Punjabi Music
 View Forum
 Create New Topic
 Search in Forums
  Home > Communities > Punjabi Music > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਸ਼ੈਰੀ ਮਾਨ ਦੀ ਆਟੇ ਦੀ ਚਿੜੀ ਸੁਣਦਿਆਂ ...

ਸ਼ੈਰੀ ਮਾਨ ਦੀ ਆਟੇ ਦੀ ਚਿੜੀ ਸੁਣਦਿਆਂ...
-ਹਰਮੇਲ ਪਰੀਤ
ਸ਼ੈਰੀ ਮਾਨ ਆਪਣੀ ਨਵੀਂ ਟੇਪ 'ਆਟੇ ਦੀ ਚਿੜੀ' ਨਾਲ ਫੇਰ ਸੰਗੀਤ ਪ੍ਰੇਮੀਆਂ ਦਾ ਕਚਹਿਰੀ ਵਿਚ ਹਾਜ਼ਰ ਹੋਇਆ ਹੈ। 'ਯਾਰ ਅਣਮੁੱਲੇ' ਟੇਪ ਨਾਲ ਉਸਦੀ ਵਾਹਵਾ ਚਰਚਾ ਛਿੜੀ ਸੀ। ਉਹਦਾ ਟਾਈਟਲ ਗੀਤ ਬਹੁਤ ਵੱਜਿਆ, ਪਰ ਸਮਝ ਬੂਝ ਵਾਲੇ ਬੰਦੇ ਇਹ ਸਮਝ ਨ

