Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਵੇ ਦੇ ਫੁੱਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਸਿਵੇ ਦੇ ਫੁੱਲ

ਇਕੱਤੀ ਦਸੰਬਰ ਦੀ ਰਾਤ ਦੇ ਦਸ ਵੱਜ ਚੁੱਕੇ ਸੀ | ਮਣੀ ਵਾਲੇ ਖੂਹ ਨੂੰ ਜਾਂਦੀ ਪਹੀ ਤੋਂ ਪੰਜਾਹ ਕੁ ਕਰਮਾਂ ਹਟਵੇਂ ਸਰਪੰਚਾਂ ਦੇ ਖੇਤ ਦੀ ਵੱਟ ਤੇ ਖੜੇ ਸਫੈਦਿਆਂ ਦੇ ਓਹਲੇ ਬੈਠਾ ਮੁੰਡਾ ਵਾਰ ਵਾਰ ਪਿੰਡ ਵੱਲ ਵੇਖੀਂ ਜਾਂਦਾ ਸੀ ਜਿਵੇਂ ਉਸਨੂੰ ਕਿਸੇ ਦੇ ਆਉਣ ਦੀ ਉਡੀਕ  ਹੋਵੇ | ਥੋੜੀ ਦੇਰ  ਬਾਅਦ ਜੀਤੇ ' ਫਾਨੇ ' ਕੀ ਮੋਟਰ ਕੋਲ ਉਸਨੂੰ ਇੱਕ ਪਰਛਾਵਾਂ ਆਪਣੇ ਵੱਲ ਆਉਂਦਾ ਲੱਗਿਆ | ਨੇੜੇ ਆਉਣ ਤੇ ਉਸਨੂੰ ਯਕੀਨ ਹੋ ਗਿਆ ਕੇ ਇਹ ਓਹੀ ਕੁੜੀ ਸੀ ਜਿਸਦੀ ਉਡੀਕ ਵਿਚ ਓਹ ਬੈਠ ਸੀ | ਦੋਨੋਂ ਪੂਰੇ ਦਹਾਕੇ ਬਾਅਦ ਮਿਲ ਰਹੇ ਸੀ | ਪਰ ਅੱਜ ਓਹ ਦੋਵੇਂ ਪਹਿਲਾਂ ਵਾਂਗ ਨਹੀਂ ਮਿਲੇ ਜਿਵੇ ਦਸ ਸਾਲ ਪਹਿਲਾਂ ਮਿਲਦੇ ਹੁੰਦੇ ਸੀ ' ਗਲਵੱਕੜੀ ਪਾ ਕੇ ' | ਦਸਾਂ ਸਾਲਾਂ ਵਿਚ ਬਹੁਤ  ਕੁਝ ਬਦਲ ਚੁਕਿਆ ਸੀ | ਦੋਵਾਂ ਨੇਂ ਇੱਕ ਦੂਜੇ ਵੱਲ ਦੇਖਿਆ ਤੇ ਇੱਕ ਪਿਆਰੀ ਜਹੀ ਮੁਸਕਾਨ ਬੁੱਲਾਂ
 ਤੇ ਲਿਆਂਦੀ | ਇੱਕ ਦੂਜੇ ਦਾ ਹਾਲ ਪੁਛਿਆ ਤੇ ਸਫੈਦੇ ਨਾਲ ਲੱਗ ਕੇ ਬੈਠ ਗਏ | 
ਦੋਵੇਂ ਕਿਨਾਂ ਹੀ ਚਿਰ ਚੁੱਪ ਬੈਠੇ ਰਹੇ ਤੇ | ਇੱਕ ਤਿੱਤਰ ਸਰਪੰਚਾਂ ਦੇ ਕਮਾਦ ਚੋਂ ਨਿਕਲ ਕੇ ਉਡਾਰੀ ਮਾਰ ਪਹੀ ਟੱਪ ਕੇ ਜੀਤੇ ' ਫਾਨੇ ' ਕੀ ਕਣਕ ਵਿਚ ਜਾ ਵੜਿਆ | 
" ਇਹ ਵੀ ਤੇਰੇ ਵਾਂਗੂੰ ਆਪਣਾ ਦੇਸ਼ ਛੱਡ ਕੇ ਬੇਗਾਨੇ ਦੇਸ਼ ਚਲਿਆ ਗਿਆ " ਕੁੜੀ ਨੇ ਚੁੱਪ ਤੋੜੀ ,
ਕੁੜੀ ਦੀ ਗੱਲ ਸੁਣਕੇ ਮੁੰਡਾ ਥੋੜਾ ਹੱਸਿਆ ,,,,,,,,,,,,ਪਰ ਫੇਰ ਗੰਭੀਰ ਹੋਕੇ ਬੋਲਿਆ  " ਆਪਣਾ ਘਰ ਛੱਡਣਾ ਐਨਾ ਸੌਖਾ ਨੀਂ ਹੁੰਦਾ ,,,,,,,,,,,,,,,,,ਕੋਈ ਨਾਂ ਕੋਈ ਵਜ੍ਹਾ ਤਾਂ ਹੁੰਦੀ ਹੀ ਹੈ "
" ਤੇਰੀ ਕੀ ਵਜ੍ਹਾ ਸੀ ਜਾਨ ਦੀ " ਕੁੜੀ ਦੀਆਂ ਅੱਖਾਂ ਵਿਚ ਪਾਣੀ ਸੀ ,,,,,,,,,,,,
" ਵਜ੍ਹਾ ਤੂੰ ਚੰਗੀ ਤਰਾਂ ਜਾਂਦੀ ਹੈਂ ",,,,,,,,,,,,,,,,ਕਹਿਕੇ ਮੁੰਡਾ ਨੇਂ ਕੁੜੀ ਵੱਲ ਦੇਖਿਆ ,,,
" ਐਨੀ ਛੋਟੀ ਜੇਹੀ ਗੱਲ ਤੇ,,,,,,,,,,,,,,," ਕੁੜੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝ ਰਹੀ ਸੀ |
" ਜਦੋਂ ਕਿਸੇ ਦੇ ਵਿਸ਼ਵਾਸ਼ ਨੂੰ ਤੋੜਿਆ ਜਾਂਦਾ ਹੈ ਤਾਂ ਇਹ ਛੋਟੀ ਜਹੀ ਗੱਲ ਨੀ ਰਹਿੰਦੀ ",,,,,,,ਮੁੰਡਾ ਬੂਟ ਨਾਲ ਵੱਟ ਦੀ ਮਿੱਟੀ ਨੂੰ ਖੁਰਚ ਰਿਹਾ ਸੀ ਜਿਵੇਂ ਦਹਾਕੇ ਪਹਿਲਾਂ ਇਸ ਮਿੱਟੀ ਵਿਚ ਉਸਦਾ ਕੁਝ ਖੋ ਗਿਆ ਸੀ ਜੋ ਸ਼ਾਇਦ ਲਭਣ ਦਾ ਯਤਨ ਕਰ ਰਿਹਾ ਹੋਵੇ,,,,,,,,,,,,,,,,
" ਇਹ ਇੱਕ ਗਲਤ ਫ਼ਹਿਮੀ ਸੀ ,,,,,,,,,,,,ਜੋ ਤੂੰ ਵੀ ਜਾਣਦਾ ਹੈਂ ,,,,,,,,,,,,,," ਕਹਿਕੇ ਕੁੜੀ ਨੇਂ ਮੁੰਡੇ ਦਾ ਹੱਥ ਫੜ ਲਿਆ | ਓਹ ਹੱਥ ਜੋ ਵਰਿਆਂ ਪਹਿਲਾਂ ਓਸਤੋਂ ਕਿਸੇ ਮੋੜ ਦੇ ਛੁੱਟ ਗਿਆ ਸੀ |
" ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ,,,,,,,,,,,,,ਓਸਦੇ ਵਾਰੇ ਹੁਣ ਗੱਲ ਕਰਨ ਦਾ ਕੋਈ ਫਾਇਦਾ ਨੀ,,,, ਤੂੰ ਹੁਣ ਕਿਸੇ ਹੋਰ ਦੇ ਘਰ ਦੀ ਇਜ਼ਤ ਹੈਂ ਤੇ ਮੇਰੇ ਉੱਤੇ ਵੀ ਕਿਸੇ ਹੋਰ ਦਾ ਹੱਕ ਹੈ " ,,,,,,,,,,,,,ਕੁੜੀ ਹਥੋਂ ਮੁੰਡੇ ਦਾ ਹੱਥ ਇੱਕ ਵਾਰ ਫੇਰ ਛੁੱਟ ਗਿਆ,,,,
ਠੰਡੀ ਹਵਾ ਦਾ ਇੱਕ ਬੁੱਲਾ ਆਇਆ ਤਾਂ ਕੁੜੀ ਨੇਂ ਥੋੜੀ ਠੰਡ ਮਹਿਸੂਸ ਕੀਤੀ | ਉੱਤੇ ਲੈਣ ਲਈ ਓਹ੍ਹ ਸਿਰਫ ਇੱਕ ਗਰਮ ਸ਼ਾਲ ਲੈ ਕੇ ਆਈ ਸੀ | ਪਰ ਠੰਡ ਬਹੁਤ ਹੋਣ ਕਰਕੇ ਸ਼ਾਇਦ ਉਸਨੂੰ ਠੰਡ ਲੱਗ ਰਹੀ ਸੀ |
" ਲੈ ਉੱਤੇ ਆਹਾ ਜੈਕੇਟ ਲੈ ਲੈ |" ਮੁੰਡੇ ਨੇਂ ਆਪਣੀ ਗਰਮ ਜੈਕੇਟ ਲਾਹ ਕੇ ਕੁੜੀ ਨੂੰ ਦੇ ਦਿੱਤੀ |
" ਤੈਨੂੰ ਨੀਂ ਠੰਡ ਲੱਗੂ |",,,,,,,,,,,,,,,
" ਤੈਥੋਂ ਵਿਛੜਨ ਤੋਂ ਬਾਅਦ ਤਾਂ ਮੈਂ ਕੁਝ ਵੀ ਮਹਿਸੂਸ ਨਹੀਂ ਕੀਤਾ ",,,,,,,,,,,,,,,,,ਮੁੰਡੇ ਦਾ ਗਚ ਭਰ  ਗਿਆ ,,,,,,,,,,,,
" ਓਹ ਸਮਾਂ ਹੀ ਖਰਾਬ ਸੀ |" ,,,,,,,,,,,,,,,ਕਹਿਕੇ ਕੁੜੀ ਨੇਂ ਮੁੰਡੇ ਵੱਲ ਦੇਖਿਆ,,,,
" ਸਮਾਂ ਕਦੇ ਵੀ ਖਰਾਬ ਨੀ ਹੁੰਦਾ ਸਿਰਫ ਹਾਲਤ ਹੀ ਖਰਾਬ ਹੋ ਜਾਂਦੇ ਨੇ ,,,,,,,,,,,ਪਰ ਮੈਨੂੰ ਕਿਸੇ ਤੇ ਕੋਈ ਗਿਲਾ ਨਹੀ ,,,,,,,,,ਨਾਂ ਹਲਾਤਾਂ ਤੇ ਨਾਂ ਸਮੇਂ ਤੇ ਤੇ ਨਾਂ ਹੀ ਉਸਤੇ ਜਿਸਨੇ ਸਾਡੇ ਵਿਚ ਦੂਰੀਆਂ ਪਾਈਆਂ ,,,,,,ਉਸਨੂੰ ਵੀ ਮੈਂ ਕਦੋਂ ਦਾ ਮਾਫ਼ ਕਰ ਚੁਕਿਆ ਹਾਂ | ਹਾਂ ਸਿਰਫ ਇਸ ਗੱਲ ਦਾ ਝੋਰਾ ਸਾਰੀ ਜਿੰਦਗੀ ਰਹੇਗਾ ਕੇ ਤੂੰ ਵੀ ਮੈਨੂੰ ਗਲਤ ਸਮਝਿਆ ,,,,,,,,,,,ਤੈਨੂੰ ਮੈਂ ਸਿਰਫ ਪਿਆਰ ਹੀ ਨੀਂ ਕੀਤਾ ਸੀ ਤੇਰੀ ਰਿਸਪੈਕਟ ਵੀ ਕਰਦਾ ਸੀ,,,ਤੇ ਤੂੰ ਮੈਨੂੰ ਇੱਕ ਮੌਕਾ ਵੀ ਨਾਂ ਦਿੱਤਾ ਆਪਣੀ ਗੱਲ ਕਹਿਣ ਦਾ | ਉਸ ਦਿਨ ਮੇਰੇ ਅੰਦਰੋਂ ਕੁਝ ਟੁੱਟ ਗਿਆ ਸੀ | ਇਸ ਲਈ ਮੈਂ ਤੇਰਾ ਪਿੰਡ ਕੀ ਤੇਰਾ ਦੇਸ਼ ਵੀ ਛੱਡ ਦਿਤਾ |,,,,,,,,,,,,,,,,,,,,ਕਹਿੰਦੇ ਹੋਏ ਮੁੰਡਾ ਵੀ ਰੋ ਪਿਆ,,,,
