Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
New Punjabi Novel - isMDbwd :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
New Punjabi Novel - isMDbwd

New Novel, can be ordered if you live in UK

ਮੁੱਖ ਬੰਦ
ਦਸਹੱਦਿਆਂ ਤੋਂ ਪਾਰ ਦੀ ਸੋਚ ਦਾ ਮਾਲਕ - ਰੂਪ ਢਿੱਲੋਂ

ਰੂਪ ਢਿੱਲੋਂ ਕਮਾਲ ਦਾ ਬੰਦਾ ਹੈ! ਉਸ ਨਾਲ਼ ਮੇਰੀ ਬੜੀ ਪੁਰਾਣੀ ਯਾਰੀ ਹੈ। ਐਨੀ ਪੁਰਾਣੀ ਯਾਰੀ ਕਿ ਹੁਣ ਸਾਡੀ ਯਾਰੀ ਨੂੰ ਕੋਈ ਕਬਾੜੀਆ ਵੀ ਚੁੱਕਣ ਲਈ ਤਿਆਰ ਨਹੀਂ! ਉਹ ਦਿਸਹੱਦਿਆਂ ਤੋਂ ਪਾਰ ਦੀ ਸੋਚ ਰੱਖਣ ਵਾਲ਼ਾ ਉਤਸ਼ਾਹੀ ਅਤੇ ਅਣਜਕਾ ਬੰਦਾ ਹੈ। ਜੇ ਦੂਜੀ ਭਾਸ਼ਾ ਵਿੱਚ ਬਿਆਨ ਕਰਾਂ ਤਾਂ ਉਸ ਦੀ ਸੋਚ ਬ੍ਰਹਿਮੰਡੀ ਹੈ। ਜਦ ਉਸ ਨੇ ਮੈਨੂੰ ਆਪਣਾ ਨਵਾਂ ਨਾਵਲ -ਸਿੰਧਬਾਦ- ਪੜ੍ਹਨ ਲਈ ਭੇਜਿਆ ਤਾਂ ਪੂਰਾ ਨਾਵਲ ਪੜ੍ਹਨ ਤੋਂ ਬਾਅਦ ਮੈਂ ਉਸ ਨੂੰ ਆਪਣੇ ਨਿਰਪੱਖ ਵਿਚਾਰ ਦਿੱਤੇ, -ਰੂਪ ਸਿਆਂ, ਤੂੰ ਸਾਹਿਤ ਦੇ ਖੇਤਰ ਵਿੱਚ ਦੋ ਸਦੀਆਂ ਅੱਗੇ ਚੱਲ ਰਿਹਾ ਹੈਂ! ਦੁਨੀਆਂ ਮੰਗਲ਼ ਗ੍ਰਹਿ ਤੱਕ ਪੈੜਾਂ ਪਾ ਆਈ, ਪਰ ਸਾਡੇ ਲੋਕ ਅਜੇ ਵੀ ੧੯੫੦ ਦੇ ਕਾਲ ਦੀਆਂ ਫ਼ਿਲਮਾਂ ਬਣਾ ਕੇ ਦਰਸ਼ਕਾਂ ਅੱਗੇ ਪਰੋਸ ਰਹੇ ਨੇ, ਇਸ ਯੁੱਗ ਵਿੱਚ ਤੇਰਾ ਨਾਵਲ ਕਿਹੜੀ ਮੱਲ ਮਾਰੂਗਾ, ਮੈਨੂੰ ਨਹੀਂ ਪਤਾæææ!