ਹੀਂ ਸਕੇ ਕਿ ਓਸ ਗੀਤ ਰਾਹੀਂ ਸ਼ੈਰੀ ਨੇ ਆਪਣੇ ਅਣਮੁੱਲੇ ਯਾਰਾਂ ਦੀ ਤਾਰੀਫ਼ ਕੀਤੀ ਹੈ ਜਾਂ ਬਦਖੋਈ। ਲਿਹਾਜ਼ਾ ਓਸ ਮਾਮਲੇ 'ਚ ਮੁੱਕਦੀ ਗੱਲ ਇਹ ਹੈ ਕਿ ਬਹੁਤੀ ਵਿਕਣ ਵਲੀ ਚੀਜ਼ ਚੰਗੀ ਵੀ ਹੋਵੇ ਜ਼ਰੂਰੀ ਨਹੀਂ।
ਗੱਲ ਉਸ ਦੀ ਨਵੀਂ ਟੇਪ ਦੀ ਕਰਦੇ ਹਾਂ। 'ਆਟੇ ਦੀ ਚਿੜੀ' ਸੁਣਕੇ ਸ਼ੈਰੀ ਬਾਰੇ ਮਿਲੀ ਜੁਲੀ ਰਾਇ ਬਣਦੀ ਹੈ। ਇਸ ਟੇਪ ਦਾ ਟਾਈਟਲ ਗੀਤ ਬੇਹੱਦ ਭਾਵੁਕਤਾ ਭਰਪੂਰ ਹੈ, ਮਾਂ, ਬਾਪ, ਭੈਣ ਤੇ ਖਾਸ ਕਰਕੇ ਬਚਪਨ ਦੇ ਦਿਨਾਂ ਦਾ ਵਰਣਨ ਗੀਤ ਸੁਣਿਆਂ ਹੀ ਫਿਲਮ ਵਾਂਗ ਅੱਖਾਂ ਮੂਹਰਿਓਂ ਘੁੰਮ ਜਾਂਦਾ ਹੈ। ਮੇਰੀ ਜਾਚੇ ਇਹ ਅਜਿਹਾ ਗੀਤ ਹੈ ਜਿਸ ਨੂੰ ਵੇਚਣ ਲਈ ਵੀਡੀਓ ਦਾ ਸਹਾਰਾ ਲੈਣ ਦੀ ਉਕੀ ਲੋੜ ਨਹੀਂ। 'ਚੰਡੀਗੜ੍ਹ ਵਾਲੀਏ'ਇਸ਼ਕੀਆ ਗੀਤ ਹੈ ਪਰ ਚੰਗੀ ਗੱਲ ਇਹ ਕਿ ਗੀਤ ਦਾ ਨਾਇਕ ਕਾਮਾ ਵੀ ਹੈ-ਵਿਹਲੜ ਤੇ ਗਲੀਆਂ ਕੱਛਣ ਵਾਲਾ ਹੀ ਨਹੀਂ। 'ਇਕ ਘਰ ਤੇਰਾ' ਕੁੜੀਆਂ ਦੀਆਂ ਮਨੋ ਭਾਵਨਾਵਾਂ ਨੂੰ ਬੜੀ ਸੁਚੱਜਤਾ ਨਾਲ ਬਿਆਨਦਾ ਹੈ। ਔਰਤ ਦੀ ਤਰਾਸਦੀ ਹੀ ਆਖੀ ਜਾਣੀ ਬਣਦੀ ਹੈ ਕਿ ਦੋ ਦੋ ਘਰ ਜੋੜਨ ਵਾਲੀ ਦਾ ਆਪਣਾ ਘਰ ਕਿਹੜਾ ਹੈ ਇਹ ਸਵਾਲ ਅੰਤ ਤੱਕ ਉਹਦਾ ਪਿੱਛਾ ਕਰਦਾ ਹੈ। ਪੇਕਿਆਂ ਵਾਲੇ ਉਸਨੂੰ ਬੇਗਾਨਾ ਧਨ ਕਹਿੰਦੇ ਹਨ ਤੇ ਸਹੁਰੇ ਘਰ ਵੀ ਉਹ ਬੇਗਾਨੀ ਹੀ ਰਹਿੰਦੀ ਹੈ। ਇਹ ਤਿੰਨੇ ਗੀਤ ਇਸ ਟੇਪ ਦਾ ਹਾਸਲ ਕਹੇ ਜਾ ਸਕਦੇ ਹਨ। ਲੇਖਣੀ, ਗਾਇਕੀ ਤੇ ਸੰਗੀਤ ਹਰ ਲਿਹਾਜ਼ ਨਾਲ ਇਹ ਸਲਾਹੇ ਜਾਣ ਵਾਲੇ ਗੀਤ ਹਨ। ਆਟੇ ਦੀ ਚਿੜੀ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਕਰਨ ਦੀ ਸਮਰੱਥਾ ਰੱਖਦਾ ਹੈ।
