Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਆਸੀ ਨਜ਼ਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਸਿਆਸੀ ਨਜ਼ਰ

ਕਿਸੇ ਦਿਨ ਬਣੇਗਾ ਪੁੱਤ ਸਹਾਰਾ ਮੇਰਾ,

ਇੱਕ ਆਸ ਅੱਬੂ ਨੂੰ ਨਜ਼ਰ ਆ ਰਹੀ ਹੈ |
ਅੰਮੀ ਦੇ ਹੱਥ ਦੀ ਬਣੀ ਨਰਮ ਨਰਮ,
ਰੋਟੀ ਬੱਚੇ ਦੀ ਭੁੱਖ ਨੂੰ ਮਿਟਾ ਰਹੀ ਹੈ ||

ਭਾਈਜਾਨ ਨਾਲ ਤੁਰਦੀ ਭੈਣ ਬੇਫਿਕਰ ਹੋ,
ਘਰੋਂ ਬਾਹਰ ਆਪਣੇ ਕਦਮ ਵਧਾ ਰਹੀ ਹੈ |
ਗੀਤਾ ਦਾ ਸ਼ਲੋਕ, ਕੁਰਾਨ ਦੀ ਹਰ ਆਇਤ,
ਪਿਆਰ ਤੇ ਕਿਰਤ ਦਾ ਸਬਕ ਪੜ੍ਹਾ ਰਹੀ ਹੈ ||

ਉਮੀਦਾਂ ਦਾ ਦਾਮਨ ਫੜੀ ਉਸ ਪਾਰ ਵੀ,
ਹਰ ਜਿੰਦ ਅਮਨ ਦਾ ਗੀਤ ਗਾ ਰਹੀ ਹੈ |
ਖੁਸ਼ਨੁਮਾ ਹਵਾ, ਹਰੇ ਭਰੇ ਖੇਤ ਹਰ ਪਾਸੇ,
ਕੁਦਰਤ ਵੀ ਝੂਮ ਦੀ ਨਜ਼ਰ ਆ ਰਹੀ ਹੈ ||

ਜ਼ਹਿਰ ਦੀ ਖੇਪ, ਨਫਰਤ ਦੀ ਬਲਦੀ ਲੌ,
ਕਿੰਝ ਕਹਾਂ ਮੈਂ, ਉਸ ਪਾਰ ਤੋਂ ਆ ਰਹੀ ਹੈ |
ਪਰ ਆਤੰਕ ਦੀ ਫ਼ਸਲ ਦੋਵੇ ਪਾਸੇ ਕਿੰਝ,
ਮੁਨਾਫ਼ੇ ਲਈ ਸਿਆਸਤ ਉਗਾ ਰਹੀ ਹੈ

ਮੰਨੋ ਚਾਹੇ ਨਾ ਮੰਨੋ "ਮਨੀ" ਦੀ ਗੱਲ ਯਾਰੋ,
ਦੋਵੇ ਮੁਲਕਾਂ ਨੂੰ ਸਿਆਸੀ ਨਜ਼ਰ ਖਾ ਰਹੀ ਹੈ ||

ਮਨਿੰਦਰ ਸਿੰਘ "ਮਨੀ"

10 Mar 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,...........ਇਕ ਫਿਕਰ ,..ਇਕ ਸੋਚ ਦਾ ਇਹਸਾਸ ਕਰਾਉਂਦੀ ਆਪ ਜੀ ਦੀ ਇਹ ਕਵਿਤਾ ਬਹੁਤ ਹੀ ਕਾਬਿਲੇ ਤਾਰੀਫ ਹੈ ,...........

 

A hope is necessary in every condition,.......Time will change,......Things will change one day for the better life and living of humanity,.........Brilliant once again Maninder sir,.........

16 Mar 2018

Reply