Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਮਸ਼ਾਦ ਬੇਗ਼ਮ ਦੀ ਮੌਤ ਸਬੰਧੀ ਵਾਦ-ਵਿਵਾਦ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਮਸ਼ਾਦ ਬੇਗ਼ਮ ਦੀ ਮੌਤ ਸਬੰਧੀ ਵਾਦ-ਵਿਵਾਦ

ਇਨ੍ਹੀਂ ਦਿਨੀਂ ਸ਼ਮਸ਼ਾਦ ਬੇਗਮਾਂ ਦੀ ਰਲਗੱਡ ਹੋਈ ਪਛਾਣ ਨੇ ਇਕ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਵਿਵਾਦ ਉਦੋਂ ਭਖਿਆ ਜਦੋਂ ਪੰਜਾਬੀ ਅਤੇ ਹਿੰਦੀ ਦੀ ਪ੍ਰਸਿੱਧ ਗਾਇਕਾ (ਪਿੱਠਵਰਤੀ ਗਾਇਕਾ) ਸ਼ਮਸ਼ਾਦ ਬੇਗਮ ਦਾ ਦੇਹਾਂਤ 23 ਅਪਰੈਲ 2013 ਨੂੰ ਹੋਇਆ, ਜਿਨ੍ਹਾਂ ਦਾ ਜਨਮ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਪ੍ਰੰਤੂ 15 ਅਗਸਤ 1998 ਨੂੰ ਸ਼ਮਸ਼ੇਰ ਸਿੰਘ ਸੰਧੂ ਨੇ ‘‘ਟੱਲੀ ਵਰਗੀ ਆਵਾਜ਼ ਸੀ ਸ਼ਮਸ਼ਾਦ ਬੇਗਮ ਦੀ’’ ਨਾਂ ਦਾ ਸ਼ਮਸ਼ਾਦ ਬੇਗਮ ਨੂੰ ਸ਼ਰਧਾਂਜਲੀ ਦਿੰਦਾ ਲੇਖ ਲਿਖਿਆ ਸੀ। ਇਸੇ ਪ੍ਰਕਾਰ ਭਾਸ਼ਾ ਵਿਭਾਗ ਵੱਲੋਂ 2004 ਵਿਚ ਪ੍ਰਕਾਸ਼ਿਤ ‘ਪੰਜਾਬ ਕੋਸ਼’ (ਜਿਲਦ ਪਹਿਲੀ) ’ਤੇ ਸ਼ਮਸ਼ਾਦ ਬੇਗਮ ਦੇ ਇੰਦਰਾਜ ਵਿਚ ਲਿਖਿਆ ਹੈ ਕਿ ਸ਼ਮਸ਼ਾਦ ਬੇਗਮ ਦਾ 14 ਅਗਸਤ 1998 ਨੂੰ ਮੁੰਬਈ ਵਿਖੇ  ਦੇਹਾਂਤ ਹੋ ਗਿਆ। ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਨਿੰਦਰ ਘੁਗਿਆਣਵੀ ਦੀ ਪੁਸਤਕ ਵਿਚ ਵੀ ਸ਼ਮਸ਼ਾਦ ਬੇਗਮ ਦੀ ਮੌਤ ਦੀ ਇਹੀ ਮਿਤੀ ਦਰਜ ਹੈ।
ਅਸਲ ਵਿਚ ਜਿਸ ਸ਼ਮਸ਼ਾਦ ਬੇਗਮ ਦੀ ਮੌਤ 14 ਅਗਸਤ 1998 ਨੂੰ ਹੋਈ ਸੀ, ਉਹ ਪ੍ਰਸਿੱਧ ਅਦਾਕਾਰਾ ਸਾਇਰਾ ਬਾਨੋ (ਪਤਨੀ ਦਲੀਪ ਕੁਮਾਰ) ਦੀ ਨਾਨੀ ਸ਼ਮਸ਼ਾਦ ਬੇਗਮ ਸੀ। ਉਹ ਸ਼ਮਸ਼ਾਦ ਬੇਗਮ ਵੀ ਗਾਇਕਾ ਸੀ ਪਰ ਉਹ ਸ਼ਾਸਤਰੀ ਸੰਗੀਤ ਦੀ ਗਾਇਕਾ ਸੀ। ਬਹੁਤ ਸਾਰੀਆਂ ਖਬਰ ਏਜੰਸੀਆਂ (ਯੂ.ਐਨ.ਆਈ., ਪੀ.ਟੀ.