜਿਹੜੇ
ਬੀਅਰ ਨੂੰ ਯਵਿਰਾ
ਰੰਮ ਨੂੰ ਫਣਿਰਾ
ਤੇ ਵਾਈਨ ਨੂੰ ਦਕਸ਼ਿਰਾ ਕਹਿਣ ਦੀ ਸਲਾਹ ਦਿੰਦੇ ਨੇਂ ।
ਪਰ ਜਦੋਂ ਤੁਸੀਂ
ਸੂਚਨਾ ਦੇ ਹੁੰਦਿਆਂ ਇਨਫਰਮੇਸ਼ਨ ਨਾਲ
ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਟ ਨਾਲ
ਅਸਰ ਤੇ ਪ੍ਰਭਾਵ ਦੇ ਹੁੰਦਿਆਂ ਇਫੈਕਟ ਨਾਲ
ਸਤਹ ਦੇ ਹੁੰਦਿਆਂ ਸਰਫ਼ੇਸ ਨਾਲ
ਅੱਖ ਮਟੱਕਾ ਕਰਦੇ ਓਂ
ਤਾਂ ਮੈਨੂੰ ਅਜੀਬ ਲਗਦਾ
ਛੜਿਆਂ ਲਈ ਲੈ ਆਵੋ ਮੇਮਾਂ
ਭਾਂਵੇਂ ਕੁਦੇਸਣਾਂ
ਪਰ ਵਿਆਹਿਆਂ ਵਰਿਆਂ ਦੇ ਘਰੀਂ
ਸੌਕਣਾਂ ਕਿਉਂ ਵਾੜਦੇ ਓਂ ?
ਵਸਦੇ ਰਸਦੇ ਘਰ ਕਿਉਂ ਉਜਾੜਦੇ ਓਂ ?
ਓਏ ਕਵੀਆ ਕਮਲਿਆ
ਅਸੀਂ ਕੋਈ ਵਿਚੋਲੇ ਨਹੀਂ
ਅਸੀਂ ਸਿਰਫ਼ ਗਿਣਤੀ ਕਰਦੇ ਆਂ
ਕਿ ਲੋਕ ਕਿਸੇ ਲਫ਼ਜ਼ ਨੂੰ
ਕਿੰਨੀ ਵਾਰੀ ਲਿਖਦੇ ਪੜ੍ਹਦੇ ਬੋਲਦੇ ਨੇ
ਏਸੇ ਆਧਾਰ ਤੇ
ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ
ਇਹਨੂੰ ਫ੍ਰੀਕਿਊਂਸੀ ਕਹਿੰਦੇ ਨੇ
ਤੂੰ ਵਾਰਵਾਰਤਾ ਕਹਿ ਲੈ
ਜਾਂ ਕੋਈ ਹੋਰ ਲਫ਼ਜ਼ ਘੜ ਲੈ ।
ਤੇ ਜਾਹ
ਜਾ ਕੇ ਅਖ਼ਬਾਰਾਂ ਪੜ੍ਹ
ਲੋਕਾਂ ਦੇ ਮੂੰਹ ਫੜ
ਸਾਡੇ ਨਾਲ ਲੜਨ ਦੀ ਥਾਂ
ਉਹਨਾਂ ਨਾਲ ਲੜ
ਜਿਹੜੇ ਆਭੂ, ਰੋੜ ਤੇ ਖਿੱਲਾਂ ਖਾਣ ਦੀ ਥਾਂ
ਪੌਪਕੌਰਨ ਖਾਣੇ ਪਸੰਦ ਕਰਦੇ ਨੇ ।
ਤੇ ਅਹੁ ਦੇਖ ਆਲੂ
ਸੜਕਾਂ ਤੇ ਰੁਲੇ ਫਿਰਦੇ ਨੇ
ਤੇ ਪਟੈਟੋ ਚਿਪਸ
ਕਾਰਾਂ ਚ ਚੜ੍ਹੇ ਫਿਰਦੇ ਨੇ ।
ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ
ਕਿ ਕਿੱਥੇ ਅਸਲ ਵਿੱਚ ਲੜ ਰਹੀ ਹੈ ਭਾਸ਼ਾ
ਜ਼ਿੰਦਗੀ ਤੇ ਮੌਤ ਦੀ ਲੜਾਈ
ਉਹਨੇ ਸ਼ਬਦਕੋਸ਼ ਦੇ ਬੂਹੇ ਤੋਂ
ਆਪਣੀ ਟੰਗ ਪਾਸੇ ਹਟਾਈ
ਤੇ ਲਫ਼ਜ਼ਾਂ ਨੂੰ ਕਹਿਣ ਲੱਗਾ:
ਲੰਘ ਆਓ ਭਾਈ
ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ ।
ਕਵੀ ਨੂੰ ਸਮਝ ਆਈ
ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀ
ਉਹ ਲੋਕ ਬਣਾਉਦੇ ਨੇ
ਜਿਹੜੇ ਜੂਝਦੇ ਨੇ
ਖੇਤਾਂ ਵਿਚ
ਕਾਰਖਾਨਿਆਂ ਵਿਚ
ਵਰਕਸ਼ਾਪਾਂ ਵਿਚ
ਆਪਣੇ ਮਨਾਂ ਵਿਚ
ਆਤਮਾਵਾਂ ਵਿਚ
ਤੇ ਸਿਰਫ਼ ਭਾਸ਼ਾ ਨੂੰ ਬਚਾਇਆਂ
ਨਹੀਂ ਬਚਦੀ ਹੁੰਦੀ ਕੋਈ ਭਾਸ਼ਾ
ਭਾਸ਼ਾ ਬਚਦੀ ਹੈ ਸਦਾ
ਕਿਸੇ ਮਹਾਨ ਖ਼ਿਆਲ
ਮਹਾ ਕਰੁਣਾ
ਕਿਸੇ ਮਹਾ ਲਹਿਰ ਦਾ
ਸਰਗੁਣ ਸਰੂਪ ਬਣਕੇ ।
ਕਵੀ ਨੂੰ ਯਾਦ ਆਏ ਉਹ ਲੋਕ
ਜਿਨ੍ਹਾਂ ਨੇ ਬੁਰੇ ਵਕਤਾਂ ਵਿਚ
ਮੱਕੀ ਨੂੰ ਬਸੰਤ ਕੌਰ
ਗਾਜਰਾਂ ਨੂੰ ਗੁਬਿੰਦੀਆਂ
ਖੀਰ ਨੂੰ ਬਾਮ੍ਹਣੀ
ਮੂਲੀ ਨੂੰ ਕਰਾੜੀ
ਬਹਾਰੀ ਨੂੰ ਸੁੰਦਰੀ
ਤਲਾਈ ਨੂੰ ਸੁਖਦੇਈ
ਹਾਂਡੀ ਨੂੰ ਜਗਨਨਾਥੀ
ਬਿੱਲੀ ਨੂੰ ਮਲਿਕਾ
ਸ਼ਾਮ ਨੂੰ ਅੰਜਨੀ
ਰਾਤ ਨੂੰ ਕਾਲੀ ਦੇਵੀ
ਨੀਦ ਨੂੰ ਧਰਮ ਰਾਜ ਦੀ ਧੀ
ਤੇ ਠੰਢੀ ਹਵਾ ਦੇ ਬੁੱਲਿਆਂ ਨੂੰ ਇੰਦ੍ਰਾਣੀ ਦੇਵੀ ਦੀਆਂ ਜੱਫੀਆਂ
ਕਹਿ ਕੇ ਹੱਸ ਹਸਾ ਲਿਆ
ਆਪਣਾ ਜਹਾਨ ਰੰਗਲਾ ਬਣਾ ਲਿਆ
ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ ।
ਜਿਹੜੇ ਜੁੱਤੀ ਨੂੰ ਅਥੱਕ ਸਵਾਰੀ
ਤਾਪ ਨੂੰ ਧਰਮ ਰਾਜ ਦਾ ਪੁੱਤ
ਚਿਣੀ ਹੋਈ ਚਿਖਾ ਨੂੰ ਕਾਠਗੜ੍ਹ
ਰੋਣ ਪਿੱਟਣ ਨੂੰ ਮਾਰੂ ਰਾਗ
ਟੁੱਟੀ ਛੰਨ ਨੂੰ ਸ਼ੀਸ਼ ਮਹਿਲ
ਝਾੜੂ ਬਰਦਾਰ ਨੂੰ ਸੂਬੇਦਾਰ
ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰਮੇਖੀ
ਨੋਟਾਂ ਨੂੰ ਛਿੱਲੜ
ਸਿੱਕਿਆਂ ਨੂੰ ਠੀਕਰੇ
ਤੇ ਗਜਾ ਕਰਨ ਨੂੰ ਮੁਆਮਲਾ ਉਗਰਾਹੁਣਾ ਕਹਿ ਕੇ
ਸ਼ਹਿਨਸ਼ਾਹ ਬਣ ਬਹਿੰਦੇ
ਤੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ।
ਉਹ ਜਿਹੜੇ ਖੂੰਡੇ ਨੂੰ ਕਾਨੂੰਗੋ
ਬੋਲੇ ਨੂੰ ਚੁਬਾਰੇ ਚੜ੍ਹਿਆ
ਰੇਲ ਨੂੰ ਭੂਤਨੀ
ਮੱਛੀ ਨੂੰ ਜਲਤੋਰੀ
ਬੈਗਣ ਨੂੰ ਇੱਕ ਟੰਗਾ ਬਟੇਰਾ
ਵੜੇਵੇਂ ਨੂੰ ਕੱਪੜਬੀਜ
ਕਹੀ ਨੂੰ ਪਤਾਲ ਮੋਚਨੀ
ਸੂਈ ਨੂੰ ਜੋੜਮੇਲਣੀ
