|
|
|
|
|
|
Home > Communities > Punjabi Poetry > Forum > messages |
|
|
|
|
|
|
ਮੁਹੱਬਤ ਕੈਸੀ ਹੋਵੇ |
ਮੁਹੱਬਤ ਕੈਸੀ ਹੋਵੇ
ਕੀਹ ਮੁਹੱਬਤ ਐਸੀ ਹੋਵੇ ?
ਦੁੱਧ ਜਿਹੀ ਸੁੱਚੀ ਨੀਅਤ ਨਾਲ,
ਮਰੀਅਮ ਵਰਗੀ ਸੂਰਤ ਤੱਕਣਾ,
ਮਿਕਨਾਤੀਸੀ ਨਕਸ਼ਾਂ ਦੀ ਫਿਰ
ਯਾਦ ਸਾਂਭ ਕੇ ਦਿਲ ਵਿਚ ਰੱਖਣਾ |
ਬਹਿ ਕੇ ਵਿਹੰਦਿਆਂ ਅਰਸ਼ਾਂ ਵੱਲ ਨੂੰ
ਓਸ ਯਾਦ ਤੇ ਪਹਿਰਾ ਦੇਣਾ,
ਮੁੱਕ ਨਾ ਜਾਵੇ, ਮਾਖਿਓਂ ਵਾਂਗੂੰ
ਉਂਗਲੀ ਦੇ ਨਾਲ ਲਾ ਲਾ ਚੱਟਣਾ |
ਜਲਵਾ ਉਸਦਾ ਆਲਾ ਭੋਲਾ,
ਝਲਕ ਵਿਖਾਵੇ ਵਕਤ ਵਿਚੋਲਾ,
ਸੁਫ਼ਨੇ ਦੇ ਵਿਚ ਇਕਮਿਕ ਹੋਣਾ,
ਜਾਗਣ ਤੇ ਰਹਿ ਜਾਣਾ ਸੱਖਣਾ |
ਨਹੀਂ, ਮੁਹੱਬਤ ਐਸੀ ਹੋਵੇ,
ਜੋ ਸਭ ਭਰਮਾਂ ਤੋਂ ਉੱਚੀ ਹੋਵੇ,
ਰੱਬ ਦੇ ਨਾ ਜਿਹੀ ਸੁੱਚੀ ਹੋਵੇ,
ਰਮ ਜਾਵੇ ਜੇ ਖ਼ਲਕਤ ਅੰਦਰ,
ਮੁੱਕ ਜਾਏ ਸਭ ਰੋਣਾ ਮੱਖਣਾ ।
ਜਗਜੀਤ ਸਿੰਘ ਜੱਗੀ
ਮਿਕਨਾਤੀਸੀ – ਚੁੰਬਕ ਵਰਗੀ ਖਿੱਚ ਵਾਲਾ, ਅਤਿ ਆਕਰਸ਼ਕ;
ਮਾਖਿਓਂ – ਸ਼ਹਿਦ; ਖ਼ਲਕਤ – ਜਨ ਸਧਾਰਨ, ਲੋਕ; ਮੱਖਣਾ – Dear (A Colloquial Punjabi expression of endearment...).
|
|
06 May 2015
|
|
|
|
|
Mohabbat aisi hove.....eh satraan bahut hi kmaal deeyan ne Jagjit Sir ji... kmaal di kavita...sachi suchi jehi...
|
|
06 May 2015
|
|
|
|
|
ਰੱਬ ਦੇ ਨਾਂ ਜਿਹੀ ਸੁਚੀ ਹੋਵੇ
ਸੱਬ ਭਰਮਾਂ ਤੋਂ ਉਚੀ ਹੋਵੇ.
ਵਾਹ ......... ..ਕਮਾਲ ਬਿਲਕੁਲ sir ਹੋਵੇ ਤੇ ਏਹੋ ਜੇਹੀ hove
|
|
06 May 2015
|
|
|
|
|
"ਦੁੱਧ ਜਿਹੀ ਸੁੱਚੀ ਨੀਅਤ ਨਾਲ, ਮਰੀਅਮ ਵਰਗੀ ਸੂਰਤ ਤੱਕਣਾ, ਮਿਕਨਾਤੀਸੀ ਨਕਸ਼ਾਂ ਦੀ ਫਿਰ ਯਾਦ ਸਾਂਭ ਕੇ ਦਿਲ ਵਿਚ ਰੱਖਣਾ.." ਬਹੁਤ ਖੂਬ ਸਰ, ਰਚਨਾ ਮੁਹੱਬਤ ਦੀ ਪਾਕ ਕਿਤਾਬ ਦੇ ਹਰ ਵਰਕੇ ਦੀ ਗਵਾਹੀ ਭਰਦੀ ਏ, ਤੇ ਇਹ ਉਸ ਪਾਕ ਮੁਹੱਬਤ ਦੀ ਸੂਰਤ, ਜਲਵੇ ਤੇ ਅੰਤ ਵਿੱਚ ਇਹ ਉਸ ਦੇ ਖਲਕਤ ਵਿਚ ਰਮ ਜਾਣ ਵਾਲੇ ਰੁਤਬੇ ਦੀ ਵੀ ਗੱਲ ਕਰਦੀ ਏ, ਬਹੁਤ ਦਿਨਾਂ ਬਾਅਦ ਤੁਸੀ ਰਚਨਾ ਸ਼ੇਅਰ ਕੀਤੀ, ਤੇ ਪੜ੍ਹ ਕੇ ਨਜ਼ਾਰਾ ਆ ਗਿਆ ਜੀ ਸ਼ੇਅਰ ਕਰਨ ਲੲੀ ਸ਼ੁਕਰੀਆ ਸਰ।
|
|
06 May 2015
|
|
|
|
Thnx folks !
Engrossing Preoccupation....
Will come back soon to reply to each individual's comments....
God Bless one and all !
|
|
06 May 2015
|
|
|
|
|
|
ਸ਼ੁਕਰੀਆ ਮਾਵੀ ਬਾਈ ਜੀ, ਆਪਨੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਸਰਾਹਿਆ ਵੀ |
ਕੋਸ਼ਿਸ਼ ਰਹੇਗੀ, ਹੋਰ ਚੰਗਾ ਲਿਖਣ ਦੀ |
ਸ਼ੁਕਰੀਆ ਮਾਵੀ ਬਾਈ ਜੀ, ਆਪਨੇ ਰਚਨਾ ਤੇ ਨਜ਼ਰਸਾਨੀ ਕੀਤੀ ਅਤੇ ਸਰਾਹਿਆ ਵੀ |
ਕੋਸ਼ਿਸ਼ ਰਹੇਗੀ, ਹੋਰ ਚੰਗਾ ਲਿਖਣ ਦੀ |
ਰੱਬ ਰਾਖਾ |
|
|
14 May 2015
|
|
|
|
|
|
|
|
|
|
|
|
|
|
|
|