ਗੱਲ ਸੁਣਕੇ ਕੁੜੀ ਦਾ ਕਾਲਜਾ ਪਾੜ ਗਿਆ ,,,,,,,,,,,,,,,,,,,,,,,,,,,,,,| 
ਕਿਸੇ ਦੇ ਪਹੀ ਚੋਂ ਲੰਘਣ ਦੀ ਬਿੜਕ ਆਈ,,,,,,,,,,,,,,," ਮੇਹਿਣੋ ਮੇਹਣੀ ਹੋਕੇ ਟੁੱਟ ਗਈ,,,,,,ਲੋਕੀਂ ਕਹਿਣ ਗੇ ਮਲੰਗ ਨਾਲ ਯਾਰੀ,,,ਬਈ  ਮੇਹਿਣੋ ਮੇਹਣੀ ਹੋਕੇ ਟੁੱਟ ਗਈ,,,,,,,,,,,,,,,,,," ਜੈਲਾ ਗੀਤ ਗਾਉਂਦਾ  ਸਾਇਕਲ ਤੇ ਮਣੀ ਵਾਲੇ ਖੂਹ ਤੇ ਨੂੰ ਜਾ ਰਿਹਾ ਸੀ,,,,,,,,,,,,,,,,ਇਹਨਾਂ ਦਿਨਾ ਵਿਚ ਓਹ ਖੂਹ ਤੇ ਦਾਰੂ ਕਢਿਆ ਕਰਦੇ ਸੀ,,,,,,,,,,,,,,,,
ਜੈਲੇ ਦਾ ਗੀਤ ਸੁਣਕੇ ਮੁੰਡਾ ਤੇ ਕੁੜੀ ਇੱਕ ਦੂਜੇ ਵੱਲ ਵੇਖਕੇ ਹੱਸਣ ਲੱਗੇ ,,,,,,,,,,,,,ਪਰ ਥੋੜੀ ਦੇਰ ਬਾਅਦ ਫੇਰ ਬੀਤੇ ਸਮੇਂ ਦੀਆਂ ਯਾਦਾਂ ਵਿਚ ਖੋ ਗਏ 
ਦਰਅਸਲ ਮੁੰਡਾ ਤੇ ਕੁੜੀ ਕਿਸੇ ਸਮੇਂ ਇੱਕ ਦੂਜੇ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੇ ਸੀ | ਦੋਵਾਂ ਦੀ ਮੁਲਾਕਾਤ ਅਚਾਨਕ ਹੀ ਹੋਈ ਸੀ ਤੇ ਪਹਿਲੀ ਨਜ਼ਰ ਵਿਚ ਹੀ ਉਮਰਾਂ ਦੇ ਸਾਥ ਦਾ ਇਕਰਾਰ ਹੋ ਗਿਆ ਸੀ | ਕੁੜੀ ਮੁੰਡੇ ਤੋਂ ਦੋ ਕੁ ਸਾਲ ਵੱਡੀ ਸੀ ਤੇ ਕਾਲਜ਼ ਪੜਦੀ ਸੀ ਤੇ ਮੁੰਡਾ ਹਾਲੇ ਪਿੰਡ ਦੇ ਸਕੂਲ ਵਿਚ ਬਾਰਵੀਂ ਦਾ ਸਟੂਡੇੰਟ ਸੀ | ਦੋਨੋਂ ਹਮੇਸ਼ਾਂ ਹੀ ਇਨ੍ਹਾਂ ਸਫੈਦਿਆਂ ਥੱਲੇ ਮਿਲਿਆ ਕਰਦੇ ਸੀ | ਪਿਆਰ ਦੀਆਂ ਪੀਂਘਾਂ ਝੂਟਦਿਆਂ ਦਿਨ ਤੀਆਂ ਵਾਂਗ ਲੰਘਣ ਲੱਗੇ | ਪਰ ਜਿਥੇ ਇਸ਼ਕ਼ ਹੁੰਦਾ ਹੈ ਓਥੇ ' ਕੈਦੋਂ ' ਵੀ ਜਰੂਰ ਹੁੰਦੇ ਨੇ | ਮੁੰਡੇ ਨਾਲ ਪੜਦੀ ਇੱਕ ਕੁੜੀ ' ਰੂਪੋ ' ਜੋ  ਅਕਸਰ ਦੋਵਾਂ ਦੇ ਸੁਨੇਹੇ ਇੱਕ ਦੂਜੇ ਤੱਕ ਪਹੁੰਚਾਇਆ ਕਰਦੀ ਸੀ ਉਸਦਾ ਦਿਲ ਬੇਈਮਾਨ ਹੋ ਗਿਆ | ਓਹ ਅੰਦਰ ਖਾਤੇ ਮੁੰਡੇ ਨੂੰ ਦਿਲ ਦੇ ਬੈਠੀ ਤੇ ਉਸਨੂੰ ਕੁੜੀ ਤੋਂ ਅਲੱਗ ਕਰਨ ਦਿਆਂ ਸਕੀਮਾਂ ਬਣਾਉਣ ਲੱਗੀ | ਮੁੰਡੇ ਵਾਰੇ ਓਹ  ਕੁੜੀ ਕੋਲ ਝੂਠੀਆਂ ਕਹਾਣੀਆਂ ਬਣਾ ਕੇ ਦੱਸਣ ਲੱਗੀ | ਪਰ ਓਹਨਾਂ ਦਾ ਇਸ਼ਕ਼ ਐਨਾਂ ਕਚਾ ਨਹੀਂ ਸੀ ਕੇ ਕੁੜੀ ਐਨੀ ਛੇਤੀ ਉਸਦੀਆਂ ਗੱਲਾਂ ਤੇ ਯਕੀਨ ਕਰ ਲੈਂਦੀ | ਪਰ ' ਰੂਪੋ ' ਨੇ ਬਹੁਤ ਹੀ ਸੋਚ ਸਮਝ ਕੇ ਤੇ ਕਿਸੇ ਮੁੰਡੇ ' ਰਾਜੇ '  ਨਾਲ ਮਿਲਕੇ ਇੱਕ ਸਕੀਮ ਬਣਾਈ | ਰਾਜਾ ਨੇਂ ਮੁੰਡੇ ਨੂੰ ਦੱਸਿਆ ਕੇ ਓਹ੍ਹ ਕਿਸੇ ਕੁੜੀ ਨੂੰ ਪਿਆਰ ਕਰਦਾ ਹੈ ਤੇ ਮੁੰਡੇ ਤੋਂ  ਇੱਕ ਚਿਠੀ ਲਿਖਵਾਉਣੀ ਚਾਹੁੰਦਾ ਹੈ | ਮੁੰਡੇ ਨੇ ਚਿਠੀ ਲਿਖ ਦਿੱਤੀ ਤੇ ਓਹੀ ਚਿਠੀ ' ਰੂਪੋ ' ਨੇ ਓਸ ਕੁੜੀ ਨੂੰ ਲਿਆ ਕੇ ਵਿਖਾ ਦਿੱਤੀ ਕੇ ਆਹ ਵੇਖ ਸਬੂਤ ਕੇ ਓਹ ਕਿਸੇ ਹੋਰ ਕੁੜੀ ਨੂੰ ਵੀ ਪਿਆਰ ਕਰਦਾ ਹੈ | ਲਿਖਾਈ ਮੁੰਡੇ ਦੀ ਹੀ ਸੀ ਤੇ ਕੁੜੀ ਦਾ ਵਿਸ਼ਵਾਸ਼ ਡੋਲ ਗਿਆ | ਜਦੋਂ ਆਖਰੀ ਵਾਰ ਓਹ ਮਿਲੇ ਸੀ ਤਾਂ ਕੁੜੀ ਨੇਂ ਮੁੰਡੇ ਨੂੰ ਆਪਣੀ ਗੱਲ ਕਹਿਣ ਦਾ ਕੋਈ ਮੌਕਾ ਹੀ ਨਾਂ ਦਿੱਤਾ ਤੇ ਚਲੀ ਗਈ | ਉਸ ਦਿਨ  ਮੁੰਡੇ  ਦੇ ਅੰਦਰ ਕੁਝ ਮਰ ਗਿਆ | ਕੁਦਰਤੀਂ ਦੂਜੇ ਦਿਨ ਉਸਨੂੰ ਕਨੇਡਾ ਤੋਂ ਇੱਕ ਰਿਸ਼ਤਾ ਆਇਆ ਜਿਸ ਲਈ ਉਸਨੇ ਹਾਂ ਕਰ ਦਿੱਤੀ ਤੇ ਸਦਾ ਸਦਾ ਲਈ ਦੇਸ਼ ਛੱਡ ਕੇ ਚਲਿਆ ਗਿਆ | ਕੁੜੀ ਨੇਂ ਵੀ ਕੀਤੇ ਹੋਰ ਵਿਆਹ ਕਰਵਾ ਲਿਆ ਸੀ | ਜਦੋਂ ਸਾਰਾ ਭੇਦ ਖੁਲਿਆ ਤਾਂ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ |ਤੇ ਪੂਰੇ ਦਸਾਂ ਸਾਲਾਂ ਬਾਅਦ ਜਦੋਂ ਮੁੰਡਾ ਮੁੜਕੇ ਪੰਜਾਬ ਆਇਆ ਤਾਂ ਇੱਕ ਦਿਨ ਦੋਵੇਂ ਖੰਨੇ ਦੇ ਕਿਸੇ ਬਾਜ਼ਾਰ ਵਿਚ ਮਿਲ ਪਏ | ਤੇ ਅੱਜ ਰਾਤ ਇਸੇ ਜਗਾਹ ਦੋਵਾਂ ਨੇਂ ਮਿਲਣ ਦਾ ਵਾਇਦਾ ਕੀਤਾ | 
" ਘਰ ਜਾਣ ਦੀ ਕਾਹਲ ਤਾਂ ਨੀ "|,,,,,,,,,,,,,,,,,,ਮੁੰਡੇ ਨੇਂ ਫੇਰ ਚੁੱਪ ਤੋੜੀ,,,,
" ਨਹੀਂ ,,,,,,,,,,,,,,,,,,,,,,ਹੁਣ ਘਰ ਚ ਹੈ ਵੀ ਕੌਣ ,,,,,,,,,,,," ਕਹਿਕੇ ਕੁੜੀ ਚੁਪ ਕਰ ਗਈ ,,,
ਕੁੜੀ ਦਾ ਬਾਪ ਕੁਝ ਸਮੇਂ ਪਹਿਲਾਂ ਹੀ ਮਾਰ ਗਿਆ ਸੀ ਤੇ ਇੱਕ ਵੱਡਾ ਭਰਾ ਸੀ ਜੋ ਕੇ ਕਿਸੇ ਹੋਰ ਸ਼ਹਿਰ ਰਹਿੰਦਾ ਸੀ | ਹੁਣ ਘਰੇ  ਸਿਰਫ ਇੱਕ ਮਾਂ ਹੀ ਸੀ ਜੋ ਕੇ ਬੀਮਾਰ ਹੀ ਰਹਿੰਦੀ ਸੀ | ਕੁੜੀ ਹਾਲੇ ਤਿੰਨ  ਦਿਨ ਪਹਿਲਾਂ ਹੀ ਪੇਕੇ ਘਰ ਆਈ ਸੀ |
" ਤੂੰ ਮੇਰੀਆਂ ਨਿਸ਼ਾਨੀਆਂ ਦਾ ਕੀ ਕੀਤਾ |",,,,,,,,,,,,,,,,ਕੁੜੀ ਨੇ ਮੁੰਡੇ ਦੇ ਹਥ ਵੱਲ ਵੇਖਿਆ ਪਰ ਉਸਨੂੰ ਓਹਨਾਂ ਦੇ ਪਿਆਰ ਦੀ ਨਿਸ਼ਾਨੀਂ ਮੁੰਦਰੀ ਨਾਂ ਦਿਸੀ |
" ਤੇਰਾ ਦਿੱਤਾ ਸਾਰਾ ਕੁਝ ਮੈਂ ਇਥੇ ਹੀ ਛੱਡ ਗਿਆ ਸਾਂ | ਤੇਰੇ ਬਿਨਾਂ ਨਿਸ਼ਾਨੀਆਂ ਦਾ ਮੈਂ ਕੀ ਕਾਰਨਾਂ ਸੀ | ",,,,,,,,,,,,,,,,,,,,,,,,,,,,,,,,
" ਪਰ ਮੈਂ ਤਾਂ ਸਾਰਾ ਕੁਝ ਹੀ ਸੰਭਿਆ ਪਿਆ ਹੈ ,,,,,,,,,,,,,,,|" ,,,,,,,,,,,
" ਜਖਮ ਤਾਂ ਮੈਂ ਵੀ ਸੰਭਾਲ ਕੇ ਰਖੇ ਨੇ,,,,,,,,,,,,,," 
" ਹੁਣ ਕੁਝ ਨੀਂ  ਹੋ ਸਕਦਾ ? ",,,,,,,,,,,,,,
" ਜੇ ਹੁਣ ਕੁਝ ਕੀਤਾ ਤਾਂ ਫੇਰ ਦੋ ਹੋਰ ਜਿੰਦਗੀਆਂ ਤਬਾਹ ਹੋ ਜਾਣਗੀਆਂ ,,,,,,,,,,,,| " 
" ਫੇਰ ਹੁਣ ਸਾਰੀ ਉਮਰ ਤੂੰ ਮੈਨੂੰ ਹੀ ਦੋਸ਼ ਦੇਵੇਂਗਾ ? ",,,,,,,,,,,,,
" ਮੈਂ ਤੈਨੂੰ ਕੋਈ ਦੋਸ਼ ਨੀ ਦਿੰਦਾ,,,,,,,,,,,,,,,,ਜੋ ਹੋ ਗਿਆ ਓਹ ਨਹੀਂ ਹੋਣਾ ਚਾਹਿਦਾ ਸੀ | ਓਸਨੂੰ ਰੋਕਿਆ ਵੀ ਜਾ ਸਕਦਾ ਸੀ | ਪਰ ਹੁਣ ਵੇਲਾ ਖੁੰਝ ਗਿਆ ਹੈ | ",,,,,,,,,,,,,,,,ਮੁੰਡੇ ਨੇਂ ਦਲੀਲ ਦਿੱਤੀ ,,,,,,,,,,,,,,,
" ਪਰ ਉਸ ਪਿਆਰ ਦਾ ਕੀ ਕਰੀਏ ,,,,,,,,,,,,,ਜੋ ਅੱਜ ਵੀ ਦੋਵਾਂ ਦੇ ਦਿਲਾਂ ਵਿਚ ਜਿਓੰਦਾ ਹੈ,,,,,," ,,,,,,,,,,,,,,,,ਕੁੜੀ ਦੀ ਗੱਲ ਵੀ ਸਚ ਸੀ,,,,
" ਉਸ ਪਿਆਰ ਨੂੰ ਅਸੀਂ ਆਪਣੀਂ ਰਹਿਦੀ ਜਿੰਦਗੀ ਜਿਓਣ ਦਾ ਸਹਾਰਾ ਬਣਾ ਸਕਦੇ ਹਾਂ,,,,,,,,,,,
" ਪਰ ਦਿਲ ਵਿਚੋਂ ਯਾਦਾਂ ਨੂੰ ਕਿਵੇਂ ਬਾਹਰ ਕਰਾਂਗੇ ,,,,,,,,,,,,,,",,,,
" ਸਮੇਂ ਦੇ ਨਾਲ ਨਾਲ ਸਭ ਠੀਕ ਹੋ ਜੂ,,,,,,,,"
" ਜੇ ਨਾਂ ਹੋਇਆ ਤਾਂ ?",,,,,,,,,,,ਕੁੜੀ ਨੇਂ ਸਵਾਲ ਕੀਤਾ ,,,,,,,,,
" ਇਹ ਤਾਂ ਹੁਣ ਕਰਨਾ ਹੀ ਪੈਣਾ ਹੈ,,,,,,,,,,,,,,,,,"
" ਕੀ ਹੁਣ ਸਮਝ ਲੀਏ ਕੇ ਆਪਾਂ ਹੁਣ ਕਦੇ ਵੀ ਨੀਂ ਮਿਲਣਗੇ ?",,,,,,,,,,,,,,,,,ਕੁੜੀ ਨੇਂ ਅਗਲਾ ਸਵਾਲ ਕੀਤਾ,,,,,,,,,,,,,,,,
" ਇਹੋ ਹੀ ਠੀਕ ਹੋਵੇਗਾ ਦੋਨਾਂ ਲਈ ,,,,,,,,,,,,ਆਪਾਂ ਦੋਵਾਂ ਦੇ ਪਿਆਰ ਤੇ ਹੁਣ ਕਿਸੇ ਹੋਰ ਦਾ ਵੀ ਹੱਕ ਹੈ " ਮੁੰਡੇ ਦਾ ਉੱਤਰ ਵੀ ਠੀਕ ਸੀ ,,,,,,,,,,,,,,,
" ਇੱਕ ਗੱਲ ਮੰਨੇਗਾ,,,,,,,,,,,?,,,,,,,,,,,
" ਦੱਸ ,,,,"
" ਤੂੰ ਕੱਲ ਨੂੰ ਮੇਰੇ ਨਾਲ ਚਲੇਂਗਾ ?,,,,,,,,,,,,," ਮੈਂ ਵਾਪਸ ਜਾਣਾ ਹੈ ਕੱਲ ,,,,,,,,,,ਥੋੜੀ ਦੂਰ ਤੱਕ ਮੇਰੇ ਨਾਲ ਚਲੀਂ ,,,,,,,,,,," ,,,,,,,,,,,,,ਕੁੜੀ ਦੀਆਂ ਅਖਾਂ ਫੇਰ ਭਰ ਆਈਆਂ ,,,,,,,,,,
" ਜਰੂਰ ਚਲਾਂਗਾ ",,,,,,,,,,,,,,
ਦੂਜੇ ਦਿਨ ਮਿਲਣ ਦਾ ਵਾਇਦਾ ਕਰਕੇ ਦੋਵੇਂ ਇੱਕ ਦੂਜੇ ਤੋਂ ਵਿਦਾ ਹੋ ਗਏ | ਅਗਲੇ ਦਿਨ ਸਵੇਰੇ ਮੁੰਡਾ ਕੁੜੀ ਨੂੰ ਖੰਨੇ ਮਿਲਿਆ ਤੇ ਦੋਨੋਂ ਕਾਰ ਵਿਚ ਬੈਠ ਕੇ ਚੱਲ ਪਏ | ਰਾਹ ਵਿਚ ਸਰਸਰੀ ਗਲਾਂ ਹੁੰਦੀਆਂ ਰਹੀਆਂ | ਮੁੰਡੇ ਨੇਂ ਕਾਰ ਸਰਹੰਦ ਵਾਲੇ ਆਮ ਖਾਸ ਬਾਗ ਵੱਲ ਮੋੜ ਲਈ | ਦੋਵੇਂ ਕੁਝ ਚਿਰ ਬਾਗ ਵਿਚ ਘੁਮਦੇ ਰਹੇ | ਥੋੜੇ ਚਿਰ ਬਾਅਦ ਦੋਵੇਂ ਵਾਪਸ ਕਾਰ ਵਿਚ ਬੈਠ ਗੇ ਤੇ ਮੁੰਡੇ ਨੇਂ ਕਾਰ ਮੋਰਿੰਡੇ ਵਾਲੀ ਸੜਕ ਤੇ ਪਾ ਲਈ | ਮੋਰਿੰਡੇ ਦੇ ਬੱਸ ਅੱਡੇ ਪਹੁਚ ਕੇ ਉਸਨੇ ਕਾਰ ਰੋਕ ਲਈ | ਹੁਣ ਜੁਦਾਈ ਦਾ ਸਮਾਂ ਆ ਗਿਆ ਸੀ | ਦੋਵੇਂ ਕਾਰ ਵਿਚੋਂ ਬਾਹਰ ਆ ਗਏ | ਰੋਪੜ ਵਾਲੀ ਬੱਸ ਆ ਚੁਕੀ ਸੀ | ਦੋਵਾਂ ਨੇਂ ਇੱਕ ਦੂਜੇ ਵੱਲ ਫੇਰ ਦੇਖਿਆ | ਸ਼ਾਇਦ ਅੱਜ ਦੋਵੇਂ ਆਖਰੀ ਵਾਰ ਮਿਲ ਰਹੇ ਸੀ | ਇੱਕ ਦੂਜੇ ਨੂੰ ਘੁੱਟ ਕੇ ਗਲਵੱਕੜੀ ਪਈ ਜਾਂ ਸ਼ਾਇਦ ਮੱਲੋ ਮੱਲੀ ਪਈ ਗਈ | ਅੱਡੇ ਤੇ ਖੜੇ ਲੋਕ ਵੇਖਦੇ ਰਹਿ ਗਏ | ਕੁੜੀ ਬੱਸ ਵਿਚ ਜਾ ਬੈਠੀ ਤੇ ਬੱਸ ਤੁਰ ਪਈ | ਮੁੰਡਾ ਕਿਨਾਂ ਚਿਰ ਜਾਂਦੀ ਬੱਸ ਵੱਲ ਵੇਖਦਾ ਰਿਹਾ | ਜਦੋਂ ਬੱਸ ਨਜਰੋਂ ਓਹਲੇ ਹੋ ਗਈ ਤਾਂ ਵਾਪਸ ਕਾਰ ਵਿਚ ਆ ਬੈਠਾ ਤੇ ਕਾਰ ਪਿੰਡ ਦੇ ਰਸਤੇ ਪਾ ਲਈ | ਅੱਜ ਉਸਨੂੰ ਮਹਿਸੂਸ ਹੋ ਰਿਹਾ ਸੀ ਕੇ ਦਹਾਕੇ ਪਹਿਲਾਂ ਜੋ ਕੁਝ  ਉਸਦੇ ਅੰਦਰ ਮਰ ਗਿਆ ਸੀ ਓਹ ਉਸਦੇ ਸਿਵੇ ਨੂੰ ਅੱਗ ਦੇ ਕੇ ਵਾਪਸ ਘਰ ਚਲਿਆ ਸੀ  | ਇਹ ਓਹ ਸਿਵਾ ਸੀ ਜਿਸਦੇ ਫੁੱਲ ਕਿਸੇ ਨੇਂ ਨਹੀਂ ਚੁਗਣੇ ਸੀ |
ਧੰਨਵਾਦ ਗਲਤੀ ਮਾਫ਼ ਕਰਨੀਂ ,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ 
ਇਕੱਤੀ ਦਸੰਬਰ ਦੀ ਰਾਤ ਦੇ ਦਸ ਵੱਜ ਚੁੱਕੇ ਸੀ | ਮਣੀ ਵਾਲੇ ਖੂਹ ਨੂੰ ਜਾਂਦੀ ਪਹੀ ਤੋਂ ਪੰਜਾਹ ਕੁ ਕਰਮਾਂ ਹਟਵੇਂ ਸਰਪੰਚਾਂ ਦੇ ਖੇਤ ਦੀ ਵੱਟ ਤੇ ਖੜੇ ਸਫੈਦਿਆਂ ਦੇ ਓਹਲੇ ਬੈਠਾ ਮੁੰਡਾ ਵਾਰ ਵਾਰ ਪਿੰਡ ਵੱਲ ਵੇਖੀਂ ਜਾਂਦਾ ਸੀ ਜਿਵੇਂ ਉਸਨੂੰ ਕਿਸੇ ਦੇ ਆਉਣ ਦੀ ਉਡੀਕ  ਹੋਵੇ | ਥੋੜੀ ਦੇਰ  ਬਾਅਦ ਜੀਤੇ ' ਫਾਨੇ ' ਕੀ ਮੋਟਰ ਕੋਲ ਉਸਨੂੰ ਇੱਕ ਪਰਛਾਵਾਂ ਆਪਣੇ ਵੱਲ ਆਉਂਦਾ ਲੱਗਿਆ | ਨੇੜੇ ਆਉਣ ਤੇ ਉਸਨੂੰ ਯਕੀਨ ਹੋ ਗਿਆ ਕੇ ਇਹ ਓਹੀ ਕੁੜੀ ਸੀ ਜਿਸਦੀ ਉਡੀਕ ਵਿਚ ਓਹ ਬੈਠ ਸੀ | ਦੋਨੋਂ ਪੂਰੇ ਦਹਾਕੇ ਬਾਅਦ ਮਿਲ ਰਹੇ ਸੀ | ਪਰ ਅੱਜ ਓਹ ਦੋਵੇਂ ਪਹਿਲਾਂ ਵਾਂਗ ਨਹੀਂ ਮਿਲੇ ਜਿਵੇ ਦਸ ਸਾਲ ਪਹਿਲਾਂ ਮਿਲਦੇ ਹੁੰਦੇ ਸੀ ' ਗਲਵੱਕੜੀ ਪਾ ਕੇ ' | ਦਸਾਂ ਸਾਲਾਂ ਵਿਚ ਬਹੁਤ  ਕੁਝ ਬਦਲ ਚੁਕਿਆ ਸੀ | ਦੋਵਾਂ ਨੇਂ ਇੱਕ ਦੂਜੇ ਵੱਲ ਦੇਖਿਆ ਤੇ ਇੱਕ ਪਿਆਰੀ ਜਹੀ ਮੁਸਕਾਨ ਬੁੱਲਾਂ ਤੇ ਲਿਆਂਦੀ | ਇੱਕ ਦੂਜੇ ਦਾ ਹਾਲ ਪੁਛਿਆ ਤੇ ਸਫੈਦੇ ਨਾਲ ਲੱਗ ਕੇ ਬੈਠ ਗਏ | 

