Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੂਰਜ ਸੀ ਗਵਾਹ ਜਦੋਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਸੂਰਜ ਸੀ ਗਵਾਹ ਜਦੋਂ

ਸੂਰਜ ਸੀ ਗਵਾਹ ਜਦੋਂ ,ਤੂੰ ਦਿਲਾਂ` ਨੂੰ ਵਿਛੋੜਿਆ ,
ਹਰ ਖਾਅਬ ਮੇਰੇ ਨੈਣਾਂ ਦਾ ਕਿਉਂ ਸੀ ਤੂੰ ਤੋੜਿਆ ।
ਬੇਗਾਨਾ ਜਿਹਾ ਕਰ ਦਿੱਤਾ ਯਾਰਾ ਤੇਰੇ' ਸ਼ਹਿਰ ਨੇ ,
ਸਦਾ ਲਈ ਏ ਜਦੋਂ ਦਾ ਤੂੰ,  ਸਾਥੋਂ ਮੁੱਖ ਮੋੜਿਆ ।
ਏਨੀ ਨਹੀ ਉਮਰ ਕਿ ਅਜਮਾਉਂਦਾ ਰਹਾਂ ਦੁਨੀਆਂ ਨੂੰ ,
ਵਕਤ ਜਾਂਦਾ ਏ ਪਹਿਲਾਂ ਹੀ ,ਵਾਹੋ ਦਾਹੀ ਦੌੜਿਆ ।
ਬੜਾ ਅਣਮੁੱਲਾ ਸੀ ਉਹ ,ਹਰ ਹੰਝੂ ਮੇਰੀ ਅੱਖ ਦਾ ,
ਐਵੇਂ ਹਿਜ਼ਰ ਤੇਰੇ ਵਿੱਚ ,ਜੋ ਗਿਆ ਹੈ ਮੈਥੋਂ ਰੋੜਿਆ ।
ਦੁਨੀਆਂ ਵਾਕਿਫ਼ ਤਾਂ ਬਹੁਤ ਸੀ ਤੇਰੇ ਉਸ ਸ਼ਹਿਰ ਵਿੱਚ ,
ਮਿਲਿਆ ਨਾ ਕੋਈ ਜੀਹਨੇ ,ਨਾਤਾ ਰੂਹ ਨਾਲ ਜੋੜਿਆ ।
ਤੂੰ ਕਰਦਾ ਰਿਹਾ ਕਤਲ, ਦਿਨ ਦਿਹਾੜੇ ਰਿਸਤਿਆਂ ਦਾ ,
ਜਦੋਂ ਵਿਕਿਆ ਇਨਸਾਫ ,ਤਾਂ ਗਿਆ ਮੈਂ ਝੰਝੋੜਿਆ ।
ਜੇ ਤੂੰ ਖੁਦਾ ਵੀ ਬਣ ਜਾਵੇਂ ,ਜੈਲੀ ਸਿਜਦਾ ਨਾ ਕਰਾਂ ਤੈਨੂੰ,
ਜਦੋਂ ਹਸ਼ਰਤ ਸੀ ਤੇਰੀ , ਜਦ ਉਦੋਂ ਨੀ ਤੂੰ ਬਾਹੁੜਿਆ ।

11 Mar 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਬਹੁਤ ਹੀ ਭਾਵਨਾਤਮਕ ਇਹਸਾਸ ਸਮੋਈ ਬੈਠੀ ਹੈ ਇਹ ਕਵਿਤਾ ,.............ਦੁਆਵਾੰ

01 Mar 2019

Reply