ਪਰ ਇਕ ਗੱਲ ਅੱਖਰਦੀ ਹੈ ਕਿ ਰਮਾਂਸ ਦੇ ਗੀਤ ਸਿਰਜਦਿਆਂ, ਚੁਣਦਿਆਂ ਤੇ ਗਾਉਂਦਿਆ ਸ਼ੈਰੀ ਮੁੰਡੀਰ ਵਿਚ ਸ਼ਾਮਲ ਹੋ ਜਾਂਦਾ ਹੈ। ਉਹਦੀ ਆਟੇ ਦੀ ਚਿੜੀ, ਤੇ ਇਕ ਘਰ ਤੇਰਾ ਵਿਚ ਦਿਖਾਈ ਸਿਆਣਪ ਖੂਹ ਖਾਤੇ ਪੈ ਜਾਂਦੀ ਹੈ। ਪਿਆਰ ਦੀ ਗੱਲ ਕਰਨੀ ਗੁਨਾਹ ਨਹੀਂ ਪਰ ਸਲੀਕੇ ਦਾ ਲੜ ਛੱਡ ਨਹੀਂ ਦੇਣਾ ਚਾਹੀਦਾ। ਏਸ ਮਾਮਲੇ 'ਚ ਉਹਦੇ ਵੱਲੋਂ ਕੁੜੀਆਂ ਲਈ ਵਰਤੇ ਕੁੱਝ ਕੁ ਸ਼ਬਦ ਤੇ ਸੰਬੋਧਨ ਚੰਗੇ ਭਲੇ ਗੀਤਾਂ ਨੂੰ ਤਾਅਨਿਆਂ ਦੇ ਵੱਸ ਪਾ ਛੱਡਦੇ ਹਨ। 'ਯੈਂਕਣੇ' ਗੀਤ ਵਿਚ ਜਿੱਥੇ 'ਯੈਂਕਣੇਂ' ਸੰਬੋਧਨ ਬੜਾ ਪਿਆਰਾ ਤੇ ਨਿਵੇਕਲਾ ਲੱਗਦਾ ਹੈ ਓਥੇ ਅਗਲੀ ਲਾਈਨ ਵਿਚ ਜਦੋਂ ਸ਼ੈਰੀ 'ਪੁਰਜਿਆ' 'ਤੇ ਆ ਡਿੱਗਦਾ ਹੈ ਤਾਂ ਉਹ ਭੀੜ ਵਿਚ ਗੁਆਚਦਾ ਨਜ਼ਰ ਆਉਂਦਾ ਹੈ। 'ਡਿਸਕ 'ਚ ਕਲੀ' ਵੀ ਅਜਿਹੀ ਹੀ ਹੋਣੀ ਦਾ ਸ਼ਿਕਾਰ ਹੋਇਆ ਹੈ। ਟੇਪ ਵਿਚ ਉਸਨੇ ਚਾਰ ਪੁਰਾਣੇ ਗੀਤ ਵੀ ਸ਼ਾਮਲ ਕਰ ਲਏ ਹਨ 'ਸੋਹਣੇ ਮੁੱਖੜੇ ਦਾ', 'ਯਾਰੀ ਦਾ ਵਾਸਤਾ', 'ਯਾਰ ਅਣਮੁੱਲੇ' ਤੇ 'ਕਾਲਜ ਵਾਲੀ ਜੀ.ਟੀ.ਰੋਡ'.
ਸ਼ੈਰੀ ਚੰਗਾ ਗੀਤਕਾਰ ਤੇ ਗਾਇਕ ਹੈ, ਉਸਦੀ ਲੇਖਣੀ ਤੇ ਆਵਾਜ਼ ਦੋਹਾਂ ਵਿਚ ਕਸ਼ਿਸ਼ ਹੈ। ਪੰਜਾਬੀ ਸੱਭਿਆਚਾਰ ਤੋਂ ਚੰਗੀਆਂ ਤਸ਼ਬੀਹਾਂ ਬਾਕਮਾਲ ਹੁੰਦੀਆਂ ਹਨ। ਪਰ ਜੇਕਰ ਉਹ ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨੋਂ ਥੋੜ੍ਹਾ ਗੁਰੇਜ ਕਰੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ। ਦੂਜਾ ਚੰਡੀਗੜ੍ਹ ਦੀਆਂ ਕੁੜੀਆਂ ਦੇ ਪਿੱਛੇ ਤਾਂ ਲਗਦੈ ਸ਼ੈਰੀ ਹੱਥ ਧੋ ਕੇ ਹੀ ਪੈ ਗਿਆ ਹੈ। ਹੋਰ ਬਹੁਤਿਆਂ ਵਾਂਗ ਸ਼ੈਰੀ ਵੀ ਏਹੀ ਸਮਝਦਾ ਜਾਪਦੈ ਕਿ ਕੁੜੀਆਂ ਕਾਲਜ ਪੜ੍ਹਨ ਪੁੜਨ ਨਹੀਂ ਅੱਯਾਸ਼ੀ ਕਰਨ ਜਾਂਦੀਆਂ ਹਨ। ਉਹਦੇ ਕੋਲ ਚੰਗਾ ਕਰਨ ਦੀ ਕਾਬਲੀਅਤ ਹੈ, ਉਹ ਅੱਜ ਐਸੇ ਮੁਕਾਮ 'ਤੇ ਵੀ ਹੈ ਜਿੱਥੇ ਗੰਦ ਫਰੋਲਣ ਦੀ ਲੋੜ ਨਹੀਂ ਹੁੰਦੀ।
ਸੋ ਸ਼ੈਰੀ ਨੁੰ ਸਮਾਜਿਕ ਸਰੋਕਾਰਾਂ ਨਾਲ ਜੁੜਨਾ ਚਾਹੀਦਾ ਹੈ। ਨਸ਼ਿਆਂ ਤੇ ਹਥਿਆਰਾਂ ਨੇ ਪਹਿਲਾਂ ਹੀ ਪੰਜਾਬ ਦਾ ਬੜਾ ਨੁਕਸਾਨ ਕਰ ਦਿੱਤਾ ਹੈ। ਹੁਣ ਹੋਰ ਇਸ ਅੱਗ ਨੂੰ ਹਵਾ ਦੇਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
02 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਯਾਰ ਅਣਮੁਲੇ ਢੋਲ ਮਿਕਸ ਕਰ ਕੇ ਫੇਰ ਦੁਬਾਰਾ ਗਾਇਆ | ਆਟੇ ਦੀ ਚਿੜੀ ਤੇ ਯਾਰੀ ਦਾ ਵਾਸਤਾ ਗਾਣੇ ਵਧੀਆ ਨੇ .. ਪਰ ਉਹਨਾ ਨੇ ਯੇੰਕਨੇ ਗਾਨਾ  ਬਹੁਤ ਅਜੀਬ ਗਾਇਆ ਹੈ.. ਇਹਦੇ ਚ ਉਹ ਪੁਰਜਾ ਸ਼ਬਦ ਦੀ ਵਰਤੋ ਕਰ ਰਹੇ ਨੇ .. ਜੋ ਕੀ ਸਾਈਦ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਪਸੰਦ ਨਹੀ ਆਉਣਾ ... ਇਹ ਗੱਲ ਵੀ ਸਚ ਹੈ ਕੀ ਕਲਾਕਾਰ ਹਮੇਸ਼ਾ ਲੋਕਾਂ ਦੇ ਰੁਝਾਨ ਨੂੰ ਵੇਖ ਕੇ ਹੀ ਕਲਾ ਪੇਸ਼ ਕਰਦਾ ਹੈ .. ਪਰ ਸ਼ੇਰੀ ਵਰਗੇ ਚੰਗੇ ਗਾਇਕ ਤਾਂ ਘਟੋ ਘੱਟ ਇਸ ਗੱਲ ਤੇ ਧਿਆਨ ਕਰਦੇ ਕੀ ਮੈਂ ਕਿਸ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ...

02 Nov 2012

ਮਾਵੀ ƸӜƷ •♥•.¸¸.•♥•.
ਮਾਵੀ
Posts: 574
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਪੇਸ਼ ਕੀਤੇ ਜਾਂਦੇ ਗੀਤ ਸੰਗੀਤ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਇਹ ਵਰਤਮਾਨ ਰੁਝਾਨ ਨੂੰ ਹੀ ਪੇਸ਼ ਕਰਦੇ ਹਨ ।

ਲੋਕ ਕਹਿੰਦੇ ਹਨ ਕਿ ਗੀਤ ਸੁਣ ਕੇ ਮਾਹੌਲ ਖਰਾਬ ਹੁੰਦਾ ਹੈ ਪਰ ਮੈਂ ਕਹਿੰਦਾ ਹਖਰਾਬ ਮਾਹੌਲ ਹੀ ਗੰਦੇ ਗੀਤ ਉਪਜਾਉਂਦਾ ਹੈ

02 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Agreed.......mavi ji......

03 Nov 2012

Reply