ਛਾਨਣੀ ਨੂੰ ਸੁਜਾਖੀ
ਛੱਜ ਨੂੰ ਗੁਣਗ੍ਰਾਹੀ
ਮਿਰਚ ਨੂੰ ਲੜਾਕੀ
ਹੁੱਕਾ-ਪੀਣੇ ਨੂੰ ਗਧੀ ਚੁੰਘ
ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ
ਸ਼ੇਰ ਦੇ ਕੰਨ
ਚੁੱਲ੍ਹੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ
ਆਪਣੀ ਕਵਿਤਾ ਦਾ ਜਹਾਨ ਰੁਸ਼ਨਾ ਲੈਦੇ ।
ਜਿਨ੍ਹਾਂ ਨੇ
ਗੰਨੇ ਨੂੰ ਬ੍ਰਹਮਰਸ
ਹਲਦੀ ਨੂੰ ਕੇਸਰ
ਗੰਢੇ ਨੂੰ ਰੁੱਪਾ ਆਖ ਕੇ
ਰੁੱਖਾ ਸੁੱਖੇ ਨੂੰ ਅੰਤਾਂ ਦਾ ਸੁਆਦ ਬਣਾ ਕੇ ਖਾ ਲਿਆ ।
ਕੜਕਦੀਆਂ ਧੁੱਪਾਂ ਵਿਚ
ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ ।
ਤੇ ਜਿਹੜੇ ਸ਼ਬਦਾਂ ਦੀ ਛਾਂਵੇਂ
ਦੁੱਖ ਦੇ ਥਲਾਂ ਨੂੰ
ਹੱਸ ਕੇ ਪਾਰ ਕਰ ਗਏ ।
ਉਹ ਹਸਮੁਖ ਹਾਜ਼ਰਜਵਾਬ
ਹੌਸਲੇ ਵਾਲੇ ਕਲਾਧਾਰੀ
ਬੜੇ ਕਰਾਮਾਤੀ ਲੋਕ ਸਨ ।
ਉਨ੍ਹਾਂ ਦੀ ਟਕਸਾਲ ਸ਼ਬਦ ਕੀ ਘੜਦੀ
ਨਵੇਂ ਬੰਦੇ ਘੜਦੀ
ਨਵੇਂ ਲੋਕ ਪਰਲੋਕ ਸਿਰਜਦੀ
ਉਨ੍ਹਾਂ ਦੇ ਮੂਹੋਂ
ਆਪਣਾ ਨਵਾਂ ਨਾਮ ਸੁਣ ਕੇ
ਚੀਜ਼ਾਂ ਹੱਸ ਪੈਦੀਆਂ ।
ਪੈਰਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ
ਕਉਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ
ਤਖ਼ਤੇ ਤਾਊਸ ਸੁਆਹ
ਤੇ ਕੱਖੋਂ ਹੌਲੇ ਕਰ ਦਿੱਤੇ
ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ
ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ।
ਕਵੀ ਨੂੰ ਯਾਦ ਆਇਆ ਮਹਾਂ ਕਵੀ
ਜਿਸ ਨੇ ਇੱਕ ਨਦਰ ਪਾ ਕੇ
ਆਰਤੀ ਦੇ ਥਾਲ ਨੂੰ
ਬ੍ਰਹਿਮੰਡ ਤੱਕ ਫੈਲਾ ਦਿੱਤਾ ।
ਕਵੀ ਨੂੰ ਯਾਦ ਆਏ
ਅਭਿਧਾ ਲਕਸ਼ਣਾ ਵਿਅੰਜਨਾ
ਸਫ਼ੋਟ ਤੇ ਨੌਂ ਰਸ
ਜਿਹੜੇ ਸ਼ਾਨ ਨਾਲ ਜਾਂਦੇ ਨੇ
ਦੇਸ ਬਿਦੇਸ ਦੇ ਸੈਮੀਨਾਰਾਂ ਵਿਚ
ਆਪਣੀ ਭਾਸ਼ਾ ਬੋਲਦੇ ।
ਕਵੀ ਨੂੰ ਯਾਦ ਆਇਆ ਉਹ ਨਾਅਰਾ
