Punjabi Poetry
 View Forum
 Create New Topic
  Home > Communities > Punjabi Poetry > Forum > messages
gurmit kaur mit
gurmit kaur
Posts: 28
Gender: Female
Joined: 21/Dec/2010
Location: new delhi
View All Topics by gurmit kaur
View All Posts by gurmit kaur
 
sikh biba bacha

                            'ਸਿੱਖ ਬੀਬਾ ਬੱਚਾ'
ਸਿਰ ਤੇ ਕਰਦਾ ਹਾਂ ਕੇਸਾਂ ਦੀ ਨਿੱਕੀ ਜਿਹੀ ਜੂੜੀ,ਸੁਹਣੀ ਸੰਵਾਰ ਕੇ ਦਸੱਤਾਰ ਵੀ ਸਜਾਉਂਦਾ ਹਾਂ ਮੈਂ,
ਕੰਘਾ ਨਿੱਕਾ ਜਿਹਾ ਕੇਸਾਂ ਦੇ ਨਾਲ ਰਖਦਾ ਸਤਿਕਾਰ ਕੇਸਾਂ ਦਾ ਤੇ ਸੇਵ ਕਮਾਉਂਦਾ ਹਾਂ ਮੈਂ|
ਸੱਜੇ ਹੱਥ ਕੜਾ ਸਰਬ ਲੋਹ ਦਾ ਸਜਦਾ, ਇਉਂ ਸਿੱਖੀ ਦੀ ਰੀਤ ਵਿੱਚ ਆਉਂਦਾ ਹਾਂ ਮੈਂ|
ਤੇੜ ਸਿੱਖੀ ਕਛਿਹਰਾ ਗਾਤਰੇ ਕਿਰਪਾਨ ਸੁਹਣੀ,ਭੁਲੇਖਾ ਨਿੱਕੇ ਸਾਹਿਬਜਾਦੇ ਦਾ ਪਾਉਂਦਾ ਹਾਂ ਮੈਂ|
ਅੰਮਿ੍ਤ ਵੇਲੇ ਪਿਤਾ ਜੀ ਦੇ ਨਾਲ ਉਠਦਾ.ਪਹਿਲਾਂ ਸਭ ਨੂੰ ਫਤਿਹ ਗਜਾਉਂਦਾ ਹਾਂ ਮੈਂ|
ਇਸ਼ਨਾਨ ਕੁੱਲਾ ਕਰ ਤਿਆਰ ਬਰ ਤਿਆਰ ਹੁੰਦਾ,ਫੇਰ ਨਿਤਨੇਮ ਦੀਆਂ ਧੁਨਾਂ ਲਾਉਂਦਾ ਹਾਂ ਮੈਂ|
ਜਪਜੀ ਸਾਹਿਬ ਤੇ ਜਾਪ ਸਾਹਿਬ ਸਬਰ ਨਾਲ ਪੜਕੇ,ਸਵੈਯੇ,ਚੌਪਈ ਤੇ ਅਨੰਦ ਸਾਹਿਬ ਗਾਉਂਦਾ ਹਾਂ ਮੈਂ|
ਮੱਥਾ ਟੇਕਦਾ ਹਾਂ ਗੁਰੂ ਗਰੰਥ ਸਾਹਿਬ ਅੱਗੇ,ਪੰਥ ਦੀ ਚੜਦੀ ਕਲਾ ਨਿਤ ਮੰਗਦਾ ਹਾਂ ਮੈਂ|
ਨਾਸ਼ੱਤਾ ਕਰਕੇ ਸਕੂਲ ਲਈ ਤਿਆਰ ਹੁੰਦਾ,ਧਿਆਨ ਪੂਰਾ ਪੜਾਈ ਵਲ ਲਾਉਂਦਾ ਹਾਂ ਮੈਂ|
ਪਿਆਰ ਦੋਸੱਤਾਂ ਨਾਲ ਪੂਰੇ ਹੱਕ ਨਾਲ ਰਖੱਦਾ,ਅਧਿੱਆਪਕ ਜਨਾਂ ਦਾ ਸਤਿਕਾਰ ਰਖਾਉਂਦਾ ਹਾਂ ਮੈਂ
|ਜਿੱਥੇ ਕਿਤੇ ਵੀ ਸਿੱਖ ਕੋਈ ਮਿਲ ਪੈਂਦਾ,ਪੂਰੀ ਗੱਜ ਕੇ ਫਤਿਹ ਗਜਾਉਂਦਾ ਹਾਂ ਮੈਂ
ਚੰਗੀਆਂ ਗੱਲਾਂ ਦਾ ਬਣਨਾ ਹੈ ਧਾਰਣੀ ਮੈਂ, ਥੋੜਾ ਸਉਂਦਾ ਤੇ ਥੋੜਾ ਖਾਉਂਦਾ ਹਾਂ ਮੈਂ|
ਸ਼ਾਮ ਹੁੰਦਿਆਂ ਹੀ ਥੋੜਾ ਜਿਹਾ ਖੇਡ ਲੈਂਦਾ,ਬਹਿ ਕੇ ਸੋਦਰੁ ਰਹਿਰਾਸ ਫਿਰ ਗਾਉਂਦਾ ਹਾਂ ਮੈਂ|
ਦਿਨ ਦੇ ਸਾਰੇ ਕੰਮਾਂ ਦਾ ਨਿਪਟਾਰਾ ਕਰਕੇ, ਰਾਤੀ 'ਸੋਹਿਲੇ' ਨਾਲ ਪੀ੍ਤ ਪਾਉਂਦਾ ਹਾਂ ਮੈਂ|
ਸਿੱਖੀ ਸੱਚੀ ਸੁੱਚੀ ਮਤਿ ਉੱਚੀ ਰਖਦਾ,ਦਸਮ ਪਿਤਾ ਦਾ ਹੁਕਮ ਕਮਾਉਂਦਾ ਹਾਂ ਮੈਂ|
ਸਭ ਨੂੰ ਪਿਆਰ ਕਰਦਾ ਸਭਦਾ ਭਲਾ ਮੰਗਦਾ,ਤਾਹਿਉਂ ਬੀਬਾ ਬੱਚਾ ਕਹਾਉਂਦਾ ਹਾਂ ਮੈਂ|| (gurmit kaur mit)

20 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

good work and thanks for sharing ji

 

 

 

21 Dec 2010

Reply