ਦੋਵੇਂ ਕਿਨਾਂ ਹੀ ਚਿਰ ਚੁੱਪ ਬੈਠੇ ਰਹੇ ਤੇ | ਇੱਕ ਤਿੱਤਰ ਸਰਪੰਚਾਂ ਦੇ ਕਮਾਦ ਚੋਂ ਨਿਕਲ ਕੇ ਉਡਾਰੀ ਮਾਰ ਪਹੀ ਟੱਪ ਕੇ ਜੀਤੇ ' ਫਾਨੇ ' ਕੀ ਕਣਕ ਵਿਚ ਜਾ ਵੜਿਆ | 
" ਇਹ ਵੀ ਤੇਰੇ ਵਾਂਗੂੰ ਆਪਣਾ ਦੇਸ਼ ਛੱਡ ਕੇ ਬੇਗਾਨੇ ਦੇਸ਼ ਚਲਿਆ ਗਿਆ " ਕੁੜੀ ਨੇ ਚੁੱਪ ਤੋੜੀ ,
ਕੁੜੀ ਦੀ ਗੱਲ ਸੁਣਕੇ ਮੁੰਡਾ ਥੋੜਾ ਹੱਸਿਆ ,,,,,,,,,,,,ਪਰ ਫੇਰ ਗੰਭੀਰ ਹੋਕੇ ਬੋਲਿਆ  " ਆਪਣਾ ਘਰ ਛੱਡਣਾ ਐਨਾ ਸੌਖਾ ਨੀਂ ਹੁੰਦਾ ,,,,,,,,,,,,,,,,,ਕੋਈ ਨਾਂ ਕੋਈ ਵਜ੍ਹਾ ਤਾਂ ਹੁੰਦੀ ਹੀ ਹੈ "
" ਤੇਰੀ ਕੀ ਵਜ੍ਹਾ ਸੀ ਜਾਣ ਦੀ " ਕੁੜੀ ਦੀਆਂ ਅੱਖਾਂ ਵਿਚ ਪਾਣੀ ਸੀ ,,,,,,,,,,,,
" ਵਜ੍ਹਾ ਤੂੰ ਚੰਗੀ ਤਰਾਂ ਜਾਣਦੀ ਹੈਂ ",,,,,,,,,,,,,,,,ਕਹਿਕੇ ਮੁੰਡਾ ਨੇਂ ਕੁੜੀ ਵੱਲ ਦੇਖਿਆ ,,,
" ਐਨੀ ਛੋਟੀ ਜੇਹੀ ਗੱਲ ਤੇ,,,,,,,,,,,,,,," ਕੁੜੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝ ਰਹੀ ਸੀ |
" ਜਦੋਂ ਕਿਸੇ ਦੇ ਵਿਸ਼ਵਾਸ਼ ਨੂੰ ਤੋੜਿਆ ਜਾਂਦਾ ਹੈ ਤਾਂ ਇਹ ਛੋਟੀ ਜਹੀ ਗੱਲ ਨੀ ਰਹਿੰਦੀ ",,,,,,,ਮੁੰਡਾ ਬੂਟ ਨਾਲ ਵੱਟ ਦੀ ਮਿੱਟੀ ਨੂੰ ਖੁਰਚ ਰਿਹਾ ਸੀ ਜਿਵੇਂ ਦਹਾਕੇ ਪਹਿਲਾਂ ਇਸ ਮਿੱਟੀ ਵਿਚ ਉਸਦਾ ਕੁਝ ਖੋ ਗਿਆ ਸੀ ਜੋ ਸ਼ਾਇਦ ਲਭਣ ਦਾ ਯਤਨ ਕਰ ਰਿਹਾ ਹੋਵੇ,,,,,,,,,,,,,,,,
" ਇਹ ਇੱਕ ਗਲਤ ਫ਼ਹਿਮੀ ਸੀ ,,,,,,,,,,,,ਜੋ ਤੂੰ ਵੀ ਜਾਣਦਾ ਹੈਂ ,,,,,,,,,,,,,," ਕਹਿਕੇ ਕੁੜੀ ਨੇਂ ਮੁੰਡੇ ਦਾ ਹੱਥ ਫੜ ਲਿਆ | ਓਹ ਹੱਥ ਜੋ ਵਰਿਆਂ ਪਹਿਲਾਂ ਓਸਤੋਂ ਕਿਸੇ ਮੋੜ ਦੇ ਛੁੱਟ ਗਿਆ ਸੀ |
" ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ,,,,,,,,,,,,,ਓਸਦੇ ਵਾਰੇ ਹੁਣ ਗੱਲ ਕਰਨ ਦਾ ਕੋਈ ਫਾਇਦਾ ਨੀ,,,, ਤੂੰ ਹੁਣ ਕਿਸੇ ਹੋਰ ਦੇ ਘਰ ਦੀ ਇਜ਼ਤ ਹੈਂ ਤੇ ਮੇਰੇ ਉੱਤੇ ਵੀ ਕਿਸੇ ਹੋਰ ਦਾ ਹੱਕ ਹੈ " ,,,,,,,,,,,,,ਕੁੜੀ ਹਥੋਂ ਮੁੰਡੇ ਦਾ ਹੱਥ ਇੱਕ ਵਾਰ ਫੇਰ ਛੁੱਟ ਗਿਆ,,,,

