Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰਾਂ ਦੀ ਸ਼ਹਿਜ਼ਾਦੀ ਦਾ ਵਿਛੋੜਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸੁਰਾਂ ਦੀ ਸ਼ਹਿਜ਼ਾਦੀ ਦਾ ਵਿਛੋੜਾ
ਸ਼ਮਸ਼ਾਦ ਬੇਗ਼ਮ

 

ਪੰਜਾਬੀ ਗੀਤਾਂ ਦੀ ਖਣਕਦੀ ਹੋਈ ਆਵਾਜ਼ ਸ਼ਮਸ਼ਾਦ ਬੇਗ਼ਮ ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ਮਸ਼ਾਦ ਬੇਗਮ ਪੰਜਾਬ ਦੀ ਧੀ ਸੀ। ਅਣਵੰਡੇ ਹਿੰਦੋਸਤਾਨ ਵਿੱਚ ਸ਼ਮਸ਼ਾਦ ਬੇਗ਼ਮ ਨੇ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿੱਚ ਅੱਖਾਂ ਖੋਲ੍ਹੀਆਂ ਸਨ। ਸ਼ਮਸ਼ਾਦ ਪੰਜਾਬੀ ਅਤੇ ਹਿੰਦੀ-ਉਰਦੂ ਗੀਤਾਂ ਦੀ ਖ਼ਾਲਸ ਹਿੰਦੁਸਤਾਨੀ ਘਰੇਲੂ ਆਵਾਜ਼ ਸੀ ਜਿਸ ਦੇ ਗੀਤਾਂ ’ਚੋਂ ਭਾਰਤ ਅਤੇ ਖ਼ਾਸ ਕਰਕੇ ਪੰਜਾਬੀਅਤ ਤੇ ਭਾਰਤੀਪਣ ਦੀ ਖ਼ੁਸ਼ਬੋ ਆਉਂਦੀ ਸੀ। ਸ਼ਮਸ਼ਾਦ ਨੇ 1950 ਤੋਂ 1980 ਤਕ ਬਾਲੀਵੁੱਡ ਅਤੇ ਪੰਜਾਬੀ ਫ਼ਿਲਮੀ ਗੀਤਾਂ ਨਾਲ ਇੱਕ ਵਿਸ਼ੇਸ਼ ਵਰਗ ਅਤੇ ਗਾਇਕੀ ਦੀ ਉਹ ਪਛਾਣ ਪੈਦਾ ਕੀਤੀ ਜੋ ਹੋਰ ਕਿਸੇ ਦੇ ਹਿੱਸੇ ਨਹੀਂ ਆਈ। 94 ਵਰ੍ਹਿਆਂ ਦੀ ਉਮਰ ਦਾ ਪੈਂਡਾ ਹੁੰਢਾ ਚੁੱਕੀ ਸ਼ਮਸ਼ਾਦ ਬੇਗ਼ਮ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਪਿਛਲੇ ਦਹਾਕਿਆਂ ਤੋਂ ਉਹ ਖ਼ਾਮੋਸ਼ ਜ਼ਿੰਦਗੀ ਜੀਅ ਰਹੀ ਸੀ। ਮੁੰਬਈ ਵਿੱਚ ਉਹ ਆਪਣੀ ਧੀ ਊਸ਼ਾ ਰਤਰਾ ਨਾਲ ਰਹਿ ਰਹੀ ਸੀ।