ਮਾਂ ਬੋਲੀ ਜੇ ਭੁੱਲ ਜਾਓਗੇ
ਕੱਖਾਂ ਵਾਂਗੂੰ ਰੁਲ ਜਾਓਗੇ
ਨਾਲ ਹੀ ਯਾਦ ਆਏ ਉਹ ਲੋਕ
ਜੋ ਮਾਂ ਬੋਲੀ ਨੂੰ ਨਹੀਂ ਭੁੱਲੇ
ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ ।
ਕਵੀ ਉਠ ਕੇ ਚਲਾ ਗਿਆ
ਸ਼ਬਦਕੋਸ਼ ਦੇ ਬੂਹੇ ਤੋਂ ਸੋਚਦਾ
ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ
ਦੇ ਸਕੀਏ ਕੋਈ ਮਹਾਨ ਖ਼ਾਬ
ਖ਼ਿਆਲ
ਲਹਿਰ
ਜੇ ਦੇ ਸਕੀਏ
ਨਿਮਾਣਿਆਂ ਨੂੰ ਮਾਣ
ਨਿਤਾਣਿਆਂ ਨੂੰ ਤਾਣ
ਨਿਓਟਿਆਂ ਨੂੰ ਓਟ
ਨਿਆਸਰਿਆਂ ਨੂੰ ਆਸਰਾ
ਤਾਂ ਸ਼ਾਇਦ ਮਾਂ ਬੋਲੀ ਬਚ ਜਾਵੇ
ਕੱਖਾਂ ਵਾਂਗ ਰੁਲਦੇ ਆਪਣੇ ਜਾਇਆਂ ਦੇ ਸਹਾਰੇ ।
ਜੇ ਨੀਚਾਂ ਨੂੰ ਸੰਭਾਲ ਲਈਏ
ਤਾਂ ਖ਼ਬਰੇ ਹੋ ਜਾਵੇ
ਨਦਰ ਦੀ ਬਖਸੀਸ ।
ਥੀ ਜਾਣ ਤਨ ਮਨ ਤੇ ਸਬਦ ਹਰੇ .. ਸੁਰਜੀਤ ਪਾਤਰ
01 May 2017

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Legend..!!!

02 May 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bilkul 22 g
salaam hai ustad lokan di soch nu..!!
03 May 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

thanks for sharing 22 ji

03 May 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Legend and great writer 

 

its my dream in life to meet our great writer "Sir Surjit Patar g", in life,.........i hope my dream will come true one day,

 

Sukhpal Singh

 

 

07 Aug 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
rabb tuhada supna zaroor poora karu 22g
24 Aug 2018

Reply