ਠੰਡੀ ਹਵਾ ਦਾ ਇੱਕ ਬੁੱਲਾ ਆਇਆ ਤਾਂ ਕੁੜੀ ਨੇਂ ਥੋੜੀ ਠੰਡ ਮਹਿਸੂਸ ਕੀਤੀ | ਉੱਤੇ ਲੈਣ ਲਈ ਓਹ੍ਹ ਸਿਰਫ ਇੱਕ ਗਰਮ ਸ਼ਾਲ ਲੈ ਕੇ ਆਈ ਸੀ | ਪਰ ਠੰਡ ਬਹੁਤ ਹੋਣ ਕਰਕੇ ਸ਼ਾਇਦ ਉਸਨੂੰ ਠੰਡ ਲੱਗ ਰਹੀ ਸੀ |
" ਲੈ ਉੱਤੇ ਆਹਾ ਜੈਕੇਟ ਲੈ ਲੈ |" ਮੁੰਡੇ ਨੇਂ ਆਪਣੀ ਗਰਮ ਜੈਕੇਟ ਲਾਹ ਕੇ ਕੁੜੀ ਨੂੰ ਦੇ ਦਿੱਤੀ |
" ਤੈਨੂੰ ਨੀਂ ਠੰਡ ਲੱਗੂ |",,,,,,,,,,,,,,,
" ਤੈਥੋਂ ਵਿਛੜਨ ਤੋਂ ਬਾਅਦ ਤਾਂ ਮੈਂ ਕੁਝ ਵੀ ਮਹਿਸੂਸ ਨਹੀਂ ਕੀਤਾ ",,,,,,,,,,,,,,,,,ਮੁੰਡੇ ਦਾ ਗਚ ਭਰ  ਗਿਆ ,,,,,,,,,,,,
" ਓਹ ਸਮਾਂ ਹੀ ਖਰਾਬ ਸੀ |" ,,,,,,,,,,,,,,,ਕਹਿਕੇ ਕੁੜੀ ਨੇਂ ਮੁੰਡੇ ਵੱਲ ਦੇਖਿਆ,,,,
" ਸਮਾਂ ਕਦੇ ਵੀ ਖਰਾਬ ਨੀ ਹੁੰਦਾ ਸਿਰਫ ਹਾਲਤ ਹੀ ਖਰਾਬ ਹੋ ਜਾਂਦੇ ਨੇ ,,,,,,,,,,,ਪਰ ਮੈਨੂੰ ਕਿਸੇ ਤੇ ਕੋਈ ਗਿਲਾ ਨਹੀ ,,,,,,,,,ਨਾਂ ਹਲਾਤਾਂ ਤੇ ਨਾਂ ਸਮੇਂ ਤੇ ਤੇ ਨਾਂ ਹੀ ਉਸਤੇ ਜਿਸਨੇ ਸਾਡੇ ਵਿਚ ਦੂਰੀਆਂ ਪਾਈਆਂ ,,,,,,ਉਸਨੂੰ ਵੀ ਮੈਂ ਕਦੋਂ ਦਾ ਮਾਫ਼ ਕਰ ਚੁਕਿਆ ਹਾਂ | ਹਾਂ ਸਿਰਫ ਇਸ ਗੱਲ ਦਾ ਝੋਰਾ ਸਾਰੀ ਜਿੰਦਗੀ ਰਹੇਗਾ ਕੇ ਤੂੰ ਵੀ ਮੈਨੂੰ ਗਲਤ ਸਮਝਿਆ ,,,,,,,,,,,ਤੈਨੂੰ ਮੈਂ ਸਿਰਫ ਪਿਆਰ ਹੀ ਨੀਂ ਕੀਤਾ ਸੀ ਤੇਰੀ ਰਿਸਪੈਕਟ ਵੀ ਕਰਦਾ ਸੀ,,,ਤੇ ਤੂੰ ਮੈਨੂੰ ਇੱਕ ਮੌਕਾ ਵੀ ਨਾਂ ਦਿੱਤਾ ਆਪਣੀ ਗੱਲ ਕਹਿਣ ਦਾ | ਉਸ ਦਿਨ ਮੇਰੇ ਅੰਦਰੋਂ ਕੁਝ ਟੁੱਟ ਗਿਆ ਸੀ | ਇਸ ਲਈ ਮੈਂ ਤੇਰਾ ਪਿੰਡ ਕੀ ਤੇਰਾ ਦੇਸ਼ ਵੀ ਛੱਡ ਦਿਤਾ |,,,,,,,,,,,,,,,,,,,,ਕਹਿੰਦੇ ਹੋਏ ਮੁੰਡਾ ਵੀ ਰੋ ਪਿਆ,,,,
ਗੱਲ ਸੁਣਕੇ ਕੁੜੀ ਦਾ ਕਾਲਜਾ ਪਾੜ ਗਿਆ ,,,,,,,,,,,,,,,,,,,,,,,,,,,,,,| 

ਕਿਸੇ ਦੇ ਪਹੀ ਚੋਂ ਲੰਘਣ ਦੀ ਬਿੜਕ ਆਈ,,,,,,,,,,,,,,," ਮੇਹਿਣੋ ਮੇਹਣੀ ਹੋਕੇ ਟੁੱਟ ਗਈ,,,,,,ਲੋਕੀਂ ਕਹਿਣ ਗੇ ਮਲੰਗ ਨਾਲ ਯਾਰੀ,,,ਬਈ  ਮੇਹਿਣੋ ਮੇਹਣੀ ਹੋਕੇ ਟੁੱਟ ਗਈ,,,,,,,,,,,,,,,,,," ਜੈਲਾ ਗੀਤ ਗਾਉਂਦਾ  ਸਾਇਕਲ ਤੇ ਮਣੀ ਵਾਲੇ ਖੂਹ ਤੇ ਨੂੰ ਜਾ ਰਿਹਾ ਸੀ,,,,,,,,,,,,,,,,ਇਹਨਾਂ ਦਿਨਾ ਵਿਚ ਓਹ ਖੂਹ ਤੇ ਦਾਰੂ ਕਢਿਆ ਕਰਦੇ ਸੀ,,,,,,,,,,,,,,,,

ਜੈਲੇ ਦਾ ਗੀਤ ਸੁਣਕੇ ਮੁੰਡਾ ਤੇ ਕੁੜੀ ਇੱਕ ਦੂਜੇ ਵੱਲ ਵੇਖਕੇ ਹੱਸਣ ਲੱਗੇ ,,,,,,,,,,,,,ਪਰ ਥੋੜੀ ਦੇਰ ਬਾਅਦ ਫੇਰ ਬੀਤੇ ਸਮੇਂ ਦੀਆਂ ਯਾਦਾਂ ਵਿਚ ਖੋ ਗਏ 

ਦਰਅਸਲ ਮੁੰਡਾ ਤੇ ਕੁੜੀ ਕਿਸੇ ਸਮੇਂ ਇੱਕ ਦੂਜੇ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੇ ਸੀ | ਦੋਵਾਂ ਦੀ ਮੁਲਾਕਾਤ ਅਚਾਨਕ ਹੀ ਹੋਈ ਸੀ ਤੇ ਪਹਿਲੀ ਨਜ਼ਰ ਵਿਚ ਹੀ ਉਮਰਾਂ ਦੇ ਸਾਥ ਦਾ ਇਕਰਾਰ ਹੋ ਗਿਆ ਸੀ | ਕੁੜੀ ਮੁੰਡੇ ਤੋਂ ਦੋ ਕੁ ਸਾਲ ਵੱਡੀ ਸੀ ਤੇ ਕਾਲਜ਼ ਪੜਦੀ ਸੀ | ਦੋਨੋਂ ਹਮੇਸ਼ਾਂ ਹੀ ਇਨ੍ਹਾਂ ਸਫੈਦਿਆਂ ਥੱਲੇ ਮਿਲਿਆ ਕਰਦੇ ਸੀ | ਪਿਆਰ ਦੀਆਂ ਪੀਂਘਾਂ ਝੂਟਦਿਆਂ ਦਿਨ ਤੀਆਂ ਵਾਂਗ ਲੰਘਣ ਲੱਗੇ | ਪਰ ਜਿਥੇ ਇਸ਼ਕ਼ ਹੁੰਦਾ ਹੈ ਓਥੇ ' ਕੈਦੋਂ ' ਵੀ ਜਰੂਰ ਹੁੰਦੇ ਨੇ | ਮੁੰਡੇ ਨਾਲ ਪੜਦੀ ਇੱਕ ਕੁੜੀ ' ਰੂਪੋ ' ਜੋ  ਅਕਸਰ ਦੋਵਾਂ ਦੇ ਸੁਨੇਹੇ ਇੱਕ ਦੂਜੇ ਤੱਕ ਪਹੁੰਚਾਇਆ ਕਰਦੀ ਸੀ ਉਸਦਾ ਦਿਲ ਬੇਈਮਾਨ ਹੋ ਗਿਆ | ਓਹ ਅੰਦਰ ਖਾਤੇ ਮੁੰਡੇ ਨੂੰ ਦਿਲ ਦੇ ਬੈਠੀ ਤੇ ਉਸਨੂੰ ਕੁੜੀ ਤੋਂ ਅਲੱਗ ਕਰਨ ਦਿਆਂ ਸਕੀਮਾਂ ਬਣਾਉਣ ਲੱਗੀ | ਮੁੰਡੇ ਵਾਰੇ ਓਹ  ਕੁੜੀ ਕੋਲ ਝੂਠੀਆਂ ਕਹਾਣੀਆਂ ਬਣਾ ਕੇ ਦੱਸਣ ਲੱਗੀ | ਪਰ ਓਹਨਾਂ ਦਾ ਇਸ਼ਕ਼ ਐਨਾਂ ਕਚਾ ਨਹੀਂ ਸੀ ਕੇ ਕੁੜੀ ਐਨੀ ਛੇਤੀ ਉਸਦੀਆਂ ਗੱਲਾਂ ਤੇ ਯਕੀਨ ਕਰ ਲੈਂਦੀ | ਪਰ ' ਰੂਪੋ ' ਨੇ ਬਹੁਤ ਹੀ ਸੋਚ ਸਮਝ ਕੇ ਤੇ ਕਿਸੇ ਮੁੰਡੇ ' ਰਾਜੇ '  ਨਾਲ ਮਿਲਕੇ ਇੱਕ ਸਕੀਮ ਬਣਾਈ | ਰਾਜਾ ਨੇਂ ਮੁੰਡੇ ਨੂੰ ਦੱਸਿਆ ਕੇ ਓਹ੍ਹ ਕਿਸੇ ਕੁੜੀ ਨੂੰ ਪਿਆਰ ਕਰਦਾ ਹੈ ਤੇ ਮੁੰਡੇ ਤੋਂ  ਇੱਕ ਚਿਠੀ ਲਿਖਵਾਉਣੀ ਚਾਹੁੰਦਾ ਹੈ | ਮੁੰਡੇ ਨੇ ਚਿਠੀ ਲਿਖ ਦਿੱਤੀ ਤੇ ਓਹੀ ਚਿਠੀ ' ਰੂਪੋ ' ਨੇ ਓਸ ਕੁੜੀ ਨੂੰ ਲਿਆ ਕੇ ਵਿਖਾ ਦਿੱਤੀ ਕੇ ਆਹ ਵੇਖ ਸਬੂਤ ਕੇ ਓਹ ਕਿਸੇ ਹੋਰ ਕੁੜੀ ਨੂੰ ਵੀ ਪਿਆਰ ਕਰਦਾ ਹੈ | ਲਿਖਾਈ ਮੁੰਡੇ ਦੀ ਹੀ ਸੀ ਤੇ ਕੁੜੀ ਦਾ ਵਿਸ਼ਵਾਸ਼ ਡੋਲ ਗਿਆ | ਜਦੋਂ ਆਖਰੀ ਵਾਰ ਓਹ ਮਿਲੇ ਸੀ ਤਾਂ ਕੁੜੀ ਨੇਂ ਮੁੰਡੇ ਨੂੰ ਆਪਣੀ ਗੱਲ ਕਹਿਣ ਦਾ ਕੋਈ ਮੌਕਾ ਹੀ ਨਾਂ ਦਿੱਤਾ ਤੇ ਚਲੀ ਗਈ | ਉਸ ਦਿਨ  ਮੁੰਡੇ  ਦੇ ਅੰਦਰ ਕੁਝ ਮਰ ਗਿਆ | ਕੁਦਰਤੀਂ ਅਗਲੇ ਸਾਲ  ਉਸਨੂੰ ਕਨੇਡਾ ਤੋਂ ਇੱਕ ਰਿਸ਼ਤਾ ਆਇਆ ਜਿਸ ਲਈ ਉਸਨੇ ਹਾਂ ਕਰ ਦਿੱਤੀ ਤੇ ਸਦਾ ਸਦਾ ਲਈ ਦੇਸ਼ ਛੱਡ ਕੇ ਚਲਿਆ ਗਿਆ | ਕੁੜੀ ਨੇਂ ਵੀ ਕੀਤੇ ਹੋਰ ਵਿਆਹ ਕਰਵਾ ਲਿਆ ਸੀ | ਜਦੋਂ ਸਾਰਾ ਭੇਦ ਖੁਲਿਆ ਤਾਂ ਉਦੋਂ ਤੱਕ ਕਾਫੀ ਦੇਰ ਹੋ ਗਈ ਸੀ |ਤੇ ਪੂਰੇ ਦਸਾਂ ਸਾਲਾਂ ਬਾਅਦ ਜਦੋਂ ਮੁੰਡਾ ਮੁੜਕੇ ਪੰਜਾਬ ਆਇਆ ਤਾਂ ਇੱਕ ਦਿਨ ਦੋਵੇਂ ਖੰਨੇ ਦੇ ਕਿਸੇ ਬਾਜ਼ਾਰ ਵਿਚ ਮਿਲ ਪਏ | ਤੇ ਅੱਜ ਰਾਤ ਇਸੇ ਜਗਾਹ ਦੋਵਾਂ ਨੇਂ ਮਿਲਣ ਦਾ ਵਾਇਦਾ ਕੀਤਾ | 

