Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਾਹ ਮੁਹੰਮਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਾਹ ਮੁਹੰਮਦ
ਅੱਵਲ ਹਮਦ ਜਨਾਬ ਅੱਲਾਹ ਦੀ ਨੂੰ,
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ ।
ਚੌਦਾਂ ਤਬਕਾਂ ਦਾ ਨਕਸ਼ ਨਿਗਾਰ ਕਰਕੇ,
ਰੰਗਾ ਰੰਗ ਦੇ ਭੇਖ ਰਚਾਂਵਦਾ ਈ ।
ਸਫਾਂ ਪਿਛਲੀਆਂ ਸਭ ਸਮੇਟ ਲੈਂਦਾ,
ਅੱਗੇ ਹੋਰ ਹੀ ਹੋਰ ਵਿਛਾਂਵਦਾ ਈ ।
ਸ਼ਾਹ ਮੁਹੰਮਦਾ ਓਸ ਤੋਂ ਸਦਾ ਡਰੀਏ,
ਬਾਦਸ਼ਾਹਾਂ ਥੀਂ ਭੀਖ ਮੰਗਾਵਦਾ ਈ ।


2
ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ,
ਦੁਨੀਆਂ ਵੇਸਵਾ ਦਾ ਰੱਖੇ ਭੇਸ ਮੀਆਂ ।
ਸਦਾ ਨਹੀਂ ਜੁਆਨੀ ਤੇ ਐਸ਼ ਮਾਪੇ,
ਸਦਾ ਨਹੀਂ ਜੇ ਬਾਲ ਵਰੇਸ ਮੀਆਂ ।
ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ,
ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ ।
ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆਂ,
ਸਦਾ ਨਹੀਂ ਜੇ ਕਾਲੜੇ ਕੇਸ ਮੀਆਂ ।
19 Oct 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੀਵਨ ਦੇ ਰੰਗਾਂ ਦੇ ਦਰਸ਼ਨ ਕਰਾਉਂਦੀ, ਇਨਸਾਨ ਨੂੰ ਉਸਦੀਆਂ ਦੀਆਂ ਹੱਦਾਂ ਦੱਸਦੀ ਇਕ ਸਦਾਬਹਾਰ ਕਿਰਤ, ਜੋ ਸ਼ਾਹ ਮੁਹੰਮਦ ਅਮਰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕਰਦੀ ਹੈ |
ਕੁਝ ਨਵਾਂ ਨਹੀਂ, ਵਰ੍ਹਿਆਂ ਤੋਂ ਪੜ੍ਹਦੇ ਆ ਰਹੇ ਆਂ ਇਸਨੂੰ, ਫਿਰ ਵੀ ਉਹੀ ਤਾਜ਼ਗੀ ਉਹੀ ਅਪੀਲ ਕਿਰਤ ਵਿਚ -  ਅਤਿ ਸੁੰਦਰ, ਬਿੱਟੂ ਬਾਈ ਜੀ |

ਜੀਵਨ-ਦਰਸ਼ਨ ਦੇ ਰੰਗਾਂ ਦੇ ਦਰਸ਼ਨ ਕਰਾਉਂਦੀ, ਇਨਸਾਨ ਨੂੰ ਵਕਤ ਅਤੇ ਪਰਵਰਦਿਗਾਰ ਅੱਗੇ ਉਸਦੀਆਂ ਦੀਆਂ ਹੱਦਾਂ ਦੱਸਦੀ ਇਕ ਸਦਾਬਹਾਰ ਸ਼ਾਹਕਾਰ ਕਿਰਤ, ਜੋ ਸ਼ਾਹ ਮੁਹੰਮਦ  ਨੂੰ ਅਮਰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕਰਦੀ ਹੈ |


ਕੁਝ ਵੀ ਨਵਾਂ ਨਹੀਂ ! ਵਰ੍ਹਿਆਂ ਤੋਂ ਪੜ੍ਹਦੇ ਆ ਰਹੇ ਆਂ ਇਸਨੂੰ, ਫਿਰ ਵੀ ਉਹੀ ਤਾਜ਼ਗੀ, ਉਹੀ ਅਪੀਲ ਕਿਰਤ ਵਿਚ - ਅਤਿ ਸੁੰਦਰ, ਬਿੱਟੂ ਬਾਈ ਜੀ - ਆਨੰਦ ਈ ਆਨੰਦ|

 

For sharing on this forum ਬਹੁਤ ਬਹੁਤ ਸ਼ੁਕਰੀਆ |

 


 

20 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Bittu Sir,
Thanks a lot for sharing these excerpts from legendary Shah Muhammad's Jangnaama.
20 Oct 2014

Reply