Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੀਰੀ ਭਿੰਦਰ ਜਲਾਲਾਬਾਦੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 2 of 2 << First   << Prev    1  2   Next >>     
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਗੁਰਵੰਤ ਨੇ ਖੋਏ ਵਾਲਾ ਪੀਪਾ ਪਾਸੇ ਰੱਖ ਕੇ ਪੁੱਤ ਨੂੰ ਗਲਵਕੜੀ ਜਾ ਪਾਈ ਉਸ ਦਾ ਕਾਲਜਾ ਠਰ ਗਿਆ ਜਿਵੇਂ ਰੇਗਿਸਤਾਨ ਵਿਚ ਸੀਤ ਕਣੀਂ ਡਿੱਗਦੀ ਹੈ ਜੁੱਗੜਿਆਂ ਤੋਂ ਪਿਆਸੇ ਪਪੀਹੇ ਦੇ ਮੁੱਖ ਵਿਚ ਸੁਆਤੀ ਬੂੰਦ ਪੈਣ ਵਾਂਗ! ਪਰ ਕੁਲਬੀਰ ਉਸ ਨੂੰ ਮਿਲਣ ਵਿਚ ਸੰਕੋਚ ਕਰ ਰਿਹਾ ਸੀ

"ਯਾਰ ਕਿੰਨੀ ਦੂਰੋਂ ਬੰਦਾ ਖੋਆ ਲੈ ਕੇ ਆਇਐ, ਚਾਹ ਪਾਣੀ ਤਾਂ ਪੁੱਛ ਲੈ!" ਕਿਸੇ ਫ਼ੌਜੀ ਸਾਥੀ ਨੇ ਟਕੋਰ ਮਾਰੀ

ਕੁਲਬੀਰ ਬਾਪੂ ਨੂੰ ਅੰਦਰ ਲੈ ਗਿਆ ਉਸ ਨੇ ਆਪਣੇ ਮੂੰਹੋਂ ਇਕ ਵਾਰ ਵੀ "ਬਾਪੂ ਜੀ" ਨਹੀਂ ਕਿਹਾ ਸੀ ਇਹੀ ਕਾਰਨ ਸੀ ਕਿ ਗੁਰਵੰਤ ਦੀ ਹਿੱਕ ਸੜ ਗਈ ਸੀ ਅਤੇ ਕਾਲਜਾ ਲੂਹਿਆ ਗਿਆ ਸੀ

03 Jul 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਉਸ ਨੇ ਬਾਪੂ ਨੂੰ ਫ਼ੌਜੀ ਕੰਨਟੀਨ ਵਿਚ ਬੈਠਣ ਦਾ ਰੁੱਖਾ ਜਿਹਾ ਇਸ਼ਾਰਾ ਕੀਤਾ ਜਿਵੇਂ ਸੱਤ ਬਿਗਾਨਿਆਂ ਨੂੰ ਕਰੀਦਾ ਹੈ! ਬਾਪੂ ਹੋਰ ਅਵਾਜ਼ਾਰ ਹੋ ਗਿਆ ਉਸ ਦੇ ਅਹਿਸਾਸ ਕਤਲ ਹੋ ਗਏ ਅਤੇ ਜਜ਼ਬਾਤ ਖ਼ੂਨੋਂ-ਖ਼ੂਨ!

ਇਕ ਫ਼ੌਜੀ ਜੁਆਨ ਚਾਹ ਦਾ ਕੱਪ ਅਤੇ ਗੁਲੂਕੋਜ਼ ਦੇ ਬਿਸਕੁਟ ਗੁਰਵੰਤ ਦੇ ਅੱਗੇ ਰੱਖ ਗਿਆ
"
ਕੌਣ ਆਇਐ?" ਕੰਨਟੀਨ ਵਿਚ ਇਕ ਪਾਸੇ ਖੜ੍ਹੇ ਫ਼ੌਜੀਆਂ ਨੇ ਕੁਲਬੀਰ ਨੂੰ ਪੁੱਛਿਆ, "ਬਾਪੂ ਜੀ ਆਏ ?"
ਕੁਲਬੀਰ ਦੇ ਮੂੰਹੋਂ "ਮੇਰੇ ਬਾਪੂ ਜੀ" ਸੁਣਨ ਲਈ ਗੁਰਵੰਤ ਦੇ ਕੰਨ ਤਰਸੇ ਪਏ ਸਨ

03 Jul 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

"ਸਾਡਾ ਸੀਰੀ ਆਇਐ! ਬਾਪੂ ਜੀ ਤਾਂ ਢਿੱਲੇ ਸੀ, ਨਹੀਂ ਸਕੇ! ਖੋਆ ਦੇ ਕੇ ਉਹਨਾਂ ਨੇ ਸੀਰੀ ਨੂੰ ਭੇਜਤਾ!" ਕੁਲਬੀਰ ਦੇ ਮੂੰਹੋਂ ਨਿਕਲੇ ਸ਼ਬਦ ਗੁਰਵੰਤ ਦੀ ਰੂਹ ਵਲੂੰਧਰ ਗਏ ਅਤੇ ਉਹ ਚਾਹ ਅਤੇ ਬਿਸਕੁਟ ਛੱਡ ਕੇ ਆਪਣੇ ਰਸਤੇ ਪੈ ਗਿਆ ਸਾਰੀ ਉਮਰ ਕਿਸੇ ਬੱਚੇ ਦੇ ਮੂੰਹੋਂ 'ਬਾਪੂ' ਸ਼ਬਦ ਨੂੰ ਤਰਸਦਾ ਗੁਰਵੰਤ ਅੰਦਰੋਂ ਲਹੂ-ਲੁਹਾਣ ਹੋਇਆ ਪਿਆ ਸੀ ਅਤੇ ਉਸ ਦੀ ਆਤਮਾਂ ਵਿਲਕੀ ਜਾ ਰਹੀ ਸੀ ਘਰੇ ਪਹੁੰਚਣ ਦੀ ਬਜਾਏ ਉਹ ਅਖ਼ਬਾਰ ਦੇ ਦਫ਼ਤਰ ਪਹੁੰਚਿਆ ਅਤੇ 'ਬੇਦਖ਼ਲੀ' ਦਾ ਨੋਟਿਸ ਦੇ ਦਿੱਤਾ

03 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਅਮ੍ਰਿਤ ਵੀਰ ਜੀ ਬਹੁਤ ਹੀ ਵਧੀਆ ਪੋਸਟ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ...

 

ਕਿੰਨਾ ਕੌੜਾ ਸੱਚ ਹੈ ਇਸ ਕਹਾਣੀ ਅੰਦਰ ਛੁਪਿਆ ਹੋਇਆ...

03 Jul 2010

Showing page 2 of 2 << First   << Prev    1  2   Next >>     
Reply