- ਇਹ ਮੇਰੇ -ਆਪਣੇ- ਨਿੱਜੀ ਵਿਚਾਰ ਸਨ। ਹੋ ਸਕਦਾ ਹੈ ਮੈਂ ਗ਼ਲਤ ਹੋਵਾਂæææ? ਜਾਂ ਕੋਈ ਇਸ ਵਿਚਾਰ ਨੂੰ ਪੁੱਠੇ ਪਾਸੇ ਲਾ ਲਵੇæææ? ਮੈਂ ਆਪਣੀ ਲਿਖੀ ਜਾ ਰਹੀ ਸਵੈ-ਜੀਵਨੀ -ਬਾਜ਼ੀ ਲੈ ਗਏ ਕੁੱਤੇ- ਵਿੱਚ ਲਿਖਿਆ ਹੈ, -ਜਦੋਂ ਤੁਹਾਨੂੰ ਲੀਹ ਤੋਂ ਲਾਹੁੰਣਾਂ ਹੋਵੇ, ਤਾਂ -ਗਿੱਦੜਮਾਰ- ਅਤੇ ਅਕ੍ਰਿਤਘਣ ਲੋਕ -ਬਾਪੂ ਜੀ- ਵਰਗੇ ਸਤਿਕਾਰਤ ਸ਼ਬਦ ਨੂੰ ਵੀ -ਮਾਂ ਦਾ ਖਸਮ- ਪ੍ਰਚਾਰਨ ਵਿੱਚ ਲੱਗ ਜਾਂਦੇ ਹਨ!- 
ਮੈਂ ਆਪਣੇ ਇੱਕ ਨਾਵਲ ਵਿੱਚ ਲਿਖਿਆ ਸੀ ਕਿ ਆਪਣੀ ਨਜ਼ਰ ਨੂੰ ਐਨੀ ਖ਼ੁਰਦਬੀਨ ਵੀ ਨਾ ਬਣਾਓ ਕਿ ਤੁਹਾਨੂੰ ਦਹੀਂ ਵਿੱਚ ਵੀ -ਜਿਰਮ- ਨਜ਼ਰ ਆਈ ਜਾਣ, ਤੇ ਆਪਣੀਆਂ ਅੱਖਾਂ ਨੂੰ ਐਨਾਂ -ਅੰਧਰਾਤਾ- ਵੀ ਨਾ ਕਰ ਲਓ ਕਿ ਚੁੱਕ ਕੇ ਤੁਸੀਂ ਕੋਹੜ੍ਹ ਕਿਰਲਾ ਹੀ ਮੂੰਹ ਵਿੱਚ ਪਾ ਲਵੋਂ! ਇਹ ਤੁਹਾਡੀ ਸੋਚ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸੇ ਉਤਪਤੀ ਨੂੰ ਕਿਸ ਹਿਸਾਬ ਨਾਲ਼ ਲੈਂਦੇ ਹੋ? ਕਈ ਵਾਰ ਮੁਹੱਬਤ ਵੀ -ਕਲੰਕ- ਬਣਾ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਤੁਹਾਡੀ ਚੁੱਪ ਅਤੇ ਸ਼ਰਾਫ਼ਤ ਵੀ -ਸ਼ਰਾਪ- ਬਣ ਤੁਰਦੀ ਹੈ। ਪਰ ਤੁਸੀਂ ਕਿਹੜਾ ਰਸਤਾ ਅਪਨਾਉਣਾ ਹੈ, ਇਹ ਤੁਹਾਡੇ ਆਪਣੇ ਹੱਥ ਹੁੰਦਾ ਹੈ! ਮੈਨੂੰ ਬੇਹੱਦ ਖ਼ੁਸ਼ੀ ਅਤੇ ਮਾਣ ਹੈ ਕਿ ਮੇਰੇ ਦੋਸਤ ਰੂਪ ਢਿੱਲੋਂ ਨੇ ਅਸਾਲਟ ਦੇ ਬਰੱਸਟ ਵਾਂਗ ਆਈਆਂ ਠ੍ਹੋਕਰਾਂ ਅਤੇ ਥੋਕ ਵਿੱਚ ਪੱਲੇ ਪਈ ਟੋਕਾ-ਟਾਕੀ ਦੇ ਬਾਵਜੂਦ ਆਪਣੀ ਹਿੰਮਤ ਨਹੀਂ ਹਾਰੀ ਅਤੇ ਸੇਵੀਆਂ 'ਚ ਲੂਣ ਪਾਉਣ ਵਾਲ਼ਿਆਂ ਨੂੰ ਆਪਣੀ ਵਿਲੱਖਣ ਲਿਖਤ ਨਾਲ਼ ਮੂੰਹ ਤੋੜਵਾਂ ਉੱਤਰ ਮੋੜਿਆ। ਉਸ ਨੇ ਆਪਣੇ ਰਸਤੇ ਖ਼ੁਦ ਚੁਣੇ ਨੇ ਅਤੇ ਉਹਨਾਂ ਰਸਤਿਆਂ ਉਪਰ ਉਹ ਸ਼ਹਿਨਸ਼ਾਹ ਬਣ ਕੇ ਤੁਰਿਆ ਹੈ। ਇੱਕ ਖ਼ੂਬੀ ਉਸ ਵਿੱਚ ਇਹ ਵੀ ਹੈ ਕਿ ਕਈ ਵਾਰ ਰੂਪ ਢਿੱਲੋਂ ਬੁਲਡੋਜ਼ਰ ਦੀ ਚਾਲ ਚੱਲਦਾ ਹੈ। ਇਸ ਚਾਲ ਚੱਲਦਾ ਉਹ ਰੂੜੀਵਾਦੀ, ਜਾਂ ਕਹੋ ਘਸੀਆਂ ਪਿੱਟੀਆਂ ਰਵਾਇਤਾਂ ਨੂੰ ਕੁਚਲ਼ ਕੇ ਅੱਗੇ ਲੰਘਣ ਦਾ ਸਾਹਸ ਰੱਖਦਾ ਹੈ। ਰੂਪ ਕਿਸੇ ਬੰਦਿਸ਼ ਵਿੱਚ ਬੱਝ ਕੇ ਰਹਿਣ ਵਾਲ਼ਾ ਲੇਖਕ ਨਹੀਂ ਅਤੇ ਨਾ ਹੀ ਉਹ ਕੋਈ -ਲਛਮਣ ਰੇਖਾ- ਪਾਰ ਕਰ ਕੇ ਕੋਈ ਗੁਨਾਂਹ ਜਾਂ ਪਾਪ ਕਰਦਾ ਹੈ। ਬੱਸ, ਉਹ ਆਪਣੀ ਸੋਚ ਵਿੱਚ ਨਵੀਂ ਦੁਨੀਆਂ ਸਿਰਜ ਕੇ, ਉਸ ਉਪਰ ਲਿਖਣ ਨੂੰ ਤਰਜ਼ੀਹ ਦਿੰਦਾ ਹੈ। 
ਇੱਕ ਵਾਰ ਮੈਂ ਉਸ ਨਾਲ਼ ਕੋਈ ਗੱਲ ਕਰਦਿਆਂ ਉਸ ਨੂੰ ਇੱਕ ਦਲੀਲ ਦਿੱਤੀ ਸੀ, ਕਿ ਜੇ ਏਡਮੰਡ ਹਿਲੇਰੀ ਅਤੇ ਟੇਨਜ਼ਿੰਗ ਨੋਰਗੇਅ ਵਰਗੇ ਮਾਊਂਟ ਐਵਰੈੱਸਟ ਦੀ ਚੋਟੀ ਸਰ ਨਾ ਕਰਦੇ, ਤਾਂ ਨੀਲ ਆਰਮਸਟਰਾਂਗ ਨੂੰ ਚੰਦਰਮਾਂ 'ਤੇ ਜਾਣ ਦਾ ਝੱਲ ਕਦੇ ਨਾ ਚੜ੍ਹਦਾ! ਇਸ ਲਈ ਕਾਰਜ ਕੋਈ ਵੀ ਕਰਨਾ ਹੋਵੇ, ਹੌਂਸਲੇ ਅਤੇ ਉਤਸ਼ਾਹ ਨਾਲ਼ ਕਰੋ! ਏਡਮੰਡ ਹਿਲੇਰੀ, ਟੇਨਜ਼ਿੰਗ ਨੋਰਗੇਅ ਅਤੇ ਨੀਲ ਆਰਮਸਟਰਾਂਗ ਨੂੰ ਵੀ ਸ਼ਾਇਦ ਕਿਸੇ ਨੇ ਪਹਿਲੇ ਹੱਲੇ ਥਾਪੜਾ ਨਾ ਦਿੱਤਾ ਹੋਵੇ, ਪਰ ਅੱਜ ਉਹਨਾਂ ਦੀਆਂ ਮਾਰੀਆਂ ਮੱਲਾਂ ਨੂੰ ਯਾਦ ਕਰ ਕੇ ਲੋਕ ਉਹਨਾਂ ਨੂੰ ਸਿਰ ਝੁਕਾਉਂਦੇ ਅਤੇ ਸੈਲਿਊਟ ਕਰਦੇ ਹਨ। ਅਖੀਰ ਵਿੱਚ ਮੈਂ ਰੂਪ ਢਿੱਲੋਂ ਨੂੰ ਉਸ ਦੇ ਨਵੇਂ ਨਾਵਲ -ਸਿੰਧਬਾਦ- ਦੇ ਆਗਮਨ 'ਤੇ ਵਧਾਈ ਪੇਸ਼ ਕਰਦਾ ਹੋਇਆ ਮਾਣ ਮਹਿਸੂਸ ਕਰਦਾ ਹਾਂ ਕਿ ਰੂਪ ਢਿੱਲੋਂ ਨੇ ਸਾਹਿਤਕ ਖੇਤਰ ਦੇ ਅਗਲੇ ਯੁੱਗ ਵਿੱਚ ਪੈਰ ਰੱਖ ਕੇ ਇੱਕ ਨਵੀਂ ਪਿਰਤ ਪਾਈ ਹੈ। ਚੰਦਰਮਾਂ 'ਤੇ ਪਹਿਲਾ ਕਦਮ ਰੱਖਣ ਵੇਲ਼ੇ ਨੀਲ ਆਰਮਸਟਰਾਂਗ ਨੇ ਕਿਹਾ ਸੀ, -ਚੰਦਰਮਾਂ 'ਤੇ ਰੱਖਿਆ ਸ਼ਾਇਦ ਇਹ ਛੋਟਾ ਕਦਮ ਹੋਵੇ, ਪਰ ਸਮੁੱਚੀ ਮਾਨੁੱਖਤਾ ਲਈ ਇਹ ਇੱਕ ਬਹੁਤ ਵੱਡੀ ਛਾਲ਼ ਹੈ!- ਮੈਂਵੀ ਇਹ ਹੀ ਮਹਿਸੂਸ ਕਰ ਰਿਹਾ ਹਾਂ ਕਿ ਰੂਪ ਢਿੱਲੋਂ ਦਾ ਇਹ ਨਿਵੇਕਲ਼ਾ ਨਾਵਲ ਵੀ ਸ਼ਾਇਦ ਸਾਹਿਤ ਦੇ ਨਵੇਂ ਯੁੱਗ ਵਿੱਚ ਇੱਕ -ਲੰਮੀ ਛਾਲ਼- ਹੋ ਨਿਬੜੇਗੀ!
   - ਸ਼ਿਵਚਰਨ ਜੱਗੀ ਕੁੱਸਾ
      ੨੫.੦੬.੨੦੨੦

...
ਸਿੰਧਬਾਦ ਨਾਵਲ ਹਾਲੇ ਸਿਰਫ਼ ਯੂ ਕੇ ਵਿੱਚ ਵਿਕਾਊ ਹੈ।ਜਿਸ ਨੇ ਆਡਰ ਕਰਨਾ ਕਾਪੀ ਖਰੀਦਣ ਵਾਸਤੇ  khushjeevankitabaan@gmail.com  ਤੇ ਈਮੇਲ ਭੇਜੋ ਜਾਂ ੦੭੭੪੩੮੯੯੨੩੫ ਨੂੰ ਟੇਕਸ਼ਟ ਭੇਜੋ।

 

Sindhbaad Book Cover

17 Sep 2020

Reply