24 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਪਹਿਲਾਂ 1965 ’ਚ ਹੀ ਉਨ੍ਹਾਂ ਦੇ ਪਤੀ ਗਣਪਤ ਲਾਲ ਬੱਟੂ ਦੀ ਮੌਤ ਹੋ ਗਈ ਸੀ ਪਰ ਸ਼ਮਸ਼ਾਦ ਨੇ ਉਸ ਤੋਂ ਬਾਅਦ ਵੀ ਇੱਕ ਤੋਂ ਵੱਧ ਇੱਕ ਹਿੱਟ ਗੀਤਾਂ ਨਾਲ ਆਪਣੀ ਆਵਾਜ਼ ਦੇ ਜਾਦੂ ਨਾਲ ਕਰੋੜਾਂ ਦਿਲਾਂ ਨੂੰ ਸਰਸ਼ਾਰ ਕੀਤਾ।
ਭਾਰਤ ਦੀ ਸਰਜ਼ਮੀਨ ’ਤੇ ਪੰਜਾਬੀ ਦੀ ਇਹ ਆਵਾਜ਼ ਐਨੀ ਨਰੋਈ ਅਤੇ ਨਵੇਕਲੀ ਸੀ ਕਿ ਇੱਕ ਵਾਰ ਸੰਗੀਤਕਾਰ ਨੌਸ਼ਾਦ ਨੇ ਕਿਹਾ ਸੀ,‘‘ਆਉਣ ਵਾਲੀਆਂ ਗਾਇਕਾਵਾਂ ਵਿੱਚ ਜਦੋਂ ਸ਼ਮਸ਼ਾਦ ਦੀ ਆਵਾਜ਼ ਦੇ ਵਲਵਲਿਆਂ ਤੇ ਸੰਗੀਤ ਦੀਆਂ ਬਾਰੀਕੀਆਂ ਦੀ ਗੱਲ ਚੱਲੇਗੀ ਤਾਂ ਪਤਾ ਲੱਗੇਗਾ ਕਿ ਕਿੰਨੀਆਂ ਮੁਹੱਬਤਾਂ ਤੇ ਮਿਹਨਤ ਨਾਲ ਕੋਈ ਸ਼ਮਸ਼ਾਦ ਬੇਗ਼ਮ ਬਣਦੀ ਹੈ।’’ ਇਹ ਸੱਚ ਸੀ, ਜਦੋਂ ਉਸ ਨੇ ‘ਕਜਰਾ ਮੁਹੱਬਤ ਵਾਲਾ’ ਤੋਂ ਲੈ ਕੇ ‘ਮੇਰੇ ਪੀਆ ਗਏ ਰੰਗੂਨ’ ਵਰਗੇ ਗੀਤਾਂ ਤੋਂ ਅੱਗੇ ‘ਤੇਰੀ ਮਹਿਫ਼ਲ ਮੇਂ ਕਿਸਮਤ ਅਜ਼ਮਾ ਕਰ ਹਮ ਭੀ ਦੇਖੇਂਗੇ’ ਵਰਗੇ ਗੀਤ ਗਾਏ ਤਾਂ ਇੱਕ ਵੱਡੀ ਗਿਣਤੀ ਉਨ੍ਹਾਂ ਦੀ ਆਵਾਜ਼ ਦੀ ਦੀਵਾਨੀ ਹੋ ਗਈ ਸੀ। ‘ਲੇ ਕੇ ਪਹਿਲਾ ਪਹਿਲਾ ਪਿਆਰ’ ਵਾਲੀ ਸ਼ਮਸ਼ਾਦ ਨੂੰ ਹਮੇਸ਼ਾ ਆਪਣੇ ਖ਼ੂਬਸੂਰਤ ਨਾ ਹੋਣ ਦਾ ਸਦਮਾ ਰਿਹਾ। ਇਹੀ ਕਾਰਨ ਹੈ ਕਿ ਆਪਣੀ ਮੌਤ ਤਕ ਉਸ ਨੇ ਆਪਣੇ-ਆਪ ਨੂੰ ਪਰਦੇ ਵਿੱਚ ਰੱਖਿਆ ਸੀ। ਉਸ ਨੇ ਆਪਣੇ 1950 ਵਿੱਚ ਬਣਾਏ ਗਰੁੱਪ ‘ਕਰਾਊਨ ਏਮਪਿਅਰਲ ਕੰਪਨੀ’ ਲਈ ਵੀ ਗਾਇਆ। ਬਾਲੀਵੁੱਡ ਦੇ ਨਾਮਵਰ ਸੰਗੀਤ ਸਿਤਾਰਿਆਂ ਨਾਲ ਕੰਮ ਕਰ ਕੇ ਪਹਿਲੀ ਪਿੱਠਵਰਤੀ ਗਾਇਕਾ ਦਾ ਮਾਣ ਹਾਸਲ ਕਰਨ ਵਾਲੀ ਸ਼ਮਸ਼ਾਦ ਬੇਗ਼ਮ ਨੇ ਇੱਕ ਵਾਰੀ ਗਾਉਣਾ ਸ਼ੁਰੂ ਕੀਤਾ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ- ਖਿਆਮ, ਮਦਨ ਮੋਹਨ, ਨੌਸ਼ਾਦ, ਸੀ. ਰਾਮਚੰਦਰ, ਸ਼ੰਕਰ ਜੈ ਕਿਸ਼ਨ ਵਰਗੇ ਸੰਗੀਤ ਦੇ ਮਾਹਰਾਂ ਨਾਲ ਕੰਮ ਕਰਨ ਵਾਲੀ ਸ਼ਮਸ਼ਾਦ ਦੀ ਆਵਾਜ਼ ਦੀ ਕਸ਼ਿਸ਼ ਬਹੁਤ ਜ਼ਿਆਦਾ ਸੀ ਜੋ ਉਰਦੂ ਤੇ ਪੰਜਾਬੀ ਵਿੱਚ ਵੀ ਬਰਕਰਾਰ ਰਹੀ।
ਇੱਕ ਵਾਰ ਉਸ ਨੇ ਰੇਡੀਓ ਸੀਲੋਨ ’ਤੇ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਦੀ ਸਾਰੀ ਕਾਮਯਾਬੀ ਪੰਜਾਬੀ ਫ਼ਿਲਮੀ ਸੰਗੀਤ ਨੂੰ ਦਿੰਦੀ ਹੈ ਕਿਉਂਕਿ ਉਹ ਉਹਦੀ ਧੜਕਣਾਂ ਦੀ ਆਵਾਜ਼ ਹੈ। ‘ਜਮਲਾ ਜੱਟ’ ਦੇ ਪੰਜਾਬੀ ਫ਼ਿਲਮੀ ਗੀਤ ਅਜੇ ਵੀ ਲੋਕਾਂ ਨੂੰ ਤਾਜ਼ਾ ਹਨ। ‘ਕਣਕਾਂ ਦੀਆਂ ਫ਼ਸਲਾਂ’, ‘ਆ ਸੱਜਣ ਦੇਵਾਂ’, ‘ਬੱਲੇ ਬੱਲੇ ਅਜੇ ਤੇਰੇ ਬੰਦ ਨਾ ਬਣੇ’ ਤੇ ਸ਼ਮਸ਼ਾਦ ਦਾ ਗਾਇਆ ਹੋਇਆ ‘ਮਾਹੀਆ’ ਅੱਜ ਵੀ ਰੂਹਾਂ ’ਚ ਤਾਜ਼ਗੀ ਪੈਦਾ ਕਰਦਾ ਹੈ। ‘ਕੋਠੇ ’ਤੇ ਆ ਮਾਹੀਆ’ ਦੀ ਬੰਦਿਸ਼ ਅਤੇ ਦਿਲ ਦੀ ਧੁਰੋਂ ਆਈ ਆਵਾਜ਼ ਸੱਚਮੁੱਚ ਉਥੱੇ ਪਹੁੰਚ ਜਾਂਦੀ ਹੈ ਜਿਸ ਲਈ ਇਹ ਗਾਇਆ ਤੇ ਸਜਾਇਆ ਗਿਆ ਹੈ।
