|
|
|
|
|
|
Home > Communities > Punjabi Poetry > Forum > messages |
|
|
|
|
|
ਸਿਧਾਰਥ |
ਸਿਧਾਰਥ
ਇਕ ਮਤ –
ਰਾਤ ਦੀ ਚੁੱਪ ਚਾਂ ਵਿਚ
ਤਾਰਿਆਂ ਦੀ ਛਾਂ ਵਿਚ
ਛੱਡ ਸੁੱਤਾ ਕੁਮਾਰ
ਸੁੱਟ ਫ਼ਰਜ਼ਾਂ ਦਾ ਭਾਰ
ਕਰ ਨਾਰ ਨਾਲ ਧੋਹ
ਹੌਲੀ ਜਿਹੀ ਬੂਹਾ ਢੋਹ,
ਤਜ ਸਭ ਦਾ ਵਿਸਾਹ
ਸੱਚ-ਖੋਜ ਵਾਲੇ ਰਾਹ
ਦੇਣਾ ਕਦਮ ਵਧਾ, ਕਿੰਨਾ ਸੌਖਾ ਹੁੰਦਾ ਏ!
ਯਥਾਰਥ –
ਚੜ੍ਹਦੇ ਜੋਬਨ ਦਾ ਸ਼ੋਰ
ਸੱਜਰੀ ਸਮਪ੍ਰਭੁਤਾ ਭੋਰ
ਪੁੱਤ-ਮੋਹ ਪਾਸ਼ ਵੱਢ
ਸਾਥ ਪਤਨੀ ਦਾ ਛੱਡ,
ਸੀਨੇ ਉੱਠਦੇ ਤੁਫ਼ਾਨ
ਲਈ ਲੱਖਾਂ ਅਰਮਾਨ,
ਸਾਰੇ ਅੱਖੋਂ ਓਹਲੇ ਕਰ
ਮਨ ਸਬਰ ਨਾਲ ਭਰ
ਵਧਣਾ ਪੈਰ ਅੱਗੇ ਧਰ, ਕਿੰਨਾ ਔਖਾ ਹੁੰਦਾ ਏ!
ਜਗਜੀਤ ਸਿੰਘ ਜੱਗੀ
ਸ਼ਬਦ ਸਾਂਝ:
ਕੁਮਾਰ - ਪੁੱਤਰ; ਸੁੱਟ ਫ਼ਰਜ਼ਾਂ ਦਾ ਭਾਰ - ਆਪਣੀਆਂ ਸਮਾਜਿਕ ਅਤੇ ਰਾਜਨੈਤਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ; ਧੋਹ - ਦ੍ਰੋਹ; ਵਿਸਾਹ - ਵਿਸ਼ਵਾਸ; ਚੜ੍ਹਦੇ ਜੋਬਨ ਦਾ ਸ਼ੋਰ - ਤੀਹ ਕੁ ਵਰ੍ਹਿਆਂ ਦੀ ਉਮਰ ਦੀ ਜਵਾਨ ਅਵਸਥਾ ਦਾ ਜੋਸ਼; ਭੋਰ - ਸਵੇਰ; ਸੱਜਰੀ ਸਮਪ੍ਰਭੁਤਾ ਭੋਰ - ਤਾਜਪੋਸ਼ੀ ਦੀ ਰਸਮ ਨਾਲ ਰਾਜਾ ਬਣਨ ਤੋਂ ਪਹਿਲਾਂ, ਯੁਵਰਾਜ ਹੋਣ ਦੇ ਰਾਜਸੀ ਰੁਤਬੇ ਦੀ ਸਵੇਰ, ਭਾਵ ਰਾਜਸੀ ਸ਼ਕਤੀ ਦੀ ਮੁਢਲੀ ਅਵਸਥਾ, early stage of sovereignty; ਪਾਸ਼ - ਪੁੱਤ ਦੇ ਮੋਹ ਦਾ ਫੰਦਾ (ਕਹਿੰਦੇ ਨੇ ਯੁਵਰਾਜ ਸਿਧਾਰਥ ਆਪਣੇ ਪੁੱਤਰ, ਰਾਜਕੁਮਾਰ ਰੋਹਤਾਸ, ਦੇ ਜਨਮ ਤੋਂ ਹੀ ਸਮਝ ਗਏ ਸਨ ਕਿ ਇਹ ਉਨ੍ਹਾਂ ਦੇ ਪੈਰਾਂ ਦੀ ਮੋਹ-ਬੇੜੀ ਹੈ, ਜੋ ਉਨ੍ਹਾਂ ਦੇ ਅਧਿਆਤਮਿਕ ਮਾਰਗ ਦੀ ਬਾਧਾ ਹੋਏਗਾ);
|
|
06 Jul 2021
|
|
|
|
ਕਮਾਲ ਸਰ.... ਦਿਲ ਖੁਸ਼ ਹੋ ਗਿਆ ਪੜ੍ਹ ਕੇ... ਦੇਰੀ ਨਾਲ ਪੜ੍ਹਣ ਲਈ ਮਾਫ਼ੀ
ਕਮਾਲ ਸਰ.... ਦਿਲ ਖੁਸ਼ ਹੋ ਗਿਆ ਪੜ੍ਹ ਕੇ...