" ਘਰ ਜਾਣ ਦੀ ਕਾਹਲ ਤਾਂ ਨੀ "|,,,,,,,,,,,,,,,,,,ਮੁੰਡੇ ਨੇਂ ਫੇਰ ਚੁੱਪ ਤੋੜੀ,,,,
" ਨਹੀਂ ,,,,,,,,,,,,,,,,,,,,,,ਹੁਣ ਘਰ ਚ ਹੈ ਵੀ ਕੌਣ ,,,,,,,,,,,," ਕਹਿਕੇ ਕੁੜੀ ਚੁਪ ਕਰ ਗਈ ,,,

ਕੁੜੀ ਦਾ ਬਾਪ ਕੁਝ ਸਮੇਂ ਪਹਿਲਾਂ ਹੀ ਮਾਰ ਗਿਆ ਸੀ ਤੇ ਇੱਕ ਵੱਡਾ ਭਰਾ ਸੀ ਜੋ ਕੇ ਕਿਸੇ ਹੋਰ ਸ਼ਹਿਰ ਰਹਿੰਦਾ ਸੀ | ਹੁਣ ਘਰੇ  ਸਿਰਫ ਇੱਕ ਮਾਂ ਹੀ ਸੀ ਜੋ ਕੇ ਬੀਮਾਰ ਹੀ ਰਹਿੰਦੀ ਸੀ | ਕੁੜੀ ਹਾਲੇ ਤਿੰਨ  ਦਿਨ ਪਹਿਲਾਂ ਹੀ ਪੇਕੇ ਘਰ ਆਈ ਸੀ |
" ਤੂੰ ਮੇਰੀਆਂ ਨਿਸ਼ਾਨੀਆਂ ਦਾ ਕੀ ਕੀਤਾ
|",,,,,,,,,,,,,,,,ਕੁੜੀ ਨੇ ਮੁੰਡੇ ਦੇ ਹੱਥ 
 ਵੱਲ ਵੇਖਿਆ ਪਰ ਉਸਨੂੰ ਓਹਨਾਂ ਦੇ ਪਿਆਰ ਦੀ ਨਿਸ਼ਾਨੀਂ ਮੁੰਦਰੀ ਨਾਂ ਦਿਸੀ |
" ਤੇਰਾ ਦਿੱਤਾ ਸਾਰਾ ਕੁਝ ਮੈਂ ਇਥੇ ਹੀ ਛੱਡ ਗਿਆ ਸਾਂ | ਤੇਰੇ ਬਿਨਾਂ ਨਿਸ਼ਾਨੀਆਂ ਦਾ ਮੈਂ ਕੀ ਕਾਰਨਾਂ ਸੀ | ",,,,,,,,,,,,,,,,,,,,,,,,,,,,,,,,
" ਪਰ ਮੈਂ ਤਾਂ ਸਾਰਾ ਕੁਝ ਹੀ ਸੰਭਿਆ ਪਿਆ ਹੈ ,,,,,,,,,,,,,,,|" ,,,,,,,,,,,
" ਜਖਮ ਤਾਂ ਮੈਂ ਵੀ ਸੰਭਾਲ ਕੇ ਰਖੇ ਨੇ,,,,,,,,,,,,,," 
" ਹੁਣ ਕੁਝ ਨੀਂ  ਹੋ ਸਕਦਾ ? ",,,,,,,,,,,,,,
" ਜੇ ਹੁਣ ਕੁਝ ਕੀਤਾ ਤਾਂ ਫੇਰ ਦੋ ਹੋਰ ਜਿੰਦਗੀਆਂ ਤਬਾਹ ਹੋ ਜਾਣਗੀਆਂ ,,,,,,,,,,,,| " 
" ਫੇਰ ਹੁਣ ਸਾਰੀ ਉਮਰ ਤੂੰ ਮੈਨੂੰ ਹੀ ਦੋਸ਼ ਦੇਵੇਂਗਾ ?
",,,,,,,,,,,,,
" ਮੈਂ ਤੈਨੂੰ ਕੋਈ ਦੋਸ਼ ਨੀ ਦਿੰਦਾ,,,,,,,,,,,,,,,,ਜੋ ਹੋ ਗਿਆ ਓਹ ਨਹੀਂ ਹੋਣਾ ਚਾਹਿਦਾ ਸੀ | ਓਸਨੂੰ ਰੋਕਿਆ ਵੀ ਜਾ ਸਕਦਾ ਸੀ | ਪਰ ਹੁਣ ਵੇਲਾ ਖੁੰਝ ਗਿਆ ਹੈ | ",,,,,,,,,,,,,,,,ਮੁੰਡੇ ਨੇਂ ਦਲੀਲ ਦਿੱਤੀ ,,,,,,,,,,,,,,,
" ਪਰ ਉਸ ਪਿਆਰ ਦਾ ਕੀ ਕਰੀਏ ,,,,,,,,,,,,,ਜੋ ਅੱਜ ਵੀ ਦੋਵਾਂ ਦੇ ਦਿਲਾਂ ਵਿਚ ਜਿਓੰਦਾ ਹੈ,,,,,," ,,,,,,,,,,,,,,,,ਕੁੜੀ ਦੀ ਗੱਲ ਵੀ ਸਚ ਸੀ,,,,
" ਉਸ ਪਿਆਰ ਨੂੰ ਅਸੀਂ ਆਪਣੀਂ ਰਹਿਦੀ ਜਿੰਦਗੀ ਜਿਓਣ ਦਾ ਸਹਾਰਾ ਬਣਾ ਸਕਦੇ ਹਾਂ,,,,,,,,,,,
" ਪਰ ਦਿਲ ਵਿਚੋਂ ਯਾਦਾਂ ਨੂੰ ਕਿਵੇਂ ਬਾਹਰ ਕਰਾਂਗੇ ,,,,,,,,,,,,,,",,,,
" ਸਮੇਂ ਦੇ ਨਾਲ ਨਾਲ ਸਭ ਠੀਕ ਹੋ ਜੂ,,,,,,,,"
" ਜੇ ਨਾਂ ਹੋਇਆ ਤਾਂ ?",,,,,,,,,,,ਕੁੜੀ ਨੇਂ ਸਵਾਲ ਕੀਤਾ ,,,,,,,,,
" ਇਹ ਤਾਂ ਹੁਣ ਕਰਨਾ ਹੀ ਪੈਣਾ ਹੈ,,,,,,,,,,,,,,,,,"
" ਕੀ ਹੁਣ ਸਮਝ ਲੀਏ ਕੇ ਆਪਾਂ ਹੁਣ ਕਦੇ ਵੀ ਨੀਂ ਮਿਲਣਗੇ ?",,,,,,,,,,,,,,,,,ਕੁੜੀ ਨੇਂ ਅਗਲਾ ਸਵਾਲ ਕੀਤਾ,,,,,,,,,,,,,,,,
" ਇਹੋ ਹੀ ਠੀਕ ਹੋਵੇਗਾ ਦੋਨਾਂ ਲਈ ,,,,,,,,,,,,ਆਪਾਂ ਦੋਵਾਂ ਦੇ ਪਿਆਰ ਤੇ ਹੁਣ ਕਿਸੇ ਹੋਰ ਦਾ ਵੀ ਹੱਕ ਹੈ " ਮੁੰਡੇ ਦਾ ਉੱਤਰ ਵੀ ਠੀਕ ਸੀ ,,,,,,,,,,,,,,,
" ਇੱਕ ਗੱਲ ਮੰਨੇਗਾ,,,,,,,,,,,?,,,,,,,,,,,
" ਦੱਸ ,,,,"
" ਤੂੰ ਕੱਲ ਨੂੰ ਮੇਰੇ ਨਾਲ ਚਲੇਂਗਾ ?,,,,,,,,,,,,," ਮੈਂ ਵਾਪਸ ਜਾਣਾ ਹੈ ਕੱਲ ,,,,,,,,,,ਥੋੜੀ ਦੂਰ ਤੱਕ ਮੇਰੇ ਨਾਲ ਚਲੀਂ ,,,,,,,,,,," ,,,,,,,,,,,,,ਕੁੜੀ ਦੀਆਂ ਅਖਾਂ ਫੇਰ ਭਰ ਆਈਆਂ ,,,,,,,,,,
" ਜਰੂਰ ਚਲਾਂਗਾ ",,,,,,,,,,,,,,