ਅਣਵੰਡੇ ਭਾਰਤ ਵਿੱਚ ਪੇਸ਼ਾਵਰ ਰੇਡੀਓ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸ਼ਮਸ਼ਾਦ ਦੇ ਗੀਤਾਂ ਦੀਆਂ ਕਈ ਪੁਰਾਣੀਆਂ ਟੇਪਾਂ ਅਜੇ ਤਕ ਲਾਹੌਰ ਰੇਡੀਓ ’ਚ ਉਸ ਦੀ ਹਾਜ਼ਰੀ ਅਤੇ ਯਾਦਾਂ ਨੂੰ ਤਾਜ਼ਾ ਕਰਦੀਆਂ ਹਨ। ਸ਼ਮਸ਼ਾਦ ਬੇਗ਼ਮ ਨੇ ਆਪਣੀ ਗਾਇਕੀ ਦੀ ਸ਼ੁਰੂਆਤ 13 ਸਾਲ ਦੀ ਉਮਰ ਵਿੱਚ ਸ਼ੁਰੂ ਕਰ ਦਿੱਤੀ ਸੀ। ਗੁਲਾਮ ਹੈਦਰ ਵਰਗੇ ਸੰਗੀਤਕਾਰਾਂ ਦੀ ਸੰਗਤ ’ਚ ਸ਼ਮਸ਼ਾਦ ਦੇ ਗਲੇ ਦੀਆਂ ਮੁਰਕੀਆਂ ਅਤੇ ਅਦਾਇਗੀ ਅੰਤਿਮ ਸਮੇਂ ਤਕ  ਉਸ ਦੀ ਪਛਾਣ ਬਣੀ ਰਹੀ।
ਸੰਗੀਤ ਨਾਲ ਸਾਂਝ ਰੱਖਣ ਵਾਲੇ ਜਾਣਦੇ ਹਨ ਕਿ 12 ਰੁਪਏ ਗੀਤ ਦੇ ਮਿਹਨਤਾਨੇ ਨਾਲ ਆਪਣਾ ਗਾਉਣ ਦਾ ਸਫ਼ਰ ਸ਼ੁਰੂ ਕਰਨ ਵਾਲੀ ਸ਼ਮਸ਼ਾਦ ਨੇ ਜਦੋਂ ‘ਕਜਰਾ ਮੁਹੱਬਤ ਵਾਲਾ’, ‘ਰੇਸ਼ਮੀ ਸਲਵਾਰ’ ਵਰਗੇ ਗੀਤ ਗਾਏ ਤਾਂ 1943 ਤਕ ਉਹ ਲੋਕਾਂ ਦੀ ਗਾਇਕਾ ਬਣ ਚੁੱਕੀ ਸੀ। 1950 ਵਿੱਚ ਅਜਿਹੇ ਗਾਣਿਆਂ ਨਾਲ ਉਸ ਨੇ ਆਪਣਾ ਜਾਦੂ ਤੇ ਸਿੱਕਾ ਕੁਝ ਇਸ ਤਰ੍ਹਾਂ ਚਲਾਇਆ ਕਿ ਸਭ ਪਾਸੇ ਸ਼ਮਸ਼ਾਦ ਹੀ ਸ਼ਮਸ਼ਾਦ ਹੋ ਗਈ। ਓ.ਪੀ. ਨਈਅਰ ਦੇ ਸੰਗੀਤ ’ਚ ਉਸ ਨੇ ਯਾਦਗਾਰੀ ਗੀਤ ਗਾਏ। ਉਸ ਨੇ ਹਿੰਦੀ ਦੀਆਂ ਬੇਹੱਦ ਮਕਬੂਲ ਫ਼ਿਲਮਾਂ ਮੁਗ਼ਲੇ ਆਜ਼ਮ, ਖਜ਼ਾਨਚੀ, ਮਦਰ ਇੰਡੀਆ, ਦੀਦਾਰ, ਹੁਮਾਂਯੂ, ਬਲੱਫ਼ ਮਾਸਟਰ ਵਰਗੀਆਂ ਫ਼ਿਲਮਾਂ ’ਚ ਵੀ ਗੀਤ ਗਾਏ ਤੇ ਇਹ ਸਾਰੇ ਗੀਤ ਹਿੱਟ ਤੇ ਯਾਦਗਾਰੀ ਗੀਤ ਬਣ ਗਏ।
ਕੇ.ਐਲ. ਸਹਿਗਲ ਦੀ ਫ਼ੈਨ ਸ਼ਮਸ਼ਾਦ ਨੇ ਜਦੋਂ ਹੁਸੈਨ ਬਖਸ਼ ਤੋਂ ਸੰਗੀਤ ਦੀ ਤਾਲੀਮ ਪ੍ਰਾਪਤ ਕੀਤੀ ਤਾਂ ਉਸ ਨੇ ਕਿਹਾ ਸੀ, ਜੋ ਬਾਅਦ ਵਿਚ ਸੱਚ ਹੋ ਗਿਆ ਕਿ ਇਹ ਸਮਾਂ ਤੇ ਆਉਣ ਵਾਲਾ ਦੌਰ ਸ਼ਮਸ਼ਾਦ ਦਾ ਰਹੇਗਾ। ਲੇ ਕੇ ਪਹਿਲਾ ਪਹਿਲਾ ਪਿਆਰ ਵਰਗੇ ਗੀਤ ’ਚ ਪਿਆਰ ਸ਼ਮਸ਼ਾਦ ਹੀ ਕਰ ਸਕਦੀ ਸੀ। ਪੰਜ ਸੌ ਤੋਂ ਵੱਧ ਗੀਤ ਗਾਉਣ ਵਾਲੀ ਸ਼ਮਸ਼ਾਦ ਨੇ 30 ਵਰ੍ਹੇ ਫ਼ਿਲਮੀ ਚਿੱਤਰਪਟ ’ਤੇ ਆਪਣੀ ਆਵਾਜ਼ ਦੀ ਬੁਲੰਦੀ ਨਾਲ ਲੋਹਾ ਮਨਵਾਇਆ। ‘ਤੇਰੀ ਮਹਿਫ਼ਲ ਮੇਂ ਕਿਸਮਤ ਆਜ਼ਮਾ ਕਰ ਹਮ ਭੀ ਦੇਖੇਂਗੇ’ ਵਰਗੇ ਗੀਤਾਂ ਨੂੰ ਸੁਰਾਂ ਅਤੇ ਆਵਾਜ਼ ਸੰਵਾਰਨ ਵਾਲੀ ਦੀ ਮਹਿਫ਼ਲ ਹਮੇਸ਼ਾ ਅਧੂਰੀ ਰਹੀ। ਉਹ ਭਰੀ ਹੋਈ ਅਧੂਰੀ ਔਰਤ ਸੀ ਜੋ ਅੰਤਿਮ ਦਿਨਾਂ ’ਚ ਵੀ ਇਕੱਲੀ ਰਹੀ। ਉਸ ਦਾ ਭਰਪੂਰ ਜ਼ਿੰਦਗੀ ਜਿਉਣ ਦਾ ਸੁਪਨਾ ਹਮੇਸ਼ਾ ਅਧੂਰਾ ਰਿਹਾ। ਉਹ ਬਹੁਤ ਘੱਟ ਸਮਾਗਮਾਂ ’ਚ ਜਾਂਦੀ ਸੀ। ਇੱਕ ਵਾਰ ਇੱਕ ਸਮਾਗਮ ’ਚ ਉਸ ਨੇ ਕਿਹਾ ਸੀ ਕਿ ਉਹ ਚਾਹੁੰਦੀ ਸੀ ਕਿ ਪੰਜਾਬੀ ਦਾ ਹੀਰ ਰਾਂਝਾ ਕਿੱਸਾ ਰਿਕਾਰਡ ਕਰੇ ਪਰ ਹੁਣ ਉਮਰ ਵਧ ਗਈ ਹੈ।

24 Apr 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਪੰਜਾਬ ਦੀ ਇਹ ਧੀ, ਜਿਸ ਨੂੰ ਪੰਜਾਬ ਵਾਲਿਆਂ ਨੇ ਸ਼ਾਇਦ ਕਦੇ ਅਪਣਾਇਆ ਹੀ ਨਹੀਂ, ਅੰਮ੍ਰਿਤਸਰ, ਲਾਹੌਰ, ਪੇਸ਼ਾਵਰ, ਮੁਲਤਾਨ ਤੇ ਬਾਅਦ ਵਿੱਚ ਜਲੰਧਰ ਕੈਂਟ ਵਿੱਚ ਰਹੀ। ਸ਼ਮਸ਼ਾਦ ਨੂੰ ਜਾਨਣ ਵਾਲੇ ਦੱਸਦੇ ਹਨ ਕਿ ਉਸ ਨੇ ਸਾਰੀ ਉਮਰ ਖੁੱਦਾਰੀ ਨਾਲ ਕੱਟੀ ਪਰ ਵਕਤ ਦੀ ਇਸ ਰੇਤ ’ਤੇ ਉਹ ਪੰਜਾਬੀ ਤੇ ਖ਼ਾਸ ਕਰਕੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਦੀਆਂ ਆਈਟਮਾਂ ਅਤੇ ਸੰਗੀਤ ਦੀ ਸੰਭਾਲ ਲਈ ਕੁਝ ਕਰਨਾ ਲੋਚਦੀ ਸੀ। ਨੂਰਜਹਾਂ ਤੋਂ ਲੈ ਕੇ ਸ਼ਮਸ਼ਾਦ ਬੇਗ਼ਮ ਜਿਹੀਆਂ ਗਾਇਕਾਵਾਂ ਵਿੱਚ ਪੰਜਾਬੀ ਬੋਲੀ ਲਈ ਜੋ ਜਜ਼ਬਾ ਸੀ, ਉਹ ਹੁਣ ਨਹੀਂ ਹੈ।
ਕੀ ਅੰਮ੍ਰਿਤਸਰ ਨੂੰ ਯਾਦ ਹੈ ਕਿ ਉਸ ਸ਼ਹਿਰ ਵਿੱਚ ਐਨੀ ਬੁਲੰਦ ਸ਼ਖ਼ਸੀਅਤ ਵੀ ਪੈਦਾ ਹੋਈ ਸੀ ਜਿਸ ਨੇ ਅੰਮ੍ਰਿਤਸਰੀ ਪੰਜਾਬੀ ਲਹਿਜੇ ’ਚ ਆਪਣੀ ਮਿੱਟੀ ਦੀ ਮਹਿਕਦੀ ਬੋਲੀ ’ਚ ਪੰਜਾਬੀ ਮਾਹੀਏ, ਸੁਹਾਗ ਅਤੇ ਸਿੱਠਣੀਆਂ ਗਾਏ ਸਨ। ਸ਼ਮਸ਼ਾਦ ਬੇਗ਼ਮ ਨੂੰ ਦੁਬਾਰਾ ਸੁਣਨਾ ਇਵੇਂ ਹੈ ਜਿਵੇਂ ਆਪਣੀ ਦਾਦੀ ਅਤੇ ਨਾਨੀ ਨੂੰ ਦੁਬਾਰਾ ਸੁਣਨਾ। ਸ਼ਮਸ਼ਾਦ ਬੇਗ਼ਮ ਪੰਜਾਬ ਦੀ ਅਜਿਹੀ ਧੀ ਹੈ ਜਿਹੜੀ ਆਪਣੀ ਹੋ ਕੇ ਵੀ ਬੇਗ਼ਾਨੀ ਰਹੀ। ਕੀ ਅਸੀਂ ਪੰਜਾਬੀ ਦੀਆਂ ਅਜਿਹੀਆਂ ਹੋਰ ਸ਼ਖ਼ਸੀਅਤਾਂ ਨੂੰ ਵੀ ਇੰਜ ਹੀ ਵਿਸਾਰ ਦਵਾਂਗੇ? ਸ਼ਮਸ਼ਾਦ ਨੂੰ ਯਾਦ ਕਰਨਾ ਆਪਣੇ ਪੰਜਾਬ ਦੇ ਸ਼ਹਿਦ ’ਚ ਭਿੱਜੇ ਬੋਲਾਂ ਅਤੇ ਉਸ ਦੀ ਧੀ ਨੂੰ ਯਾਦ ਕਰਨ ਦੇ ਤੁੱਲ ਹੈ।

- ਡਾ. ਕ੍ਰਿਸ਼ਨ ਕੁਮਾਰ ਰੱਤੂ
* ਸੰਪਰਕ: 094787-30156

24 Apr 2013

Reply