Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਲੋਕ-ਪੱਖੀ ਰੰਗਮੰਚ ਦਾ ਸ਼ਾਹਸਵਾਰ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਲੋਕ-ਪੱਖੀ ਰੰਗਮੰਚ ਦਾ ਸ਼ਾਹਸਵਾਰ

ਪੰਜਾਬੀ ਰੰਗਮੰਚ  ਦੇ ਗਗਨ ਮੰਡਲ ਵਿੱਚ ਗੁਰਸ਼ਰਨ ਸਿੰਘ ਭਾਅ ਜੀ ਇੱਕ ਅਜਿਹੇ ਚਮਕਦੇ ਸਿਤਾਰੇ ਸਨ ਜਿਨ੍ਹਾਂ ਪੰਜਾਬੀ ਨਾਟਕ ਨੂੰ ਇੱਕ ਨਵਾਂ ਮੋੜ ਦਿੱਤਾ। ਘੱਟ ਤੋਂ ਘੱਟ ਮੰਚ ਸਮੱਗਰੀ ਨਾਲ ਸਾਧਾਰਨ ਤੋਂ ਸਾਧਾਰਨ ਸਟੇਜਾਂ ਉੱਤੇ ਚੰਗੇ ਨਾਟਕ ਪੇਸ਼ ਕਰਨ ਵਾਲੇ ਇਸ ਮਹਾਨ ਨਾਟਕਕਾਰ ਨੇ ਲੋਕਾਂ ਵਿੱਚ ਇੱਕ ਨਵੀਂ ਚੇਤਨਾ ਦੇ ਸੰਚਾਰ ਲਈ ਪੰਜਾਬ ਦੇ ਪਿੰਡ-ਪਿੰਡ ਜਾ ਕੇ ਇੰਨੀ ਵੱਡੀ ਪੱਧਰ ’ਤੇ ਨਾਟਕ ਖੇਡੇ ਕਿ ਥੋੜ੍ਹੇ ਸਮੇਂ ਵਿੱਚ ਹੀ ਉਹ ਪੰਜਾਬੀ ਰੰਗਮੰਚ ਦੇ  ਸ਼ਾਹਸਵਾਰ ਦੇ ਤੌਰ ’ਤੇ ਜਾਣੇ ਜਾਣ ਲੱਗੇ। ਗੁਰਸ਼ਰਨ ਸਿੰਘ ਨੇ ਜੀਵਨ ਦੇ ਜਿਸ ਪੱਖ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ ਉਹ ਕਿਸੇ ਹੱਦ ਤਕ ਉਨ੍ਹਾਂ ਦੇ ਨਿੱਜੀ ਜੀਵਨ ’ਚੋਂ ਉਪਜਿਆ ਗਹਿਰਾ ਅਨੁਭਵ ਹੈ।
ਉੱਘੇ ਰੰਗਕਰਮੀ ਗੁਰਸ਼ਰਨ ਸਿੰਘ (ਭਾਅ ਜੀ) ਨੂੰ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਧੁਰੇ ਵਜੋਂ ਵੀ ਜਾਣਿਆ ਜਾਂਦਾ ਹੈ। ਪ੍ਰਗਤੀਸ਼ੀਲ ਲਹਿਰ ਦੇ ਇਸ ਪ੍ਰਤੀਬੱਧ ਮਹਾਂਨਾਇਕ ਦਾ ਜਨਮ 16 ਸਤੰਬਰ 1929 ਈਸਵੀ ਨੂੰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਆਪਣੀਆਂ ਨਾਟਕੀ ਸਰਗਰਮੀਆਂ ਸਦਕਾ ਉਨ੍ਹਾਂ ਨੇ ਸਮਾਜ ਵਿੱਚ ਵਿਚਰਦੇ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆ ਕੇ ਹਰ ਪਾਸਿਉਂ ਪ੍ਰਸ਼ੰਸਾ  ਖੱਟੀ। ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪ ਨੇ ਮੰਚ ਕਲਾ ਦੀਆਂ ਬਰੀਕੀਆਂ ਵਿੱਚ ਜਾਣ ਦੀ ਥਾਂ ਨੁੱਕੜ ਨਾਟਕਾਂ ਨੂੰ ਮਾਧਿਅਮ ਬਣਾਇਆ। ਉਨ੍ਹਾਂ ਦਾ ਮੁੱਖ ਉਦੇਸ਼ ਸੀ ਕਿ ਸੁਆਰਥੀ ਲੋਕਾਂ ਵੱਲੋਂ ਕੀਤੀ ਜਾ ਰਹੀ ਸੌੜੀ ਰਾਜਨੀਤੀ ਦੇ ਗੰਦਲੇਪਣ, ਸਮਾਜਿਕ ਨਾ-ਬਰਾਬਰੀ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਆਪਣੇ ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਆਪਣੇ ਨਾਟਕਾਂ ਨੂੰ ਪ੍ਰਾਪੇਗੰਡੇ ਦੇ ਰੂਪ ਵਿੱਚ ਪੇਸ਼ ਕੀਤਾ। ਆਪਣੇ ਜੀਵਨ ਦੇ ਆਰੰਭਲੇ ਦੌਰ ਵਿੱਚ ਆਪ ਨੇ ਭਾਖੜਾ ਨੰਗਰ ਡੈਮ ਦੇ ਨਿਰਮਾਣ ਸਮੇਂ ਇੰਜੀਨੀਅਰ ਵਜੋਂ ਵੀ ਸੇਵਾ ਨਿਭਾਈ। ਇੱਥੇ ਕੰਮ ਕਰਦਿਆਂ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ ਅਤੇ ਉਨ੍ਹਾਂ ਮਜ਼ਦੂਰਾਂ ਦੇ ਹੱਕ ਲਈ ਕਈ ਨਾਟਕ ਲਿਖੇ। ‘ਧਮਕ ਨਗਾਰੇ ਦੀ’, ‘ਚਾਂਦਨੀ ਚੌਂਕ ਤੋਂ ਸਰਹਿੰਦ ਤਕ’, ‘ਕਿਵ ਕੂੜੈ ਤੂਟੈ ਪਾਲਿ’, ‘ਬੰਦ ਕਮਰੇ’, ‘ਕੰਮੀਆਂ ਦਾ ਵਿਹੜਾ’, ‘ਬਾਬਾ ਬੋਲਦਾ ਹੈ’, ‘ਨਾਇਕ’ ਅਤੇ ‘ਸਮਾਜ’ ਆਦਿ  ਆਪ ਦੇ ਸਰਵੋਤਮ ਨਾਟਕ ਸਨ। ਆਪ ਦੇ ਕਈ ਨਾਟਕ ਅਜਿਹੇ ਹਨ ਜਿਹੜੇ ਵੱਖ-ਵੱਖ ਰੂਪਾਂ ਵਿੱਚ ਸਮਾਜਿਕ ਪ੍ਰਸਥਿਤੀਆਂ ਦੇ ਸਨਮੁੱਖ ਹਨ। ਸਮਾਨਤਾ ਦੇ ਸਿਧਾਂਤ ਨੂੰ ਪ੍ਰਚਾਰਨ ਵਾਲੇ ਇਸ ਮਹਾਨ ਸਮਾਜਸੇਵੀ ਨੂੰ ਜਨਚੇਤਨਾ ਵਿਕਸਤ ਕਰਨ ਦਾ ਖਾਮਿਆਜ਼ਾ, 1975 ਵਿੱਚ ਐਮਰਜੈਂਸੀ ਦੌਰਾਨ ਸਰਕਾਰੀ ਨੌਕਰੀ ਤੋਂ ਬਰਖ਼ਾਸਤਗੀ ਦੇ ਰੂਪ ਵਿੱਚ ਭੁਗਤਣਾ ਪਿਆ। ਲੋਕਾਂ ਦੀਆਂ  ਸਮੱਸਿਆਵਾਂ ਨੂੰ ਆਪਣੇ ਲੋਕ ਨਾਟਕਾਂ ਰਾਹੀਂ ਪੇਸ਼ ਕਰਨ ਵਾਲੇ ਮਹਾਨ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ (ਭਾਅ ਜੀ), ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਦੇ ਵੀ ਧਾਰਨੀ ਸਨ। ਉਹ ਪੂਰੀ ਉਮਰ ਆਪਣੇ ਸਮੇਤ ਸਾਰੀ ਦੁਨੀਆਂ ਨੂੰ ਆਜ਼ਾਦੀ ਦੇ ਮਹਾਨ ਸ਼ਹੀਦਾਂ ਦੀ ਸੋਚ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਰਹੇ। ਸ਼ਹੀਦਾਂ ਦੀ ਸੋਚ ਦੇ ਝਲਕਾਰੇ ਉਹ ਅਕਸਰ ਆਪਣੇ ਨਾਟਕਾਂ ਰਾਹੀਂ ਪੇਸ਼ ਕਰਦੇ ਰਹੇ ਸਨ।

27 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਦੇਸ਼ ਦੀ ਵੰਡ ਤੋਂ ਬਾਅਦ ਗੁਰਸ਼ਰਨ ਸਿੰਘ ਅੰਮ੍ਰਿਤਸਰ ਵਿਖੇ ਰਣਜੀਤ ਪੁਰਾ ਵਿਖੇ ਠਹਿਰੇ ਸਨ। ਆਪ ਨੇ ਲੰਮਾ ਸਮਾਂ ਅੰਮ੍ਰਿਤਸਰ ਵਿਖੇ ਹੀ ਨਾਟਕਾਂ ਦਾ ਮੰਚਨ ਕੀਤਾ। ਲਗਪਗ ਚਾਰ ਦਹਾਕੇ ਇੱਥੇ ਰਹਿਣ ਉਪਰੰਤ ਆਪ ਚੰਡੀਗੜ੍ਹ ਚਲੇ ਗਏ। ਪਹਿਲਾਂ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਨਾਟਕ ਕਲਾ ਕੇਂਦਰ ਸਥਾਪਤ ਕੀਤਾ ਅਤੇ ਫਿਰ ਚੰਡੀਗੜ੍ਹ ਆ ਕੇ ਚੰਡੀਗੜ੍ਹ ਸਕੂਲ ਆਫ ਡਰਾਮਾ ਸ਼ੁਰੂ ਕੀਤਾ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਵੀ ਸਨ। ਉੱਚ ਕੋਟੀ        ਦੇ ਲੇਖਕ, ਨਿਰਦੇਸ਼ਕ, ਲੋਕ ਆਗੂ ਅਤੇ ਬੁਲਾਰੇ ਤੋਂ ਇਲਾਵਾ ਆਪ ਇੱਕ ਉੱਚ ਕੋਟੀ ਦੇ ਅਦਾਕਾਰ ਵੀ ਸਨ। ਆਪ ਦੀ ਜਾਦੂਮਈ ਅਦਾਕਾਰੀ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਇੱਕ ਪ੍ਰਸਿੱਧ ਟੀ.ਵੀ. ਸੀਰੀਅਲ ‘ਭਾਈ ਮੰਨਾ ਸਿੰਘ’ ਵਿੱਚ ਮੁੱਖ ਰੋਲ ਅਦਾ ਕਰਨ ਕਰਕੇ ਆਪ ਲੋਕਾਂ ਵਿੱਚ ‘ਭਾਈ ਮੰਨਾ ਸਿੰਘ’ ਵਜੋਂ ਜਾਣੇ ਜਾਣ ਲੱਗ ਪਏ ਸਨ। ਆਪਣੇ ਸਹਿ ਕਲਾਕਾਰਾਂ ਅਤੇ ਨਵੇਂ ਉਭਰਦੇ ਕਲਾਕਾਰਾਂ ਨੂੰ ਉਹ ਆਪਣੇ ਧੀਆਂ-ਪੁੱਤਰ ਸਮਝ ਕੇ ਪਿਆਰ ਕਰਦੇ ਤੇ ਉਨ੍ਹਾਂ ਦੇ ਅੰਦਰਲੀ ਕਲਾ ਨੂੰ ਨਿਖ਼ਾਰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਕਲਾ ਸਿਰਫ਼ ਕਲਾ ਲਈ ਨਹੀਂ, ਕਲਾ ਜੀਵਨ ਦੇ ਸੁਧਾਰ ਅਤੇ ਇਸ ਨੂੰ ਸੁੰਦਰ ਬਣਾਉਣ ਲਈ ਹੈ। ਉਨ੍ਹਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਸੀ ਕਿ ਮਨੁੱਖ ਮੱਧ ਯੁੱਗ ਦੇ ਅੰਧ-ਵਿਸ਼ਵਾਸਾਂ ਨੂੰ ਤਿਆਗ ਕੇ, ਸਮਾਜਿਕ ਭਲਾਈ ਲਈ ਆਧੁਨਿਕ ਯੁੱਗ ਦੇ ਨਵੇਂ ਸੰਕਲਪਾਂ ਦਾ ਧਾਰਣੀ ਬਣੇ।
ਭਾਅ ਜੀ ਬਚਪਨ ਤੋਂ ਹੀ ਲੋਕ-ਪੱਖੀ ਵਿਚਾਰਧਾਰਾਂ ਵਾਲੇ ਸਨ, ਖ਼ਾਸ ਕਰਕੇ ਔਰਤਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਉਸਾਰੂ ਸੀ। ਉਹ ਚਾਹੁੰਦੇ ਸਨ ਕਿ ਸਮਾਜ ਵਿੱਚ ਮਨੁੱਖ ਦੀ ਜਨਨੀ ਦਾ ਸਤਿਕਾਰ ਹੋਵੇ ਕਿਉਂਕਿ ਇਹ ਉਸ ਦਾ ਅਧਿਕਾਰ ਹੈ। ਧੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਕਾਨੂੰਨ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਲੋਕ ਪੱਖੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਚਾਰ ਲਈ ਰੰਗਮੰਚ ਤੋਂ ਇਲਾਵਾ ਉਨ੍ਹਾਂ ਲੰਮਾ ਸਮਾਂ ਇੱਕ ਮਾਸਿਕ ਪਰਚਾ ‘ਸਮਤਾ’ ਵੀ ਚਲਾਇਆ ਅਤੇ ਲੋਕ ਪੱਖੀ ਸਾਹਿਤ ਨੂੰ ਘੱਟ ਤੋਂ ਘੱਟ ਕੀਮਤ ’ਤੇ ਆਮ ਲੋਕਾਂ ਅਤੇ ਵਿਦਿਆਰਥੀਆਂ ਤਕ ਪਹੁੰਚਾਉਣ ਲਈ ਬਲਰਾਜ ਸਾਹਨੀ ਯਾਦਗਾਰੀ ਘਰੇਲੂ ਪੁਸਤਕਮਾਲਾ ਲੜੀ ਆਰੰਭ ਕੀਤੀ। ਲੋਕ ਦਿਲਾਂ ਦੀ ਧੜਕਣ ਇਸ ਮਹਾਨ ਸ਼ਖ਼ਸੀਅਤ ਨੂੰ ਸੰਨ 1993 ਵਿੱਚ ਸੰਗੀਤ ਨਾਟਕ ਐਵਾਰਡ, ਸੰਨ 1994 ਵਿੱਚ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਨਾਟਕਕਾਰ ਐਵਾਰਡ ਅਤੇ ਸਾਲ  2004 ਵਿੱਚ ਕੌਮੀ ਪ੍ਰਸਿੱਧੀ ਵਾਲੇ ਐਵਾਰਡ ‘ਕਾਲੀਦਾਸ ਪੁਰਸਕਾਰ’ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਅਨੇਕਾਂ ਅਗਾਂਹਵਧੂ ਸੰਸਥਾਵਾਂ ਨੇ ਸ਼ਾਨਾਮੱਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਆਪਣੇ ਜੀਵਨ ਦੇ ਅਖ਼ੀਰਲੇ ਪੜਾਅ ’ਤੇ ਪਹੁੰਚਦਿਆਂ, ਗੁਰਸ਼ਰਨ ਸਿੰਘ ਇੱਕ ਵਿਅਕਤੀ ਨਾ ਰਹਿ ਕੇ ਇੱਕ ਸੰਸਥਾ, ਇੱਕ ਯੁੱਗ ਪੁਰਸ਼ ਦਾ ਰੂਪ ਧਾਰਨ ਕਰ ਚੁੱਕੇ ਸਨ। ਆਪ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਹੋਣ ਦਾ ਵੀ ਮਾਣ ਪ੍ਰਾਪਤ ਹੋਇਆ। ਆਪ ਕਈ ਦਹਾਕਿਆਂ ਤਕ ਧਰਮ ਨਿਰਪੱਖ ਤੇ ਖੱਬੇ ਪੱਖੀ ਸੋਚ ਦੇ ਧਾਰਨੀ ਲੋਕਾਂ ਦੇ ਆਦਰਸ਼ ਬਣੇ ਰਹੇ। ਸਮੇਂ ਦੀਆਂ ਹਕੀਕਤਾਂ ਨੂੰ ਪਛਾਣਦਿਆਂ ਉਨ੍ਹਾਂ ਦੀ ਵਿਚਾਰਧਾਰਾ ਇੱਕ ਨਿਸ਼ਚਿਤ ਦਿਸ਼ਾ ਵੱਲ ਵਿਕਸਿਤ ਹੋਈ।
27 ਸਤੰਬਰ 2011 ਨੂੰ ਆਪ 82 ਵਰਿਆਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤਨੀ ਡਾ. ਕੈਲਾਸ਼ ਕੌਰ, ਧੀਆਂ ਨਵਰਸ਼ਰਨ ਕੌਰ ਅਤੇ ਡਾ. ਅਰੀਤ ਕੌਰ ਤੋਂ ਇਲਾਵਾ ਪੁੱਤਰ-ਧੀਆਂ ਵਰਗੇ ਕਲਾਕਾਰਾਂ ਦੀ ਵੱਡੀ ਗਿਣਤੀ ਨੂੰ ਰੋਂਦਿਆਂ ਛੱਡ ਗਏ। ਸਮਾਜਿਕ ਕੁਰੀਤੀਆਂ ਅਤੇ ਫ਼ਿਰਕੂਵਾਦ ਵਿਰੁੱਧ ਨਿਰੰਤਰ ਆਵਾਜ਼ ਬੁਲੰਦ ਕਰਨ ਵਾਲੇ ਗੁਰਸ਼ਰਨ ਸਿੰਘ ਦਾ ਪੂਰਾ ਜੀਵਨ ਲੋਕਾਈ ਨੂੰ ਜਾਗ੍ਰਿਤ ਕਰਨ ਪ੍ਰਤੀ ਸਮਰਪਿਤ ਰਿਹਾ। ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਈਆਂ ਵਿਲੱਖਣ ਪੈੜਾਂ ਦੇ ਨਿਸ਼ਾਨ ਸਦੀਆਂ ਤਕ ਅਮਿੱਟ ਰਹਿਣਗੇ।

-ਜਗਮੇਲ ਸਿੰਘ ਭਾਠੂਆਂ
ਸੰਪਰਕ: 98713-12541

27 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Khoob.......tfs......

27 Sep 2012

Reply