ਦੂਜੇ ਦਿਨ ਮਿਲਣ ਦਾ ਵਾਇਦਾ ਕਰਕੇ ਦੋਵੇਂ ਇੱਕ ਦੂਜੇ ਤੋਂ ਵਿਦਾ ਹੋ ਗਏ | ਅਗਲੇ ਦਿਨ ਸਵੇਰੇ ਮੁੰਡਾ ਕੁੜੀ ਨੂੰ ਖੰਨੇ ਮਿਲਿਆ ਤੇ ਦੋਨੋਂ ਕਾਰ ਵਿਚ ਬੈਠ ਕੇ ਚੱਲ ਪਏ | ਰਾਹ ਵਿਚ ਸਰਸਰੀ ਗਲਾਂ ਹੁੰਦੀਆਂ ਰਹੀਆਂ | ਮੁੰਡੇ ਨੇਂ ਕਾਰ ਸਰਹੰਦ ਵਾਲੇ ਆਮ ਖਾਸ ਬਾਗ ਵੱਲ ਮੋੜ ਲਈ | ਦੋਵੇਂ ਕੁਝ ਚਿਰ ਬਾਗ ਵਿਚ ਘੁਮਦੇ ਰਹੇ | ਥੋੜੇ ਚਿਰ ਬਾਅਦ ਦੋਵੇਂ ਵਾਪਸ ਕਾਰ ਵਿਚ ਬੈਠ ਗੇ ਤੇ ਮੁੰਡੇ ਨੇਂ ਕਾਰ ਮੋਰਿੰਡੇ ਵਾਲੀ ਸੜਕ ਤੇ ਪਾ ਲਈ | ਮੋਰਿੰਡੇ ਦੇ ਬੱਸ ਅੱਡੇ ਪਹੁਚ ਕੇ ਉਸਨੇ ਕਾਰ ਰੋਕ ਲਈ | ਹੁਣ ਜੁਦਾਈ ਦਾ ਸਮਾਂ ਆ ਗਿਆ ਸੀ | ਦੋਵੇਂ ਕਾਰ ਵਿਚੋਂ ਬਾਹਰ ਆ ਗਏ | ਰੋਪੜ ਵਾਲੀ ਬੱਸ ਆ ਚੁਕੀ ਸੀ | ਦੋਵਾਂ ਨੇਂ ਇੱਕ ਦੂਜੇ ਵੱਲ ਫੇਰ ਦੇਖਿਆ | ਸ਼ਾਇਦ ਅੱਜ ਦੋਵੇਂ ਆਖਰੀ ਵਾਰ ਮਿਲ ਰਹੇ ਸੀ | ਇੱਕ ਦੂਜੇ ਨੂੰ ਘੁੱਟ ਕੇ ਗਲਵੱਕੜੀ ਪਈ ਜਾਂ ਸ਼ਾਇਦ ਮੱਲੋ ਮੱਲੀ ਪਈ ਗਈ | ਅੱਡੇ ਤੇ ਖੜੇ ਲੋਕ ਵੇਖਦੇ ਰਹਿ ਗਏ | ਕੁੜੀ ਬੱਸ ਵਿਚ ਜਾ ਬੈਠੀ ਤੇ ਬੱਸ ਤੁਰ ਪਈ | ਮੁੰਡਾ ਕਿਨਾਂ ਚਿਰ ਜਾਂਦੀ ਬੱਸ ਵੱਲ ਵੇਖਦਾ ਰਿਹਾ | ਜਦੋਂ ਬੱਸ ਨਜਰੋਂ ਓਹਲੇ ਹੋ ਗਈ ਤਾਂ ਵਾਪਸ ਕਾਰ ਵਿਚ ਆ ਬੈਠਾ ਤੇ ਕਾਰ ਪਿੰਡ ਦੇ ਰਸਤੇ ਪਾ ਲਈ | ਅੱਜ ਉਸਨੂੰ ਮਹਿਸੂਸ ਹੋ ਰਿਹਾ ਸੀ ਕੇ ਦਹਾਕੇ ਪਹਿਲਾਂ ਜੋ ਕੁਝ  ਉਸਦੇ ਅੰਦਰ ਮਰ ਗਿਆ ਸੀ ਓਹ ਉਸਦੇ ਸਿਵੇ ਨੂੰ ਅੱਗ ਦੇ ਕੇ ਵਾਪਸ ਘਰ ਚਲਿਆ ਸੀ  | ਇਹ ਓਹ ਸਿਵਾ ਸੀ ਜਿਸਦੇ ਫੁੱਲ ਕਿਸੇ ਨੇਂ ਨਹੀਂ ਚੁਗਣੇ ਸੀ |

ਧੰਨਵਾਦ ਗਲਤੀ ਮਾਫ਼ ਕਰਨੀਂ ,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ 
11 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
22 jee veru nice gd one

11 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Bahut KHOOB Harpinder veerey...thnx 4 sharing..

11 Dec 2011

Manjinder SIngh
Manjinder
Posts: 14
Gender: Male
Joined: 28/Dec/2009
Location: jalandhar
View All Topics by Manjinder
View All Posts by Manjinder
 
bahut gud  te sweet a veerr,

te cute v enni  k sada v koi jakham tazza kr gyi

tnx for sharing

11 Dec 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਇਹ ਓਹ ਸਿਵਾ ਸੀ ਜਿਸਦੇ ਫੁੱਲ ਕਿਸੇ ਨੇ ਨਈ ਚੁਗਨੇ ਸੀ .. ਬੋਲਾਂ ਦੀ ਲਿਆਕਤ ਕਮਾਲ ਦੀ ਹੈ

11 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਆਪਣਾ ਕੀਮਤੀ ਸਮਾਂ ਤੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ,,,ਜਿਓੰਦੇ ਵਸਦੇ ਰਹੋ,,,

12 Dec 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਤੇਰੀ ਕਹਾਣੀ ਬਹੁਤ ਹੀ ਬਦੀਆ ਹੈ.
ਰੱਬ ਕਰੇ ਕੇ ''ਆਸਕ ਤੇ ਮਾਸੂਕ'' ਏਦਾ ਹੀ ਮਿਲਦੇ ਰਹਣ.

12 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਬਹੁਤ ਧੰਨਵਾਦ ਮਾਵੀ ਜੀ ਤੇ ਜਗਦੇਵ ਬਾਈ,,,ਜਿਓੰਦੇ ਵਸਦੇ ਰਹੋ,,,

13 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਬਹੁਤ ਵਧਿਆ ਭਾਜੀ 

14 Dec 2011

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 
bahut hi wadhiya likhiya hai g jeonde wasde raho te likhde raho

15 Dec 2011

Showing page 1 of 2 << Prev     1  2  Next >>   Last >> 
Reply