ਆਈ.) ਨੇ ਸ਼ਮਸ਼ਾਦ ਬੇਗਮ ਦੇ 14 ਅਗਸਤ 1998 ਨੂੰ ਮੁੰਬਈ ਵਿਚ ਹੋਏ ਦੁਖਾਂਤ ਦੀ ਖਬਰ ਦਿੱਤੀ ਸੀ। ਪੰਜਾਬੀਆਂ ਨੇ ਸਮਝ ਲਿਆ ਕਿ ਪੰਜਾਬੀ ਅਤੇ ਹਿੰਦੀ ਦੀ ਪ੍ਰਸਿੱਧ ਗਾਇਕਾ (ਪਿੱਠਵਰਤੀ ਗਾਇਕਾ) ਸ਼ਮਸ਼ਾਦ ਬੇਗਮ, ਜਿਨ੍ਹਾਂ ਦਾ ਜਨਮ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ, ਫੌਤ ਹੋ ਗਈ ਹੈ। ਇਹ ਭੁਲੇਖਾ ਕੇਵਲ ਪੰਜਾਬੀ ਭਾਈਚਾਰੇ ਤਕ ਹੀ ਸੀਮਤ ਨਹੀਂ ਹੈ ਸਗੋਂ ਸਾਰੇ ਸੰਗੀਤ ਪ੍ਰੇਮੀਆਂ ਵਿਚ ਵੀ ਪਿਆ ਸੀ। ਸ਼ਾਇਦ ਇਸੇ ਕਰ ਕੇ ਵਿਕੀਪੀਡੀਆ ਨੇ ਸ਼ਮਸ਼ਾਦ ਬੇਗਮ ਦਾ ਇੰਦਰਾਜ ਹੀ ਇਸ ਭੁਲੇਖੇ ਨੂੰ ਦੂਰ ਕਰਨ ਨਾਲ ਸ਼ੁਰੂ ਕੀਤਾ ਹੈ।
ਇੱਥੇ ਇਹ ਸਪਸ਼ਟ ਹੈ ਕਿ ਜਦੋਂ ਸ਼ਮਸ਼ਾਦ ਬੇਗਮ ਦੀ 1998 ਵਿਚ ਹੋਈ ਮੌਤ ਦੀ ਖਬਰ ਮੀਡੀਆ ਵਿਚ ਪਹੁੰਚਦੀ ਹੈ ਤਾਂ ਉਸ ਵੇਲੇ ਅੱਜ ਵਾਂਗ ਸੰਚਾਰ ਦੀਆਂ ਸਹੂਲਤਾਂ ਨਹੀਂ ਸਨ ਅਤੇ ਇਤਫਾਕ ਇਹ ਵੀ ਹੋਇਆ ਕਿ ਦੋਵੇਂ ਨਾਂ ਵੀ ਇੱਕੋ ਸਨ ਤੇ ਦੋਵੇਂ ਸਨ ਵੀ ਗਾਇਕਾਵਾਂ। ਇਸ ਲਈ ਭੁਲੇਖਾ ਪੈ ਜਾਣਾ ਸੁਭਾਵਿਕ ਸੀ। ਤੇ ਜਦੋਂ ਤੱਕ ਇਸ ਬਾਰੇ ਪੂਰੀ ਤਰ੍ਹਾਂ ਸਪਸ਼ਟੀਕਰਨ ਨਹੀਂ ਹੋਇਆ ਇਸ ਭੁਲੇਖੇ ਦਾ ਗਲਤੀ ਵਿਚ ਤਬਦੀਲ ਹੋਣਾ ਵੀ ਸੁਭਾਵਿਕ ਹੀ ਸੀ।
ਮੰਨਿਆ ਕਿ ਇਹ ਸੋਚਣ ਦੀ ਲੋੜ ਹੈ ਕਿ ਵਾਰ-ਵਾਰ ਗਲਤੀ ਕਿਵੇਂ ਹੋਈ? ਪਰ ਨਾਲ ਹੀ ਇਹ ਵੀ ਤਾਂ ਸੋਚਣਾ ਬਣਦਾ ਹੈ ਕਿ ਅਸੀਂ ਕਲਾ ਦਾ ਮੁੱਲ ਕਿਵੇਂ ਪਾ ਰਹੇ ਹਾਂ? ਕੀ ਜੋ ਸਿਰਫ ਪਰਦੇ ’ਤੇ ਦਿਸਦਾ ਹੈ, ਉਸੇ ਦੀ ਹੀ ਪਛਾਣ ਕਰਦੇ ਹਾਂ? ਪਰਦੇ ਦੇ ਪਿੱਛੇ ਕਲਾ ਦੇ ਮਹਾਂਰਥੀਆਂ ਨੂੰ ਸਾਡੇ ’ਚੋਂ ਕਿੰਨੇ ਕੁ ਲੋਕ ਜਾਣਦੇ ਨੇ, ਜਦੋਂ ਕਿ ਪਰਦੇ ਉਪਰ ਦਿਸਦਾ, ਸ਼ੋਭਦਾ ਸਭ ਪਰਦੇ ਪਿਛਲਿਆਂ ਦੀ ਕਲਾ ਦਾ ਹੀ ਸਿੱਟਾ ਹੁੰਦਾ ਹੈ। ਪਰ ਹੁਣ ਇਸ ਬਾਰੇ ਸਪਸ਼ਟਤਾ ਹੋ ਗਈ ਹੈ, ਇਸ ਲਈ ਅੱਗੇ ਤੋਂ ਸਾਨੂੰ ਸਾਰਿਆਂ ਨੂੰ ਇਸ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ। ਆਸ ਹੈ ਕਿ ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਆਪਣੀਆਂ ਕਿਰਤਾਂ ਦੇ ਅਗਲੇ ਸੰਸਕਰਨਾਂ ਵਿਚ ਇਹ ਸੋਧ ਦਰਜ ਕਰਨਗੇ।

- ਪਰਮਜੀਤ ਕੱਟੂ
* ਮੋਬਾਈਲ: 94631-24131

28 Apr 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

vadhia jaankaari ae jee

29 Apr 2013

Reply