Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 23
Gender: Male
Joined: 25/Dec/2016
Location: anadpur sahib
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਕੁੰਝ ਸੱਚ
ਗਮਾਂ ਦੇ ਬਣਦੇ ਹੰਝੂ ਹੰਝਆ ਦੀਆ ਬਣਨ ਲਹਿਰਾਂ,
ਪੱਥਰਾਂ ਦੀਆ ਇਮਰਤਾਂ ਵਿੱਚ ਪੱਥਰ ਵੱਸਦੇ ਸ਼ਹਿਰਾ।
ਵੰਨ-ਸੁਵੰਨੇ ਲੋਕ ਨੇ ਇੱਥੇ ਜੋ ਇਨਸਾਨ ਨੂੰ ਮੱਥਾ ਟੇਕੇ,
ਰੱਬ ਨੂੰ ਦਿਲ ਚ' ਕੱਢ ਕੇ ਕਹਿੰਦੇ ਕੁੰਝ ਨਾ ਲੇਖੇ-ਜੋਖੇ।
"ਕੰਜਕਾਂ" ਪੂੰਜਣ ਲੋਕੀ ਤਾਂ ਜੋ ਘਰ ਆਵੇ ਸੁੱਖ ਸਾਮਰੀਧੀ,
"ਧੀ" ਦੀ ਬਲੀ ਚਾੜ ਕੇ ਕੁੰਝ ਵਹਿਮੀ ਪਾਉਦੇ ਰੀਧੀ-ਸੀਧੀ।
"ਧੀਆਂ-ਭੈਣਾਂ" ਲੲੀ ਸਮਾਨ ਕੋਈ ਨਾ ਕਈ ਰੁੜ੍ਹੀਆ ਵਿੱਚ ਨਹਿਰਾਂ,
ਦਿਖਾਵੇ ਲਈ ਅੱਜ ਇੱਜਤ ਕਰਦੇ ਕੲੀ ਪਰ ਸਮਝੇ ਜੁੱਤੀ ਪੈਰਾਂ।
ਅਜਬ-ਗਜਬ ਖੇਲ ਹੈ ਜਿੰਦਗੀ ਜੋ ਪਵੇ ਨਾ ਕਿਸੇ ਦੇ ਪੱਲੇ,
ਜਿੱਤ ਜਾ ਹਾਰ ਤਾਂ ਇਕ ਦੀ ਪਰ ਲੀਡਰ ਕਰਨ ਬੱਲੇ ਬੱਲੇ।
ਨੈੱਟ ਦਾ ਗਲਤ ਇਸਤੇਮਾਲ ਕਰ ਬਣਾਉਦੇਂ ਗੰਦੀਆ ਪੀਚਰਾਂ,
"ਸਿਆਸਤ" ਵਿੱਚ ਇੱਜਤ ਉੱਤਾਰਦੇ ਕਰ ਕਰ ਲੋਕੀ ਟੀਚਰਾਂ।
ਦੋਲਤ-ਸ਼ੋਹਰਤ ਨੂੰ ਕੀ ਕਰਨਾ ਜੇ ਸਮਝੀ ਨਾ ਲੋਕੋ ਫਕੀਰੀ,
ਭੁੱਖਾਂ ਰਹਿ ਖੁੱਦ ਭੁੱਖੇ ਨੂੰ ਰਜਾਵੇ ਇਹ ਵੱਡੇ ਦਿਲ ਦੀ ਅਮੀਰੀ।
ਪੰਥ ਨੂੰ ਵੇਚ ਕੇ ਖਾ ਗਏ ਨੇ ਅੱਜ ਸਾਡੇ ਪੰਥ ਦੇ ਹੀ ਠੇਕੇਦਾਰ,
"ਧਰਮ" ਦੇ ਨਾਂ ਤੇ ਕੱਟਦੇ ਵੱਢਦੇ ਖਤਮ ਹੋ ਗਿਆ ਪਿਆਰ।
ਨਵੀ ਸੋਚ ਨਵੀ ਪੀੜੀ ਦਾ ਅੱਜ ਅਪਣਾ ਹੋ ਗਿਆ ਰੀਵਾਜ
ਕੁੱੜੀ ਕੁੱੜੀ ਨਾਲ ਮੈਰਿਜ ਕਰਦੀ ਇਹ ਹੋ ਗਿਆ ਸਮਾਜ।
ਸਕੂਲ ਤੋਂ ਵਾਝੇ ਰਹਿ ਕੇ ਬੱਚੇ ਮਜਦੂਰੀ ਵਿੱਚ ਹੱਡ ਸੇਕੇ,
ਕਾਲਾ ਹੋ ਗਿਆ ਦੇਸ਼ ਮੇਰਾ ਹੁੱਣ ੳੁੱਤੇ ਰੱਬ ਤਮਾਸ਼ਾ ਵੇਖੇ।
ਸੁੱਕ ਗਏ ਤਲਾਬ ਨੇ ਕਈ ਤੇ ਖਤਮ ਹੋ ਗਈ ਹਰਿਆਲੀ,
ਪਾਣੀ ਪਾ ਕੇ ਸਿੰਜਣ ਦੀ ਜਗ੍ਹਾਂ ਹੁੱਣ ਆਪਣੇ ਹੱਥੀ ਵੱਢਦੇ ਮਾਲੀ,
ਲਿਖਣੇ ਨੂੰ ਤੂੰ ਚਾਹੇ ਪੂਰੇ ਕਰ "ਗੈਰੀ" ਇਸ ਟੌਪਿਕ ਤੇ ਕਿਤਾਬ,
ਅੰਤ ਨੂੰ ਇਹੋ ਕਹਿਣਾ ਨਾ ਹੁੱਣ ਪਹਿਲਾਂ ਵਰਗਾ ਰਿਹਾ ਪੰਜਾਬ।

ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)

23 Oct 2017

Reply