ਦੇਰੀ ਨਾਲ ਪੜ੍ਹਣ ਲਈ ਮਾਫ਼ੀ
|
|
27 Jul 2021
|
|
|
|
ਸਤ ਸ੍ਰੀ ਅਕਾਲ ਅਮੀਂ ਜੀ !
ਆਪ ਨੇ ਆਪਣੇ ਬਹੁਮੁੱਲੇ ਸਮੇਂ ਵਿਚੋਂ ਸਮਾਂ ਕੱਢ ਕੇ ਕਿਰਤ ਨੂੰ ਵਾਚਿਆ ਅਤੇ ਸਲਾਹਿਆ |
ਤਾਹਿ ਏ ਦਿਲ ਤੋਂ ਸ਼ੁਕਰੀਆ ਜੀ |
ਇਸੇ ਤਰ੍ਹਾਂ ਗੇੜਾ ਲਾਉਂਦੇ ਰਿਹਾ ਕਰੋ |
ਜਿਉਂਦੇ ਵੱਸਦੇ ਰਹੋ ਜੀ |
ਸਤ ਸ੍ਰੀ ਅਕਾਲ ਅਮੀਂ ਜੀ !
ਆਪ ਨੇ ਆਪਣੇ ਬਹੁਮੁੱਲੇ ਸਮੇਂ ਵਿਚੋਂ ਸਮਾਂ ਕੱਢ ਕੇ ਕਿਰਤ ਨੂੰ ਵਾਚਿਆ ਅਤੇ ਸਲਾਹਿਆ |
ਤਾਹਿ ਏ ਦਿਲ ਤੋਂ ਸ਼ੁਕਰੀਆ ਜੀ |
ਇਸੇ ਤਰ੍ਹਾਂ ਗੇੜਾ ਲਾਉਂਦੇ ਰਿਹਾ ਕਰੋ |
ਜਿਉਂਦੇ ਵੱਸਦੇ ਰਹੋ ਜੀ |
|
|
27 Jul 2021
|
|
|
|
ਬਾ ਕਮਾਲ ਲਿਖਤ
ਜੋ ਦਿਸ ਰਿਹਾ ਉਹ ਛਡ ਜਾਣਾ ਆਸਾਨ ਹੋ ਸਕਦਾ, ਪਰ ਜੋ ਨਹੀਂ ਦਿਸਦਾ ਉਸਨੂੰ ਛਡਣਾ ਕਿੰਨਾ ਔਖਾ .
|
|
10 Aug 2021
|
|
|
|
ਸਤ ਸ੍ਰੀ ਅਕਾਲ ਮਾਵੀ ਬਾਈ ਜੀ !
ਆਪ ਦੇ ਫੋਰਮ ਆਉਣ ਨਾਲ ਰੌਣਕ ਅਤੇ ਰੰਗ ਆ ਹੀ ਜਾਂਦਾ ਏ ਜੀ |
ਨਾਲੇ ਆਪਨੇ ਕਿਰਤ ਨੂੰ ਵਾਚ ਕੇ ਸਰਾਹਿਆ - ਇਸ ਲਈ ਬਹੁਤ ਬਹੁਤ ਧੰਨਵਾਦ ਜੀਓ |
ਖੁਸ਼ ਰਹੋ ਤੇ ਹੱਸਦੇ ਵੱਸਦੇ ਰਹੋ |
ਸਤ ਸ੍ਰੀ ਅਕਾਲ ਮਾਵੀ ਬਾਈ ਜੀ !
ਆਪ ਦੇ ਫੋਰਮ ਆਉਣ ਨਾਲ ਰੌਣਕ ਅਤੇ ਰੰਗ ਆ ਹੀ ਜਾਂਦਾ ਏ ਜੀ |
ਨਾਲੇ ਆਪਨੇ ਕਿਰਤ ਨੂੰ ਵਾਚ ਕੇ ਸਰਾਹਿਆ - ਇਸ ਲਈ ਬਹੁਤ ਬਹੁਤ ਧੰਨਵਾਦ ਜੀਓ |
ਹਾਂ ਜੀ, ਆਪਨੇ ਬਿਲਕੁਲ ਸਹੀ ਪਰਖ ਕੀਤੀ ਹੈ ਜੀ | ਆਪ ਜੀ ਨੇ ਗੱਲ ਦੇ ਮਰਮ ਨੂੰ ਸਮਝਿਆ ਹੈ, ਮੈਂ ਇਸ ਗੱਲ ਦਾ ਕਾਇਲ ਹਾਂ | ਅਸਲ ਵਿਚ, ਇਹ ਮਾਮਲਾ ਬਚਪਨ ਤੋਂ ਹੀ ਮੇਰੇ ਮਨ ਵਿਚ ਰਿਹਾ ਹੈ - ਯੁਵਰਾਜ ਸਿਧਾਰਥ (ਮਹਾਂਪੁਰਸ਼ ਮਹਾਤਮਾ ਬੁੱਧ) ਬਾਰੇ ਨਾਰੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਜਗ ਲੋਕ ਅਕਸਰ ਇਹ ਸਵਾਲ ਕਰਦੇ ਹਨ ਕਿ ਸਿਧਾਰਥ ਆਪਣੀਆਂ ਜ਼ਿਮੇਂਵਾਰੀਆਂ ਨੂੰ ਛੱਡ ਕੇ ਚਲੇ ਗਏ |
ਪਰ ਯੁਵਰਾਜ ਦਾ ਪਦ, ਛੇਤੀ ਹੀ ਮਿਲਣ ਵਾਲਾ ਰਾਜ ਭਾਗ ਅਤੇ ਤਾਜ ਛੱਡ ਕੇ, ਅਤੇ ਇਸਦੇ ਨਾਲ ਨਾਲ ਹੀ ਆਪਣੇ ਅਨਭੋਲ ਬਾਲ ਕੁਮਾਰ ਰੋਹਤਾਸ ਨਾਲ ਅਤੇ ਅਪਣੀ ਭਾਰਜਾ ਨਾਲ ਮੋਹ ਦੀਆਂ ਤੰਦਾਂ ਤੋੜ ਕੇ ਇਕ ਵਡੇਰੀ ਜਿੰਮੇਵਾਰੀ ਨਿਭਾਉਣ ਖਾਤਰ ਨਿਕਲ ਜਾਣਾ ਬਹੁਤਰ ਹੀ ਕਸ਼ਟਕਰ ਅਤੇ ਔਖਾ ਰਿਹਾ ਹੋਵੇਗਾ, ਜਿਸਦੀ ਆਮ ਕਰਕੇ ਅਣਦੇਖੀ ਕੀਤੀ ਜਾਂਦੀ ਹੈ |
I wished to rationalise Yuvraj Sidharth's position and tough decision, hence this composition.
ਖੁਸ਼ ਰਹੋ ਤੇ ਹੱਸਦੇ ਵੱਸਦੇ ਰਹੋ |
|
|
11 Aug 2021
|
|
|
|
|
ਵਾਹ ਵਾਹ ਵਾਹ,.............Amazing and Marvellous poetry,.............Great
|
|
19 Aug 2021
|
|
|
|
ਹਾਂਜੀ ! ਸੁਖਪਾਲ ਬਾਈ ਜੀ, ਸਤ ਸ੍ਰੀ ਅਕਾਲ ਜੀ |
ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫ਼ਜ਼ਾਈ ਲਈ ਧੰਨਵਾਦ !!!
ਜਿਉਂਦੇ ਵੱਸਦੇ ਰਹੋ ਜੀ !!!
ਹਾਂਜੀ ! ਸੁਖਪਾਲ ਬਾਈ ਜੀ, ਸਤ ਸ੍ਰੀ ਅਕਾਲ |
ਕਿਰਤ ਤੇ ਨਜ਼ਰਸਾਨੀ ਕਰਨ ਲਈ ਅਤੇ ਹੌਂਸਲਾ ਅਫ਼ਜ਼ਾਈ ਲਈ ਧੰਨਵਾਦ !!!
ਜਿਉਂਦੇ ਵੱਸਦੇ ਰਹੋ ਜੀ !!!
|
|
23 Aug 2021
|
|
|
|
ਆਪਣੇ ਅਲੱਗ ਜਿਹੇ ਅੰਦਾਜ਼ ਵਿਚ ਹੌਂਸਲਾ ਅਫ਼ਜ਼ਾਈ ਅਤੇ ਗੇੜਾ ਮਾਰਨ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਜੀ |
ਖੁਸ਼ ਰਹੋ ਅਤੇ ਜੋਗੀ ਗੇੜਾ ਮਾਰਦੇ ਰਿਹਾ ਕਰੋ | ਰੌਣਕ ਘਟ ਰਹੀ ਹੈ ਜੀ ਸੱਥ ਵਿਚ; ਤੁਹਾਡੀ ਗੇੜੀ ਨਾਲ ਜਾਨ ਵਾਪਿਸ ਆ ਸਕਦੀ ਹੈ |
ਆਪਣੇ ਅਲੱਗ ਜਿਹੇ ਅੰਦਾਜ਼ ਵਿਚ ਹੌਂਸਲਾ ਅਫ਼ਜ਼ਾਈ ਅਤੇ ਗੇੜਾ ਮਾਰਨ ਲਈ ਬਹੁਤ ਬਹੁਤ ਧੰਨਵਾਦ ਅਮਰਿੰਦਰ ਜੀ |
ਖੁਸ਼ ਰਹੋ ਅਤੇ ਜੋਗੀ ਗੇੜਾ ਮਾਰਦੇ ਰਿਹਾ ਕਰੋ | ਰੌਣਕ ਘਟ ਰਹੀ ਹੈ ਜੀ ਸੱਥ ਵਿਚ; ਤੁਹਾਡੀ ਗੇੜੀ ਨਾਲ ਜਾਨ ਵਾਪਿਸ ਆ ਸਕਦੀ ਹੈ |
|
|
19 Sep 2024
|
|
|
|
|
|
|
|
|
|
|
|
|
|